Karela Benifits For Diabetes : ਅੱਜ ਦੇ ਦੌਰ ਵਿੱਚ ਕਿਸੇ ਕੋਲ ਵੀ ਇੰਨਾ ਸਮਾਂ ਨਹੀਂ ਹੈ ਕਿ ਉਹ ਖੁਦ ਨੂੰ ਸਮਾਂ ਦੇ ਸਕੇ। ਖੁਦ ਦੀ ਸਿਹਤ ਦੀ ਚੰਗੀ ਦੇਖਭਾਲ ਕਰ ਸਕੇ। ਇਸ ਭੱਜਦੌੜ੍ਹ ਦੀ ਜ਼ਿੰਦਗੀ ਵਿਚ ਅਨਿਯਮਿਤ ਰੁਟੀਨ ਦੇ ਕੰਮਾਂ ਅਤੇ ਖਾਣ-ਪੀਣ ਦੇ ਕਾਰਨ ਇਨਸਾਨ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਸਰੀਰ ਬਿਮਾਰੀਆਂ ਦਾ ਘਰ ਬਣ ਕੇ ਰਹਿ ਗਿਆ ਹੈ। ਮੋਟਾਪਾ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਡਾਇਬਟੀਜ਼ ਆਦਿ ਖਤਰਨਾਕ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਲੋਕ ਹੁੰਦੇ ਜਾ ਰਹੇ ਹਨ।
ਇਨ੍ਹਾਂ ਵਿੱਚੋਂ ਡਾਇਬਟੀਜ਼ (ਸ਼ੂਗਰ) ਇੱਕ ਜਾਨਲੇਵਾ ਬਿਮਾਰੀ ਹੈ ਜੋ ਲਾਇਲਾਜ ਹੈ, ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਸਿਰਫ਼ ਦਵਾਈਆਂ ਲੈ ਕੇ ਅਤੇ ਆਪਣੀ ਰੁਟੀਨ ਵਿੱਚ ਬਦਲਾਅ ਕਰਕੇ । ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਡਾਇਬਟੀਜ਼ ਦਾ ਹੌਲੀ-ਹੌਲੀ ਤੁਹਾਡੇ ਦੂਜੇ ਅੰਗਾਂ ’ਤੇ ਵੀ ਬੁਰਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਹੀ ਕਾਰਨ ਹੈ ਕਿ ਇਸ ਨੂੰ ਸਾਈਲੈਂਟ ਕਿਲਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਇਹ ਬਿਮਾਰੀ ਜਾਨਲੈਵਾ ਹੈ, ਕਿਉਂਕਿ ਇੱਕ ਵਾਰ ਇਹ ਕਿਸੇ ਨੂੰ ਲੱਗ ਜਾਵੇ ਤਾਂ ਫਿਰ ਜੀਵਨ ਭਰ ਉਸ ਦਾ ਪਿੱਛਾ ਨਹੀਂ ਛੱਡਦੀ। ਇਸ ਤੋਂ ਪੀੜਤ ਰੋਗੀਆਂ ਨੂੰ ਅੱਖਾਂ ਦੀ ਸਮੱਸਿਆ, ਗੁਰਦੇ ਤੇ ਲੀਵਰ ਦੀਆਂ ਬਿਮਾਰੀਆਂ ਤੇ ਪੈਰਾਂ ਵਿੱਚ ਸੋਜ ਹੋਣਾ ਆਮ ਗੱਲ ਹੈ। ਉਂਜ ਤਾਂ ਅਜਿਹੇ ਕਹੀ ਫੂਡਸ ਹਨ ਜੋ ਸ਼ੂਗਰ ਨੂੰ ਕੰਟਰੋਲ ਕਰਨ ’ਚ ਮਦਦਗਾਰ ਹੁੰਦੇ ਹਨ ਪਰ ਕਰੇਲਾ ਉਨ੍ਹਾਂ ਵਿੱਚੋਂ ਇਕ ਅਜਿਹਾ ਪ੍ਰਮੁੱਖ ਫੂਡ ਹੈ, ਜਿਸ ਦਾ ਜੂਸ ਡਾਇਬਟੀਜ਼ ਦੇ ਰੋਗੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਤੇ ਇਹ ਡਾਇਬਟੀਜ਼ ਦੇ ਖਾਤਮੇ ਲਈ ਰਾਮਬਾਣ ਦਾ ਕੰਮ ਕਰਦਾ ਹੈ।
