ਚੰਦਰਯਾਨ-3 ਦੇ ਮਿਸ਼ਨ ਸਬੰਧੀ ਸੁਨੀਤਾ ਵਿਲੀਅਮਸ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ…

Chandrayaan-3

ਨਵੀਂ ਦਿੱਲੀ (ਏਜੰਸੀ)। ਚੰਨ ਦੀ ਸਤ੍ਹਾ ’ਤੇ ਬੁੱਧਵਾਰ ਨੂੰ ਚੰਦਰਯਾਨ-3 (Chandrayaan-3) ਦੀ ਲੈਂਡਿੰਗ ਸਬੰਧੀ ਭਾਰਤੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਆਪਣਾ ਉਤਸ਼ਾਹ ਅਤੇ ਉਮੀਦ ਪ੍ਰਗਟ ਕਰਦਿਆਂ ਇਸ ਨੂੰ ਰੋਮਾਂਚਕ ਸਮਾਂ ਦੱਸਿਆ। ਪੁਲਾੜ ਅਭਿਆਨਾਂ ’ਚ ਆਪਣੇ ਸ਼ਲਾਘਾਯੋਗ ਯੋਗਦਾਨ ਲਈ ਮਸ਼ਹੂਰ ਵਿਲੀਅਮਸ ਨੇ ਪ੍ਰਗਿਆਨ ਰੋਵਰ ਦੇ ਚੰਨ ਦੇ ਦੱਖਣੀ ਧਰੁਵੀ ਖੇਤਰ ’ਚ ਖੋਜ ਕਾਰਜ ਸਬੰਧੀ ਸ਼ਲਾਘਾ ਕੀਤੀ।

ਉਨ੍ਹਾਂ ਪੁਲਾੜ ’ਚ ਖੋਜ ਦੇ ਖੇਤਰ ਨੂੰ ਦਿਸ਼ਾ ਦੇਣ ’ਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਨੈਸ਼ਨਲ ਜਿਓਗਰਾਫਿਕ ਇੰਡੀਆ ਵੱਲੋਂ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ, ਵਿਲੀਅਮਸ ਨੇ ਚੰਨ ਦੀ ਸਤ੍ਹਾ ਦੀ ਖੋਜ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਨਾ ਸਿਰਫ ਇਸ ਤੋਂ ਪ੍ਰਗਟ ਕੀਤੀ ਗਈ ਜਾਣਕਾਰੀ ਲਈ, ਸਗੋਂ ਧਰਤੀ ਤੋਂ ਬਾਹਰ ਜੀਵਨ ਦੀ ਖੋਜ ਲਈ ਵੀ ਮਹੱਤਵਪੂਰਨ ਹੈ। ਵਿਲੀਅਮਜ਼ ਨੇ ਕਿਹਾ, ‘ਚੰਨ ’ਤੇ ਲੈਂਡਿੰਗ ਸਾਨੂੰ ਅਨਮੋਲ ਸਮਝ ਪ੍ਰਦਾਨ ਕਰੇਗੀ। ਮੈਂ ਸੱਚਮੁੱਚ ਬਹੁਤ ਖੁਸ਼ ਹਾਂ ਕਿ ਭਾਰਤ ਪੁਲਾੜ ਖੋਜ ਅਤੇ ਚੰਨ ’ਤੇ ਟਿਕਾਊ ਜੀਵਨ ਦੀ ਖੋਜ ਵਿੱਚ ਸਭ ਤੋਂ ਅੱਗੇ ਹੈ। ਇਹ ਸੱਚਮੁੱਚ ਬਹੁਤ ਰੋਮਾਂਚਕ ਸਮਾਂ ਹੈ।’ ਮਿਸ਼ਨ ਦੇ ਨਤੀਜਿਆਂ ਬਾਰੇ ਆਪਣੀ ਭਵਿੱਖਬਾਣੀ ਪ੍ਰਗਟ ਕਰਦੇ ਹੋਏ, ਵਿਲੀਅਮਸ ਨੇ ਕਿਹਾ ਕਿ ਇਹ ਕਦਮ ਚੰਨ ਦੀ ਰਚਨਾ ਅਤੇ ਇਤਿਹਾਸ ਬਾਰੇ ਸਾਡੀ ਸਮਝ ਨੂੰ ਹੋਰ ਵਧਾਏਗਾ।

ਦੱਖਣੀ ਧਰੁਵ ਚੰਦਰਯਾਨ-3 ਦਾ ਮਿਸ਼ਨ | Chandrayaan-3

ਬੁੱਧਵਾਰ ਨੂੰ ਚੰਦਰਯਾਨ-3 ਨੂੰ ਚੰਨ ਦੀ ਸਤ੍ਹਾ ’ਤੇ ਉਤਾਰਨ ਬਾਰੇ ਭਾਰਤ ਦੀ ਯੋਜਨਾ ਨੇ ਉਤਸੁਕਤਾ ਵਧਾ ਦਿੱਤੀ ਹੈ। ਇਸ ਦੌਰਾਨ ਮਾਹਿਰ ਡਾ. ਵੀਟੀ ਵੈਂਕਟੇਸ਼ਵਰਨ ਨੇ ਚੰਨ ਦੀ ਰਹੱਸਮਈ ਦੁਨੀਆਂ ਦੇ ਕੁਝ ਪਹਿਲੂਆਂ ਦਾ ਖੁਲਾਸਾ ਕੀਤਾ ਹੈ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧੀਨ ਇੱਕ ਸੰਗਠਨ ‘ਵਿਗਿਆਨ ਪ੍ਰਸਾਰ’ ਦੇ ਵਿਗਿਆਨੀ ਅਤੇ ਭਾਰਤੀ ਜੋਤਿਸ਼ ਵਿਗਿਆਨ ਪ੍ਰੀਸ਼ਦ ਦੀ ਮਾਸ ਕਮਿਊਨੀਕੇਸ਼ਨ ਕਮੇਟੀ ਦੇ ਮੈਂਬਰ ਡਾ. ਵੀਟੀ ਵੈਂਕਟੇਸ਼ਵਰਨ ਨੇ ਚੰਨ ਦੇ ਭੂ-ਵਿਗਿਆਨਕ ਵਿਕਾਸ ਨਾਲ ਸਬੰਧਤ ਮਹੱਤਵਪੂਰਨ ਸੁਆਲਾਂ ਦੇ ਜੁਆਬ ਦਿੱਤੇ, ਜੋ ਉਨ੍ਹਾਂ ਦੇ ਦੱਖਣੀ ਧਰੁਵ, ਪਾਣੀ ਅਤੇ ਬਰਫ਼ ਦੀ ਹੋਂਦ ਸਬੰਧੀ ਮਹੱਤਵਪੂਰਨ ਹਨ। ਉਨ੍ਹਾਂ ਨਾਲ ਹੀ ਭਾਰਤ ਦੀ ਅਭਿਲਾਸ਼ੀ ਚੰਨ ਖੋਜ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ ; ਪੰਜਾਬ ਭਰ ‘ਚ ਇਸ ਦਿਨ ਤੱਕ ਛੁੱਟੀ ਦਾ ਐਲਾਨ