ਪੱਖਪਾਤੀ ਹੋਇਆ ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਵੋਲਕਿਨ ਬੋਜਕਰ ਨੇ ਕਸ਼ਮੀਰ ਮਾਮਲੇ ’ਚ ਬੇਹੱਦ ਇੱਕਤਰਫਾ, ਪੱਖਪਾਤੀ ਤੇ ਸੰਯੁਕਤ ਰਾਸ਼ਟਰ ਦੇ ਅਸੂਲਾਂ ਦੇ ਵਿਰੁੱਧ ਬਿਆਨ ਦਿੱਤਾ ਹੈ ਬੋਜਕਰ ਨੇ ਪਾਕਿਸਤਾਨ ਨੂੰ ਜ਼ੋਰਦਾਰ ਸ਼ਬਦਾਂ ’ਚ ਸੱਦਾ ਦਿੱਤਾ ਹੈ ਕਿ ਉਹ (ਪਾਕਿ) ਕਸ਼ਮੀਰ ਦਾ ਮੁੱਦਾ ਪੂਰੀ ਤਾਕਤ ਨਾਲ ਉਠਾਵੇ ਸੰਯੁਕਤ ਰਾਸ਼ਟਰ ’ਤੇ ਇੱਕ ਕਮਜ਼ੋਰ ਸੰਸਥਾ ਹੋਣ ਦਾ ਠੱਪਾ ਤਾਂ ਪਹਿਲਾਂ ਹੀ ਲੱਗ ਗਿਆ ਸੀ। ਹੁਣ ਇੱਕਤਰਫ਼ਾ ਤੇ ਪੱਖਪਾਤੀ ਹੋਣ ਦਾ ਮਾਮਲਾ ਵੀ ਚਰਚਾ ’ਚ ਆ ਗਿਆ ਹੈ । ਅਸਲੀਅਤ ਤਾਂ ਇਹ ਹੈ ਕਿ ਭਾਰਤ ਦੀ ਕੂਟਨੀਤਕ ਲੜਾਈ ਸਦਕਾ ਅਮਰੀਕਾ ਸਮੇਤ ਦੁਨੀਆਂ ਦੇ ਤਾਕਤਵਾਰ ਮੁਲਕਾਂ ਨੇ ਕਸ਼ਮੀਰ ਦੇ ਮੁੱਦੇ ਨੂੰ ਭਾਰਤ-ਪਾਕਿ ਦਾ ਦੁਵੱਲਾ ਮੁੱਦਾ ਮੰਨ ਲਿਆ ਹੈ।
ਪਾਕਿਸਤਾਨ ਵੱਲੋਂ ਵਾਰ-ਵਾਰ ਯਤਨ ਕੀਤੇ ਜਾਣ ਦੇ ਬਾਵਜ਼ੂਦ ਅਮਰੀਕਾ ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਵਿਚੋਲਗੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸੰਯੁਕਤ ਰਾਸ਼ਟਰ ਵੀ ਇਸ ਮੁੱਦੇ ਨੂੰ ਦੋਵਾਂ ਮੁਲਕਾਂ ਦਾ ਆਪਸੀ ਮੁੱਦਾ ਕਰਾਰ ਦੇ ਚੁੱਕਾ ਹੈ ਪਰ ਬੋਜਕਰ ਵੱਲੋਂ ਦਿੱਤਾ ਗਿਆ ਬਿਆਨ ਕਸ਼ਮੀਰ ਮਾਮਲੇ ਨੂੰ ਵਿਗਾੜਨ ਤੇ ਕਿਸੇ ਅੰਤਰਰਾਸ਼ਟਰੀ ਸ਼ਰਾਰਤ ਦਾ ਹਿੱਸਾ ਹੋ ਸਕਦਾ ਹੈ ਸ਼ਿਮਲਾ ਸਮਝੌਤਾ ਤੇ ਲਾਹੌਰ ਐਲਾਨਨਾਮੇ ’ਚ ਪਾਕਿਸਤਾਨ ਵੀ ਇਸ ਮੁੱਦੇ ਨੂੰ ਦੁਵੱਲਾ ਮੁੱਦਾ ਮੰਨ ਚੁੱਕਾ ਹੈ । ਦੂਜੇ ਪਾਸੇ ਪਾਕਿਸਤਾਨ ਦੋਗਲੀ ਨੀਤੀ ਦੇ ਤਹਿਤ ਮੁੱਦੇ ਨੂੰ ਦੁਵੱਲਾ ਮੰਨ ਕੇ ਇਸ ਦੀ ਦੁਹਾਈ ਸਮੇਂ-ਸਮੇੇਂ ’ਤੇ ਸੰਯੁਕਤ ਰਾਸ਼ਟਰ ਦੇ ਸੰਮੇਲਨਾਂ ’ਚ ਪਾਉਂਦਾ ਆ ਰਿਹਾ ਹੈ । ਇਸ ਦੋਗਲੀ ਨੀਤੀ ਕਾਰਨ ਹੀ ਮਾਮਲਾ ਸੁਲਝਣ ’ਚ ਦੇਰੀ ਹੋ ਰਹੀ ਹੈ ਉੱਤੋਂ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਪ੍ਰਧਾਨ ਵੱਲੋਂ ਦਿੱਤਾ ਗਿਆ ਬਿਆਨ ਮਾਮਲੇ ਨੂੰ ਹੋਰ ਉਲਝਾ ਸਕਦਾ ਹੈ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਕਸ਼ਮੀਰ ਦੇ ਨਾਂਅ ’ਤੇ ਹਿੰਸਾ ਫੈਲਾਉਂਦਾ ਆ ਰਿਹਾ ਹੈ । ਪਰ ਹੁਣ ਉਸ ਦਾ ਪਰਦਾਫ਼ਾਸ਼ ਹੋ ਗਿਆ ਹੈ ।
ਜਿਸ ਕਾਰਨ ਪਾਕਿ ਕਿਸੇ ਨਾ ਕਿਸੇ ਤਰੀਕੇ ਹਮਾਇਤ ਹਾਸਲ ਕਰਨ ਦਾ ਯਤਨ ਕਰ ਰਿਹਾ ਹੈ ਬੋਜਕਰ ਨੇ ਕਸ਼ਮੀਰ ਦੀ ਤੁਲਨਾ ਫਲਸਤੀਨ ਨਾਲ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ ਬੋਜਕਰ ਕਸ਼ਮੀਰ ਦੇ ਸਿਆਸੀ ਮੁੱਦੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂਕਿ ਫਲਸਤੀਨ ਤੇ ਕਸ਼ਮੀਰ ਮੁੱਦੇ ਦਰਮਿਆਨ ਕੋਈ ਬੁਨਿਆਦੀ ਸਮਾਨਤਾ ਹੀ ਨਹੀਂ ਹੈ ਫਲਸਤੀਨ ਨੂੰ ਧਾਰਮਿਕ ਮੁੱਦੇ ਤੇ ਦੋ ਧਰਮਾਂ ਦੇ ਸਮੂਹਾਂ ਦੇ ਵਿਵਾਦ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ ਦੂਜੇ ਪਾਸੇ ਕਸ਼ਮੀਰ ਦਾ ਮਾਮਲਾ ਦੇਸ਼ ਦੀ ਵੰਡ, ਰਿਆਸਤੀ ਰਾਜਿਆਂ ਦਾ ਸਹਿਮਤੀ ਤੇ ਅੰਗਰੇਜ਼ ਸਰਕਾਰ ਵੱਲੋਂ ਕੀਤੇ ਗਏ ਫੈਸਲਿਆਂ ਨਾਲ ਜੁੜਿਆ ਹੋਇਆ ਹੈ ਭਾਰਤ ਸਰਕਾਰ ਨੇ ਬੋਜਕਰ ਦੇ ਬਿਆਨ ਦੀ ਨਿੰਦਾ ਕੀਤੀ ਹੈ ਸਰਕਾਰ ਨੂੰ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਤੇ ਪ੍ਰੋਟੋਕਾਲ ਦੀ ਉਲੰਘਣਾ ਦੇ ਖਿਲਾਫ਼ ਮਤਾ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ ਕਰਨੀਆਂ ਚਾਹੀਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।