ਜ਼ੀਰਕਪੁਰ ਵਿੱਚ ਠੱਗੇ ਗਏ ਕਈ ਜਿਊਲਰ
ਮੋਹਾਲੀ/ਜ਼ੀਰਕਪੁਰ (ਐੱਮ ਕੇ ਸ਼ਾਇਨਾ) ਪੰਜਾਬ ਵਿੱਚ ਠੱਗੀ ਦੇ ਮਾਮਲੇ ਵਧਦੇ ਜਾ ਰਹੇ ਹਨ। ਸ਼ਾਤਿਰ ਚੋਰਾਂ ਦੁਬਾਰਾ ਹਰ ਦਿਨ ਨਵੇਂ ਤਰੀਕੇ ਨਾਲ ਠੱਗੀ ਕੀਤੀ ਜਾ ਰਹੀ ਹੈ। ਮੋਹਾਲੀ ਦੇ ਜ਼ੀਰਕਪੁਰ ’ਚ ਜਿਊਲਰਾਂ ਨਾਲ ਠੱਗੀ ਦੀ ਖੇਡ ਕਈ ਦਿਨਾਂ ਤੋਂ ਚਲਦੀ ਆ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਗਹਿਣਿਆਂ ਦੀਆਂ ਦੁਕਾਨਾਂ ’ਤੇ ਠੱਗੀ ਮਾਰੀ ਜਾ ਰਹੀ ਹੈ। ਇਹ ਧੋਖਾਧੜੀ ਦੀ ਖੇਡ ਹੋਰ ਕੋਈ ਨਹੀਂ ਬਲਕਿ ਇੱਕ ਸ਼ਰਾਰਤੀ ਜੋੜਿਆ ਦੁਆਰਾ ਕੀਤੀ ਜਾ ਰਹੀ ਹੈ, ਜੋ ਦੁਕਾਨ ’ਤੇ ਗਾਹਕ ਬਣ ਕੇ ਆਉਂਦੇ ਹਨ, ਖਰੀਦਦਾਰੀ ਕਰਦੇ ਹਨ ਅਤੇ ਆਨਲਾਈਨ ਭੁਗਤਾਨ ਕਰਦੇ ਹਨ
ਧੋਖਾਧੜੀ ਕਰਨ ਦਾ ਆਪਣਾ ਰਹੇ ਹਨ ਨਵਾਂ ਤਰੀਕਾ
ਦਰਅਸਲ ਜ਼ੀਰਕਪੁਰ ਇਲਾਕੇ ’ਚ ਸ਼ਰਾਰਤੀ ਜੋੜਾ ਸਨੈਚਰਾਂ ਨਾਲ ਠੱਗੀ ਮਾਰ ਰਿਹਾ ਹੈ। ਜੋੜਾ ਬੱਚੇ ਨੂੰ ਲੈ ਕੇ ਦੁਕਾਨ ’ਤੇ ਪਹੁੰਚ ਜਾਂਦਾ ਹੈ। ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਖਰੀਦਣ ਤੋਂ ਬਾਅਦ ਉਹ ਆਨਲਾਈਨ ਪੇਮੈਂਟ ਕਰਦੇ ਹਨ ਪਰ ਉਹ ਨਾ ਸਿਰਫ ਪੇਮੈਂਟ ਕਰਦੇ ਹਨ, ਸਗੋਂ ਪੇਮੈਂਟ ਦਾ ਫਰਜ਼ੀ ਮੈਸੇਜ ਦਿਖਾ ਕੇ ਦੁਕਾਨ ਤੋਂ ਭੱਜ ਜਾਂਦੇ ਹਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ, ਇਹ ਬਦਮਾਸ਼ ਜੋੜਾ ਬੱਚੇ ਨੂੰ ਆਪਣੇ ਨਾਲ ਲੈ ਆਉਂਦਾ ਹੈ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਸਭ ਕੁਝ ਦੇਖਣ ਨੂੰ ਨੌਰਮਲ ਲੱਗੇ। ਅਜਿਹੀ ਹੀ ਘਟਨਾ ਢਕੋਲੀ ਦੇ ਐਮਐਸ ਐਨਕਲੇਵ ਵਿੱਚ ਵਾਪਰੀ ਹੈ।
ਇੱਥੇ ਇਸ ਠੱਗ ਜੋੜੇ ਨੇ ਇੱਕ ਜੌਹਰੀ ਨਾਲ 34 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਜੌਹਰੀ ਦੀ ਸ਼ਿਕਾਇਤ ’ਤੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਸਾਰੀ ਘਟਨਾ ਦੁਕਾਨ ’ਤੇ ਲੱਗੇ ਸੀਸੀਟੀਵੀ ’ਚ ਕੈਦ ਹੋ ਗਈ ਹੈ ਅਤੇ ਫੁਟੇਜ ’ਚ ਉਸ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ। ਇਸ ਦੇ ਆਧਾਰ ’ਤੇ ਪੁਲਿਸ ਜੋੜੇ ਦੀ ਭਾਲ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਿਊਲਰ ਸਾਗਰ ਗਗਨੇਜਾ ਨੇ ਦੱਸਿਆ ਕਿ ਉਸ ਦੀ ਐਮਐਸ ਐਨਕਲੇਵ ਵਿੱਚ ਗਗਨੇਜਾ ਜਵੈਲਰਜ਼ ਦੇ ਨਾਂ ’ਤੇ ਦੁਕਾਨ ਹੈ। 