ਖੂਨਦਾਨੀਆਂ ‘ਚ ਭਾਰੀ ਉਤਸ਼ਾਹ
ਸਰਸਾ, ਸੱਚ ਕਹੂੰ ਨਿਊਜ਼। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ‘ਤੇ ਲੱਗੇ ਖੂਨਦਾਨ ਕੈਂਪ ‘ਚ ਸਾਧ-ਸੰਗਤ ‘ਚ ਭਾਰੀ ਉਤਸ਼ਾਹ ਸੀ। ਵੱਡੀ ਗਿਣਤੀ ‘ਚ ਸਾਧ-ਸੰਗਤ ਜਿੱਥੇ ਖੂਨਦਾਨ ਕਰ ਰਹੀ ਸੀ ਉੱਥੇ ਇਸ ਤੋਂ ਵੀ ਜ਼ਿਆਦਾ ਵਿਅਕਤੀ ਖੂਨਦਾਨ ਕਰਨ ਲਈ ਲਾਇਨਾਂ ‘ਚ ਲੱਗੇ ਹੋਏ ਸਨ। ਅੱਜ ਲੱਗੇ ਖੂਨਦਾਨ ਕੈਂਪ ਦੀ ਸ਼ੁਰੂਆਤ ਡੇਰਾ ਸੱਚਾ ਸੱਚਾ ਦੀ ਮੈਨੇਜਿੰਗ ਕਮੇਟੀ ਦੇ ਜਿੰਮੇਵਾਰਾਂ, ਡਾਕਟਰਾਂ ਤੇ ਹੋਰ ਬਲੱਡ ਬੈਂਕ ਦੀਆਂ ਟੀਮਾਂ ਦੁਆਰਾ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। (Blood Donation Camp)
ਅੱਜ ਲੱਗੇ ਖੂਨਦਾਨ ਕੈਂਪ ‘ਚ ਕੱਲ੍ਹ ਤੋਂ ਹੀ ਸਾਧ-ਸੰਗਤ ਆਉਣ ਲੱਗੀ ਸੀ ਤੇ ਅੱਜ ਜਿਵੇਂ ਹੀ ਕੈਂਪ ਦੀ ਸ਼ੁਰੂਆਤ ਹੋਈ ਤਾਂ ਹਰ ਉਮਰ ਵਰਗ ਦੇ ਖੂਨਦਾਨੀ ਖੂਨਦਾਨ ਕਰਨ ਲਈ ਉਤਾਵਲੇ ਦਿਖਾਈ ਦਿੱਤੇ। ਇਸ ਮੌਕੇ ਬਲੱਡ ਬੈਂਕ ਦੇ ਇੰਚਾਰਜਾਂ ਨੇ ਆਖਿਆ ਕਿ ਉਹਨਾਂ ਇੱਥੋਂ ਦੇ ਡੇਰਾ ਸ਼ਰਧਾਲੂ ‘ਚ ਖੂਨਦਾਨ ਕਰਨ ਲਈ ਉਤਸ਼ਾਹ ਤੇ ਜੋ ਅਨੁਸ਼ਾਸਨ ਦੇਖਿਆ ਹੈ ਉਹ ਉਹਨਾਂ ਹੋਰ ਕਿਤੇ ਵੀ ਨਹੀਂ ਦੇਖਿਆ। ਇਸ ਦੌਰਾਨ ਜਨ ਕਲਿਆਣ ਪਰਮਾਰਥੀ ਕੈਂਪ ‘ਚ ਵੀ ਵੱਡੀ ਗਿਣਤੀ ਲੋਕ ਆਪਣੀ ਜਾਂਚ ਕਰਵਾਉਣ ਲਈ ਪੁੱਜੇ ਹੋਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।