ਕਿਸੇ ਵੀ ਬੀਮਾ ਕੰਪਨੀ ਦੀ ਕੋਈ ਵੀ ਪਾਲਿਸੀ ਲਈ ਗਾਹਕ ਹੋਵੇਗਾ ਜ਼ਿੰਮੇਵਾਰੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਬੀਮਾ ਪਾਲਿਸੀ ਨੂੰ ਲੈ ਕੇ ਵਿਵਾਦ ਸਬੰਧੀ ਕੌਮੀ ਖਪਤਕਾਰ ਕਮਿਸ਼ਨ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਜੇਕਰ ਕੋਈ ਵਿਅਕਤੀ ਕਿਸੇ ਵੀ ਕੰਪਨੀ ਦੀ ਪਾਲਿਸੀ ਲੈਂਦਾ ਹੈ ਤਾਂ ਉਸਦੇ ਲਈ ਗਾਹਕ ਜ਼ਿੰਮੇਵਾਰ ਹੋਵੇਗਾ। ਇਸ ਦੇ ਲਈ ਕੰਪਨੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਬੀਮਾ ਪਾਲਿਸ ਦਾ ਇੱਕ ਵਿਵਾਦਿਤ ਮਾਮਲਾ ਸਾਹਮਣੇ ਆਇਆ ਹੈ। ਕਮਿਸ਼ਨ ਦੇ ਬੈਂਚ ਅਧਿਕਾਰੀ ਸੀ ਵਿਸ਼ਵਨਾਥ ਦੀ ਬੈਂਚ ਨੇ ਇੱਕ ਮਹਿਲਾ ਡਾਕਟਰ ਵੱਲੋਂ ਦਾਖਲ ਬੀਮਾ ਕੰਪਨੀ ਦੇ ਖਿਲਾਫ਼ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਕੋਈ ਵੀ ਪਾਲਿਸੀ ਖਰੀਦਦੇ ਸਮੇਂ ਇਹ ਖਪਤਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਲਈ ਸਭ ਤੋਂ ਸਹੀ ਪਾਲਿਸੀ ਦਾ ਪਤਾ ਲਾਵੇ, ਉਸ ਨੂੰ ਸਮਝੇ ਤੇ ਬੀਮਾ ਕੰਪਨੀ ਨਾਲ ਸੰਪਰਕ ਕਰੇ।
ਇੱਕ ਪਾਲਿਸ ਲਈ ਬੀਮਾ ਕੰਪਨੀ ਨਾਲ ਸੰਪਰਕ ਕਰਨ, ਉਸ ਤੋਂ ਪ੍ਰਾਪਤ ਕਰਨ ਤੇ ਉਸਦਾ ਕਲੇਮ ਲੈਣ ਤੋੀ ਬਾਅਦ ਬੀਮਾਧਾਰਕ ਇਹ ਦਾਅਵਾ ਨਹੀਂ ਕਰ ਸਕਦਾ ਕਿ ਬੀਮਾ ਕੰਪਨੀ ਨੇ ਉਸ ਨੂੰ ਸਹੀ ਸਲਾਹ ਨਹੀਂ ਦਿੱਤੀ ਤੇ ਹੋਰ ਸਸਤੀ ਪਾਲਿਸੀ ਦੀ ਜਾਣਕਾਰੀ ਨਹੀਂ ਦਿੱਤੀ ਕਮਿਸ਼ਨ ਨੇ ਕਿਹਾ ਕਿ ਖਪਤਕਾਰਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਸ ਦੇ ਲਈ ਕਿਹੜੀ ਬੀਮਾ ਪਾਲਿਸੀ ਬਿਹਤਰ ਰਹੇਗੀ ਇਹ ਰਿਸਰਚ ਕਰਨ ਦੀ ਜ਼ਿੰਮੇਵਾਰੀ ਖਪਤਕਾਰ ਦੀ ਹੁੰਦੀ ਹੈ। ਇੰਸੋਰੇਂਸ ਲੈਣ ਤੇ ਉਸ ਪਾਲਿਸੀ ਦੇ ਪੂਰਾ ਹੋਣ ਤੋਂ ਬਾਅਦ ਗ੍ਰਾਹਕ ਬੀਮਾ ਕੰਪਨੀ ’ਤੇ ਇਹ ਦੋਸ਼ ਨਹੀਂ ਲਾ ਸਕਦਾ ਕਿ ਕੰਪਨੀ ਨੇ ਉਸ ਨੂੰ ਉਸ ਸਮੇਂ ਉਸਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਮੌਜ਼ੂਦਾ ਸਸਤੀ ਪਾਲਿਸੀ ਦੀ ਜਾਣਕਾਰੀ ਨਹੀਂ ਦਿੱਤੀ ਅਜਿਹਾ ਦਾਅਵਾ ਸਹੀ ਨਹੀਂ ਹੈ। ਕਿਉਕਿ ਕੰਪਨੀ ਦਾ ਫਰਜ਼ ਇੰਨਾ ਹੁੰਦਾ ਹੈ ਕਿ ਉਹ ਆਪਣੇ ਖਪਤਕਾਰਾਂ ਨੂੰ ਉਸ ਪਾਲਿਸ ਦੀ ਪੂਰੀ ਜਾਣਕਾਰੀ ਦੇਵੇ, ਜਿਸ ਨੂੰ ਖਪਤਕਾਰ ਲੈਣਾ ਚਾਹੁੰਦਾ ਹੈ।
ਕੀ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਦਿੱਲੀ ਦੇ ਡਾਕਟਰ ਸ਼ਿਪ੍ਰਾ ਤਿ੍ਰਪਾਠੀ ਨੇ ਆਈਸੀਆਈਸੀਆਈ ਲੋਂਬਾਰਡ ਇੰਸੋਂਰੇਂਸ ਖਿਲਾਫ਼ ਕੌਮੀ ਖਪਤਕਾਰ ਕਮਿਸ਼ਨ ’ਚ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਉਸ ਦਾ ਕਹਿਣਾ ਸੀ ਕਿ ਉਸਨੇ ਤੇ ਉਸਦੇ ਪਤੀ ਸੁਮਿਤ ਕੁਮਾਰ ਨੇ ਆਈਸੀਆਈਸੀਆਈ ਬੈਂਕ ਤੋਂ ਕੁੱਲ 1 ਕਰੋੜ 22 ਲੱਖ ਰੁਪਏ ਦਾ ਲੋਨ ਲਿਆ ਸੀ। ਇਸ ’ਚ 83 ਲੱਖ ਰੁਪਏ ਹੋਮਲੋਨ ਤੇ 39 ਲੱਖ ਰੁਪਏ ਪ੍ਰਾਪਰਟੀ ’ਤੇ ਲੋਨ ਸੀ ਇਸ ਦੇ ਨਾਲ ਹੀ ਉਸਦੇ ਪਤੀ ਨੇ ਬੀਮਾ ਕੰਪਨੀ ਤੋਂ ਇੱਕ 21 ਲੱਖ 18 ਹਜ਼ਾਰ 915 ਰੁਪਏ ਦੀ ਰਿਸਕ ਕਵਰ ਪਾਲਿਸੀ ਵੀ ਲਈ ਸੀ ਇਸ ’ਚ ਬਿਮਾਰੀ, ਦੁਰਘਟਨਾ ਜਾਂ ਨੌਕਰੀ ਜਾਣ ਆਦਿ ਦਾ ਰਿਸਕ ਕਵਰ ਸੀ।
ਇਸ ਦੇ ਲਈ ਉਨ੍ਹਾਂ ਬੀਮਾ ਕੰਪਨੀ ਨੂੰ ਵਨ ਟਾਈਮ ਪ੍ਰੀਮੀਅਮ 1 ਲੱਖ 29 ਹਜ਼ਾਰ ਦਾ ਭੁਗਤਾਨ ਕੀਤਾ 2 ਜਨਵਰੀ 2012 ਨੂੰ ਸੁਮਿਤ ਕੁਮਾਰ ਦੀ ਮੌਤ ਹੋ ਗਈ ਇਸ ਤੋਂ ਬਾਅਦ ਬੀਮਾ ਕੰਪਨੀ ਨੇ ਮਿ੍ਰਤਕ ਦੀ ਮੌਤ ਤੋਂ ਬਾਅਦ ਪਤਨੀ ਨੂੰ 21 ਲੱਖ ਦਾ ਡੈਥ ਕਲੇਮ ਦੇ ਦਿੱਤਾ ਇਸ ਤੋਂ ਬਾਅਦ ਉਨ੍ਹਾਂ ਜਾਣਕਾਰੀ ਮਿਲੀ ਕਿ ਜਦੋਂ ਉਨ੍ਹਾਂ ਪਾਲਿਸੀ ਲਈ ਸੀ, ਉਦੋਂ 21 ਹਜ਼ਾਰ ਰੁਪਏ ਪ੍ਰੀਮੀਅਮ ’ਤੇ 1 ਕਰੋੜ 22 ਲੱਖ ਰੁਪਏ ਕਵਰ ਵਾਲੀ ਪਾਲਿਸੀ ਵੀ ਮੌਜ਼ੂਦ ਸੀ ਇਸ ’ਤੇ ਉਨ੍ਹਾਂ ਸ਼ਿਕਾਇਤ ਦਰਜ ਕਰਵਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