ਬਿਹਾਰ ‘ਚ ਵੱਖ-ਵੱਖ ਹਾਦਸਿਆਂ ‘ਚ 11 ਦੀ ਮੌਤ, 30 ਜਖ਼ਮੀ

accident

ਏਜੰਸੀ, ਪਟਨਾ

ਬਿਹਾਰ ‘ਚ ਪਿਛਲੇ 12 ਘੰਟਿਆਂ ਦੌਰਾਨ ਵੱਖ-ਵੱਖ ਹਾਦਸਿਆਂ ‘ਚ 11 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜਖ਼ਮੀ ਹੋ ਗਏ। ਮੁੰਗੇਰ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਜਿਲ੍ਹੇ ਦੇ ਸੰਗਰਾਮਪੁਰ ਥਾਣਾ ਖੇਤਰ ਦੇ ਚੰਦਪੁਰਾ ਪਿੰਡ ਦੇ ਨੇੜੇ ਸੂਬਾਈ ਰਾਜ ਮਾਰਗ 22 ‘ਤੇ ਕੱਲ੍ਹ ਰਾਤ ਦੋ ਮੋਟਰਸਾਈਕਲ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ ‘ਚ ਪੰਜ ਨਾਗਰਿਕ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਤੁਰੰਤ ਮੁੱਢਲੀ ਸਿਹਤ ਕੇਂਦਰ ‘ਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਚਾਰ ਜਵਾਨਾਂ ਦੀ ਮੌਤ ਹੋ ਗਈ। ਗੰਭੀਰ ਰੂਪ ਨਾਲ ਜਖ਼ਮੀ ਇੱਕ ਹੋਰ ਜਵਾਨ ਨੂੰ ਇਲਾਜ ਲਈ ਭਾਗਲਪੁਰ ਲਿਜਾਇਆ ਜਾ ਰਿਹਾ ਸੀ ਉਦੋਂ ਰਸਤੇ ਵਿੱਚ ਉਸਦੀ ਵੀ ਮੌਤ ਹੋ ਗਈ।

ਲਾਸ਼ਾਂ ਦੀ ਪਹਿਚਾਣ ਨੀਲੇਸ਼ ਕੁਮਾਰ (19), ਅਮਿਤ ਕੁਮਾਰ (19), ਰੋਹਿਤ ਕੁਮਾਰ (18), ਵਿਸ਼ਾਲ ਕੁਮਾਰ (17) ਤੇ ਅੰਕਿਤ ਕੁਮਾਰ (18) ਦੇ ਰੂਪ ‘ਚ ਕੀਤੀ ਗਈ ਹੈ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਮੁੰਗੇਰ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਮੁਫੱਸਿਲ ਥਾਣੇ ਦੇ ਦੁਗਾਰਪੁਰ ਪਿੰਡ ਦੇ ਨੇੜੇ ਰਾਸ਼ਟਰੀ ਰਾਜਮਾਰਗ ਨੰਬਰ 31 ‘ਤੇ ਅੱਜ ਆਟੋ ਰਿਕਸ਼ਾ ਅਤੇ ਜੀਪ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 21 ਹੋਰ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਖਗੜਿਆ ਸਦਰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਕੌਸ਼ਲਿਆ ਦੇਵੀ (60), ਸੁਨੈਨਾ ਦੇਵੀ (55) ਤੇ ਮਦਨ ਕੁਮਾਰ (35) ਦੇ ਰੂਪ ‘ਚ ਕੀਤੀ ਗਈ ਹੈ। ਜਖ਼ਮੀ ਚਾਰ ਲੋਕਾਂ ਨੂੰ ਇਲਾਜ ਲਈ ਬੇਗੂਸਰਾਏ ਭੇਜ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।