ਬਾਂਡੀ ਬਲਾਕ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਈ ਗੁਰੂ ਪੁੰਨਿਆ

Bathinda News

ਬਾਂਡੀ (ਅਸ਼ੋਕ ਗਰਗ)। Bathinda News : ਬਲਾਕ ਬਾਂਡੀ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਜੱਸੀ ਬਾਗਵਾਲੀ ਵਿਖੇ ਐਤਵਾਰ ਨੂੰ ਗੁਰੂ ਪੁੰਨਿਆ ਦਾ ਦਿਹਾੜਾ ਸ਼ਰਧਾਪੂਰਵਕ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਲਾਕ ਦੇ ਪਿੰਡ ਫੁੱਲੋ ਮਿੱਠੀ ਅਤੇ ਸੰਗਤ ਮੰਡੀ ਦੀ ਸਾਧ-ਸੰਗਤ ਵੱਲੋਂ ਵਿਸ਼ੇਸ਼ ਤੌਰ ’ਤੇ ਸਹਿਯੋਗ ਦਿੱਤਾ। ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਸਾਧ-ਸੰਗਤ ਨੇ ਭਰਵੀਂ ਸ਼ਿਰਕਤ ਕੀਤੀ। ਇਸ ਮੌਕੇ ਬਲਾਕ ਵੱਲੋਂ ਦਰਜਨਾਂ ਬੱਚਿਆਂ ਨੂੰ ਫਰੂਟੀਆਂ, ਕਾਪੀਆਂ, ਪੈਨਸਿਲਾਂ, ਸਟੇਸ਼ਨਰੀ ਆਦਿ ਦਾ ਸਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਰਾਹਗੀਰਾਂ ਲਈ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਠੰਢੇ-ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ। ਜਿਥੇ ਵੱਡੀ ਗਿਣਤੀ ਰਾਹਗੀਰਾਂ ਵੱਲੋਂ ਅੰਤਾਂ ਪੈ ਰਹੀ ਗਰਮੀ ਦੌਰਾਨ ਠੰਢਾ ਮਿੱਠਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ। ਨਾਮ ਚਰਚਾ ਦੌਰਾਨ 85 ਮੈਂਬਰ ਜੀਵਨ ਕੁਮਾਰ ਇੰਸਾਂ ਅਤੇ 85 ਮੈਂਬਰ ਭੈਣ ਅਮਨਪ੍ਰੀਤ ਕੌਰ ਇੰਸਾਂ ਵਿਸ਼ੇਸ ਤੌਰ ’ਤੇ ਪਹੁੰਚੇ ਹੋਏ ਸਨ।

Bathinda News

ਇਸ ਮੌਕੇ ਨਾਮ ਚਰਚਾ ਵਿੱਚ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਰਾਹੀਂ ਕੁੱਲ ਮਾਲਕ ਦਾ ਗੁਣ ਗਾਣ ਗਾਇਆ। ਬਲਾਕ ਪ੍ਰੇਮੀ ਸੇਵਕ ਗੁਰਸੇਵਕ ਕੁਮਾਰ ਇੰਸਾਂ ਵੱਲੋਂ ਨਾਮ ਚਰਚਾ ਦੀ ਕਾਰਵਾਈ ਚਲਾਉਂਦਿਆਂ ਸਾਧ-ਸੰਗਤ ਨੂੰ ਗੁਰੂ ਪੁੰਨਿਆ ਦੇ ਸੁੱਭ ਦਿਹਾੜੇ ਦੀ ਵਧਾਈ ਦਿੱਤੀ ਅਤੇ ਆਪਣੇ ਗੁਰੂ ’ਤੇ ਪੂਰਨ ਵਿਸ਼ਵਾਸ ਅਤੇ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਗੁਰਸੇਵਕ ਕੁਮਾਰ ਇੰਸਾਂ ਨੇ ਦੱਸਿਆ ਕਿ ਅੱਜ ਇਸ ਸ਼ੁੱਭ ਦਿਹਾੜੇ ਦੀ ਖੁਸ਼ੀ ਵਿੱਚ 25 ਬੱਚਿਆਂ ਨੂੰ ਫਰੂਟੀਆਂ, ਕਾਪੀਆਂ, ਪੈਨਸਲਾਂ ਆਦਿ ਸਟੇਸ਼ਨਰੀ ਦੇ ਪੈਕਟ ਵੰਡੇ ਗਏ ਅਤੇ ਸਾਧ ਸੰਗਤ ਵੱਲੋਂ ਗਰਮੀ ਨੂੰ ਦੇਖਦੇ ਹੋਏ ਠੰਢੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ।

Also Read : ਬਲਾਕ ਬਲਬੇੜਾ ਦੀ ਸਾਧ-ਸੰਗਤ ਨੇ ਉਤਸ਼ਾਹ ਤੇ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਮਨਾਇਆ ਗੁਰੂ ਪੁੰਨਿਆ ਦਾ ਤਿਉਹਾਰ

ਇਸ ਮੌਕੇ ਵੱਖ ਵੱਖ ਪਿੰਡਾਂ ਦੇ ਪ੍ਰੇਮੀ ਸੇਵਕ, 15 ਮੈਂਬਰ, ਜਿੰਮੇਵਾਰ ਭੈਣਾਂ, ਐੱਮਐੱਸਜੀ ਆਈਟੀ ਵਿੰਗ ਦੇ ਜਿਲ੍ਹਾ ਮੈਂਬਰ ਗੋਰਵ ਇੰਸਾਂ ਅਤੇ ਹੋਰ ਐੱਮਐੱਸਜੀ ਆਈਟੀ ਵਿੰਗ ਦੇ ਮੈਂਬਰ ਭੈਣ/ਭਾਈ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ ਅਤੇ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੀ ਸਾਧ-ਸੰਗਤ ਨੇ ਸ਼ਿਰਕਤ ਕੀਤੀ।

Bathinda News