children eyesight | ਫੋਨ, ਟੈਬ ਅਤੇ ਲੈਪਟਾਪ ’ਤੇ ਪੜ੍ਹਾਈ ਕਾਰਨ ਵਧ ਰਹੀਆਂ ਸਮੱਸਿਆਵਾਂ
ਸਲਾਹ: ਦੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਦਾ ਸਕ੍ਰੀਨ ਟਾਈਮ ਇੱਕ ਘੰਟੇ ਤੋਂ ਜ਼ਿਆਦਾ ਨਾ ਹੋਵੇ
ਮਨਦੀਪ ਸਿੰਘ
ਡੱਬਵਾਲੀ ਕੋਰੋਨਾ ਮਹਾਂਮਾਰੀ ਤੋਂ ਬਾਅਦ ਡਿਜ਼ੀਟਲ ਸਕ੍ਰੀਨ (children eyesight) ’ਤੇ ਬੱਚਿਆਂ ਨੂੰ ਜ਼ਿਆਦਾ ਸਮਾਂ ਬਿਤਾਉਣ ਦੀ ਆਦਤ ਕਾਰਨ ਉਨ੍ਹਾਂ ’ਚ ਨੇੜੇ ਦੀ ਨਜ਼ਰ ਘਟਣ ਦਾ ਖਤਰਾ ਵਧ ਰਿਹਾ ਹੈ ਮਹਾਂਮਾਰੀ ਕਾਰਨ ਸਰੀਰਕ ਸਿੱਖਿਆ ਜਾਂ ਬਾਹਰੀ ਗਤੀਵਿਧੀਆਂ ਦੀ ਥਾਂ ਵਰਚੁਅਲ ਪਲੇਟਫਾਰਮਾਂ ਨੇ ਲੈ ਲਈ ਹੈ ਖੇਡਾਂ ਹੋਣ ਜਾਂ ਵਰਕ ਫਰਾਮ ਹੋਮ ਜਾਂ ਫਿਰ ਪੜ੍ਹਾਈ ਜ਼ਿਆਦਾਤਰ ਫੋਨ, ਟੈਬ ਅਤੇ ਲੈਪਟਾਪ ’ਤੇ ਹੀ ਕੀਤੀ ਗਈ, ਜਿਸ ਦੇ ਚੱਲਦੇ ਸਕ੍ਰੀਨ ਟਾਈਮ ਬਹੁਤ ਵਧਿਆ ਹੈ (children eyesight)
ਇਸ ਕਾਰਨ ਬੱਚਿਆਂ ਦੇ ਸਕ੍ਰੀਨ ’ਤੇ ਸਮਾਂ ਬਿਤਾਉਣ ਦੀ ਮਾਤਰਾ ਵਧ ਗਈ ਹੈ, ਜਿਸ ਨਾਲ ਬੱਚਿਆਂ ਦੇ ਸਿੱਖਣ ਤੇ ਤਰੱਕੀ ਦੀ ਰਫਤਾਰ ’ਤੇ ਅਸਰ ਪਿਆ ਹੈ ਅਤੇ ਜੇਕਰ ਸਮਾਂ ਰਹਿੰਦੇ ਇਸ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ’ਚ ਅੱਖਾਂ ਸਬੰਧੀ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ ਇਸੇ ਦੌਰਾਨ ਅਮਰੀਕਾ ਤੋਂ ਇੱਕ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ ਕਿ ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਦੋ ਤੋਂ ਪੰਜ ਸਾਲ ਦੇ ਬੱਚਿਆਂ ਦਾ ਸਕ੍ਰੀਨ ਟਾਈਮ ਇੱਕ ਘੰਟੇ ਤੋਂ ਜ਼ਿਆਦਾ ਨਾ ਹੋਣ ਦਿਓ ਹੁਣ ਹਾਲ ਇਹ ਹੈ ਕਿ ਅੱਠ ਸਾਲ ਤੱਕ ਦੇ
