ਪਰਵਾਸ ਕਰਨ ਸਮੇਂ ਸਮਾਜਿਕ ਆਰਥਿਕ ਮੁੱਲਾਂ ਤੋਂ ਹੋਵੋ ਜਾਣੂੰ

Socio-Economic Values

ਪੰਜਾਬੀਆਂ ਦਾ ਪਰਵਾਸ ਨਾਲ ਪੁਰਾਣਾ ਰਿਸ਼ਤਾ ਹੈ ਅਜ਼ਾਦੀ ਤੋਂ ਪਹਿਲਾਂ ਵੀ ਰੁਜ਼ਗਾਰ ਦ ਤਲਾਸ ਵਿੱਚ ਪੰਜਾਬੀਆਂ ਨੇ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ ਭਾਵੇਂ ਕਿ ਉਨ੍ਹਾਂ ਸਮਿਆਂ ’ਚ ਸੱਟਡੀ ਵੀਜੇ ਦੀ ਸਹੂਲਤ ਵਾਲਾ ਰਾਹ ਉਦੇ ਸ਼ਾਇਦ ਨਹੀਂ ਸੀ, ਸਗੋਂ ਪੁੱਠੇ-ਸਿੱਧੇ ਢੰਗ ਨਾਲ ਜੁਗਾੜ ਲਾ ਕੇ ਵਿਦੇਸ਼ਾਂ ਦੀ ਧਰਤੀ ’ਤੇ ਪੈਰ ਰੱਖਿਆ ਜਾਂਦਾ ਸੀ ਉਨ੍ਹਾਂ ਸਮਿਆਂ ’ਚ ਪੈਸੇ ਤੇ ਜਾਣਕਾਰੀ ਦੀ ਘਾਟ ਕਰਕੇ ਪਰਵਾਸ ਬਹੁਤ ਹੌਲੀ ਤੇ ਥੋੜ੍ਹਾ ਸੀ ਪਰ ਹੁਣ ਪਰਵਾਸ ਦੀ ਰਫਤਾਰ ਤੇਜ਼ ਹੋ ਚੁੱਕੀ ਹੈ ਸਾਲ 2023 ਦੀ ਇੱਕ ਰਿਪੋਰਟ ਮੁਤਾਬਕ 2019 ’ਚ ਭਾਰਤ ਦੇ ਇੱਕ ਮਿਲੀਅਨ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ’ਚ ਸਨ। (Socio-Economic Values)

ਇੱਕ ਅੰਦਾਜੇ ਮੁਤਾਬਕ 2025 ਤੱਕ ਇਹ ਗਿਣਤੀ ਡੇਢ ਤੋਂ ਦੋ ਮਿਲੀਅਨ ਗਿਣਤੀ ਹੋ ਜਾਵੇਗੀ

ਇੱਕ ਅੰਦਾਜੇ ਮੁਤਾਬਕ 2025 ਤੱਕ ਇਹ ਗਿਣਤੀ ਡੇਢ ਤੋਂ ਦੋ ਮਿਲੀਅਨ ਗਿਣਤੀ ਹੋ ਜਾਵੇਗੀ ਅੰਕੜਿਆਂ ਅਨੁਸਾਰ ਯੂਐਸਏ, ਕੈਨੇਡਾ, ਯੂਕੇ ਅਤੇ ਅਸਟਰੇਲੀਆ ਭਾਰਤੀਆਂ ਦੀ ਪਹਿਲੀ ਪਸੰਦ ਹੈ ਸਾਲ 2023 ਤੱਕ ਇਨ੍ਹਾਂ ਚਾਰੇ ਦੇਸ਼ਾਂ ’ਚ ਲਗਭਗ 8,50,000 ਭਾਰਤੀਆਂ ਦੀ ਰਜਿਸਟ੍ਰੇਸ਼ਨ ਸੀ ਆਈਆਰਸੀਸੀ ਦੇ ਡਾਟਾ ਮੁਤਾਬਕ ਸਾਲ 2019 ’ਚ 218540, 2020 ’ਚ 179,510, 2021 ’ਚ 216,515, 2022 ’ਚ 319130 ਅਤੇ 2023 ’ਚ 4,27085 ਵਿਦਿਆਰਥੀਆਂ ਨੂੰ ਕੈਨੇਡਾ ਵੱਲੋਂ ਵੀਜਾ ਜਾਰੀ ਕੀਤਾ ਗਿਆ, ਜਦਕਿ ਕੈਨੇਡਾ ਅੰਬੈਸੀ ਵੱਲੋਂ 2023 ਚ ਕੁੱਲ 1040985 ਇੰਟਰਨੈਸ਼ਨਲ ਸਟੂਡੈਂਟ ਨੂੰ ਸਟੱਡੀ ਪਰਮਿਟ ਜਾਰੀ ਕੀਤਾ ਗਿਆ।

