ਦੁਵੱਲੇ ਵਪਾਰ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ

ਦੁਵੱਲੇ ਵਪਾਰ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ

ਅਫਗਾਨਿਸਤਾਨ ਦੀ ਉਥਲ-ਪੁਥਲ ਦੀ ਸਥਿਤੀ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਫਗਾਨਿਸਤਾਨ ਵਿੱਚ ਭਾਰਤ ਇੱਕ ਮਹੱਤਵਪੂਰਨ ਖਿਡਾਰੀ ਨਹੀਂ ਸੀ ਪਰ ਆਪਣੀ ਮਨੁੱਖੀ ਸਹਾਇਤਾ ਅਤੇ 2001 ਤੋਂ 3 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਇਸ ਨੇ ਅਫਗਾਨ ਲੋਕਾਂ ਵਿੱਚ ਇੱਕ ਜਗ੍ਹਾ ਬਣਾ ਲਈ ਸੀ।

ਅਫਗਾਨਿਸਤਾਨ ਦੀ ਭੂ-ਰਾਜਨੀਤੀ ਦਾ ਨਾ ਸਿਰਫ ਵਪਾਰ ਦੇ ਰੂਪ ਵਿੱਚ ਸਗੋਂ ਸੁਰੱਖਿਆ ਦੇ ਮਾਮਲੇ ਵਿੱਚ ਵੀ ਇਸ ਉਪ-ਮਹਾਂਦੀਪ ’ਤੇ ਪ੍ਰਭਾਵ ਪਵੇਗਾ ਭਾਰਤ ਨੇ ਅਮਰੀਕਾ ਦਾ ਫੌਜੀ ਸਹਿਯੋਗੀ ਨਾ ਬਣ ਕੇ ਸਹੀ ਕਦਮ ਚੁੱਕਿਆ ਹੈ। ਸ਼ਾਇਦ ਭਾਰਤ ਨੇ ਸ੍ਰੀਲੰਕਾ ਵਿੱਚ ਸ਼ਾਂਤੀ ਸਥਾਪਨਾ ਦੇ ਤਜ਼ਰਬੇ ਤੋਂ ਸਬਕ ਲਿਆ ਹੈ ਅਜਿਹੀ ਸਥਿਤੀ ’ਚ ਭਾਰਤ ਲਈ ਦਾਅ ਹਮੇਸ਼ਾ ਬਣਿਆ ਰਿਹਾ ਹੈ ਪਰ ਭਾਰਤ ਹੁਣ ਕੀ ਕਰ ਸਕਦਾ ਹੈ?

ਭਾਰਤ ਅਫਗਾਨਿਸਤਾਨ ਦੇ ਅਸਥਿਰ ਸ਼ਾਸਨ ਨਾਲ ਸਬੰਧ ਬਣਾਉਣ ਵਿੱਚ ਨਿਵੇਸ਼ ਕਰਦਾ ਰਿਹਾ ਹੈ ਅਫਗਾਨਿਸਤਾਨ ਦੇ ਲੋਕ ਜੋ ਸਿਖਲਾਈ ਲਈ ਭਾਰਤ ਆਏ ਉਹ ਹਮੇਸ਼ਾ ਭਾਰਤ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦੇ ਰਹੇ ਹਨ। ਭਾਰਤੀ ਕੂਟਨੀਤੀ ਨੇ ਭਾਵਨਾਤਮਕ ਸੁਰੱਖਿਆ, ਸੱਭਿਆਚਾਰਕ ਸਬੰਧਾਂ ਦੇ ਸਬੰਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਨਾਲ ਹੀ ਭਾਰਤ ਨੇ ਅਫਗਾਨਿਸਤਾਨ ਨੂੰ ਵਪਾਰ ਅਤੇ ਮੁੜ- ਨਿਰਮਾਣ ਲਈ ਸਹਾਇਤਾ ਦਿੱਤੀ ਹੈ ਅੱਜ ਹਜ਼ਾਰਾਂ ਅਫਗਾਨੀ ਕੰਮ, ਸਿਖਲਾਈ, ਕੌਸ਼ਲ ਸਿਖਲਾਈ, ਸਿੱਖਿਆ, ਡਾਕਟਰੀ ਇਲਾਜ ਲਈ ਭਾਰਤ ਆਉਂਦੇ ਹਨ ਭਾਰਤ ਵਿੱਚ ਅਫਗਾਨ ਮੂਲ ਦੇ 2200 ਵਿਦਿਆਰਥੀ ਵਜੀਫੇ ਦੇ ਨਾਲ ਭਾਰਤ ਵਿੱਚ ਪੜ੍ਹ ਰਹੇ ਹਨ ਤੇ ਉਨ੍ਹਾਂ ਦਾ ਭਵਿੱਖ ਬੇਯਕੀਨ ਦਿਖਾਈ ਦਿੰਦਾ ਹੈ ਭਾਰਤੀ ਸੱਭਿਆਚਰਕ ਸਬੰਧ ਪ੍ਰੀਸ਼ਦ ਉਨ੍ਹਾਂ ਨੂੰ ਸਹਾਇਤਾ ਦਿੰਦਾ ਰਹੇਗਾ।

