ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧ ਸੁਧਰਦੇ ਨਜ਼ਰ ਆ ਰਹੇ ਹਨ ਇੱਥੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਚੀਨੀ ਰਾਸ਼ਟਰਪਤੀ ਨੇ ਰੂਸ-ਯੂਕਰੇਨ ਜੰਗ ’ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲਾਂ ਕਹੀਆਂ ਰੂਸ ਵੱਲੋਂ ਵਾਰ-ਵਾਰ ਯੂਕਰੇਨ ਨੂੰ ਪਰਮਾਣੂ ਜੰਗ ਦੀ ਧਮਕੀ ਦੇਣ ਦੀ ਨਿੰਦਾ ਕਰਦਿਆਂ ਅਮਰੀਕਾ ਅਤੇ ਚੀਨ ਨੇ ਇੱਕਸੁਰ ’ਚ ਕਿਹਾ ਕਿ ਕਿਸੇ ਵੀ ਹਾਲਤ ’ਚ ਪਰਮਾਣੂ ਜੰਗ ਨਹੀਂ ਲੜੀ ਜਾਣੀ ਚਾਹੀਦੀ ਜ਼ਿਕਰਯੋਗ ਹੈl
ਕਿ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੇ ਮੁੱਦੇ ’ਤੇ ਚੀਨ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਸੰਸਾਰਕ ਮੰਚਾਂ ’ਤੇ ਸਦਾ ਰੂਸ ਦਾ ਬਚਾਅ ਕੀਤਾ ਹੈ ਇਸ ਲਈ ਜਦੋਂ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਚੀਨੀ ਰਾਸ਼ਟਰਪਤੀ ਦੇ ਸੁਰ ਬਦਲੇ ਤਾਂ ਰੂਸ ਵੀ ਚੌਕਸ ਹੋ ਗਿਆ ਹੈ ਜਿੱਥੋਂ ਤੱਕ ਬਾਇਡੇਨ ਅਤੇ ਜਿਨਪਿੰਗ ਦੀ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਜੰਮੀ ਬਰਫ਼ ਕੁਝ ਪਿਘਲਣ ਦੀ ਗੱਲ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਬਾਇਡੇਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਵਧਦੇ ਮੱਤਭੇਦਾਂ ਨੂੰ ਘੱਟ ਕਰਨ ਅਤੇ ਸੰਘਰਸ਼ ਰੋਕਣ ਦੀ ਜ਼ਰੂਰਤ ’ਤੇ ਸਹਿਮਤੀ ਪ੍ਰਗਟ ਕੀਤੀ ਹੈ ਬਾਇਡੇਨ ਅਤੇ ਜਿਨਪਿੰਗ ਦਾ ਤਾਈਵਾਨ ਸਬੰਧੀ ਬੈਠਕ ’ਚ ਜੋ ਰੁਖ ਰਿਹਾ ਉਹ ਦਰਸਾਉਂਦਾ ਹੈl