2022 ਦੇ ਮੁਕਾਬਲੇ ਔਸਤ 29 ਪ੍ਰਤੀਸ਼ਤ ਜਿਆਦਾ ਸੀ

ਜੋ 2022 ਦੇ ਮੁਕਾਬਲੇ ਔਸਤ 29 ਪ੍ਰਤੀਸ਼ਤ ਜਿਆਦਾ ਸੀ। ਤਾਜਾ ਅੰਕੜਿਆਂ ਮੁਤਾਬਕ ਸਾਲ 2022 ’ਚ 2,25,865 ਵਿਦਿਆਰਥੀਆਂ ਦਾ ਕੈਨੇਡਾ ਦਾ ਸੱਟਡੀ ਵੀਜਾ ਲੱਗਾ, ਜਦੋਂਕਿ 548875 ਵਿਦਿਆਰਥੀ ਬਾਕੀ 184 ਦੇਸ਼ਾਂ ’ਚ ਗਏ। ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ਵੱਲ ਮੋੜਾ ਕੱਟਦੇ ਹੋਏ ਉਚੇਰੀ ਸਿੱਖਿਆ ਲਈ ਜਾਣ ਦੇ ਦੋ ਪ੍ਰਮੁੱਖ ਕਾਰਨ ਹਨ ਇਨ੍ਹਾਂ ’ਚੋਂ ਪਹਿਲਾ, ਦੇਸ਼ ’ਚ ਰੁਜਗਾਰ ਨਾ ਮਿਲਣ ਤੇ ਦੂਜਾ, ਨਸ਼ੇ ਦੀ ਭਰਮਾਰ ਸਰਕਾਰੀ ਅੰਕੜਿਆਂ ਮੁਤਾਬਿਕ ਇਕੱਲੇ ਕੈਨੇਡਾ ’ਚ ਹੀ ਦਸ ਲੱਖ ਤੋਂ ਵਧੇਰੇ ਪੰਜਾਬੀ ਰਹਿੰਦੇ ਹਨ ਇਹ ਗਿਣਤੀ ਤੇਜੀ ਨਾਲ ਵਧਦੀ ਜਾ ਰਹੀ ਹੈ ਹਰ ਵਰ੍ਹੇ 2 ਲੱਖ ਦੇ ਕਰੀਬ ਵਿਦਿਆਰਥੀ ਸੱਟਡੀ ਵੀਜੇ ’ਤੇ ਕੈਨੇਡਾ ਪਰਵਾਸ ਕਰਦੇ ਸਨ। (Socio-Economic Values)

ਇਹ ਰਫਤਾਰ ਵੀਜਾ ਨਿਯਮਾਂ ’ਚ ਤਬਦੀਲੀ ਕਾਰਨ ਹੁਣ ਕਾਫੀ ਘਟ ਗਈ

ਭਾਵੇਂ ਕਿ ਇਹ ਰਫਤਾਰ ਵੀਜਾ ਨਿਯਮਾਂ ’ਚ ਤਬਦੀਲੀ ਕਾਰਨ ਹੁਣ ਕਾਫੀ ਘਟ ਗਈ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਘਟ ਸਕਦੀ ਹੈ ਇਸ ਦਾ ਸਬੂਤ ਆਈਲਟਸ ਸੈਂਟਰਾਂ ’ਚ ਕੋਚਿੰਗ ਲੈਣ ਵਾਲੇ ਮੁੰਡੇ-ਕੁੜੀਆਂ ਦੀ ਗਿਣਤੀ ’ਚ ਕਮੀ ਵੇਖਣ ਨੂੰ ਮਿਲਣ ਤੋਂ ਮਿਲਦਾ ਹੈ, ਸਟੱਡੀ ਵੀਜੇ ’ਤੇ ਜਾਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਵਿਚਾਰ ਲੈਣ ਮਗਰੋਂ ਹੀ ਵਿਦੇਸ਼ ਭੇਜਣਾ ਚਾਹੀਦਾ ਹੈ, ਨਾ ਕਿ ਰੁਜਗਾਰ ਦੀ ਘਾਟ ਜਾਂ ਨਸ਼ੇ ਦੇ ਮੱਦੇਨਜ਼ਰ ਬਿਨਾਂ ਕੁਝ ਸੋਚੇ-ਸਮਝੇ ਇੱਕਦਮ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਕੇ ਭੇਜਣਾ ਚਾਹੀਦਾ ਹੈ ਵਿਦੇਸ਼ਾਂ ਤੇ ਖਾਸ ਕਰਕੇ ਕੈਨੇਡਾ ਤੋਂ ਭਾਰਤੀਆਂ ਤੇ ਖਾਸਕਰ ਪੰਜਾਬੀਆਂ ਦੀਆਂ ਨਿੱਤ ਦਿਹਾੜੇ ਆ ਰਹੀਆਂ। (Socio-Economic Values)

