ਬਲਾਕ ਬਠਿੰਡਾ ਦੀ ਸਾਧ-ਸੰਗਤ ਨੇ ਵਧਾਈ ਮਾਨਵਤਾ ਭਲਾਈ ਕਾਰਜਾਂ ਦੀ ਰਫ਼ਤਾਰ
(ਸੁਖਨਾਮ ਰਤਨ) ਬਠਿੰਡਾ। ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਤੱਤਪਰ ਰਹਿੰਦੇ ਹਨ ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦੇਣਾ, ਮਰੀਜ਼ਾਂ ਲਈ ਖੂਨਦਾਨ ਕਰਨਾ, ਮੌਤ ਉਪਰੰਤ ਸਰੀਰਦਾਨ ਕਰਨਾ, ਜਿਉਂਦੇ ਜੀਅ ਗੁਰਦਾ ਦਾਨ ਕਰਨਾ, ਜਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ’ਚ ਮੱਦਦ ਕਰਨਾ, ਇਲਾਜ ਕਰਵਾਉਣਾ, ਰਾਸ਼ਨ ਦੇਣਾ, ਕੱਪੜੇ ਦੇਣ ਸਮੇਤ 142 ਮਾਨਵਤਾ ਭਲਾਈ ਦੇ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਨੁਮਾਈ ਹੇਠ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ ਲਗਾਤਾਰ ਜਾਰੀ ਹਨ।
ਸਾਧ-ਸੰਗਤ ਕਰ ਰਹੀ ਹੈ ਮਾਨਵਤਾ ਭਲਾਈ ਦੇ 142 ਕਾਰਜ
ਬਲਾਕ ਬਠਿੰਡਾ ਦੀ ਸਾਧ-ਸੰਗਤ ਵੱਲੋਂ ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਨ ’ਚ ਬਲਾਕ ਦੀ ਸਾਧ-ਸੰਗਤ ਜ਼ਿੰਮੇਵਾਰ ਸੇਵਾਦਾਰਾਂ ਨਾਲ ਮਿਲ ਕੇ ਇਨਸਾਨੀਅਤ ਦਾ ਝੰਡਾ ਬੁਲੰਦ ਕਰ ਰਹੀ ਹੈ ਜਿਸ ਦੀ ਬਦੌਲਤ ਬਲਾਕ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਹੈ।
ਬਲਾਕ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਵਰੀ ਮਹੀਨੇ ਦੀ ਸ਼ਰੂਆਤ ਹੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਕੀਤੀ ਜਾਂਦੀ ਹੈ ਅਤੇ ਸਾਰਾ ਸਾਲ ਹੀ ਬਲਾਕ ਦੀ ਸਾਧ-ਸੰਗਤ ਸੇਵਾ ’ਚ ਲੱਗੀ ਰਹਿੰਦੀ ਹੈ ਜਿਸ ਦੇ ਕੰਮਾਂ ਦੀ ਗਿਣਤੀ ਬਹੁਤ ਲੰਮੀ ਹੁੰਦੀ ਹੈ। ਸਾਲ 2022 ਦੇ ਅੱਧ ਤੱਕ ਬਲਾਕ ਬਠਿੰਡਾ ਵੱਲੋਂ ਕੀਤੇ ਕੰਮਾਂ ਦਾ ਲੇਖਾ-ਜੋਖਾ ਕਰੀਏ ਤਾਂ ਪਤਾ ਲੱਗੇਗਾ ਕਿ ਬਲਾਕ ਬਠਿੰਡਾ ਦੇ ਸੇਵਾਦਾਰਾਂ ਨੇ ਮਾਨਵਤਾ ਭਲਾਈ ਕਾਰਜਾਂ ਵਿੱਚ ਕਿਸ ਤਰ੍ਹਾਂ ਤਨ, ਮਨ ਤੇ ਧਨ ਨਾਲ ਆਪਣਾ ਸ਼ਲਾਘਾਯੋਗ ਯੋਗਦਾਨ ਦੇ ਕੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਨਵੇਂ ਮੀਲ-ਪੱਥਰ ਗੱਡੇ ਹਨ।
ਜ਼ਰੂਰਤਮੰਦ ਪਰਿਵਾਰਾਂ ਦੀ ਭੁੱਖ ਮਿਟਾ ਰਿਹਾ ਹੈ ਫੂਡ ਬੈਂਕ:
ਸਾਧ-ਸੰਗਤ ਵੱਲੋਂ ਬਲਾਕ ਪੱਧਰ ’ਤੇ ਬਣਾਏ ਗਏ ਇਸ ‘ਫੂਡ ਬੈਂਕ’ ਚੋਂ ਹਰ ਮਹੀਨੇ ਜਰੂਰਤਮੰਦ ਪਰਿਵਾਰਾਂ ਦੀ ਸ਼ਨਾਖਤ ਕਰਕੇ ਰਾਸ਼ਨ ਵੰਡਿਆ ਜਾਂਦਾ ਹੈ ਇਸ ਫੂਡ ਬੈਂਕ ’ਚੋਂ ਜਨਵਰੀ ’ਚ 62, ਫਰਵਰੀ ’ਚ 39, ਮਾਰਚ ’ਚ 51, ਅਪਰੈਲ ’ਚ 35, ਮਈ ’ਚ 45 ਤੇ ਜੂਨ ਮਹੀਨੇ ’ਚ 18 ਪਰਿਵਾਰਾਂ ਸਮੇਤ ਕੁੱਲ 250 ਪਰਿਵਾਰਾਂ ਰਾਸ਼ਨ ਦਿੱਤਾ ਜਾ ਚੁੱਕਾ ਹੈ।
ਤਨ ਢੱਕਣ ਲਈ ਕਲਾਥ ਬੈਂਕ: ਲੋੜਵੰਦ ਪਰਿਵਾਰਾਂ ਨੂੰ ਬਲਾਕ ਦੇ ਕਲਾਥ ਬੈਂਕ ਵਿੱਚੋਂ ਕੱਪੜੇ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਗਈ ਹੈ ਜਿਸ ਤਹਿਤ 110 ਦੇ ਕਰੀਬ ਔਰਤਾਂ ਨੂੰ ਸੂਟ ਅਤੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ ਹਨ।
ਖੂਨਦਾਨ ’ਚ ਵੀ ਨਹੀਂ ਪਿੱਛੇ ਟ੍ਰਿਊ ਬਲੱਡ ਪੰਪ: ਜਨਵਰੀ 2022 ਤੋਂ ਲੈ ਕੇ ਹੁਣ ਤੱਕ ਸਾਧ-ਸੰਗਤ ਵੱਲੋਂ 112 ਤੋਂ ਜ਼ਿਆਦਾ ਯੂਨਿਟ ਖ਼ੂਨਦਾਨ ਕੀਤਾ ਜਾ ਚੁੱਕਾ ਹੈ
ਆਸ਼ਿਆਨਾ ਮੁਹਿੰਮ ਤਹਿਤ ਜਰੂਰਤਮੰਦਾਂ ਨੂੰ ਬਣਾ ਕੇ ਦਿੱਤੇ ਮਕਾਨ: ਤਿੰਨ ਲੋੜਵੰਦ ਪਰਿਵਾਰਾਂ ਦੇ ਆਪਦੇ ਮਕਾਨ ਦੇ ਸੁਫਨਿਆਂ ਨੂੰ ਹਕੀਕਤ ’ਚ ਬਦਲਿਆ ਬਲਾਕ ਬਠਿੰਡਾ ਦੇ ਸੇਵਾਦਾਰਾਂ ਨੇ।