98 ਫੀਸਦੀ ਬੱਚਿਆਂ ’ਚ ਇਹ ਦੋ ਘੰਟਿਆਂ ਤੋਂ ਜ਼ਿਆਦਾ ਹੈ ਉਨ੍ਹਾਂ ਮੁਤਾਬਿਕ ਜ਼ਿਆਦਾ ਦੇਰ ਮੋਬਾਇਲ ਫੋਨ ਜਾਂ ਕੰਪਿਊਟਰ ਦੀ ਸਕ੍ਰੀਨ ਦੇਖਣ ਨਾਲ ਬੱਚਿਆਂ ਦੀਆਂ ਅੱਖਾਂ ਦੇ ਨਾਲ ਉਨ੍ਹਾਂ ਦੀ ਪੂਰੀ ਸਿਹਤ ਪ੍ਰਭਾਵਿਤ ਹੋ ਰਹੀ ਹੈ ਉੱਥੇ, ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਧਿਐਨ ’ਚ ਪਤਾ ਲੱਗਾ ਹੈ ਕਿ ਜੋ ਬੱਚੇ ਰੋਜ਼ਾਨਾ ਸੱਤ ਘੰਟੇ ਮੋਬਾਇਲ, ਲੈਪਟਾਪ, ਟੀ.ਵੀ. ਦੇਖਦੇ ਹਨ ਉਨ੍ਹਾਂ ’ਚ ਸੋਚਣ ਤੇ ਤਰਕ ਕਰਨ ਦੀ ਸਮਰੱਥਾ ਦਾ ਵਿਕਾਸ ਨਹੀਂ ਹੋ ਰਿਹਾ
ਜ਼ਿਆਦਾ ਸਕ੍ਰੀਨ ਦੇਖਣ ਦੇ ਨੁਕਸਾਨ
- 1. ਤੁਹਾਡੀਆਂ ਅੱਖਾਂ ਜਲਦੀ ਖਰਾਬ ਹੋਣ ਲੱਗਦੀਆਂ ਹਨ ਦੇਖਣ ਦੀ ਸਮਰੱਥਾ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ
- 2. ਅੱਖਾਂ ਸੁੱਕ ਜਾਂਦੀਆਂ ਹਨ ਇਸ ਨਾਲ ਅੱਖਾਂ ’ਚ ਖੁਰਕ ਤੇ ਜਲਨ ਹੋਣ ਲੱਗ ਜਾਂਦੀ ਹੈ
- 3. ਸਕ੍ਰੀਨ ਵਿੱਚੋਂ ਨਿੱਕਲਣ ਵਾਲੀ ਬਲਿਊ ਲਾਈਟ ਅੱਖਾਂ ਨੂੰ ਪੂਰੀ ਤਰ੍ਹਾਂ ਡੈਮੇਜ ਕਰ ਸਕਦੀ ਹੈ
- 4. ਅੱਖਾਂ ਦੀਆਂ ਪਲਕਾਂ ਝਪਕਣੀਆਂ ਘੱਟ ਹੋ ਜਾਂਦੀਆਂ ਹਨ, ਜਿਸ ਨਾਲ ਅੱਖਾਂ ’ਚੋਂ ਪਾਣੀ ਆਉਣ ਲੱਗਦਾ ਹੈ
- 5. ਲਗਾਤਾਰ ਸਕ੍ਰੀਨ ਦੇਖਣ ਦੀ ਆਦਤ ਨਾਲ ਅੱਖਾਂ ’ਤੇ ਜ਼ਲਦੀ ਹੀ ਐਨਕ ਲੱਗ ਜਾਂਦੀ ਹੈ ਹੌਲੀ-ਹੌਲੀ ਐਨਕ ਦਾ ਨੰਬਰ ਵਧਣ ਲੱਗਦਾ ਹੈ
- 6. ਅੱਖਾਂ ਦੀਆਂ ਨਸਾਂ ਸੁੰਗੜਨ ਲੱਗਦੀਆਂ ਹਨ ਇਸ ਨਾਲ ਅੱਖਾਂ ਦੀ ਰੌਸ਼ਨੀ ਦੇ ਨਾਲ ਸਿਰਦਰਦ ਦੀ ਸਮੱਸਿਆ ਵਧ ਜਾਂਦੀ ਹੈ
- 7. ਗਰਦਨ ਅਤੇ ਮੋਢਿਆਂ ’ਚ ਦਰਦ ਹੋਣ ਲੱਗਦਾ ਹੈ
ਕਿਵੇ ਰੱਖੀਏ ਆਪਣੇ ਬੱਚਿਆਂ ਦੀ ਸਿਹਤ ਦਾ ਖਿਆਲ?