ਇਹ ਵੀ ਪੜ੍ਹੋ : Lok Sabha Election Results: ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਖਤਮ, ਗਿਣਤੀ ਸ਼ੁਰੂ

ਮੌਤ ਦੀਆਂ ਮੰਦਭਾਗੀ ਘਟਨਾਵਾਂ ਨੇ ਸਾਨੂੰ ਚਿੰਤਾ ’ਚ ਪਾਉਂਦਿਆਂ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਹਾਲਾਂਕਿ ਕੈਨੇਡਾ ’ਚ ਪੰਜਾਬੀਆਂ ਦੀਆਂ ਮੌਤਾਂ ਇਸ ਲਈ ਵੀ ਜ਼ਿਆਦਾ ਸੁਰਖੀਆਂ ’ਚ ਆ ਰਹੀਆਂ ਹਨ, ਕਿਉਂਕਿ ਇੱਕ ਤਾਂ ਕੈਨੇਡਾ ’ਚ ਪੰਜਾਬੀਆਂ ਦੀ ਗਿਣਤੀ ਦੂਜੇ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਜਿਆਦਾ ਹੈ, ਦੂਸਰਾ ਸੋਸ਼ਲ ਮੀਡੀਆ ਸਦਕਾ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਜਲਦੀ ਪਤਾ ਲੱਗ ਜਾਂਦਾ ਹੈ ਇੱਥੇ ਕੈਨੇਡਾ ’ਚ ਹੋ ਰਹੀਆਂ ਮੌਤਾਂ ’ਚੋਂ ਅਸੀਂ ਸਿਰਫ ਦਿਲ ਦੇ ਦੌਰੇ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਹੀ ਜਿਕਰ ਕਰਾਂਗੇ, ਉਹੀ ਸਾਨੂੰ ਜਿਆਦਾ ਸੋਚਣ ਲਈ ਮਜਬੂਰ ਕਰ ਰਹੀਆਂ ਹਨ। ਕਿਉਂਕਿ ਹਰ ਦੂਜੇ-ਚੌਥੇ ਦਿਨ ਹਾਰਟ ਅਟੈਕ ਨਾਲ ਮੌਤ ਦੀ ਖਬਰ ਸੁਣਨ-ਪੜ੍ਹਨ ਨੂੰ ਮਿਲ ਰਹੀ ਹੈ ਸਭ ਤੋਂ ਸਿਤਮ ਜਰੀਫੀ ਇਹ ਹੈ। (Socio-Economic Values)

