ਬਰਨਾਵਾ। ਪੂਜਨੀਕ ਗੁਰੂ ਜੀ ਫ਼ਰਮਾਇਆ ਕਿ ਅੱਜ ਦੇ ਸਮੇਂ ’ਚ ਸਵਾਰਥ ਦਾ ਬੋਲਬਾਲਾ ਹੈ। ਕਈ ਨਗਰਾਂ ਵਿਚ ਰਾਮ-ਰਾਮ ਕਹਿਣ ’ਤੇ ਵੀ ਪੁੱਛਦੇ ਹਨ ਕੀ ਚਾਹੀਦਾ ਹੈ? ਭਾਵ, ਗਰਜ ਤੋਂ ਬਿਨਾ ਰਾਮ-ਰਾਮ ਵੀ ਮਨਜ਼ੂਰ ਨਹੀਂ ਕਰਦੇ। ਜਦੋਂਕਿ ਰਾਮ-ਰਾਮ ਬੋਲਣ ਨਾਲ ਮੂੰਹ ਪਵਿੱਤਰ ਹੁੰਦਾ ਹੈ, ਆਤਮਾ ਪਵਿੱਤਰ ਹੁੰਦੀ ਹੈ। ਇਸ ਲਈ ਅਜਿਹੇ ਭਿਆਨਕ ਕਲਯੁੱਗ ਵਿੱਚ, ਸਵਾਰਥੀ ਯੁੱਗ ਵਿੱਚ ਜੋ ਲੋਕ ਤਨ, ਮਨ ਅਤੇ ਧਨ ਨਾਲ ਕਰਦੇ ਹਨ ਧੰਨ ਹਨ ਉਨ੍ਹਾਂ ਦੇ ਮਾਤਾ-ਪਿਤਾ ਅਤੇ ਧੰਨ ਉਹ ਲੋਕ ਹੁੰਦੇ ਹਨ ਜੋ ਅਜਿਹੀ ਸੇਵਾ ਕਰਦੇ ਹਨ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਜਦੋਂ ਖੂਨਦਾਨ ਕੈਂਪ ਸ਼ੁਰੂ ਕਰਵਾਇਆ, ਅੱਖਾਂ ਦਾ ਕੈਂਪ ਲੱਗਿਆ ਕਰਦੇ ਸਨ, ਉਸ ਦਰਮਿਆਨ ਵੇਖਿਆ ਕਿ ਲੋਕ ਭੱਜ-ਭੱਜ ਕੇ ਸੇਵਾ ਕਰ ਰਹੇ ਹਨ। ਪਰ ਇਸ ਤੋਂ ਪਹਿਲਾਂ ਅਸੀਂ 1989 ਤੋਂ 1990 ਦਰਮਿਆਨ ਕਈ ਵਾਰ ਵੇਖਿਆ ਕਿ ਜੇਕਰ ਬਲੱਡ ਦੀ ਲੋੜ ਪੈਂਦੀ ਹੈ ਤਾਂ ਸਕਾ ਭਰਾ ਸਕੇ ਭਰਾ ਨੂੰ ਖੂਨ ਨਹੀਂ ਦਿੰਦਾ ਸੀ। ਇੱਕ ਵਾਰ ਅਸੀਂ ਕਿਸੇ ਦੇ ਨਾਲ ਗਏ ਸੀ ਤਾਂ ਡਾਕਟਰ ਸਾਹਿਬਾਨ ਕਹਿਣ ਲੱਗੇ ਕਿ ਬਲੱਡ ਡੋਨੇਟ ਕਰਨਾ ਪਵੇਗਾ। ਤਾਂ ਮਰੀਜ਼ ਦੇ ਭਰਾ ਦਾ ਬਲੱਡ ਗਰੁੱਪ ਉਸ ਨਾਲ ਮਿਲਦਾ ਸੀ। ਪਰ ਜਦੋਂ ਉਸ ਤੋਂ ਮੰਗਿਆ ਗਿਆ ਤਾਂ ਉਹ ਅੱਗੇ ਚਲੇ ਗਏ। ਸਾਈਡ ’ਚ ਚਲੇ ਗਏ। ਵਾਪਸ ਪਰਤੇ ਹੀ ਨਹੀਂ। ਤਾਂ ਅਜਿਹਾ ਟਾਈਮ ਵੀ ਸੀ ਤੇ ਅੱਜ ਰਾਮ-ਨਾਮ ਦੇ ਪਿਆਰੇ ਲੱਖਾਂ ’ਚ ਹਨ, ਜੋ ਬਲੱਡ ਡੋਨੇਟ ਲਈ ਤਿਆਰ ਰਹਿੰਦੇ ਹਨ, ਬੇਮਿਸਾਲ, ਕਮਾਲ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਨੌਜਵਾਨ ਪੀੜ੍ਹੀ ਨੂੰ ਅਸੀਂ ਦੇਖਿਆ ਹੈ ਕਿ ਵਿਆਹ ਸ਼ਾਦੀ ਦੇ ਦਿਨ ਬਲੱਡ ਡੋਨੇਟ ਕਰਕੇ ਆਉਂਦੇ ਹਨ। ਜਨਮ ਦਿਨ ਦੇ ਦਿਨ ਬਲੱਡ ਡੋਨੇਟ ਕਰਦੇ ਹਨ, ਪੌਦੇ ਲਾਉਂਦੇ ਹਨ, ਮਾਨਵਤਾ ਦਾ ਭਲਾ ਕਰਦੇ ਹਨ, ਇਹ ਬੇਮਿਸਾਲ ਗੱਲਾਂ ਹਨ। ਕਹਾਵਤ ਹੈ ਪੁਰਾਤਨ ਵਨਡੇ ਹੀਰੋ, ਸ਼ਾਦੀ ਜਦੋਂ ਹੁੰਦੀ ਹੈ ਤਾਂ ਉਹ ਹੀਰੋ ਹੀ ਹੁੰਦਾ ਹੈ, ਸਭ ਦਾ ਧਿਆਨ ਉਸੇ ’ਤੇ ਹੁੰਦਾ ਹੈ। ਤਾਂ ਇੱਕ ਦਿਨ ਦਾ ਤਾਂ ਉਹ ਹੀਰੋ ਹੀ ਹੈ, ਪਰ ਜੇਕਰ ਉਹ ਹੀਰੋ ਜਾ ਕੇ ਬਲੱਡ ਡੋਨੇਟ ਕਰਦਾ ਹੈ ਤੇ ਦੇਹਾਂਤ ਉਪਰੰਤ ਅੱਖਾਂਦਾਨ ਤੇ ਸਰੀਰਦਾਨ ਦਾ ਪ੍ਰਣ ਕਰਦਾ ਹੈ ਤਾਂ ਅਸਲ ’ਚ ਉਹ ਲੰਮੇ ਸਮੇਂ ਲਈ ਹੀਰੋ ਬਣ ਜਾਂਦਾ ਹੈ। ਆਪਣੀ ਇਨਸਾਨੀਅਤ ਦੀ ਵਜ੍ਹਾ ਨਾਲ, ਆਪਣੀ ਮਾਨਵਤਾ ਦੀ ਵਜ੍ਹਾ ਨਾਲ। ਤਾਂ ਇਹ ਆਪਣੇ-ਆਪ ’ਚ ਬਹੁਤ ਵੱਡੀ ਗੱਲ ਹੈ। ਤਾਂ ਭਾਈ ਜਿਉਂ-ਜਿਉਂ ਸੇਵਾ ਕਰਦੇ ਜਾਓਗੇ, ਤਿਉਂ ਤਿਉਂ ਆਤਮਬਲ ਵਧਦਾ ਜਾਵੇਗਾ, ਤਿਉਂ-ਤਿਉਂ ਤੁਸੀਂ ਆਪਣੇ ਹਰ ਖੇਤਰ ’ਚ ਸਰੀਰਕ, ਮਾਨਸਿਕ, ਰੂਹਾਨੀ ਭਾਵ ਆਤਮਿਕ ’ਤੇ ਤਰੱਕੀ ਕਰੋਂਗੇ ਤੇ ਸਮਾਜ ਲਈ ਕੁਝ ਨਾ ਕੁਝ ਚੰਗਾ ਕਰਦੇ ਚਲੇ ਜਾਓਗੇ, ਜਿਸ ਨਾਲ ਤੁਹਾਡਾ ਨਾਂਅ ਹਮੇਸ਼ਾ ਲਈ ਅਮਰ ਹੋ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