Health News: ਅੱਜ ਹੀ ਹੋ ਜਾਓ ਸਾਵਧਾਨ! ਜੇਕਰ ਤੁਸੀਂ ਰੋਜ ਪੀ ਰਹੇ ਹੋ ਕੋਲਫ ਡਰਿੰਕ, ਨਹੀਂ ਤਾਂ ਇਨ੍ਹਾਂ 4 ਬਿਮਾਰੀਆਂ ਲਈ ਰਹੋ ਤਿਆਰ

Health News
Health News: ਅੱਜ ਹੀ ਹੋ ਜਾਓ ਸਾਵਧਾਨ! ਜੇਕਰ ਤੁਸੀਂ ਰੋਜ ਪੀ ਰਹੇ ਹੋ ਕੋਲਫ ਡਰਿੰਕ, ਨਹੀਂ ਤਾਂ ਇਨ੍ਹਾਂ 4 ਬਿਮਾਰੀਆਂ ਲਈ ਰਹੋ ਤਿਆਰ

Health News: ਅੱਜ ਦੀ ਇਸ ਰੁਝੇਵਿਆਂ ਭਰੀ ਜਿੰਦਗੀ ’ਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਖਾਣਾ-ਪੀਣਾ। ਅਕਸਰ ਵੇਖਿਆ ਜਾਂਦਾ ਹੈ ਕਿ ਗਰਮੀ ਹੋਵੇ ਜਾਂ ਸਰਦੀ, ਕਈ ਲੋਕ ਕੋਲਡ ਡਰਿੰਕ ਪੀਣਾ ਪਸੰਦ ਕਰਦੇ ਹਨ। ਗਰਮੀਆਂ ਦੇ ਮੌਸਮ ’ਚ ਕੜਾਕੇ ਦੀ ਗਰਮੀ ਕਾਰਨ ਕੋਲਡ ਡਰਿੰਕਸ ਦੀ ਮੰਗ ਵੱਧ ਜਾਂਦੀ ਹੈ। ਕੋਲਡ ਡ੍ਰਿੰਕ ਹੋਵੇ, ਪੈਕਡ ਜੂਸ ਹੋਵੇ ਜਾਂ ਫਲੇਵਰਡ ਦੁੱਧ, ਇਹ ਕੋਲਡ ਡਰਿੰਕ ਨਾ ਸਿਰਫ ਸਾਨੂੰ ਹੀਟਸਟ੍ਰੋਕ ਤੋਂ ਬਚਾਉਂਦੇ ਹਨ ਤੇ ਸਾਨੂੰ ਤਾਜਾ ਰੱਖਦੇ ਹਨ, ਬਲਕਿ ਰੋਜਾਨਾ ਕੋਲਡ ਡਰਿੰਕ ਦੀ ਵਰਤੋਂ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਖੋਜ ਕਾਰਜਾਂ ਤੋਂ ਪਤਾ ਲੱਗਾ ਹੈ ਕਿ ਕੋਲਡ ਡਰਿੰਕਸ ਪੀਣ ਦੀ ਆਦਤ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਕੋਲਡ ਡਰਿੰਕਸ ਪੀਣ ਦੀਆਂ ਲਗਭਗ 4 ਵੱਡੀਆਂ ਸਮੱਸਿਆਵਾਂ

Read This : Mental Health Awareness: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾੜੇ ਦਾਖ਼ਲ ਕਰਵਾਇਆ

ਮੋਟਾਪਾ ਤੇ ਸ਼ੂਗਰ ਦਾ ਖਤਰਾ | Health News

ਤੁਹਾਨੂੰ ਦੱਸ ਦੇਈਏ ਕਿ ਕੋਲਡ ਡਰਿੰਕਸ ’ਚ ਖੰਡ ਤੇ ਆਰਟੀਫਿਸੀਅਲ ਸ਼ੂਗਰ ਦੀ ਵਰਤੋਂ ਆਮ ਤੌਰ ’ਤੇ ਵੱਡੀ ਮਾਤਰਾ ’ਚ ਕੀਤੀ ਜਾਂਦੀ ਹੈ, ਰੋਜਾਨਾ ਇਨ੍ਹਾਂ ਦੀ ਵਰਤੋਂ ਕਰਨ ਨਾਲ ਸਰੀਰ ’ਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਇਸ ਨਾਲ ਮੋਟਾਪਾ ਤੇ ਟਾਈਪ 2 ਡਾਇਬਟੀਜ ਦਾ ਖਤਰਾ ਵੱਧ ਸਕਦਾ ਹੈ। Health News

