Abohar News: ਪ੍ਰੈਸ਼ਰ ਕੁੱਕਰ ’ਚ ਸਾਗ ਬਣਾਉਣ ਦੀ ਗਲਤੀ ਕਰਨ ਵਾਲੇ ਸਾਵਧਾਨ, ਪੜ੍ਹ ਲਓ ਇਹ ਖ਼ਬਰ

Abohar News
Abohar News: ਪ੍ਰੈਸ਼ਰ ਕੁੱਕਰ ’ਚ ਸਾਗ ਬਣਾਉਣ ਦੀ ਗਲਤੀ ਕਰਨ ਵਾਲੇ ਸਾਵਧਾਨ, ਪੜ੍ਹ ਲਓ ਇਹ ਖ਼ਬਰ

Abohar News: ਅਬੋਹਰ (ਮੇਵਾ ਸਿੰਘ)। ਸ਼ਹਿਰ ਦੀ ਆਨੰਦ ਨਗਰੀ ਵਿਚ ਕੁੱਕਰ ਫੱਟਣ ਨਾਲ ਧਮਾਕਾ ਹੋਣ ਦਾ ਸਮਾਚਾਰ ਮਿਲਿਆ ਹੈ। ਹਾਲਾਂਕਿ ਇਸ ਬਲਾਸਟ ਕਰਕੇ ਕਿਸੇ ਵੱਡੇ ਨੁਕਸਾਨ ਤੋਂ ਤਾਂ ਬਚਾਅ ਹੈ, ਪਰ ਗੈਸ ਚੁੱਲ੍ਹਾ ਤੇ ਕੁੱਕਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਬਲਾਸਟ ਹੋਣ ਨਾਲ ਆਸੇ-ਪਾਸੇ ਦੇ ਲੋਕਾਂ ਵਿੱਚ ਇਕਦਮ ਸਹਿਮ ਜਿਹਾ ਫੈਲ ਗਿਆ।

Read Also : Road Accident: ਕ੍ਰੇਨ ਨੇ 1 ਸਾਲ ਦੀ ਬੱਚੀ ਤੇ ਉਸ ਦੀ ਮਾਂ ਨੂੰ ਦਰੜਿਆ

ਜਾਣਕਾਰੀ ਅਨੁਸਾਰ ਆਨੰਦ ਨਗਰੀ ਦੀ ਗਲੀ ਨੰ: 3 ਨਿਵਾਸੀ ਸਦੇਸ਼ ਰਾਣੀ ਪਤਨੀ ਸਤੀਸ਼ ਸਿਡਾਨਾ ਘਰ ਵਿੱਚ ਕੁਕਰ ਵਿਚ ਸਾਗ ਬਣਾ ਰਹੀ ਸੀ, ਇਸ ਦੌਰਾਨ ਉਹ ਕਿਸੇ ਹੋਰ ਕੰਮ ਵਿਚ ਲੱਗ ਗਈ ਤੇ ਉਹ ਕੁੱਕਰ ਨੂੰ ਸੰਭਾਲਣਾ ਜਿਵੇਂ ਭੁੱਲ ਹੀ ਗਈ, ਤੇ ਕੁੱਕਰ ਵਿੱਚ ਜ਼ਿਆਦਾ ਭਾਫ ਬਣਨ ਕਾਰਨ ਕੁੱਕਰ ਫਟ ਗਿਆ ਤੇ ਉਸ ਵਿਚ ਬਣਾਇਆ ਜਾ ਰਿਹਾ, ਸਾਗ ਰਸੋਈ ਦੀਆਂ ਕੰਧਾਂ ਨਾਲ ਚਿਪਕ ਗਿਆ, ਤੇ ਕੁਝ ਸਾਗ ਉਸ ਦੀਆਂ ਅੱਖਾਂ ਵਿਚ ਪੈਣ ਨਾਲ ਉਹ ਮਾਮੂਲੀ ਜਿਹੀ ਜ਼ਖ਼ਮੀ ਵੀ ਹੋ ਗਈ। ਪਰ ਚੰਗੀ ਗੱਲ ਇਹ ਰਹੀ ਹੈ ਕਿ ਕੁੱਕਰ ਫਟਣ ਨਾਲ ਵੱਡੇ ਕਿਸੇ ਨੁਕਸਾਨ ਤੋਂ ਬਚਾਅ ਰਿਹਾ। Abohar News