ਇਨ੍ਹਾਂ ਮੌਤਾਂ ਦੇ ਪਿੱਛੇ ਦੀ ਵਜ੍ਹਾ ਤੇ ਉਸ ਪਿੱਛੇ ਲੁਕੇ ਕਾਰਨਾਂ ਨੂੰ ਜਰੂਰ ਜਾਂਚਣਾ ਪਵੇਗਾ

ਕਿ ਮਰਨ ਵਾਲਿਆਂ ’ਚ ਜਿਆਦਾਤਰ 20 ਤੋਂ 25 ਸਾਲ ਦੀ ਉਮਰ ਦੇ ਮੁੰਡੇ-ਕੁੜੀਆਂ ਹੁੰਦੇ ਹਨ ਇਨ੍ਹਾਂ ਮੌਤਾਂ ਦੇ ਪਿੱਛੇ ਦੀ ਵਜ੍ਹਾ ਤੇ ਉਸ ਪਿੱਛੇ ਲੁਕੇ ਕਾਰਨਾਂ ਨੂੰ ਜਰੂਰ ਜਾਂਚਣਾ ਪਵੇਗਾ ਜਦੋਂ ਅਸੀਂ ਬਿਨਾ ਸੋਚੇ-ਸਮਝੇ ਤੇ ਆਰਥਿਕ ਸਥਿਤੀ ਦਾ ਲੇਖਾ-ਜੋਖਾ ਕੀਤੇ ਬਿਨਾ ਹੀ ਬੱਚੇ ਨੂੰ ਵਿਦੇਸ਼ ਭੇਜ ਦਿੰਦੇ ਹਾਂ ਜਾਂ ਹੋਰ ਕਾਰਨਾਂ ਨੂੰ ਨਹੀਂ ਵਿਚਾਰਦੇ ਤਾਂ ਇਹੀ ਬਾਦ ’ਚ ਮੌਤ ਦਾ ਕਾਰਨ ਬਣਦੇ ਹਨ ਮੌਤ ਦੀ ਸਭ ਤੋਂ ਮੁੱਖ ਵਜ੍ਹਾ ਇਹ ਹੈ ਕਿ ਬੱਚੇ ਦਾ ਤਣਾਓ ’ਚ ਚਲੇ ਜਾਣਾ ਇਸ ਤਣਾਓ ’ਚ ਜਾਣ ਦਾ ਕਾਰਨ ਹੈ ਸਟੱਡੀ ਦਾ ਬੋਝ ਤੇ ਵਿਹਲੇ ਰਹਿਣਾ ਜਾਂ ਕੰਮ ਨਾ ਮਿਲਣਾ ਹੈ ਵਿਦੇਸ਼ ’ਚ ਕੰਮ ਨਾ ਮਿਲਣ ਅਤੇ ਆਪਣਿਆਂ ਤੋਂ ਦੂਰ ਹੋਣ ਕਾਰਨ ਇਕਲਪਾ ਮਹਿਸੂਸ ਕਰਦੇ ਹਨ ਤੇ ਤਣਾਓ ’ਚ ਚਲੇ ਜਾਂਦੇ ਹਨ ਜੇਕਰ ਉਨ੍ਹਾਂ ਨੂੰ ਕੰਮ ਮਿਲੇ ਤੇ ਉਹ ਰੁੱਝੇ ਰਹਿਣ ਤਾਂ ਉਨ੍ਹਾਂ ਦਾ ਧਿਆਨ ਹੋਰ ਪਾਸੇ ਨਹੀਂ ਜਾਵੇਗਾ। (Socio-Economic Values)

ਡਾਲਰ ਕਮਾਉਣ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ

ਉਹ ਹੋਰ ਕਾਸੇ ਬਾਰੇ ਸੋਚਣਗੇ ਹੀ ਨਹੀਂ ਦੂਸਰਾ, ਡਾਲਰ ਕਮਾਉਣ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ, ਇਸ ਨਾਲ ਉਨ੍ਹਾਂ ਨੂੰ ਹੌਂਸਲਾ ਮਿਲੇਗਾ, ਜਿਸ ਨਾਲ ਉਹ ਤਣਾਓ ’ਚ ਨਹੀਂ ਜਾਣਗੇ ਸੋ ਮਾਪਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਜਿਸ ਦੇਸ਼ ਬੱਚਾ ਜਾ ਰਿਹਾ ਹੈ ਉੱਥੋਂ ਦੀ ਭੂਗੋਲਿਕ ਤੇ ਆਰਥਿਕ ਸਥਿਤੀ ਬਾਰੇ ਪੂਰਾ ਗਿਆਨ ਹੋਣਾ ਲਾਜਮੀ ਹੈ ਤਾਂ ਜੋ ਜਾਣ ਵਾਲੇ ਵਿਦਿਆਰਥੀ ਤੇ ਉਸ ਦੇ ਮਾਪੇ ਮਾਨਸਿਕ ਤੌਰ ’ਤੇ ਹਰ ਪ੍ਰਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਹੋਣ ਤਾਂ ਜੋ ਬੱਚਾ ਤਣਾਓ ’ਚ ਨਾ ਜਾਵੇ ਤੇ ਡਿਪਰੈਸ਼ਨ ਕਾਰਨ ਹਾਰਟ ਅਟੈਕ ਵਰਗੀ ਬਿਮਾਰੀ ਦਾ ਸਿਕਾਰ ਨਾ ਬਣੇ ਮਾਪਿਆਂ ਲਈ ਲਾਜ਼ਮੀ ਹੈ। (Socio-Economic Values)