ਬਿਮਾਰਾਂ ਦੇ ਇਲਾਜ ’ਚ ਮੱਦਦ: ਬਲਾਕ ਬਠਿੰਡਾ ਨੇ 2 ਮਰੀਜ਼ਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਇਲਾਜ ਦੀ ਜਿੰਮੇਵਾਰੀ ਸੰਭਾਲੀ ਜੋ ਆਪਣਾ ਇਲਾਜ ਕਰਵਾਉਣੋਂ ਅਸਮਰੱਥ ਸਨ
ਅਸ਼ੀਰਵਾਦ ਮੁਹਿੰਮ ਤਹਿਤ ਜਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੀ ਸ਼ਾਦੀ ’ਚ ਸਹਿਯੋਗ: ਬਲਾਕ ਦੀ ਸਾਧ-ਸੰਗਤ ਵੱਲੋਂ 2 ਜਰੂਰਤਮੰਦ ਪਰਿਵਾਰਾਂ ਦੀਆਂ 3 ਲੜਕੀਆਂ ਦੀ ਸ਼ਾਦੀ ’ਚ ਮੱਦਦ ਕੀਤੀ ਗਈ ਜੋ ਆਪਣੀਆਂ ਧੀਆਂ ਨੂੰ ਵਿਆਹ ਦਾ ਸਾਮਾਨ ਦੇਣ ਤੋਂ ਅਸਮਰੱਥ ਸਨ
ਸ਼ਿਸ਼ੂ ਸੰਭਾਲ ਮੁਹਿੰਮ: ਪੂਜਨੀਕ ਗੁਰੂ ਜੀ ਵੱਲੋਂ ਆਉਣ ਵਾਲੀ ਪੀੜ੍ਹੀ ਅਤੇ ਮਾਂਵਾਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਚਲਾਈ ਗਈ ਸ਼ਿਸ਼ੂ ਸੰਭਾਲ ਮੁਹਿੰਮ ਤਹਿਤ 14 ਜਰੂਰਤਮੰਦ ਪਰਿਵਾਰਾਂ ਦੀਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਜਾ ਚੁੱਕੀ ਹੈ।
ਜਰੂਰਤਮੰਦ ਬੱਚਿਆਂ ਨੂੰ ਖਾਣ ਦਾ ਸਾਮਾਨ ਦੇਣਾ:
ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ 138ਵੇਂ ਮਾਨਵਤਾ ਭਲਾਈ ਦੇ ਕਾਰਜ ਤਹਿਤ ਜਰੂਰਤਮੰਦ ਪਵਿਰਾਰਾਂ ਦੇ ਬੱਚਿਆਂ ਨੂੰ ਖਾਣ ਦਾ ਸਾਮਾਨ ਦੇਣਾ ਤਹਿਤ ਬਲਾਕ ਵੱਲੋਂ 96 ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਖਾਣ ਦਾ ਸਾਮਾਨ ਅਤੇ ਖਿਡੌਣੇ ਆਦਿ ਦਿੱਤੇ ਗਏ ਹਨ ਮਾਨਵਤਾ ਦੇ ਹੋਰ ਵੀ ਬਹੁਤ ਸਾਰੇ ਕੰਮ ਬਲਾਕ ਬਠਿੰਡਾ ਵੱਲੋਂ ਨਿਰੰਤਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬਲਾਕ ’ਚੋਂ ਰੋਜ਼ਾਨਾ ਇੱਕ ਬੱਸ ਸੇਵਾਦਾਰਾਂ ਦੀ ਵੱਖ-ਵੱਖ ਆਸ਼ਰਮਾਂ ’ਚ ਅਤੇ ਲੋਕਲ ਨਾਮ ਚਰਚਾ ਘਰਾਂ ਵਿਚ ਸੇਵਾ ’ਤੇ ਜਾ ਰਹੇ ਹਨ ਇਸ ਤਰ੍ਹਾਂ ਬਲਾਕ ਬਠਿੰਡਾ ਦੀ ਸਾਧ-ਸੰਗਤ 142 ਮਾਨਵਤਾ ਭਲਾਈ ਦੇ ਕਾਰਜਾਂ ਵਿਚ ਲਗਾਤਾਰ ਆਪਣਾ ਯੋਗਦਾਨ ਪਾ ਰਹੀ ਹੈ।
