ਪਿੰਡ ਅਮਲਾ ਸਿੰਘ ਵਾਲਾ ਦੇ ਭਾਨ ਸਿੰਘ ਇੰਸਾਂ ਵੀ ਲੱਗੇ ਮਾਨਵਤਾ ਦੇ ਲੇਖੇ

ਪਿੰਡ ਦੇ 7ਵੇਂ ਤੇ ਬਲਾਕ ਦੇ 46ਵੇਂ ਸਰੀਰਦਾਨੀ ਬਣੇ ਭਾਨ ਸਿੰਘ ਇੰਸਾਂ

ਬਰਨਾਲਾ, (ਜਸਵੀਰ ਸਿੰਘ) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ (Body donate) ‘ਤੇ ਚਲਦਿਆਂ ਪਿੰਡ ਅਮਲਾ ਸਿੰਘ ਵਾਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਮੈਡੀਕਲ ਖੋਜ਼ ਕਾਰਜ਼ਾਂ ਲਈ ਦਾਨ ਕਰ ਦਿੱਤੀ। ਪ੍ਰੇਮੀ ਭਾਨ ਸਿੰਘ ਇੰਸਾਂ ਨੇ ਬਲਾਕ ਬਰਨਾਲਾ/ ਧਨੌਲਾ ਦੇ 46ਵੇਂ ਤੇ ਪਿੰਡ ਦੇ 7ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸ਼ਲ ਕੀਤਾ ਹੈ।

ਇਸ ਸਬੰਧੀ ਬਲਾਕ 15 ਮੈਂਬਰ ਸੁਖਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਮਾਨਵਤਾ ਦੀ ਬਿਹਤਰੀ ਹਿੱਤ ਚਲਾਏ ਜਾ ਰਹੇ 134 ਭਲਾਈ ਕਾਰਜ਼ਾਂ ਦੀ ਲੜੀ ਤਹਿਤ ਪਿੰਡ ਅਮਲਾ ਸਿੰਘ ਵਾਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗ ਭਾਨ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ਼ ਕਾਰਜ਼ਾਂ ਲਈ ਦਾਨ ਕੀਤਾ। ਜਿਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਭੈਣਾਂ ਦੀ ਅਗਵਾਈ ਹੇਠ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰ ਤੇ ਸਨੇਹੀਆਂ ਵੱਲੋਂ ਫੁੱਲਾਂ ਨਾਲ ਸ਼ਜੀ ਵੈਨ ਰਾਹੀਂ ‘ਸਰੀਰਦਾਨੀ ਭਾਨ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਹੇਠ ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਭਵਾਨੀਗੜ (ਜ਼ਿਲ੍ਹਾ ਸੰਗਰੂਰ) ਨੂੰ ਨਮ ਅੱਖਾਂ ਨਾਲ ਰਵਾਨਾ ਕੀਤਾ ਗਿਆ।

ਇਸ ਮੌਕੇ ਜੋਗਿੰਦਰ ਸਿੰਘ ਇੰਸਾਂ , ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਸੁਖਦੀਪ ਸਿੰਘ ਕਰਮਗੜ, ਬਲਜਿੰਦਰ ਭੰਡਾਰੀ, ਜਸਵੀਰ ਸਿੰਘ ਜੋਧਪੁਰ, ਸੁਰਿੰਦਰ ਸਿੰਘ ਭੱਦਲਵੱਢ, ਰਾਜਾ ਸਿੰਘ ਬਰਨਾਲਾ, ਸਰਪੰਚ ਜਸ਼ਨਜੀਤ ਸਿੰਘ, ਰਾਜ ਰਾਣੀ, ਸਿੰਦਰ ਕੌਰ, ਜਸਵੰਤ ਕੌਰ ਆਦਿ ਜਿੰਮੇਵਾਰ ਤੇ ਸਾਧ-ਸੰਗਤ ਹਾਜ਼ਰ ਸੀ।

ਪਰਿਵਾਰ ਦੇ ਬਲੀਦਾਨ ਸਦਕਾ ਮਿਲੇਗਾ ਕਰੋੜਾਂ ਲੋਕਾਂ ਨੂੰ ਲਾਭ: ਡਾ. ਜਾਫ਼ਰੀ

ਇਸ ਮੌਕੇ ਡਾ. ਸ਼ਾਹ ਜਾਫ਼ਰੀ ਨੇ ਕਿਹਾ ਕਿ ਇੱਕ ਮ੍ਰਿਤਕ ਦੇਹ ਮੈਡੀਕਲ ਖੇਤਰ ‘ਚ ਅਹਿਮ ਸਥਾਨ ਰੱਖਦੀ ਹੈ। ਜਿਸ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਭਲੀਭਾਂਤ ਜਾਣੂੰ ਹਨ ਤੇ ਮ੍ਰਿਤਕ ਦੇਹ ਨੂੰ ਜਲਾਉਣ ਜਾਂ ਦਫ਼ਨਾਉਣ ਦੀ ਬਜਾਇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਸਦਕਾ ਮੈਡੀਕਲ ਖੇਤਰ ਲਈ ਦਾਨ ਕਰਨ ‘ਚ ਜ਼ਿਆਦਾ ਵਿਸ਼ਵਾਸ਼ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਮ੍ਰਿਤਕ ਸਰੀਰ ਤੋਂ ਅਨੇਕਾਂ ਖੋਜਾਂ ਹੋਣਗੀਆਂ ਜਿਸ ਦਾ ਲੱਖਾਂ- ਕਰੋੜਾਂ ਲੋਕਾਂ ਨੂੰ ਲਾਭ ਮਿਲੇਗਾ ਤੇ ਭਾਨ ਸਿੰਘ ਇੰਸਾਂ ਦੇ ਪਰਿਵਾਰ ਦੁਆਰ ਕੀਤਾ ਗਿਆ ਇਹ ਮਹਾਨ ਬਲੀਦਾਨ ਵਿਅਰਥ ਨਹੀਂ ਜਾਵੇਗਾ। ਉਨ੍ਹਾਂ ਇਸ ਮੌਕੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਭਲਾਈ ਕਾਰਜਾਂ ਦੀ ਤੇ ਡੇਰਾ ਸ਼ਰਧਾਲੂਆਂ ਦੀ ਭਰਵੀਂ ਪ੍ਰਸੰਸਾ ਕੀਤੀ ਜੋ ਅਜਿਹੇ ਭਲਾਈ ਕਾਰਜ਼ਾਂ ਨੁੰ ਅੰਜ਼ਾਮ ਦਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।