- ਬੱਚਿਆਂ ਦੇ ਸਕ੍ਰੀਨ ਟਾਈਮ ਨੂੰ ਸੀਮਤ ਕਰੋ ਉਨ੍ਹਾਂ ਨੂੰ ਸੌਣ ਤੋਂ ਇੱਕ ਘੰਟਾ ਪਹਿਲਾਂ ਮੋਬਾਇਲ ਨਾ ਚਲਾਉਣ ਦਿਓ
- ਆਨਲਾਈਨ ਦੀ ਥਾਂ ਆਫਲਾਈਨ ਗੇਮ ਖੇਡਣ ਲਈ ਪ੍ਰੇਰਿਤ ਕਰੋ
- ਡਿਜ਼ੀਟਲ ਦੁਨੀਆਂ ਦੇ ਨੁਕਸਾਨਾਂ ਬਾਰੇ ਦੱਸੋ
- ਫੋਨ ’ਚ ਚਾਈਲਡ ਲੌਕ ਲਾ ਕੇ ਉਨ੍ਹਾਂ ਨੂੰ ਸੁਰੱਖਿਅਤ ਕਰੋ
- ਸਕ੍ਰੀਨ ਕਾਰਨ ਹੋਣ ਵਾਲੀਆਂ ਫਿਜ਼ੀਕਲ ਤੇ ਮੈਂਟਲ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਓ
- ਤੁਹਾਡੇ ਨਾਲ ਇੰਟਰਨੈੱਟ ’ਤੇ ਜੋ ਨਕਾਰਾਤਮਕ ਘਟਨਾਵਾਂ ਹੋਈਆਂ ਹਨ, ਬੱਚਿਆਂ ਨੂੰ ਖੁੱਲ੍ਹ ਕੇ ਦੱਸੋ
- ਬੱਚਿਆਂ ਦੇ ਸਾਹਮਣੇ ਤੁਸੀਂ ਵੀ ਸਕਰੀਨ ਦੀ ਵਰਤੋਂ ਨਾ ਕਰੋ ਉਨ੍ਹਾਂ ਨਾਲ ਸਮਾਂ ਬਿਤਾਓ
ਬੱਚਿਆਂ ਦੀ ਦੇਖਭਾਲ
- ਬੱਚਿਆਂ ਨੂੰ ਲੋੜ ਅਨੁਸਾਰ ਹੀ ਡਿਜ਼ੀਟਲ ਡਿਵਾਇਸ ਦਿਓ
- ਆਪਣਾ ਪਿੱਛਾ ਛੁਡਾਉਣ ਲਈ ਬੱਚਿਆਂ ਨੂੰ ਮੋਬਾਇਲ ਨਾ ਦਿਓ
- ਟੀ.ਵੀ. ਦੇਖਣ ਲਈ ਸਮਾਂ ਤੈਅ ਕਰੋ
- ਘਰ ’ਚ ਵਾਈਫਾਈ ਨਾ ਲਵਾਓ ਜੇਕਰ ਹੈ ਤਾਂ ਬੱਚਿਆਂ ਨੂੰ ਪਾਸਵਰਡ ਨਾ ਦਿਓ
- ਮਾਤਾ-ਪਿਤਾ ਵੀ ਖਾਣਾ ਖਾਂਦੇ ਸਮੇਂ ਬੱਚਿਆਂ ਦੇ ਸਾਹਮਣੇ ਮੋਬਾਇਲ ਦਾ ਪ੍ਰਯੋਗ ਨਾ ਕਰਨ
- ਮਾਤਾ-ਪਿਤਾ ਖੁਦ ਬੱਚਿਆਂ ਨੂੰ ਪਾਰਕਾਂ ਵਿਚ ਖੇਡਣ ਲਈ ਲੈ ਕੇ ਜਾਣ
- 20-20-20 ਫਾਰਮੂਲੇ ਨਾਲ ਅੱਖਾਂ ਨੂੰ ਮਿਲੇਗੀ ਰਾਹਤ: ਡਾ: ਸੌਮਿਆ