ਭਾਰਤ ਨੂੰ ਇਸ ਗੱਲ ਦਾ ਦੁੱਖ ਹੈ ਕਿ ਤਾਲਿਬਾਨ ਦੀ ਅਗਵਾਈ ਵਾਲੇ ਅੱਤਵਾਦ ਵਿਰੁੱਧ 20 ਸਾਲਾਂ ਤੱਕ ਅਮਰੀਕਾ ਦੇ ਸੰਘਰਸ਼ ਵਿੱਚ ਓਸਾਮਾ ਬਿਨ ਲਾਦੇਨ ਮਾਰਿਆ ਗਿਆ, ਪਰ ਆਖਰ ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆ ਗਿਆ। ਭਾਰਤ ਲਈ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਸਾਊਦੀ ਅਰਬ ਅਤੇ ਕਤਰ ਦੇ ਨਾਲ ਉਨ੍ਹਾਂ ਦੇ ਚੰਗੇ ਸਬੰਧਾਂ ਦੇ ਬਾਵਜੂਦ ਉਹ ਤਾਲਿਬਾਨ ਦਾ ਸਮੱਰਥਨ ਕਰ ਰਹੇ ਹਨ ਅਤੇ ਤੁਰਕੀ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਜੋਰਦਾਰ ਸਮੱਰਥਨ ਕਰ ਰਿਹਾ ਹੈ।

ਅਮਰੀਕਾ ਨੇ ਭਾਰਤ ਨੂੰ ਪਾਕਿਸਤਾਨ ਨਾਲੋਂ ਜ਼ਿਆਦਾ ਮਹੱਤਵ ਦੇ ਕੇ ਪਾਕਿਸਤਾਨ ਨੂੰ ਦੁੱਖ ਪਹੁੰਚਾਇਆ ਸੀ। ਹੁਣ ਉਹ ਭਾਰਤ ਨੂੰ ਪਰੇਸ਼ਾਨ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝੇਗਾ।
ਇਸ ਮਾਹੌਲ ’ਚ ਕਾਰਨ ਜੋ ਵੀ ਹੋਵੇ, ਭਾਰਤ ਨੇ ਇਰਾਨ ਤੋਂ ਦੂਰੀ ਬਣਾਈ ਜੋ ਕਿ ਦਹਾਕਿਆਂ ਤੋਂ ਭਾਰਤ ਦਾ ਮਿੱਤਰ ਰਿਹਾ ਹੈ ਜਿਸ ਦੇ ਚਲੱਦਿਆਂ ਇਰਾਨ ਤੋਂ ਰੁਪਏ ਵਿੱਚ ਪੈਟਰੋਲ ਖਰੀਦਣ ਦਾ ਸਮਝੌਤਾ ਖਤਮ ਹੋ ਗਿਆ। ਭਾਰਤ ਚਾਬਹਾਰ ਬੰਦਰਗਾਹ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ, ਜੋ ਕਿ ਮੱਧ ਏਸ਼ੀਆ ਵਿੱਚ ਭਾਰਤ ਲਈ ਇੱਕ ਪ੍ਰਵੇਸ਼ ਦੁਆਰ ਵਜੋਂ ਕੰਮ ਕਰਦਾ ਸੀ।

