ਜਨਮਦਿਨ ਸਪੈਸ਼ਲ। ਕ੍ਰਿਕੇਟ ਦਾ ਬਾਦਸ਼ਾਹ ਕਹੇ ਜਾਂਦੇ ਹਨ ਸਚਿਨ ਤੰਦੁਲਕਰ

ਜਨਮਦਿਨ ਸਪੈਸ਼ਲ। ਕ੍ਰਿਕੇਟ ਦਾ ਬਾਦਸ਼ਾਹ ਕਹੇ ਜਾਂਦੇ ਹਨ ਸਚਿਨ ਤੰਦੁਲਕਰ

ਨਵੀਂ ਦਿੱਲੀ। ਕ੍ਰਿਕਟ ਦੀ ਦੁਨੀਆ ਦੇ ਬਾਦਸ਼ਾਹ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਅੱਜ 47ਵਾਂ ਜਨਮਦਿਨ ਹੈ। ਦਸ ਦਈਏ ਕਿ ਕ੍ਰਿਕਟ ‘ਚ ਕਈ ਰਿਕਾਰਡ ਅਤੇ ਕਈ ਐਵਾਰਡ ਆਪਣੇ ਨਾਂਅ ਕਰਨ ਵਾਲੇ ਸਚਿਨ ਦਾ ਜਨਮ ਮਹਾਰਾਸ਼ਟਰ ‘ਚ 24 ਅਪਰੈਲ 1973 ‘ਚ ਹੋਇਆ ਸੀ। ਦੁਨੀਆਂ ਭਰ ਵਿੱਚ ਉਨ੍ਹਾਂ ਨੂੰ ਕ੍ਰਿਕਟਰ ਦੇ ਬਾਦਸ਼ਾਹ ਵਜੋਂ ਵੀ ਜਾਣਿਆ ਜਾਂਦਾ ਹੈ। ਸਚਿਨ ਨੇ ਕ੍ਰਿਕਟਰ ਦੇ ਨਾਂਅ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲੱਗਦਾ। ਬੱਲੇਬਾਜ਼ੀ ਦਾ ਸ਼ਾਇਦ ਹੀ ਅਜਿਹਾ ਕੋਈ ਰਿਕਾਰਡ ਹੋਵੇ ਜੋ ਸਚਿਨ ਤੇਂਦੁਲਕਰ ਦੇ ਨਾਂਅ ਦਰਜ ਨਾ ਹੋਵੇ। ਵ

ਨ ਡੇ ਇੰਟਰਨੈਸ਼ਨਲ ਕ੍ਰਿਕਟ ‘ਚ ਸਚਿਨ ਦੇ ਨਾਂਅ 49 ਸੈਂਕੜੇ ਹਨ, ਜਦੋਂ ਕਿ ਦੂਜਾ ਕੋਈ ਵੀ ਬੱਲੇਬਾਜ਼ ਉਨ੍ਹਾਂ ਦੇ ਲਾਗੇ ਵੀ ਨਹੀਂ ਹੈ। ਵਨ ਡੇ ਕ੍ਰਿਕਟ ‘ਚ ਸਚਿਨ ਦੇ ਨਾਂਅ 96 ਅਰਧ ਸੈਂਕੜੇ ਹਨ ਅਤੇ ਉਨ੍ਹਾਂ ਦਾ ਸ਼ਾਇਦ ਇਹ ਰਿਕਾਰਡ ਵੀ ਨਹੀਂ ਟੁੱਟ ਸਕੇ। ਵਨ ਡੇ ਕ੍ਰਿਕਟ ‘ਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਕ੍ਰਿਕਟ ‘ਚ ਉਨ੍ਹਾਂ ਦੇ ਨਾਂਅ 2016 ਚੌਕੇ ਦਰਜ ਹਨ। ਅੰਤਰਾਸ਼ਟਰੀ ਕ੍ਰਿਕਟ ‘ਚ ਤੇਂਦੁਲਕਰ ਦੇ ਨਾਂਅ ‘ਤੇ 100 ਸੈਂਕੜੇ ਦਰਜ ਹਨ। ਸਚਿਨ ਤੇਂਦੁਲਕਰ ਨੇ 200 ਟੈਸਟ ਮੈਚ ਖੇਡੇ ਹਨ। ਟੈਸਟ ਕ੍ਰਿਕਟ ਖੇਡਣ ਦਾ ਦੋਹਰਾ ਸੈਂਕੜਾ ਲਗਾਉਣ ਵਾਲੇ ਤੇਂਦੁਲਕਰ ਦੁਨੀਆ ਦੇ ਇਕਲੌਤੇ ਕਰਿਕਟਰ ਹਨ।

ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੇਂਦੁਲਕਰ ਦੇ ਨਾਂਅ ਹੀ ਹੈ। ਉਨ੍ਹਾਂ ਨੇ 200 ਟੈਸਟ ਮੈਚਾਂ ਵਿੱਚ 15921 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ ਵਿੱਚ ਵੀ ਇਸ ਰਿਕਾਰਡ ਦੇ ਨੇੜੇ-ਤੇੜੇ ਅਜਿਹਾ ਕੋਈ ਖਿਡਾਰੀ ਨਹੀਂ ਹੈ ਜੋ ਇਸ ਨੂੰ ਤੋੜ ਸਕੇ। ਇੱਕ ਵਰਲਡ ਕੱਪ ਵਿੱਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ ਸਚਿਨ ਦਾ ਰਿਕਾਰਡ ਵੀ ਅੱਜ ਤਕ ਕੋਈ ਨਹੀਂ ਤੋੜ ਸਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here