ਉੱਥੋਂ ਦੇ ਸੱਭਿਆਚਾਰ ਨੂੰ ਵੀ ਧਿਆਨ ’ਚ ਰੱਖਣ

ਕਿ ਉੱਥੋਂ ਦੇ ਸੱਭਿਆਚਾਰ ਨੂੰ ਵੀ ਧਿਆਨ ’ਚ ਰੱਖਣ, ਉੱਥੇ ਕਿਸੇ ਕੋਲ ਵਿਹਲ ਨਹੀਂ ਹੈ, ਜਿਸ ਕਰਕੇ ਕੋਈ ਵੀ ਰਿਸ਼ਤੇਦਾਰ ਜਾਂ ਯਾਰ-ਦੋਸਤ ਤੁਹਾਨੂੰ ਨਵੇਂ ਆਏ ਨੂੰ ਦੋ-ਚਾਰ ਦਿਨ ਜਾਂ ਹਫਤੇ ਤੋਂ ਜਿਆਦਾ ਸਮਾਂ ਆਪਣੇ ਕੋਲ ਨਹੀਂ ਰੱਖ ਸਕਦਾ ਸੋ ਪੂਰੀ ਪਲਾਨਿੰਗ ਨਾਲ ਤੇ ਮਾਨਸਿਕ ਤੌਰ ’ਤੇ ਤਿਆਰ ਹੋ ਕੇ ਹੀ ਵਿਦੇਸ਼ ਜਾਣਾ ਚਾਹੀਦਾ ਹੈ,ਕਿਉਂਕਿ ਉੱਥੇ ਕੋਈ ਕਿਸੇ ਦਾ ਨਹੀਂ, ਉਨ੍ਹਾਂ ਦੀ ਅਪਣੀ ਮਜਬੂਰੀ ਹੈ ਸੋ ਵਿਦੇਸ਼ ਜਾਣ ਤੋਂ ਪਹਿਲਾਂ ਇਹ ਜ਼ਰੂਰ ਸੋਚ-ਵਿਚਾਰ ਲੈਣਾ ਚਾਹੀਦਾ ਹੈ ਕਿ ਜਿੱਥੇ ਤੁਸੀਂ ਜਾ ਰਹੇ ਹੋ, ਉਸ ਦੇਸ਼ ’ਚ ਕੰਮਕਾਰ ਹੈ, ਜਿਸ ਕੋਲ ਜਾ ਰਹੇ ਹੋ ਜੇਕਰ ਉਹ ਤੁਹਾਨੂੰ ਨਹੀ ਸੰਭਾਲਦਾ ਤਾਂ ਤੁਸੀਂ ਇਕੱਲੇ ਨਾ ਪਵੋ ਤਾਂ ਜੋ ਡਿਪਰੈਸ਼ਨ ਨਾ ਹੋਵੇ। (Socio-Economic Values)

ਕੰਮ ਨਾ ਮਿਲਣ ਕਰਕੇ ਬਹੁਤੇ ਮਾਪੇ ਪੈਸੇ ਤਾਂ ਭੇਜ ਸਕਦੇ ਹਨ ਪਰ ਇਕੱਲਾਪਣ ਦੂਰ ਨਹੀਂ ਕਰ ਸਕਦੇ, ਇਸ ਇੱਕਲਾਪੇ ਕਰਕੇ ਹੀ ਪਹਿਲਾਂ ਡਿਪਰੈਸ਼ਨ ਹੁੰਦਾ ਹੈ ਤੇ ਫਿਰ ਡਿਪਰੈਸ਼ਨ ਕਰਕੇ ਹਾਰਟ ਅਟੈਕ ਆ ਜਾਂਦਾ ਹੈ, ਜਿਸ ਨਾਲ ਨੌਜਵਾਨ ਮੌਤ ਦੇ ਮੂੰਹ ’ਚ ਜਾ ਡਿੱਗਦੇ ਹਨ ਸੋ ਮਾਪਿਆਂ ਨੂੰ ਇਸ ਚੀਜ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇੱਕ ਵਿਦਿਆਰਥੀ ਦੇ ਵਿਦੇਸ਼ ਜਾਣ ’ਤੇ ਘੱਟੋ-ਘੱਟ 30-35 ਲੱਖ ਰੁਪਏ ਖਰਚ ਆਉਂਦਾ ਹੈ ਵੇਖੋ ਵੇਖੀ ਬਾਹਰ ਜਾਣ ਦੇ ਰੁਝਾਨ ਤੋਂ ਬਚਣ ਦੀ ਜ਼ਰੂਰਤ ਹੈ ਜੇਕਰ ਜਾਣਾ ਵੀ ਪਵੇ ਤਾਂ ਜਿਸ ਦੇਸ਼ ’ਚ ਜਾ ਰਹੇ ਹੋ ਉਥੋਂ ਦੀ ਸਮਾਜਿਕ ਆਰਥਿਕ ਤੇ ਸੱਭਿਆਚਾਰ ਮਾਹੌਲ ਨੂੰ ਦਿਲ ’ਚ ਵਸਾ ਕੇ ਮਾਨਸਿਕ ਤੌਰ?’ਤੇ ਤਿਆਰ ਹੋ ਕੇ ਹੀ ਜਾਓ।

ਅਜੀਤ ਖੰਨਾ (ਲੈਕਚਰਾਰ)