ਜਲਾਲਾਬਾਦ (ਰਜਨੀਸ਼ ਰਵੀ)। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Kisan Union) ਦੀ ਮਹੀਨੇਵਾਰ ਮੀਟਿੰਗ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਬਲਾਕ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਮੱਕੜ ਨੇਂ ਕੀਤੀ। ਇਸ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਭੋਡੀਪੁਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ, ਜ਼ਿਲ੍ਹਾ ਜਨਰਲ ਸਕੱਤਰ ਬਲਕਾਰ ਸਿੰਘ ਰੋਮਾਂ ਵਾਲਾ, ਜਿਲਾ ਸਕੱਤਰ ਬਲਵਿੰਦਰ ਸਿੰਘ ਢਾਬਾਂ, ਜਿਲਾ ਖਜਾਨਚੀ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਅੱਜ ਦੀ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਮਰਹੂਮ ਬਲਾਕ ਪ੍ਰਧਾਨ ਧਿਆਨ ਸਿੰਘ ਟਾਹਲੀ ਵਾਲਾ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸਰਧਾ ਦੇ ਫੁਲ ਭੇਂਟ ਕੀਤੇ ਗਏ ਅਤੇ ਮੀਟਿੰਗ ਵਿੱਚ ਕਿਸਾਨਾਂ ਨੇਂ ਹੜ ਪੀੜਤ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਦੇ ਘਰ ਮਕਾਨਾ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ । ਕਿਸਾਨਾਂ ਦੇ ਇਕ ਵਾਰ ਹੋਏ ਨੁਕਸਾਨ ਦਾ 20000 ਰੁਪਏ ਪ੍ਰਤੀ ਏਕੜ ਅਤੇ ਜਿਹੜੇ ਕਿਸਾਨਾਂ ਦਾ ਦੋ ਵਾਰ ਨੁਕਸਾਨ ਹੋਇਆ ਉਹਨਾਂ ਨੂੰ 50000 ਰੁਪਏ ਅਤੇ ਜਿਹੜੇ ਕਿਸਾਨਾਂ ਦੀ ਫਸਲ ਨਹੀਂ ਬੀਜੀ ਜਾ ਸਕਦੀ ਉਹਨਾਂ ਨੂੰ 70000 ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। (Kisan Union)
ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਹਿਰਾਂ ਦੀਆਂ ਟੈਲਾਂ ’ਤੇ ਪਾਣੀ ਪੁੱਜਦਾ ਕੀਤਾ ਜਾਵੇ। ਜਿਹੜੇ ਕਿਸਾਨਾਂ ਨੇ ਨਹਿਰਾਂ ਦੇ ਮੋਘੇ ਤੋੜੇ ਹੋਏ ਹਨ ਉਨ੍ਹਾਂ ਕਿਸਾਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹਿਰਾਂ ਤੇ ਪਾਣੀ ਦੀ ਚੋਰੀ ਰੋਕਿਆ ਜਾਵੇ। ਸਬੰਧਤ ਅਧਿਕਾਰੀਆਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਦੀ ਮੀਟਿੰਗ ਵਿੱਚ ਛਿੰਗਾਰਾ ਸਿੰਘ ਸਿੰਘ ਅਜਾਬਾ, ਹਰਨਾਮ ਸਿੰਘ ਅਜਾਬਾ, ਅਸ਼ੋਕ ਕੁਮਾਰ ਜਲਾਲਾਂਬਾਦ, ਬਲਤੇਜ ਸਿੰਘ ਵੈਰੋਕੇ, ਗੁਰਮੀਤ ਸਿੰਘ, ਇਕਬਾਲ ਸਿੰਘ ਰਹਿਮੇਸਾਹ ਬੋਦਲਾ ਮਹਿੰਦਰ ਸਿੰਘ, ਸਮੇਤ ਸੈਂਕੜੇ ਕਿਸਾਨਾਂ ਨੇ ਆਜ ਦੀ ਮੀਟਿੰਗ ਵਿੱਚ ਹਿੱਸਾ ਲਿਆ।