ਦਰਿੰਦਗੀ ਤੇ ਡਾਵਾਂਡੋਲ ਸਰਕਾਰੀ ਪ੍ਰਬੰਧ
ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਇੱਕ ਲੜਕੀ ਨਾਲ ਕਥਿਤ ਸਮੂਹਿਕ ਦੁਰਾਚਾਰ ਤੇ ਹੱਤਿਆ ਦੇ ਮਾਮਲੇ ਨੇ ਸਮਾਜ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ ਇਸ ਤੋਂ ਖੌਫ਼ਨਾਕ ਤੇ ਸੰਵੇਦਨਹੀਣਤਾ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਵੀ ਪੁਲਿਸ ਵੱਲੋਂ ਅੱਧੀ ਰਾਤ ਨੂੰ ਖੇਤਾਂ ਵਿੱਚ ਹੀ ਕਰ ਦਿੱਤਾ ਗਿਆ ਪੀੜਤ ਪਰਿਵਾਰ ਦੋਸ਼ ਲਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕਾ ਦਾ ਮੂੰਹ ਵੀ ਨਹੀਂ ਵਿਖਾਇਆ ਗਿਆ ਪੁਲਿਸ ਦੀ ਭੂਮਿਕਾ ‘ਤੇ ਸਵਾਲ ਉੱਠ ਰਹੇ ਹਨ ਸਿਸਟਮ ਅਜੇ ਤਕੜੇ-ਮਾੜੇ ਦਾ ਫਰਕ ਕਰਕੇ ਚੱਲ ਰਿਹਾ ਹੈ ਪੁਲਿਸ ਦਾ ਦਾਅਵਾ ਹੈ ਕਿ ਦੁਰਾਚਾਰ ਨਹੀਂ ਹੋਇਆ ਫਿਰ ਅੱਧੀ ਰਾਤ ਸੰਸਕਾਰ ਦੀ ਕੀ ਕਾਹਲ ਸੀ? ਅਪਰਾਧ ਕਰਨ ਦਾ ਇੱਕੋ ਹੀ ਸਟਾਈਲ ਬਣ ਗਿਆ ਹੈ ਕਿ ਸਬੂਤ ਮਿਟਾਉਣ ਲਈ ਕਤਲ ਕਰ ਦਿਓ
ਅਪਰਾਧੀਆਂ ਨੂੰ ਇਹੀ ਡਰ ਸੀ ਕਿ ਪੀੜਤਾ ਬਚ ਜਾਣ ‘ਤੇ ਉਨ੍ਹਾਂ ਦੀ ਪੋਲ ਖੋਲ੍ਹ ਦੇਵੇਗੀ ਇਹੀ ਕੁਝ ਉੱਤਰ ਪ੍ਰਦੇਸ਼ ‘ਚ ਹੋਇਆ ਫਿਰੌਤੀਆਂ ਲਈ ਬੱਚੇ ਅਗਵਾ ਕਰਨ ਦੇ ਮਾਮਲਿਆਂ ‘ਚ ਵੀ ਤਾਂ ਇਹੀ ਕੁਝ ਹੁੰਦਾ ਹੈ ਅਗਵਾਕਾਰ ਬੱਚੇ ਦੇ ਆਸ-ਪਾਸ ਦੇ ਜਾਂ ਜਾਣਕਾਰ ਹੀ ਹੁੰਦੇ ਹਨ ਬੱਚਿਆਂ ਨੂੰ ਸਮਝ ਹੁੰਦੀ ਹੈ ਤੇ ਉਹ ਦੋਸ਼ੀਆਂ ਦਾ ਨਾਂਅ ਲੈ ਸਕਦੇ ਜਿਸ ਕਰਕੇ ਅਗਵਾਕਾਰ ਉਹਨਾਂ ਨੂੰ ਮਾਰ ਮੁਕਾਉਂਦੇ ਹਨ ਇੱਕ ਅਪਰਾਧ ਦੀ ਸਜ਼ਾ ਤੋਂ ਬਚਣ ਲਈ ਦੂਜਾ ਅਪਰਾਧ ਕੀਤਾ ਜਾਂਦਾ ਹੈ ਪੁਲਿਸ ਦੀ ਕਾਰਵਾਈ ਵੀ ਫ਼ਿਲਮੀ ਸਟੋਰੀ ਵਾਂਗ ਚੱਲ ਰਹੀ ਹੈ