ਦਿਲ ਦੀ ਬਿਮਾਰੀ ਦਾ ਖਤਰਾ | Health News

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੋਲਡ ਡਰਿੰਕਸ ’ਚ ਹਾਈ ਫਰੂਟੋਜ ਕੌਰਨ ਸੀਰਪ ਨਾਮ ਦਾ ਇੱਕ ਪਦਾਰਥ ਪਾਇਆ ਜਾਂਦਾ ਹੈ, ਜੋ ਸਰੀਰ ’ਚ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਵਧਾ ਸਕਦਾ ਹੈ। ਟ੍ਰਾਈਗਲਿਸਰਾਈਡਸ ਇੱਕ ਕਿਸਮ ਦੀ ਚਰਬੀ ਹੈ, ਜਿਸਦਾ ਉੱਚ ਪੱਧਰ ਨਾੜੀਆਂ ’ਚ ਕੋਲੈਸਟ੍ਰੋਲ ਨੂੰ ਇਕੱਠਾ ਕਰਨ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ।

ਦੰਦਾਂ ਨੂੰ ਨੁਕਸਾਨ | Health News

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੋਲਡ ਡਰਿੰਕਸ ’ਚ ਮੌਜੂਦ ਐਸਿਡ ਦੰਦਾਂ ਦੇ ਪਰਲੇ ਨੂੰ ਕਮਜੋਰ ਕਰ ਸਕਦੇ ਹਨ। ਇਸ ਨਾਲ ਦੰਦਾਂ ਦੇ ਦਰਦ, ਸੰਵੇਦਨਸ਼ੀਲਤਾ ਤੇ ਕੈਵਿਟੀਜ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਡਰਿੰਕਸ ’ਚ ਮੌਜੂਦ ਰੰਗ ਦੰਦਾਂ ’ਤੇ ਦਾਗ ਵੀ ਲਾ ਦਿੰਦੇ ਹਨ।

ਪੋਸ਼ਣ ਦੀ ਕਮੀ | Health News

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੋਲਡ ਡਰਿੰਕਸ ’ਚ ਪੋਸ਼ਣ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਪਾਣੀ, ਚੀਨੀ ਤੇ ਆਰਟੀਫਿਸ਼ੀਅਲ ਫਲੇਵਰ ਤੋਂ ਇਲਾਵਾ ਇਸ ’ਚ ਕੁਝ ਖਾਸ ਨਹੀਂ ਹੁੰਦਾ, ਰੋਜਾਨਾ ਇਨ੍ਹਾਂ ਦੀ ਵਰਤੋਂ ਕਰਨ ਨਾਲ ਸਰੀਰ ’ਚ ਜਰੂਰੀ ਵਿਟਾਮਿਨ ਤੇ ਮਿਨਰਲਸ ਦੀ ਕਮੀ ਹੋ ਸਕਦੀ ਹੈ, ਇਸ ਨਾਲ ਕਮਜੋਰੀ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕੋਲਡ ਡਰਿੰਕਸ ਦੀ ਵਰਤੋਂ ਤੋਂ ਕਿਵੇਂ ਬਚੀਏ?

ਗਰਮੀਆਂ ਦੇ ਮੌਸਮ ’ਚ ਪਾਣੀ ਨੂੰ ਆਪਣਾ ਮੁੱਖ ਡਰਿੰਕ ਬਣਾਓ, ਸਰੀਰ ਨੂੰ ਹਾਈਡਰੇਟ ਰੱਖਣ ਦਾ ਪਾਣੀ ਸਭ ਤੋਂ ਵਧੀਆ ਤੇ ਸਿਹਤਮੰਦ ਤਰੀਕਾ ਹੈ। ਇਸ ਦੇ ਨਾਲ ਹੀ ਫਲ ਨਾ ਸਿਰਫ ਸਰੀਰ ਨੂੰ ਹਾਈਡ੍ਰੇਟ ਰੱਖਦੇ ਹਨ, ਸਗੋਂ ਇਹ ਵਿਟਾਮਿਨ ਤੇ ਖਣਿਜਾਂ ਦੇ ਵੀ ਚੰਗੇ ਸਰੋਤ ਹਨ। Health News