ਸਰਕਾਰ ਵੱਲੋਂ ਜੋ ਸਨਮਾਨ ਸ਼ਹੀਦ ਦੀ ਕੁਰਬਾਨੀ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਸਕਿਆ : ਆਗੂ | Shaheed Udham Singh
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਅਤੇ ਸੈਲਾ ਦੇ ਸੂਬਾ ਕੋਰਡੀਨੇਟਰ, ਭਾਜਪਾ ਪੰਜਾਬ ਜਤਿੰਦਰ ਕਾਲੜਾ ਦੀ ਅਗਵਾਈ ਹੇਠਾਂ ਉਹਨਾਂ ਦੇ ਜੱਦੀ ਘਰ ਜਾ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਹੀਦ ਉਧਮ ਸਿੰਘ ਯਾਦਗਾਰੀ ਕਮੇਟੀ ਵਲੋਂ ਸ਼ਹੀਦ ਉਧਮ ਸਿੰਘ (Shaheed Udham Singh) ਦਾ ਚਿੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਨੋਦ ਗੁਪਤਾ ਅਤੇ ਜਤਿੰਦਰ ਕਾਲੜਾ ਨੇ ਕਿਹਾ ਸ਼ਹੀਦ ਕੌਮ ਦਾ ਸਰਮਾਇਆ ਹਨ, ਸ਼ਹੀਦ ਉਧਮ ਸਿੰਘ ਦੀ ਸ਼ਹਾਦਤ ਲਸਾਣੀ ਸ਼ਹਾਦਤ ਹੈ। ਛੋਟੀ ਉਮਰ ਵਿੱਚ ਹੀ ਸ਼ਹੀਦ ਉਧਮ ਸਿੰਘ ਨੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਦੀ ਮਨ ਵਿਚ ਧਾਰ ਲਈ ਸੀ। ਲੰਦਨ ਵਿਚ ਜਾ ਕੇ ਜਰਨਲ ਓਡੀਵਾਇਰ ਨੂੰ ਮਾਰ ਕੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਹੈ ਅਤੇ ਬਹਾਦਰੀ ਦਾ ਸਬੂਤ ਦਿੱਤਾ ਉਥੋ ਭੱਜਿਆ ਨਹੀਂ ਪੰਰਤੂ ਸਾਡੀ ਮੰਦਭਾਗੀ ਹੈ ਸਮੇਂ ਦੀ ਸਰਕਾਰ ਵੱਲੋਂ ਜੋ ਸਨਮਾਨ ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਸਕਿਆ।
ਅਪਣੀ ਮਿੱਟੀ-ਅਪਣਾ ਦੇਸ਼ | Shaheed Udham Singh
ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ ਮਨ ਕੀ ਬਾਤ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ “ਅਪਣੀ ਮਿੱਟੀ-ਅਪਣਾ ਦੇਸ਼” ਪ੍ਰੋਗਰਾਮ ਰਾਹੀਂ ਜੋ ਵੀ ਦੇਸ਼ ਦੇ ਸਹੀਦ ਹੋਏ ਹਨ ਉਹ ਦੀ ਜਨਮਭੂਮੀ ਤੋਂ ਮਿੱਟੀ ਇੱਕਠੀ ਕਰਕੇ ਯਾਦਗਾਰ ਬਣਾਈ ਜਾਵੇਗੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ਜ਼ੋਰਦਾਰ ਵਕਾਲਤ
ਇਸ ਮੌਕੇ ਭਾਜਪਾ ਜ਼ਿਲ੍ਹਾ ਸੰਗਰੂਰ ਦੇ ਜਰਨਲ ਸਕੱਤਰ ਮਨਿੰਦਰ ਸਿੰਘ ਕਪਿਆਲ, ਸੂਬਾ ਕਮੇਟੀ ਮੈਂਬਰ ਸੁਨੀਲ ਗੋਇਲ ਡਿੰਪਲ, ਭਾਜਪਾ ਦੇ ਸਾਬਕਾ ਸੂਬਾ ਕਮੇਟੀ ਮੈਂਬਰ ਸ਼ੰਕਰ ਬਾਂਸਲ, ਦੀਵਾਨ ਗੋਇਲ, ਓ ਬੀ ਸੀ ਮੋਰਚਾ ਦੇ ਬੁਲਾਰੇ ਡਾ ਜਗਮਿੰਦਰ ਸੈਣੀ, ਯੂਵਾ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਯੂਗੇਸ ਗਰਗ, ਯੂਵਾ ਮੋਰਚਾ ਦੇ ਸਾਬਕਾ ਜਰਨਲ ਸਕੱਤਰ ਧੀਰਜ ਗੋਇਲ, ਸਾਬਕਾ ਨਗਰ ਕੌਂਸਲ ਲਛਮਣ ਰੈਗਰ ਅਤੇ ਹਰਬੰਸ ਸਿੰਘ ਉਪਲੀ ਚੱਠੇ ਭਾਜਪਾ ਮੰਡਲ ਦੇ ਉਪ ਪ੍ਰਧਾਨ ਰਾਕੇਸ਼ ਟੋਨੀ, ਸੰਦੀਪ ਜਿੰਦਲ ਅਤੇ ਓ ਬੀ ਸੀ ਮੋਰਚਾ ਦੇ ਜ਼ਿਲ੍ਹਾ ਉਪ ਪ੍ਰਧਾਨ ਭਗਵਾਨ ਸਿੰਘ ਢੋਟ ਵਲੋਂ ਵੀ ਸ਼ਹੀਦ ਉਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਯਾਦ ਕੀਤਾ ਗਿਆ।