ਆਓ ਜਾਣਦੇ ਹਾਂ ਕਰੇਲੇ ਦੇ ਜੂਸ ਦੇ ਚਮਤਕਾਰੀ ਫਾਇਦੇ
ਕੌੜ੍ਹਾ ਕਰੇਲਾ ਖਾਣ ਵਿੱਚ ਚਾਹੇ ਚੰਗਾ ਨਾ ਲੱਗੇ ਪਰ ਤੁਹਾਡੀ ਸਿਹਤ ਲਈ ਇਹ ਵਰਦਾਨ ਤੋਂ ਘੱਟ ਨਹੀਂ ਹੈ। ਦੱਸ ਦਈਏ ਕਿ ਕਰੇਲੇ ਦੀ ਸਬਜ਼ੀ ਹੋਵੇੇ ਜਾਂ ਜੂਸ ਹੋਵੇ, ਹਰ ਕੋਈ ਇਸ ਨੂੰ ਪਸੰਦ ਨਹੀਂ ਕਰਦਾ। ਜਦੋਂ ਵੱਡੇ ਹੀ ਕਰੇਲੇ ਤੋਂ ਬਚਦੇ ਫਿਰਦੇ ਹਨ ਤਾਂ ਫਿਰ ਬੱਚਿਆਂ ਨੂੰ ਤਾਂ ਕਰੇਲੇ ਦੇ ਨਾਂਅ ਤੋਂ ਹੀ ਦੂਰ ਭੱਜਣਾ ਲਾਜਮੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕਰੇਲੇ ਦਾ ਜੂਸ ਜੇਕਰ ਰੁਟੀਨ ਵਿਚ ਪੀਤਾ ਜਾਵੇ।
ਤਾਂ ਡਾਇਬਟੀਜ਼ ਦੇ ਰੋਗੀਆਂ ਲਈ ਇਹ ਰਾਮਬਾਣ ਸਿੱਧ ਹੋ ਸਕਦਾ ਹੈ। ਅਜਿਹਾ ਕਰਨ ’ਤੇ ਉਹ ਇਸ ਲਾਇਲਾਜ ਬਿਮਾਰੀ ਦਾ ਅਸਾਨੀ ਨਾਲ ਸਾਹਮਣਾ ਕਰ ਸਕਦੇ ਹਨ। ਕਰੇਲੇ ਵਿੱਚ ਵਿਟਾਮਿਨ, ਕੁਦਰਤੀ ਗੁਣ ਸਰੀਰ ਵਿੱਚ ਬਲੱਡ ਸੂਗਰ ਲੈਵਲ ਨੂੰ ਸਾਮਾਣ ਰੱਖਣ ਵਿੱਚ ਮੱਦਦਗਾਰ ਸਾਬਿਤ ਹੁੰਦੇ ਹਨ। ਨਾਲ ਹੀ ਕਰੇਲੇ ਦਾ ਜੂਸ ਸਰੀਰ ਵਿੱਚ ਇੰਸੁਲਿਨ ਨੂੰ ਐਕਟਿਵ ਕਰਦਾ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਹੁੰਦਾ ਨਾਜਾਇਜ਼ ਕਬਜ਼ਾ ਰੋਕਿਆ
ਦੱਸ ਦਈਏ ਕਿ ਕਰੇਲਾ ਐਂਟੀ ਡਾਇਬਟੀਜ਼ ਫੂਡ ਹੈ, ਜੋ ਚਰਨਟੀਨ ਤੋਂ ਖੂਨ ਵਿੱਚ ਗੁੁਲੂਕੋਜ ਦਾ ਲੈਵਲ ਘੱਟ ਕਰਦਾ ਹੈ। ਕਰੇਲੇ ਵਿੱਚ ਪੌਲੀਪੇਪਟਾਈਡ-ਪੀ ਜਾਂ ਪੀ-ਇਨਸੁਲਿਨ ਵੀ ਪਾਇਆ ਜਾਂਦਾ ਹੈ, ਜੋ ਕੁਦਰਤੀ ਤੌਰ ’ਤੇ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮੱਦਦਗਾਰ ਹੁੰਦਾ ਹੈ।
ਕਰੇਲੇ ਦਾ ਜੂਸ ਬਣਾਉਣ ਦਾ ਤਰੀਕਾ
