IND vs ENG: ਸਟੋਕਸ ਨੇ ਕੀਤੀ ਜਲਦੀ ਡਰਾਅ ਦੀ ਪੇਸ਼ਕਸ਼… ਜਡੇਜ਼ਾ ਤੇ ਸੁੰਦਰ ਨੇ ਠੁਕਰਾਇਆ, ਕਾਰਨ ਜਾਣ ਰਹਿ ਜਾਓਗੇ ਹੈਰਾਨ

IND vs ENG
IND vs ENG: ਸਟੋਕਸ ਨੇ ਕੀਤੀ ਜਲਦੀ ਡਰਾਅ ਦੀ ਪੇਸ਼ਕਸ਼... ਜਡੇਜ਼ਾ ਤੇ ਸੁੰਦਰ ਨੇ ਠੁਕਰਾਇਆ, ਕਾਰਨ ਜਾਣ ਰਹਿ ਜਾਓਗੇ ਹੈਰਾਨ

ਸਪੋਰਟਸ ਡੈਸਕ। IND vs ENG: ਮੈਨਚੈਸਟਰ ਟੈਸਟ ਦਾ ਆਖਰੀ ਦਿਨ ਉਤਸ਼ਾਹ ਨਾਲ ਭਰਿਆ ਰਿਹਾ। ਭਾਰਤ ਨੇ ਇੰਗਲੈਂਡ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਤੇ ਸ਼ਾਨਦਾਰ ਬੱਲੇਬਾਜ਼ੀ ਨਾਲ ਮੈਚ ਡਰਾਅ ਕਰਵਾ ਲਿਆ। ਐਤਵਾਰ ਨੂੰ ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਦੇ ਸੈਂਕੜਿਆਂ ਤੋਂ ਬਾਅਦ ਭਾਰਤ ਨੇ ਓਲਡ ਟਰੈਫੋਰਡ ਵਿਖੇ ਖੇਡੇ ਗਏ ਚੌਥੇ ਮੈਚ ਨੂੰ ਡਰਾਅ ’ਚ ਖਤਮ ਕਰਨ ’ਚ ਮਦਦ ਕੀਤੀ। ਹੁਣ ਇਸ ਲੜੀ ਦਾ ਪੰਜਵਾਂ ਤੇ ਆਖਰੀ ਮੈਚ 31 ਜੁਲਾਈ ਤੋਂ ਓਵਲ ਵਿਖੇ ਖੇਡਿਆ ਜਾਵੇਗਾ, ਜਿਸ ’ਚ ਭਾਰਤੀ ਟੀਮ ਜਿੱਤਣ ਦੇ ਟੀਚੇ ਨਾਲ ਜਾਵੇਗੀ। ਇਸ ਸਮੇਂ, ਇੰਗਲੈਂਡ ਮੌਜੂਦਾ ਲੜੀ ’ਚ 1-2 ਨਾਲ ਅੱਗੇ ਹੈ। ਉਸਨੇ ਲੀਡਜ਼ (ਪਹਿਲਾ) ਤੇ ਲਾਰਡਜ਼ (ਤੀਜਾ) ਟੈਸਟ ਜਿੱਤਿਆ ਹੈ ਜਦੋਂ ਕਿ ਭਾਰਤ ਨੇ ਸਿਰਫ ਬਰਮਿੰਘਮ (ਦੂਜਾ) ’ਚ ਜਿੱਤ ਹਾਸਲ ਕੀਤੀ ਹੈ।

ਇਹ ਖਬਰ ਵੀ ਪੜ੍ਹੋ : Old Age Pension Punjab: ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਚੰਗੀ ਖਬਰ

ਕਿਉਂ ਠੁਕਰਾਇਆ ਜਡੇਜ਼ਾ-ਸੁੰਦਰ ਨੇ ਸਟੋਕਸ ਦੀ ਪੇਸ਼ਕਸ਼ ਨੂੰ? | IND vs ENG

ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਮੈਚ ਦੇ ਪੰਜਵੇਂ ਦਿਨ, ਕਪਤਾਨ ਬੇਨ ਸਟੋਕਸ ਨੇ ਮਹਿਮਾਨਾਂ ਨੂੰ ਜਲਦੀ ਡਰਾਅ ਦੀ ਪੇਸ਼ਕਸ਼ ਕੀਤੀ। ਹਾਲਾਂਕਿ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਇਸਨੂੰ ਠੁਕਰਾ ਦਿੱਤਾ ਤੇ ਬੱਲੇਬਾਜ਼ੀ ਜਾਰੀ ਰੱਖੀ। ਦਰਅਸਲ, ਜਦੋਂ ਇੰਗਲੈਂਡ ਦੇ ਸਟਾਰ ਆਲਰਾਊਂਡਰ ਸਟੋਕਸ ਨੇ ਇਹ ਪੇਸ਼ਕਸ਼ ਕੀਤੀ, ਤਾਂ ਦੋਵੇਂ ਭਾਰਤੀ ਬੱਲੇਬਾਜ਼ ਆਪਣੇ-ਆਪਣੇ ਸੈਂਕੜਿਆਂ ਤੋਂ ਕੁਝ ਦੌੜਾਂ ਦੂਰ ਸਨ ਤੇ ਭਾਰਤ ਦਾ ਸਕੋਰ ਚਾਰ ਵਿਕਟਾਂ ’ਤੇ 386 ਦੌੜਾਂ ਸੀ।