ਇਹ ਪ੍ਰੋਜੈਕਟ ਅੱਧ-ਵਿਚਾਲੇ ਲਟਕ ਗਿਆ ਹੈ ਇਰਾਨ ਨੇ ਰੂਸ ਅਤੇ ਚੀਨ ਨਾਲ ਕਾਬੁਲ ਵਿੱਚ ਆਪਣਾ ਦੂਤਘਰ ਖੁੱਲ੍ਹਾ ਰੱਖਿਆ ਹੈ ਇਸ ਲਈ ਇਰਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਇਸ ਲਈ ਹੁਣ ਤਾਲਿਬਾਨ ਮਹੱਤਵਪੂਰਨ ਹੈ ਕਿਉਂਕਿ ਇਸ ਨੂੰ ਆਪਣੇ ਹਿੱਤਾਂ ਦੀ ਰੱਖਿਆ ਕਰਨੀ ਹੈ ਭਾਰਤ ਦਾ ਇਰਾਨ ਨਾਲ ਦੁਬਾਰਾ ਸਬੰਧ ਸਥਾਪਿਤ ਹੋਣਾ ਸੁਭਾਵਿਕ ਹੈ। ਇਰਾਨ ਵੀ ਹੈਰਾਨ ਹੈ ਕਿ ਭਾਰਤ ਨੇ ਅਚਾਨਕ ਇਨ੍ਹਾਂ ਸਬੰਧਾਂ ਤੋਂ ਹੱਥ ਬਾਹਰ ਖਿੱਚਿਆ ਹੈ ਭਾਰਤ ਨੂੰ ਇਨ੍ਹਾਂ ਸਬੰਧਾਂ ਨੂੰ ਮੁੜ-ਸੁਰਜੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਭੂ-ਰਾਜਨੀਤਿਕ ਸਥਿਤੀ ਅਤੇ ਵਿਹਾਰਕ ਆਰਥਿਕ ਕਾਰਨਾਂ ਲਈ ਵੀ ਲਾਭਦਾਇਕ ਹੈ ਇਰਾਨ ਨਾਲ ਬਿਹਤਰ ਸਬੰਧ ਭਾਰਤ ਨੂੰ ਮੱਧ ਏਸ਼ੀਆ ਤੱਕ ਪਹੁੰਚਣ ਵਿੱਚ ਸਹਾਇਤਾ ਕਰਨਗੇ, ਜਿਸ ਨਾਲ ਵਪਾਰਕ ਸਬੰਧ ਮਜ਼ਬੂਤ ਹੋਣਗੇ।

ਵਰਤਮਾਨ ਵਿੱਚ ਮੱਧ ਏਸ਼ੀਆ ਵਿੱਚ ਭਾਰਤ ਦੀ ਕਾਰੋਬਾਰੀ ਮੌਜੂਦਗੀ ਕਜਾਕਿਸਤਾਨ ਵਿੱਚ ਸਰਕਾਰੀ ਖੇਤਰ ਦੇ ਅਦਾਰਿਆਂ ਪੰਜਾਬ ਨੈਸਨਲ ਬੈਂਕ, ਓਐਨਜੀਸੀ ਵਿਦੇਸ਼ ਲਿਮਟਿਡ ਦੁਆਰਾ ਹੈ ਨਿੱਜੀ ਨਿਵੇਸ਼ ਵਿੱਚ ਸਨ ਗਰੁੱਪ ਜੋ ਕਿ ਕਜਾਕਿਸਤਾਨ ਵਿੱਚ ਯੂਬੀਲੀਓਨ ਸੋਨੇ ਦੀ ਖਾਨ ਵਿੱਚ ਕੰਮ ਕਰ ਰਿਹਾ ਹੈ ਇਸ ਤੋਂ ਇਲਾਵਾ ਕੇਈਸੀ ਇੰਟਰਨੈਸ਼ਨਲ ਲਿਮਟਿਡ ਅਤੇ ਕਾਸਮੋਪੋਲੀਟਨ ਬਿਲਡਰਜ਼ ਐਂਡ ਹੋਟੀਲੀਅਰਜ਼ ਲਿਮਟਿਡ ਕਜਾਕਿਸਤਾਨ ਵਿੱਚ ਆਪਣੇ ਪ੍ਰੋਜੈਕਟ ਚਲਾ ਰਹੇ ਹਨ ਵਰਤਮਾਨ ’ਚ ਉਡਾਣਾਂ ’ਤੇ ਪਾਬੰਦੀ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਯਾਤਰਾ ਕਰਨਾ ਸੌਖਾ ਨਹੀਂ ਹੈ ਅਤੇ ਕਾਰੋਬਾਰ ਵੀ ਮਹਿੰਗਾ ਹੋ ਰਿਹਾ ਹੈ

