ਸਬਜ਼ੀਆਂ ਦੇ ਰੇਟ ਵਿੱਚ ਕੀਤਾ ਵਾਧਾ, ਲੋਕ ਆਮ ਵਰਤੋਂ ਦਾ ਸਾਮਾਨ ਇਕੱਠਾ ਕਰਨ ਲੱਗੇ
ਸੰਗਰੂਰ, (ਗੁਰਪ੍ਰੀਤ ਸਿੰਘ) ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਚਲਦਿਆਂ ਕੁਝ ਮੁਨਾਫ਼ਾਖੋਰ ਆਪਣਾ ਉੱਲੂ ਸਿੱਧਾ ਕਰਨ ਲੱਗ ਗਏ ਹਨ ਲੋਕਾਂ ਵਿੱਚ ਕੋਰੋਨਾ ਦੀ ਦਹਿਸ਼ਤ ਬਣਾ ਕੇ ਅਗਾਮੀ ਦਿਨਾਂ ਵਿੱਚ ਕਰਫਿਊ ਵਰਗੇ ਹਾਲਾਤ ਦੱਸ ਕੇ ਲੋਕਾਂ ਨੂੰ ਡਰਾ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਨਿੱਤ ਵਰਤੋਂ ਦੀਆਂ ਚੀਜ਼ਾਂ ਘਰਾਂ ਵਿੱਚ ਇਕੱਠੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਹਨ
ਅੱਜ ਜ਼ਿਲ੍ਹਾ ਸੰਗਰੂਰ ਦੇ ਕਈ ਇਲਾਕਿਆਂ ਵਿੱਚੋਂ ਖ਼ਬਰਾਂ ਆਈਆਂ ਕਿ ਲੋਕਾਂ ਵਿੱਚ ਅਚਾਨਕ ਕੋਰੋਨਾ ਦੀ ਹਲਚਲ ਹੋਣ ਕਾਰਨ ਕਾਲਾ ਬਾਜ਼ਾਰੀ ਹੋਣ ਲੱਗੀ ਹੈ ਆਮ ਵਰਤੋਂ ਦੀਆਂ ਚੀਜ਼ਾਂ ਦਾ ਭਾਅ ਵਧਾ ਕੇ ਦਿੱਤਾ ਜਾ ਰਿਹਾ ਹੈ ਸਬਜ਼ੀਆਂ, ਫਲ, ਸੁੱਕੀਆਂ ਦਾਲਾਂ, ਆਦਿ ਵਿੱਚ ਵੱਡੇ ਪੱਧਰ ‘ਤੇ ਕਾਲਾ ਬਾਜ਼ਾਰੀ ਹੋਣ ਲੱਗੀ ਹੈ ਅੱਜ ਨੱਥੂ ਰਾਮ ਨਾਮਕ ਇੱਕ ਵਿਅਕਤੀ ਨੇ ਦੱਸਿਆ ਕਿ ਪੰਜਾਬ ਵਿੱਚ ਪਬਲਿਕ ਟਰਾਂਸਪੋਰਟ ਬੰਦ ਕਰਨ ਦੇ ਹੁਕਮ ਤੋਂ ਬਾਅਦ ਮਾਰਕੀਟ ਵਿੱਚ ਅਚਾਨਕ ਤੇਜ਼ੀ ਆ ਗਈ ਅਤੇ ਲੋਕ ਵੱਡੀ ਗਿਣਤੀ ਵਿੱਚ ਸਬਜ਼ੀਆਂ ਲੈਣ ਲਈ ਸਬਜ਼ੀ ਮੰਡੀ ਪੁੱਜ ਗਏ
ਇਸ ਤੋਂ ਇਲਾਵਾ ਆਮ ਦੁਕਾਨਾਂ ‘ਤੇ ਸੁੱਕੀਆਂ, ਦਾਲਾਂ, ਖੰਡ, ਚਾਹ ਆਦਿ ਸਾਮਾਨ ਦੀ ਧੜਾ ਧੜ ਖਰੀਦ ਕਰ ਰਹੇ ਹਨ ਅਤੇ ਇਕੱਠਾ ਮਹੀਨੇ ਭਰ ਦਾ ਰਾਸ਼ਨ ਖਰੀਦ ਰਹੇ ਹਨ ਉਨ੍ਹਾਂ ਦੱਸਿਆ ਕਿ ਮਾਹੌਲ ਦਾ ਫਾਇਦਾ ਉਠਾਉਂਦਿਆਂ ਲੋਕਾਂ ਵੱਲੋਂ ਮਨ ਮਰਜ਼ੀ ਦੇ ਭਾਅ ਨਾਲ ਸਾਮਾਨ ਵੇਚਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਮਜ਼ਬੂਰਨ ਉਹ ਸਾਮਾਨ ਖਰੀਦਣਾ ਪੈ ਰਿਹਾ ਹੈ
curfew | ਇਸ ਤੋਂ ਇਲਾਵਾ ਰਸੋਈ ਗੈਸ ਦਾ ਸਿਲੰਡਰ, ਤੇਲ ਆਦਿ ਹਾਸਲ ਕਰਨ ਲਈ ਵੀ ਲੋਕਾਂ ਵੱਲੋਂ ਕੰਪਨੀਆਂ ਤੱਕ ਪਹੁੰਚ ਕਰਨੀ ਆਰੰਭ ਕਰ ਦਿੱਤੀ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਸ਼ਹਿਰ ਵਾਸੀ ਰਾਮਨਿਵਾਸ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਮਾਹੌਲ ਵਿੱਚ ਆਮ ਲੋਕਾਂ ਦੀ ਲੁੱਟ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੀ ਸਥਿਤੀ ਨੂੰ ਆਮ ਵਾਂਗ ਰੱਖਣ ਵਿੱਚ ਮੱਦਦ ਕਰਨੀ ਚਾਹੀਦੀ ਹੈ ਆਪਣੇ ਘਰਾਂ ਵਿੱਚ ਸਾਮਾਨ ਸਟੋਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ
ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਰੁਪਿੰਦਰ ਧੀਮਾਨ ਕਿੱਕੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਸਮੁੱਚਾ ਵਿਸ਼ਵ ਇਸ ਕਾਰਨ ਪ੍ਰਭਾਵਿਤ ਹੈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਹਾਲਤਾਂ ਆਮ ਲੋਕਾਂ ਨੂੰ ਵੀ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਕਾਲਾ ਬਾਜ਼ਾਰੀ ਕਰਨ ਵਾਲਿਆਂ ‘ਤੇ ਸਖ਼ਤੀ ਕਰੇ ਪ੍ਰਸ਼ਾਸਨ ਵੱਲੋਂ ਵੀ ਆਮ ਲੋਕਾਂ ਨਾਲ ਇਸ ਸਥਿਤੀ ਨਾਲ ਨਜਿੱਠਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਕਾਲਾ ਬਾਜ਼ਾਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।