ਉਹ ਸਮਾਜ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਤੇ ਕਾਗਜ਼ੀ ਕਾਰਵਾਈ ਲਈ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ ਤਰੀਕਾ ਬੁਰੀ ਤਰ੍ਹਾਂ ਜਾਣਦੇ ਹਨ ਪਹੁੰਚ ਵਾਲੇ ਅਪਰਾਧੀ ਆਪਣੀ ਮੁਸੀਬਤ ਟਾਲਣ ਲਈ ਪੁਲਿਸ ਦਾ ਸਹਾਰਾ ਲੈਂਦੇ ਹਨ ਜਿਹੜੀ ਪੁਲਿਸ ਨੇ ਅਪਰਾਧੀਆਂ ਨੂੰ ਸਜ਼ਾ ਦਿਵਾਉਣੀ ਹੈ ਉਹੀ ਪੁਲਿਸ ਅਪਰਾਧੀਆਂ ਦਾ ਬਚਾਅ ਕਰਨ ਲਈ ਪੀੜਤ ਪੱਖ ਨਾਲ ਅਪਰਾਧੀਆਂ ਜਿਹਾ ਵਿਹਾਰ ਕਰਦੀ ਹੈ ਬਿਨਾਂ ਸ਼ੱਕ ਸਖ਼ਤ ਤੋਂ ਸਖ਼ਤ ਕਾਨੂੰਨ ਬਣ ਗਏ ਹਨ ਪਰ ਪੁਲਿਸ ਦੇ ਕੰਮ ਕਰਨ ਦੇ ਤਰੀਕੇ ‘ਚ ਸੁਧਾਰ ਨਹੀਂ ਹੋ ਸਕਿਆ ਅਪਰਾਧ ਦਾ ਸਬੰਧ ਅਪਰਾਧੀਆਂ ਦੀ ਮਾਨਸਿਕਤਾ ਨਾਲ ਹੁੰਦਾ ਹੈ
ਜਿਸ ਨੂੰ ਰੋਕਣ ਲਈ ਸਮਾਜਿਕ ਤਬਦੀਲੀਆਂ ਦੀ ਦਰਕਾਰ ਹੁੰਦੀ ਹੈ ਪਰ ਇਸ ਦੌਰ ‘ਚ ਅਪਰਾਧੀਆਂ ਨੂੰ ਦੋਸ਼ ਮੁਕਤ ਸਾਬਤ ਕਰਵਾਉਣਾ ਤੇ ਪੀੜਤ ਦੀ ਜ਼ੁਬਾਨ ਬੰਦ ਕਰਵਾਉਣੀ ਕਬੀਲਾਈ ਯੁੱਗ ਦਾ ਪ੍ਰਭਾਵ ਦੇਂਦੀ ਹੈ ਸਮਾਜ ਨੂੰ ਵਹਿਸ਼ੀਅਤ ਤੋਂ ਅਜ਼ਾਦੀ ਸਿਰਫ਼ ਕਾਨੂੰਨਾਂ ਨਾਲ ਨਹੀਂ ਸਗੋਂ ਸਿਸਟਮ ‘ਚ ਸਮਾਨਤਾ, ਸੱਚਾਈ,ਇਨਸਾਨੀਅਤ ਵੀ ਜ਼ਰੂਰੀ ਹੈ ਵੱਡੇ ਅਪਰਾਧੀ ਅਜ਼ਾਦ ਘੁੰਮਦੇ ਹਨ ਤੇ ਬੇਕਸੂਰਾਂ ਨੂੰ ਸਿਸਟਮ ਦੀ ਵਿਡੰਬਨਾ ਦਾ ਸੇਕ ਸਹਿਣਾ ਪੈਂਦਾ ਹੈ ਹਾਥਰਸ ਦਾ ਮਾਮਲਾ ਔਰਤਾਂ ‘ਤੇ ਅੱਤਿਆਚਾਰ ਦੇ ਨਾਲ-ਨਾਲ ਪੁਲਿਸ ਵੱਲੋਂ ਅਪਰਾਧੀਆਂ ਦੀ ਪੁਸ਼ਤਪਨਾਹੀ ਦਾ ਇੱਕ ਹੋਰ ਕਾਲਾ ਅਧਿਆਇ ਬਣ ਗਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.