ਭਾਰਤ ਨੇ ਇੰਗਲੈਂਡ ’ਤੇ 75 ਦੌੜਾਂ ਦੀ ਲੀਡ ਲੈ ਲਈ ਸੀ। ਅਜਿਹੀ ਸਥਿਤੀ ’ਚ, ਦੋਵਾਂ ਨੇ ਬੱਲੇਬਾਜ਼ੀ ਕਰਨਾ ਉਚਿਤ ਸਮਝਿਆ ਤੇ ਆਪਣੇ ਸੈਂਕੜੇ ਪੂਰੇ ਕੀਤੇ। ਇਸ ਦੌਰਾਨ, ਜਡੇਜਾ ਨੇ 182 ਗੇਂਦਾਂ ’ਚ ਆਪਣੇ ਟੈਸਟ ਕਰੀਅਰ ਦਾ ਪੰਜਵਾਂ ਸੈਂਕੜਾ ਪੂਰਾ ਕੀਤਾ ਜਦੋਂ ਕਿ ਸੁੰਦਰ ਨੇ 206 ਗੇਂਦਾਂ ’ਚ ਆਪਣਾ ਪਹਿਲਾ ਟੈਸਟ ਸੈਂਕੜਾ ਪੂਰਾ ਕੀਤਾ। ਦੋਵੇਂ ਲੜੀਵਾਰ 107 ਤੇ 101 ਦੌੜਾਂ ਬਣਾਉਣ ਤੋਂ ਬਾਅਦ ਨਾਬਾਦ ਪਵੇਲੀਅਨ ਪਰਤੇ। IND vs ENG

ਗਿੱਲ ਨੇ ਜਡੇਜਾ ਤੇ ਸੁੰਦਰ ਦਾ ਕੀਤਾ ਸਮਰਥਨ | IND vs ENG

ਗਿੱਲ ਨੇ ਜਡੇਜਾ ਤੇ ਸੁੰਦਰ ਦੇ ਫੈਸਲੇ ਦਾ ਸਮਰਥਨ ਕੀਤਾ। ਉਸਨੇ ਮੈਚ ਤੋਂ ਬਾਅਦ ਕਿਹਾ, ‘ਬੇਸ਼ੱਕ ਇਹ ਕ੍ਰੀਜ ’ਤੇ ਮੌਜ਼ੂਦ ਬੱਲੇਬਾਜ਼ਾਂ ’ਤੇ ਨਿਰਭਰ ਕਰਦਾ ਸੀ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਉਸ ਸਮੇਂ ਦੋਵੇਂ 90 ਦੌੜਾਂ ਦੇ ਨੇੜੇ ਸਨ, ਇਸ ਲਈ ਸਾਨੂੰ ਲੱਗਾ ਕਿ ਉਹ ਸੈਂਕੜੇ ਦੇ ਹੱਕਦਾਰ ਸਨ।’ IND vs ENG

ਸਟੋਕਸ ਨੇ ਦੱਸਿਆ ਕਾਰਨ | IND vs ENG

ਸਟੋਕਸ ਨੇ ਭਾਰਤ ਨੂੰ ਚੌਥਾ ਟੈਸਟ ਜਲਦੀ ਖਤਮ ਕਰਨ ਦਾ ਪ੍ਰਸਤਾਵ ਦੇਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਆਪਣੇ ਮੁੱਖ ਤੇਜ਼ ਗੇਂਦਬਾਜ਼ਾਂ ਨੂੰ ਜੋਖਮ ’ਚ ਨਹੀਂ ਪਾਉਣਾ ਚਾਹੁੰਦਾ ਸੀ ਕਿਉਂਕਿ ਮੈਚ ਇੱਕ ਨਿਸ਼ਚਿਤ ਡਰਾਅ ਵੱਲ ਵਧ ਰਿਹਾ ਸੀ। ਉਸਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਰਤ ਲਈ ਬਹੁਤ ਮੁਸ਼ਕਲ ਸਮਾਂ ਸੀ। ਉਹ ਦੋਵੇਂ (ਜਡੇਜਾ ਤੇ ਸੁੰਦਰ) ਬਹੁਤ ਵਧੀਆ ਖੇਡ ਰਹੇ ਸਨ। ਮੈਚ ਇੱਕ ਅਜਿਹੇ ਮੋਡ ’ਤੇ ਪਹੁੰਚ ਗਿਆ ਸੀ ਜਿੱਥੇ ਸਿਰਫ ਇੱਕ ਨਤੀਜਾ ਸੰਭਵ ਸੀ ਤੇ ਮੈਂ ਆਪਣੇ ਕਿਸੇ ਵੀ ਤੇਜ਼ ਗੇਂਦਬਾਜ਼ ਦੇ ਜ਼ਖਮੀ ਹੋਣ ਦਾ ਜੋਖਮ ਨਹੀਂ ਲੈਣਾ ਚਾਹੁੰਦਾ ਸੀ। ਮੈਂ ਆਪਣੇ ਪ੍ਰਸਤਾਵ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਤੇਜ਼ ਗੇਂਦਬਾਜ਼ਾਂ ਨਾਲ ਗੇਂਦਬਾਜ਼ੀ ਕਰਨਾ ਬੰਦ ਕਰ ਦਿੱਤਾ ਸੀ।’ IND vs ENG