9 ਨਵੰਬਰ ਨੂੰ ਸ਼ਾਮ 5 ਵਜੇ ਦੇ ਕਰੀਬ ਪਤੀ-ਪਤਨੀ ਆਪਣੇ ਡੇਢ ਸਾਲ ਦੇ ਬੱਚੇ ਨਾਲ ਦੁਕਾਨ ’ਤੇ ਆਏ। ਉਸਨੇ ਸੋਨੇ ਦੀਆਂ ਚੇਨਾਂ ਨੂੰ ਵੇਖ ਤੇ ਲੈਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਇਸਨੂੰ ਔਨਲਾਈਨ ਭੁਗਤਾਨ (ਗੂਗਲ ਪੇ) ਰਾਹੀਂ ਕਰਨ ਦੀ ਗੱਲ ਕੀਤੀ। ਕੁਝ ਸਮੇਂ ਬਾਅਦ ਉਸ ਨੇ ਆਪਣੇ ਮੋਬਾਈਲ ’ਤੇ 34 ਹਜ਼ਾਰ ਰੁਪਏ ਦਾ ਮੈਸੇਜ ਦਿਖਾ ਕੇ ਕਿਹਾ ਕਿ ਪੈਸੇ ਤੁਹਾਨੂੰ ਆਨਲਾਈਨ ਭੇਜ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਕਈ ਵਾਰ ਪੈਮੇਂਟ ਦਾ ਮੈਸਜ ਲੇਟ ਆਉਂਦਾ ਹੈ ਮੈਂ ਇੰਤਜ਼ਾਰ ਕਰ ਰਿਹਾ ਸੀ ਪਰ ਪਤੀ-ਪਤਨੀ ਨੇ ਉਨ੍ਹਾਂ ਨੂੰ ਗੱਲਾਂ-ਬਾਤਾਂ ਵਿਚ ਉਲਝਾ ਲਿਆ ਅਤੇ ਜਲਦੀ ਨਾਲ ਆਪਣੀ ਕਾਰ ਵਿਚ ਬੈਠ ਗਏ। ਇਸ ਤੋਂ ਬਾਅਦ ਸਾਗਰ ਗਗਨੇਜਾ ਨੇ ਆਪਣੇ ਬੈਂਕ ਖਾਤੇ ਦੀ ਜਾਂਚ ਕਰਵਾਈ ਤਾਂ ਉਸ ਦੇ ਖਾਤੇ ਵਿੱਚ ਰਕਮ ਨਹੀਂ ਆਈ। ਇਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਢਕੋਲੀ ਥਾਣੇ ਵਿੱਚ ਕੀਤੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੋਹਗੜ੍ਹ ਦੇ ਸਿਗਮਾ ਸਿਟੀ ਰੋਡ ’ਤੇ ਸਥਿਤ ਇਕ ਜੌਹਰੀ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਉਹੀ ਜੋੜਾ ਹੈ, ਜਿਸ ਨੇ ਲੋਹਗੜ੍ਹ ਦੀ ਇਕ ਜਿਊਲਰੀ ਦੀ ਦੁਕਾਨ ’ਤੇ ਇਸੇ ਤਰ੍ਹਾਂ ਠੱਗੀ ਮਾਰੀ ਸੀ। ਸੀਸੀਟੀਵੀ ’ਚ ਨਜ਼ਰ ਆ ਰਹੇ ਪਤੀ-ਪਤਨੀ ਦਾ ਚਿਹਰਾ ਮੇਲ ਖਾਂਦਾ ਹੈ। ਮਾਮਲੇ ਦੇ ਸਬੰਧ ’ਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਠੱਗ ਜੋੜੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਬੇਨਤੀ ਕਰਦਿਆਂ ਕਿਹਾ ਹੈ ਕਿ ਡੀਜ਼ੀਟਲ ਹੋਣ ਦੇ ਨਾਲ-ਨਾਲ ਸ਼ਾਤਿਰ ਚੋਰ ਵੀ ਡਿਜੀਟਲ ਹੋ ਚੁੱਕੇ ਹਨ ਇਸ ਲਈ ਸਾਨੂੰ ਅਜਿਹੇ ਮਾਮਲਿਆਂ ਵਿੱਚ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਸਾਨੂੰ ਜਾਂਚਣਾ ਚਾਹੀਦਾ ਹੈ ਕਿ ਪੇਮੈਂਟ ਦਾ ਮੈਸੇਜ ਸਹੀ ਹੈ ਜਾਂ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