ਸ਼ਾਰਪ ਸਾਈਟ ਆਈ ਹਸਪਤਾਲ ’ਚ ਸੀਨੀਅਰ ਕੰਸਲਟੈਂਟ, ਡਾ. ਸੌਮਿਆ ਸ਼ਰਮਾ ਦਾ ਕਹਿਣਾ ਹੈ ਕਿ ਅੱਖਾਂ ’ਤੇ ਜ਼ੋਰ ਪੈਣਾ ਇੱਕ ਆਮ ਸਥਿਤੀ ਹੈ, ਖਾਸ ਤੌਰ ’ਤੇ ਕੰਪਿਊਟਰ, ਫੋਨ ਅਤੇ ਟੈਬਲੇਟ ਸਮੇਤ ਲੰਬੇ ਸਮੇਂ ਤੱਕ ਡਿਜ਼ੀਟਲ ਵਰਤੋਂ ਕਾਰਨ ਹੁੰਦੀ ਹੈ। ਜੇਕਰ ਤੁਸੀਂ ਆਪਣੀਆਂ ਅੱਖਾਂ ਦੀ ਬੇਅਰਾਮੀ ਨੂੰ ਘਟਾਉਣ ਲਈ ਕਦਮ ਚੁੱਕਦੇ ਹੋ, ਤੁਹਾਡੀਆਂ ਅੱਖਾਂ ’ਤੇ ਬਹੁਤ ਜ਼ਿਆਦਾ ਡਿਜੀਟਲ ਸਕ੍ਰੀਨ ਸਮੇਂ ਦੇ ਪ੍ਰਭਾਵਾਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ ।
ਅੱਖਾਂ ’ਤੇ ਤਣਾਅ ਘਟਾਉਣ ਲਈ ਤੁਸੀਂ 20-20-20 ਨਿਯਮ ਦੀ ਪਾਲਣਾ ਕਰ ਸਕਦੇ ਹੋ। ਇਸ ਨਿਯਮ ਦੇ ਤਹਿਤ ਹਰ 20 ਮਿੰਟ ਬਾਅਦ 20 ਸਕਿੰਟ ਦਾ ਬ੍ਰੇਕ ਲਓ ਅਤੇ ਡਿਜ਼ੀਟਲ ਸਕ੍ਰੀਨ ਨੂੰ 20 ਫੁੱਟ ਦੂਰ ਰੱਖੋ। ਇਸ ਦੇ ਨਾਲ ਹੀ ਡਾਕਟਰ ਦੀ ਸਲਾਹ ਅਨੁਸਾਰ ਆਈ-ਡਾ੍ਰਪਸ ਦੀ ਨਿਯਮਿਤ ਵਰਤੋਂ ਕਰਦੇ ਰਹੋ। ਰੌਸ਼ਨੀ ਦਾ ਵੀ ਧਿਆਨ ਰੱਖੋ ਤਾਂ ਕਿ ਅੱਖਾਂ ’ਤੇ ਘੱਟ ਦਬਾਅ ਪਵੇ। ਇਸ ਤੋਂ ਇਲਾਵਾ ਹਰ ਅੱਧੇ ਘੰਟੇ ਵਿਚ ਪੰਜ ਮਿੰਟ ਦਾ ਬ੍ਰੇਕ ਲੈਣ ਨਾਲ ਥਕਾਵਟ ਅਤੇ ਤਣਾਅ ਦੋਵਾਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਇਨ੍ਹਾਂ ਅਸਾਨ ਟਿਪਸ ਨੂੰ ਅਪਣਾ ਕੇ ਵੀ ਤੁਹਾਨੂੰ ਆਰਾਮ ਨਹੀਂ ਮਿਲਦਾ ਤਾਂ ਤੁਸੀਂ ਅੱਖਾਂ ਨਾਲ ਜੁੜੀ ਕਿਸੇ ਹੋਰ ਤਰ੍ਹਾਂ ਦੀ ਸਮੱਸਿਆ ਤੋਂ ਪੀੜਤ ਹੋ ਸਕਦੇ ਹੋ। ਇਸ ਲਈ ਡਾਕਟਰ ਦੀ ਸਲਾਹ ਜਰੂਰ ਲਓ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