ਬਿਕਰਮ ਕਤਲ ਕਾਂਡ: 11 ਪੁਲਿਸ ਮੁਲਾਜ਼ਮਾਂ ਸਮੇਤ 13 ਨੂੰ ਉਮਰ ਕੈਦ
ਰਾਜਨ ਮਾਨ, ਅੰਮ੍ਰਿਤਸਰ
ਡੇਢ ਦਹਾਕਾ ਪਹਿਲਾਂ ਵਾਪਰੇ ਬਹੁਚਰਚਿੱਤ ਬਿਕਰਮ ਕਤਲ ਕਾਂਡ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਵਧੀਕ ਜਿਲ੍ਹਾ ਤੇ ਸ਼ੈਸਨ ਜੱਜ ਸ੍ਰੀ ਸੰਦੀਪ ਸਿੰਘ ਬਾਜਵਾ ਦੀ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ 11 ਪੁਲਿਸ ਮੁਲਾਜਮਾਂ ਸਮੇਤ 13 ਨੂੰ ਅੱਜ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਜਿਕਰਯੋਗ ਹੈ ਕਿ ਮਈ 2014 ‘ਚ ਗੁਰੂ ਨਾਨਕ ਦੇਵ ਹਸਤਪਾਲ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਬਿਕਰਮ ਸਿੰਘ ਵਾਸੀ ਅਲਗੋ ਕੋਠੀ ਜੋਕਿ ਕਿਸੇ ਮਾਮਲੇ ਵਿੱਚ ਕੇਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਸਜਾ ਭੁਗਤ ਰਿਹਾ ਸੀ ਪਰ ਬਟਾਲਾ ਵਿਖੇ ਤਾਇਨਾਤ ਪੁਲਿਸ ਇੰਸਪੈਕਟਰ ਨੌਰੰਗ ਸਿੰਘ ਜੋ ਕਿ ਉਸ ਸਮੇਂ ਸੀ.ਆਈ.ਏ ਸਟਾਫ ਦਾ ਇੰਚਾਰਜ ਸੀ, ਨੇ ਕਥਿਤ ਤੌਰ ‘ਤੇ ਚੁੱਕਕੇ ਬਟਾਲਾ ਇਲਾਕੇ ਵਿੱਚ ਲਿਜਾਅ ਕੇ ਉਸ ਉਪਰ ਇੱਕ ਟਰੈਕਟਰ ਵਰਕਸ਼ਾਪ ਵਿੱਚ ਬੇਤਹਾਸ਼ਾ ਤੱਸ਼ਦਦ ਕੀਤਾ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਸੀ
ਪੁਲਿਸ ਮੁਲਾਜਮਾਂ ਵੱਲੋਂ ਬਿਕਰਮ ਸਿੰਘ ਦੀ ਲਾਸ਼ ਖੁਰਦ ਬੁਰਦ ਕਰਨ ਲਈ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ , ਜੋ ਕੁਝ ਦਿਨਾਂ ਬਾਅਦ ਨਹਿਰ ਵਿੱਚੋਂ ਬ੍ਰਾਮਦ ਕੀਤੀ ਗਈ ਸੀ ਸਜਾਯਾਫਤਾ ਇੰਸਪੈਕਟਰ ਨੌਰੰਗ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆ ਵੱਲੋਂ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਜਦੋਂਕਿ ਉਹ ਬਿਕਰਮ ਹੱਤਿਆ ਦੇ ਮਾਮਲੇ ਵਿੱਚ ਬੇਕਸੂਰ ਹਨ ਪਰ ਫਿਰ ਵੀ ਉਹ ਅਦਾਲਤੀ ਫੈਸਲੇ ਦਾ ਸਨਮਾਨ ਕਰਦੇ ਹਨ ਤੇ ਆਪਣੇ ਨਾਲ ਹੋਈ ਬੇਇਨਸਾਫੀ ਲਈ ਉਹ ਹਾਈਕੋਰਟ ਦਾ ਦਰਵਾਜਾ ਖੜਕਾਉਣਗੇ
ਇਸ ਦੌਰਾਨ ਸਜਾਯਾਫਤਾ ਪੁਲਿਸ ਮੁਲਾਜਮਾਂ ਵਿੱਚ ਸ਼ਾਮਿਲ ਰਣਧੀਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨਾਲ ਘੋਰ ਬੇਇਨਸਾਫੀ ਹੋਈ ਹੈ, ਕਿਉਕਿ ਰਣਧੀਰ ਸਿੰਘ ਨੇ ਮੁਲਾਜਮਾਂ ਦੀ ਘਾਟ ਕਾਰਨ ਕੇਵਲ ਇੱਕ ਘੰਟਾ ਹੀ ਡਿਊਟੀ ਕੀਤੀ ਸੀ ਜਦੋਂਕਿ ਉਸ ਨੇ ਬਿਕਰਮ ਸਿੰਘ ਦੀ ਸ਼ਕਲ ਤੱਕ ਨਹੀਂ ਵੇਖੀ ਸੀ ਜਿਸ ਲਈ ਉਹ ਇਨਸਾਫ ਵਾਸਤੇ ਹਾਈਕੋਰਟ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।