ਘਰੇਲੂ ਝਗੜੇ ਸੁਲਝਾਉਣ ’ਚ ਵੀ ਮੋਹਰੀ ਹੈ ਸਾਧ-ਸੰਗਤ ਦੀ ਪੰਚਾਇਤ
ਮਾਨਵਤਾ ਭਲਾਈ ਦੇ ਉਪਰੋਕਤ ਕਾਰਜਾਂ ਤੋਂ ਇਲਾਵਾ ਹੁਣ ਸਾਧ-ਸੰਗਤ ਦੇ ਜ਼ਿੰਮੇਵਾਰ, ਜਿਨ੍ਹਾਂ ਨੂੰ ‘ਪ੍ਰੇਮੀ ਪੰਚਾਇਤ ਸੇਵਾਦਾਰ’ ਦਾ ਨਾਂਅ ਦਿੱਤਾ ਗਿਆ ਹੈ, ਉਹ ਘਰੇਲੂ ਝਗੜੇ ਸੁਲਝਾਉਣ ’ਚ ਵੀ ਅਹਿਮ ਰੋਲ ਨਿਭਾ ਰਹੀ ਹੈ ਬਲਾਕ ਬਠਿੰਡਾ ਦੀ ਪੰਚਾਇਤ ਵੱਲੋਂ ਝਗੜੇ ਵਾਲੇ ਪਰਿਵਾਰਾਂ ਦੀ ਗੱਲਬਾਤ ਸੁਣ ਕੇ ਉਹਨਾਂ ਦੇ ਸਮਝੌਤੇ ਕਰਵਾਏ ਜਾਂਦੇ ਹਨ।
‘ਖੁਸ਼ੀ’ ਹੋਵੇ ਜਾਂ ‘ਗਮੀ’ ਫਿਰ ਵੀ ਕਰਦੇ ਨੇ ਮਾਨਵਤਾ ਭਲਾਈ ਦੇ ਕਾਰਜ
ਆਮ ਤੌਰ ’ਤੇ ਲੋਕਾਂ ਵੱਲੋਂ ਕਿਸੇ ਖੁਸ਼ੀ ਆਦਿ ਮੌਕੇ ਵੱਡੇ ਪੱਧਰ ਦੇ ਪ੍ਰੋਗਰਾਮ ਕਰਵਾ ਕੇ ਲੱਖਾਂ ਰੁਪਏ ਖਰਚੇ ਜਾਂਦੇ ਹਨ, ਉੱਥੇ ਹੀ ਡੇਰਾ ਸ਼ਰਧਾਲੂ ਇਸ ਦੇ ਬਿਲਕੁਲ ਉਲਟ ਆਪਣੀ ਖੁਸ਼ੀ ਨੂੰ ਜਰੂਰਤਮੰਦਾਂ ਨਾਲ ਸਾਂਝੀ ਕਰਕੇ ਦੁੱਗਣੀ ਕਰਦੇ ਹਨ। ਉਦਾਹਰਨ ਦੇ ਤੌਰ ’ਤੇ ਵਿਆਹ, ਬੱਚੇ ਦਾ ਜਨਮ ਜਾਂ ਕੋਈ ਹੋਰ ਖੁਸ਼ੀ ਦਾ ਦਿਨ ਹੋਵੇ ਤਾਂ ਸ਼ਰਧਾਲੂ ਜਰੂਰਤਮੰਦਾਂ ਨੂੰ ਰਾਸ਼ਨ ਵੰਡ ਕੇ, ਪੌਦੇ ਲਾ ਕੇ ਅਤੇ ਹੋਰ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੇ ਹਨ। ਇਹੋ ਹੀ ਨਹੀਂ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਜਾਂ ਬਰਸੀ ਆਦਿ ਵੇਲੇ ਵੀ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜ ਕਰਨਾ ਨਹੀਂ ਭੁੱਲਦੇ, ਧੰਨ ਹਨ ਅਜਿਹੇ ਸੇਵਾਦਾਰ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