ਹਾਲਾਂਕਿ, ਅਫਗਾਨਿਸਤਾਨ ਵਿੱਚ ਭਾਰਤ ਮਿੱਤਰਹੀਣ ਨਹੀਂ ਹੈ। ਇਹ ਇਸ ਤੱਥ ਤੋਂ ਸਾਬਿਤ ਹੁੰਦਾ ਹੈ ਕਿ ਭਾਰਤੀ ਡਿਪਲੋਮੈਟਾਂ ਅਤੇ ਭਾਰਤੀ ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਲਈ ਇੱਕ ਸੁਰੱਖਿਅਤ ਰਸਤਾ ਲੱਭ ਲਿਆ ਹੈ ਹਾਲਾਂਕਿ, ਇਹ ਭਾਰਤ ਦੀ ਵਿਦੇਸ਼ ਨੀਤੀ ਅਤੇ ਸੁਰੱਖਿਆ ਚਿੰਤਾਵਾਂ ਲਈ ਇੱਕ ਝਟਕਾ ਹੈ। ਇੱਥੇ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਕੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਵਧੇਰੇ ਨਿਵੇਸ਼ ਦੀ ਲੋੜ ਹੈ, ਕਿਉਂਕਿ ਜੰਮੂ-ਕਸ਼ਮੀਰ ਮੁਜਾਹਿਦੀਨਾਂ ਦੇ ਏਜੰਡੇ ’ਤੇ ਰਿਹਾ ਹੈ। ਕਾਬੁਲ ਵਿੱਚ ਭਾਰਤੀ ਦੂਤਘਰ ਅਤੇ ਹੇਰਾਤ ਵਿੱਚ ਵਪਾਰਕ ਦੂਤਘਰ ’ਤੇ ਤਾਲਿਬਾਨ ਦੁਆਰਾ ਮਾਰੇੇ ਗਏ ਛਾਪੇ ਬਹੁਤ ਕੁਝ ਦੱਸਦੇ ਹਨ। ਤਾਲਿਬਾਨ ਨਾਲ ਨਜਿੱਠਣ ਲਈ ਭਾਰਤ ਨੂੰ ਸੰਤੁਲਿਤ ਪਹੁੰਚ ਅਪਣਾਉਣੀ ਪਵੇਗੀ। ਅਫਗਾਨਿਸਤਾਨ ਵਿੱਚ ਭਾਰਤ ਦਾ ਮੁੜ-ਨਿਰਮਾਣ ਅਤੇ ਨਿਵੇਸ ਵੀ ਪ੍ਰਭਾਵਿਤ ਹੋਵੇਗਾ।

