ਬੀ.ਪੀ. ਘੱਟ ਹੋਣ ਦੀ ਸਥਿਤੀ
ਨਮਕ ਖਾਓ
ਨਮਕ ਦਾ ਪਾਣੀ ਘੱਟ ਬਲੱਡ ਪ੍ਰੈਸ਼ਰ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ। ਇਸ ਨਾਲ ਬਲੱਡ ਪ੍ਰੈਸ਼ਰ ਆਮ ਹੋ ਜਾਂਦਾ ਹੈ। ਨਮਕ ਵਿੱਚ ਸੋਡੀਅਮ ਮੌਜੂਦ ਹੁੰਦਾ ਹੈ ਅਤੇ ਇਹ ਬਲੱਡ ਪ੍ਰੈਸ਼ਰ ਵਧਾਉਂਦਾ ਹੈ। ਧਿਆਨ ਰਹੇ ਕਿ ਨਮਕ ਦੀ ਮਾਤਰਾ ਇੰਨੀ ਵੀ ਨਾ ਦਿਓ ਕਿ ਇਸ ਨਾਲ ਸਿਹਤ ‘ਤੇ ਮਾੜਾ ਅਸਰ ਪਵੇ। ਬਹੁਤ ਜ਼ਿਆਦਾ ਮਾਤਰਾ ਵਿੱਚ ਨਮਕ ਸਿਹਤ ਲਈ ਨੁਕਸਾਨਦੇਹ ਵੀ ਹੁੰਦਾ ਹੈ। ਬਲੱਡ ਪ੍ਰੈਸ਼ਰ ਘੱਟ ਹੋਣ ‘ਤੇ ਇੱਕ ਗਲਾਸ ਪਾਣੀ ਵਿੱਚ ਅੱਧਾ ਚਮਚ ਨਮਕ ਮਿਲਾ ਕੇ ਪੀ ਸਕਦੇ ਹੋ। ਅਜਿਹਾ ਦਿਨ ਵਿੱਚ ਦੋ ਵਾਰ ਕਰੋ। ਜਿਵੇਂ ਹੀ ਤੁਹਾਡਾ ਬਲੱਡ ਪ੍ਰੈਸ਼ਰ ਘਟਣ ਲੱਗੇ ਤਾਂ ਇੱਕ ਚੂੰਢੀ ਨਮਕ ਜੀਭ ‘ਤੇ ਰੱਖ ਲਓ, ਇਸ ਨਾਲ ਬਹੁਤ ਛੇਤੀ ਆਰਾਮ ਮਿਲੇਗਾ।
ਤੁਲਸੀ ਦਾ ਸੇਵਨ-
ਤੁਲਸੀ ਘੱਟ ਬਲੱਡ ਪ੍ਰੈਸ਼ਰ ਨੂੰ ਆਮ ਕਰਨ ਵਿੱਚ ਮੱਦਦਗਾਰ ਸਾਬਿਤ ਹੁੰਦੀ ਹੈ। ਇਸ ਵਿੱਚ ਵਿਟਾਮਿਨ ਸੀ, ਪੋਟੋਸ਼ੀਅਮ, ਮੈਗਨੀਸ਼ੀਅਮ ਆਦਿ ਕਈ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਸੰਤੁਲਿਤ ਅਤੇ ਤਣਾਅ ਨੂੰ ਦੂਰ ਕਰਦੇ ਹਨ।
ਖਾਰਿਸ਼ ਅਤੇ ਐਲਰਜ਼ੀ ਲਈ
- ਨਹਾਉਣ ਤੋਂ ਬਾਅਦ ਸਰੀਰ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ।
- ਨਿੰਮ ਨੂੰ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਨਹਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ।
- ਐਮਐਸਜੀ ਐਲੋਵੇਰਾ ਜੈਲੀ ਲਾਉਣ ਨਾਲ ਬਹੁਤ ਰਾਹਤ ਮਿਲਦੀ ਹੈ।
ਕਬਜ਼
ਖਾਨ-ਪੀਣ: ਬੇਨਿਯਮੀ ਰੋਜ਼ਾਨਾ ਜ਼ਿੰਦਗੀ ਅਤੇ ਖਾਨ-ਪੀਣ ਕਾਰਨ ਕਬਜ਼ ਅਤੇ ਢਿੱਡ ਵਿੱਚ ਗੈਸ ਦੀ ਸਮੱਸਿਆ ਆਮ ਹੋ ਗਈ ਹੈ। ਕਬਜ਼-ਰੋਗੀਆਂ ਵਿੱਚ ਢਿੱਡ ਫੁੱਲਣ ਦੀ ਸ਼ਿਕਾਇਤ ਦੇਖਣ ਨੂੰ ਮਿਲਦੀ ਹੈ। ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ। ਕਿਤੇ ਵੀ ਤੁਰਦੇ-ਫਿਰਦੇ ਕੁੱਝ ਵੀ ਖਾ ਲੈਣਾ ਜਾਂ ਫਿਰ ਖਾਣ ਤੋਂ ਬਾਅਦ ਬੈਠੇ ਰਹਿਣਾ ਜਾਂ ਖਾਣ ਤੋਂ ਤੁਰੰਤ ਬਾਅਦ ਸੌਂ ਜਾਣਾ, ਇਹ ਅਜਿਹੀਆਂ ਆਦਤਾਂ ਹਨ ਜਿਨ੍ਹਾਂ ਕਾਰਨ ਕਬਜ਼ ਦੀ ਸ਼ਿਕਾਇਤ ਸ਼ੁਰੂ ਹੁੰਦੀ ਹੈ।
ਸ਼ਹਿਦ
ਕਬਜ਼ ਲਈ ਸ਼ਹਿਦ ਬਹੁਦ ਫਾਇਦੇਮੰੰਦ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਇੱਕ ਗਲਾਸ ਪਾਣੀ ਵਿੱਚ ਘੋਲ ਕੇ ਨਿਯਮਿਤ ਰੂਪ ਨਾਲ ਪੀਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।
ਮੁਨੱਕਾ
ਮੁਨੱਕੇ ਵਿੱਚ ਕਬਜ਼ ਖਤਮ ਕਰਨ ਦੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ 6 ਤੋਂ 7 ਮੁਨੱਕੇ ਰਾਤ ਨੂੰ ਖਾਣ ਨਾਲ ਕਬਜ਼ ਖ਼ਤਮ ਹੁੰਦੀ ਹੈ। ਇਸ ਤੋਂ ਇਲਾਵਾ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ 4-5 ਦਾਣੇ ਕਾਜੂ ਅਤੇ 4-5 ਦਾਣੇ ਮੁਨੱਕੇ ਇਕੱਠੇ ਖਾਓ, ਇਸ ਨਾਲ ਵੀ ਕਬਜ਼ ਦੀ ਸ਼ਿਕਾਇਤ ਖ਼ਤਮ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।