ਉਂਜ ਤਾਂ ਇਹ ਬਹੁਤ ਅਸਾਨ ਹੁੰਦਾ ਹੈ ਫਿਰ ਵੀ ਜੇਕਰ ਤੁਸੀਂ ਜਾਣਨਾ ਹੀ ਚਾਹੁੰਦੇ ਹੋ ਤਾਂ ਦੱਸ ਦਈਏ ਕਿ ਕਰੇਲੇ ਦਾ ਜੂਸ ਬਣਾਉਣ ਲਈ ਪਹਿਲਾਂ ਤੁਸੀਂ ਤਾਜੇ ਕਰੇਲੇ ਖਰੀਦ ਲਓ ਫਿਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਛਿੱਲ ਲਓ। ਬਾਅਦ ਵਿੱਚ ਇਨ੍ਹਾਂ ਨੂੰ ਛੋਟੇ-ਛੋਟੇ ਕੱਟ ਕੇ ਰੱਖ ਲਓ। ਧਿਆਨ ਰਹੇ ਕਿ ਇਸ ਦੇ ਬੀਜ ਅਲੱਗ ਕਰਕੇ ਰੱਖਣੇ ਹਨ ਤੇ ਅੱਧਾ ਘੰਟਾਂ ਤੱਕ ਬੀਜ ਕੱਢ ਕੇ ਪਾਣੀ ਵਿੱਚ ਪਿਓ ਕੇ ਰੱਖ ਦਿਓ।
ਇਹ ਵੀ ਪੜ੍ਹੋ : ਦੁੱਧ ’ਚ ਮਖਾਣੇ ਉਬਾਲ ਕੇ ਖਾਣ ਨਾਲ ਦੂਰ ਹੋਵੇਗੀ ਕਮਜ਼ੋਰੀ, ਸਿਹਤ ਨੂੰ ਮਿਲਣਗੇ ਅਣਗਿਣਤ ਫ਼ਾਇਦੇ
ਫਿਰ ਤੁਸੀਂ ਕਰਨਾ ਹੈ ਕਿ ਕਰੇਲੇ ਨੂੰ ਜੂਸਰ ਮਿਕਸਰ ਵਿੱਚ ਪਾਓ ਤੇ ਨਾਲ ਹੀ ਇਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਤੇ ਅੱਧਾ ਚੰਮਚ ਨਮਕ ਵੀ ਪਾ ਦਿਓ ਤੇ ਜੇਕਰ ਤੁਸੀਂ ਕਰੇਲੇ ਦੇ ਕੌੜੇ ਪਣ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਸ ਜੂਸ ਵਿੱਚ ਥੋੜਾ ਜਿਹਾ ਸ਼ਹਿਦ ਪਾ ਸਕਦੇ ਹੋ। ਤੁਸੀਂ ਦੇਖੋਗੇ ਕਿ ਕਰੇਲੇ ਦਾ ਜੂਸ ਬਣ ਕੇ ਤਿਅਰ ਹੋ ਗਿਆ ਹੈ। ਇਸ ਦਾ ਰੁਟੀਨ ਵਿੱਚ ਸੇਵਨ ਨਾਲ ਸ਼ੂਗਰ ਦੇ ਮਰੀਜ ਸੇਵਨ ਕਰਨ ਤਾਂ ਫਰ ਦਿਖੇਗਾ। ਖੁਦ ਹੀ ਸੁਗਰ ਮਰੀਜ ਦੇ ਸਰੀਰ ਵਿੱਚ ਇਸ ਦੇ ਚਮਤਕਾਰੀ ਫਾਈਦੇ ਨਜ਼ਰ ਆਉਣਗੇ।
ਨੋਟ: ਲੇਖ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੀ ਆਮ ਜਾਣਕਾਰੀ ਦੇ ਲਈ ਦਿੱਤੀ ਗਈ ਹੈ। ਜੋ ਘਰੇਲੂ ਨੁਕਤਿਆਂ ਤੇ ਆਮ ਜਾਣਕਾਰੀਆਂ ’ਤੇ ਅਧਾਰਿਤ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣੇ ਨਜ਼ਦੀਕੀ ਡਾਕਟਰ ਤੋਂ ਜਾਂ ਕਿਸੇ ਐਕਸਪਰਟ ਤੋਂ ਸਲਾਹ ਲੈ ਸਕਦੇ ਹੋ । ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।