ਕੱਟੜਪੰਥੀ ਸ਼ਾਸਨ ਦਾ ਰੁਖ ਅਜੇ ਵੀ ਭਾਰਤ ਵਿਰੋਧੀ ਹੈ ਅਤੇ ਭਾਰਤੀ ਵਪਾਰਕ ਦੂਤਘਰ ਨੂੰ ਲੁੱਟ ਰਿਹਾ ਹੈ ਅਤੇ ਨੇੜਲੇ ਹਵਾਈ ਅੱਡਿਆਂ ਤੋਂ ਬਹੁਤ ਸਾਰੇ ਭਾਰਤੀਆਂ ਨੂੰ ਅਗਵਾ ਕਰ ਰਿਹਾ ਹੈ। ਫਿਲਹਾਲ ਭਾਰਤ ਲਈ ਇਸ ਕੰਮ ਨੂੰ ਜਾਰੀ ਰੱਖਣਾ ਮੁਸ਼ਕਲ ਹੈ ਭਾਰਤ ਨੇ ਅੰਤਰਰਾਸ਼ਟਰੀ ਉੱਤਰੀ ਦੱਖਣੀ ਕਾਰੀਡੋਰ ਦੀ ਇੱਕ ਮਹੱਤਵਪੂਰਨ ਪਹਿਲ ਕੀਤੀ ਹੈ ਜੋ ਇਰਾਨ, ਮੱਧ ਏਸ਼ੀਆ ਅਤੇ ਯੂਰੋਸ਼ੀਆ ਤੱਕ ਜਾਵੇਗਾ, ਜੋ ਕਿ ਕਜਾਕਿਸਤਾਨ, ਤੁਰਕਮੇਨੀਸਤਾਨ, ਇਰਾਨ ਨੂੰ ਰੇਲ ਸੰਪਰਕ ਨਾਲ ਜੋੜਨ ਦੀ ਮੋਦੀ ਦੀ ਯੋਜਨਾ ਨਾਲ ਜੁੜਿਆ ਹੋਇਆ ਹੈ। ਇਹ ਰੇਲ ਲਿੰਕ ਨੂੰ ਚਾਬਹਾਰ ਬੰਦਰਗਾਹ ਤੱਕ ਵੀ ਜੋੜਨਾ ਹੈ ਅਤੇ ਇਹ ਇੱਕ ਡੇਡੀਕੇਟਿਡ ਫ੍ਰੇਟ ਕਾਰੀਡੋਰ ਹੋਵੇਗਾ ਜਿਸ ਵਿਚ ਸਪੈਸ਼ਲ ਇਕੋਨਾਮਿਕ ਜੋਨ ਹੋਣਗੇ ਜਿਨ੍ਹਾਂ ਦਾ ਨਿਰਮਾਣ ਭਾਰਤ ਦੁਆਰਾ ਕੀਤਾ ਜਾਵੇਗਾ

ਕੀ ਚੀਨ ਆਪਣੇ ਵਨ ਬੈਲਟ, ਵਨ ਰੋਡ ਪ੍ਰੋਜੈਕਟ ਰਾਹੀਂ ਭਾਰਤ ਨੂੰ ਪਛਾੜ ਰਿਹਾ ਹੈ? ਅਫਗਾਨਿਸਤਾਨ ਵਿੱਚ ਚੀਨ ਦੇ ਵਪਾਰਕ ਦੂਤਘਰ ਦੀ ਮੌਜੂਦਗੀ ਬਹੁਤ ਕੁਝ ਦੱਸਦੀ ਹੈ ਚੀਨ ਨਾ ਸਿਰਫ ਭਾਰਤ ਦੀ ਸਰਹੱਦ ’ਤੇ ਸਗੋਂ ਅੰਤਰਰਾਸ਼ਟਰੀ ਵਪਾਰ ਵਿਚ ਵੀ ਇੱਕ ਮਜ਼ਬੂਤ ਮੁਕਾਬਲੇਬਾਜ਼ ਬਣ ਰਿਹਾ ਹੈ ਚੀਨ ਹੁਣ ਕਜਾਕਿਸਤਾਨ ਅਤੇ ਤੁਰਕਮੇਨੀਸਤਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਉਜਬੇਕਿਸਤਾਨ ਅਤੇ ਕਿਰਗੀਸਤਾਨ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਕਜਾਕਿਸਤਾਨ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਭਾਰਤ ਨੂੰ ਅਫਗਾਨਿਸਤਾਨ ਵਿੱਚ ਆਪਣੇ-ਆਪ ਨੂੰ ਮੁੜ ਸਥਾਪਿਤ ਕਰਨ ਲਈ ਠੋਸ ਕਦਮ ਚੁੱਕਣੇ ਪੈਣਗੇ ਅਤੇ ਅਫਗਾਨਿਸਤਾਨ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਆਪਣੇ ਵਿਰੋਧੀਆਂ ਨੂੰ ਪਛਾੜਨ ਲਈ ਕੰਮ ਕਰਨਾ ਪਏਗਾ ਤਾਂ ਜੋ ਉਹ ਇਸ ਗੁੰਝਲਦਾਰ ਦੁਨੀਆ ਵਿੱਚ ਆਪਣੇ ਵਪਾਰ ਅਤੇ ਕੂਟਨੀਤੀ ਨੂੰ ਅੱਗੇ ਵਧਾ ਸਕੇ ਇਸ ਭੂ-ਭਾਗ ਵਿਚ ਵਿਸ਼ਵ ਭਾਈਚਾਰੇ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ
ਏਜੰਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