ਕਿ ਤਾਈਵਾਨ ਸਬੰਧੀ ਅਮਰੀਕਾ ਅਤੇ ਚੀਨ ਨੇ ਆਪਣੀਆਂ-ਆਪਣੀਆਂ ਨੀਤੀਆਂ ਪ੍ਰਤੀ ਸਪੱਸ਼ਟਤਾ ਖੁਦ ਇੱਕ-ਦੂਜੇ ਸਾਹਮਣੇ ਜਾਹਿਰ ਕਰ ਦਿੱਤੀ ਹੈ ਕੁਝ ਮੌਕਿਆਂ ’ਤੇ ਦੋਵੇਂ ਆਗੂ ਆਨਲਾਈਨ ਬੈਠਕਾਂ ’ਚ ਜ਼ਰੂਰ ਸ਼ਾਮਲ ਹੋਏ ਸਨ ਪਰ ਆਹਮੋ-ਸਾਹਮਣੀ ਬਾਇਡੇਨ ਅਤੇ ਜਿਨਪਿੰਗ ਦੀ ਇਹ ਪਹਿਲੀ ਮੁਲਾਕਾਤ ਸੀ ਜੋ ਕਿ ਸਾਢੇ ਤਿੰਨ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਬਾਇਡੇਨ ਨੇ ਕਿਹਾ ਕਿ ਤਾਈਵਾਨ ’ਤੇ ਅਮਰੀਕੀ ਨੀਤੀ ਬਿਲਕੁਲ ਨਹੀਂ ਬਦਲੀ ਹੈ ਅਤੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਕਾਰ ਟਕਰਾਅ ਨਹੀਂ ਹੋਵੇਗਾ ਰਾਸ਼ਟਰਪਤੀ ਸ਼ੀ ਨੇ ਵੀ ਸੁਰ ਨਰਮ ਕਰਦਿਆਂ ਕਿਹਾ, ਦੋ ਮੁੱਖ ਦੇਸ਼ਾਂ ਦੇ ਆਗੂਆਂ ਦੇ ਰੂਪ ’ਚ, ਸਾਨੂੰ ਅਮਰੀਕਾ-ਚੀਨ ਸਬੰਧਾਂ ਲਈ ਸਹੀ ਦਿਸ਼ਾ ਤੈਅ ਕਰਨ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਅੱਗੇ ਵਧਣ ਵਾਲੇ ਦੁਵੱਲੇ ਸਬੰਧਾਂ ਲਈ ਸਹੀ ਦਿਸ਼ਾ ਲੱਭਣ ਅਤੇ ਸਬੰਧਾਂ ਨੂੰ ਉੱਪਰ ਚੁੱਕਣ ਦੀ ਲੋੜ ਹੈl
ਉੱਥੇ, ਸ਼ੀ ਜਿਨਪਿੰਗ ਨੇ ਕਿਹਾ ਕਿ ਦੁਨੀਆ ਉਨ੍ਹਾਂ ਦੇ ਅਤੇ ਰਾਸ਼ਟਰਪਤੀ ਬਾਇਡੇਨ ਵਿਚਕਾਰ ਹੋ ਰਹੀ ਬੈਠਕ ’ਤੇ ਧਿਆਨ ਦੇ ਰਹੀ ਹੈ ਸ਼ੀ ਨੇ ਕਿਹਾ, ਦੁਨੀਆ ਨੂੰ ਉਮੀਦ ਹੈ ਕਿ ਚੀਨ ਅਤੇ ਅਮਰੀਕਾ ਰਿਸ਼ਤਿਆਂ ਨੂੰ ਠੀਕ ਤਰ੍ਹਾਂ ਸੰਭਾਲ ਲੈਣਗੇ ਸਾਡੀ ਬੈਠਕ ਨੇ ਦੁਨੀਆ ਦਾ ਧਿਆਨ ਖਿੱਚਿਆ ਹੈ, ਇਸ ਲਈ ਸਾਨੂੰ ਵਿਸ਼ਵ ਸ਼ਾਂਤੀ ਲਈ ਹੋਰ ਜ਼ਿਆਦਾ ਆਸ ਲਿਆਉਣ ਲਈ, ਸੰਸਾਰਕ ਸਥਿਰਤਾ ਲਈ ਜ਼ਿਆਦਾ ਵਿਸ਼ਵਾਸ ਲਿਆਉਣ ਅਤੇ ਸਭ ਦੇ ਵਿਕਾਸ ਲਈ ਮਜ਼ਬੂਤ ਪ੍ਰੋਤਸਾਹਨ ਲਿਆਉਣ ਵਾਸਤੇ ਸਾਰੇ ਦੇਸ਼ਾਂ ਨੂੰ ਇਕੱਠਿਆਂ ਕੰਮ ਕਰਨ ਦੀ ਜ਼ਰੁੂਰਤ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














