‘ਬੈਜਬਾਲ’ ਕਰੇਗੀ ‘ਬੈਕਫਾਇਰ’…, ਜਸਪ੍ਰੀਤ ਬੁਮਰਾਹ ਵੱਲੋਂ ਇੰਗਲੈਂਡ ਨੂੰ ਖੁੱਲ੍ਹੀ ਚੁਣੌਤੀ

IND v ENG

ਕਿਹਾ, ‘ਬੈਜਬਾਲ’ ਤੋਂ ਮੈਂਨੂੰ ਜ਼ਿਆਦਾ ਵਿਕਟਾਂ ਮਿਲਣਗੀਆਂ

ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵੱਡਾ ਬਿਆਨ ਆਇਆ ਹੈ। ਜਸਪ੍ਰੀਤ ਬੁਮਰਾਹ ਨੇ ਕਿਹਾ, ਇੰਗਲੈਂਡ ਜੇਕਰ ਬੈਜਬਾਲ ਪਹੁੰਚ ਨੂੰ ਅਪਣਾਏਗਾ ਤਾਂ ਮੈਨੂੰ ਸੀਰੀਜ਼ ’ਚ ਬਹੁਤ ਵਿਕਟਾਂ ਮਿਲਣਗੀਆਂ। ਟੈਸਟ ਮੈਚ ’ਚ ਜੇਕਰ ਬੱਲੇਬਾਜ਼ ਹਰ ਗੇਂਦ ’ਤੇ ਸ਼ਾਟ ਖੇਡੇਗਾ ਤਾਂ ਮੈਨੂੰ ਵਿਕਟਾਂ ਲੈਣ ਲਈ ਜ਼ਿਆਦਾ ਮੌਕੇ ਮਿਲਣਗੇ।

ਜਸਪ੍ਰੀਤ ਬੁਮਰਾਹ ਇੰਗਲੈਂਡ ਖਿਲਾਫ 25 ਜਨਵਰੀ ਤੋਂ ਪਹਿਲੇ ਟੈਸਟ ਮੈਚ ’ਚ ਖੇਡਦੇ ਨਜ਼ਰ ਆਉਣਗੇ। ‘ਦਿ ਗਾਰਡੀਅਨ’ ਨੂੰ ਦਿੱਤੇ ਇੰਟਰਵਿਊ ’ਚ ਭਾਰਤੀ ਤੇਜ ਗੇਂਦਬਾਜ਼ ਨੇ ਕਿਹਾ, ‘ਮੈਨੂੰ ਆਈਪੀਐੱਲ ਤੋਂ ਕ੍ਰਿਕੇਟ ਖੇਡਣਾ ਸ਼ੁਰੂ ਜ਼ਰੂਰ ਕੀਤਾ ਪਰ ਟੈਸਟ ਕ੍ਰਿਕੇਟ ’ਚ ਅੱਜ ਵੀ ਬਾਦਸ਼ਾਹ ਹੈ। ਮੈਂ ਹਮੇਸ਼ਾ ਹੀ ਇਸ ਨੂੰ ਸਭ ਤੋਂ ਚੁਣੌਤੀਪੂਰਨ ਫਾਰਮੈਟ ਮੰਨਾਂਗਾ।’ (IND v ENG)

ਟੈਸਟ ਕ੍ਰਿਕੇਟ ਹੀ ਬਾਦਸ਼ਾਹ | IND v ENG

ਜਸਪ੍ਰੀਤ ਬੁਮਰਾਹ ਨੇ ਕਿਹਾ, ‘ਮੈਂ ਉਸ ਪੀੜ੍ਹੀ ਤੋਂ ਹਾਂ, ਜਿੱਥੇ ਟੈਸਟ ਕ੍ਰਿਕੇਟ ਹੀ ਬਾਦਸ਼ਾਹ ਹੈ। ਮੈਂ ਹਮੇਸ਼ਾ ਖੁਦ ਨੂੰ ਇਸ ਦੇ ਆਧਾਰ ’ਤੇ ਵੇਖਾਂਗਾ। ਮੈਂ ਆਈਪੀਐੱਲ ਤੋਂ ਸ਼ੁਰੂ ਕੀਤਾ ਪਰ ਪਹਿਲੀ ਸ਼੍ਰੇਣੀ ਕ੍ਰਿਕੇਟ ਤੋਂ ਆਪਣੀ ਗੇਂਦਬਾਜ਼ੀ ’ਚ ਸੁਧਾਰ ਕੀਤਾ। ਮੈਂ ਕਦੇ ਵੀ ਚਿੱਟੀ ਗੇਂਦ ਵਾਲਾ ਕ੍ਰਿਕੇਟ ਖੇਡ ਕੇ ਖੁਸ਼ ਨਹੀਂ ਹੋਇਆ। ਟੈਸਟ ਕ੍ਰਿਕੇਟ ’ਚ ਬੱਲੇਬਾਜ਼ ਆਸਾਨੀ ਨਾਲ ਆਊਟ ਨਹੀਂ ਹੁੰਦੇ, ਇਹ ਹੀ ਮੈਨੂੰ ਸਭ ਤੋਂ ਮਜ਼ੇਦਾਰ ਤੇ ਚੁਣੌਤੀਪੂਰਨ ਲਗਦਾ ਹੈ। ਟੀ20 ਅਤੇ ਇੱਕਰੋਜ਼ਾ ਕ੍ਰਿਕੇਟ ’ਚ ਤੁਸੀਂ 5 ਹੌਲੀ ਗੇਂਦਾਂ ਸੁੱਟ ਕੇ 5 ਬੱਲੇਬਾਜ਼ਾਂ ਨੂੰ ਆਊਟ ਕਰ ਸਕਦੇ ਹੋਂ, ਪਰ ਟੈਸਟ ’ਚ ਅਜਿਹਾ ਕਰਨ ਨਾਲ ਇੱਕ ਵੀ ਵਿਕਟ ਨਹੀਂ ਮਿਲਦਾ। (IND v ENG)

School Holiday : ਫਿਰ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇਨ੍ਹਾਂ ਸੂਬਿਆਂ ’ਚ ਨਹੀਂ ਖੁੱਲ੍ਹਣਗੇ ਸਕੂਲ

ਟੈਸਟ ਕ੍ਰਿਕੇਟ ’ਚ ਕਿਸਮਤ ਕੰਮ ਨਹੀਂ ਆਉਂਦੀ, ਇੱਥੇ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਹੀ ਜਿੱਤ ਹਾਸਲ ਹੁੰਦੀ ਹੈ। ਤੁਸੀਂ ਕਿਸਮਤ ਦੇ ਭਰੋਸੇ 20 ਵਿਕਟਾਂ ਨਹੀਂ ਲੈ ਸਕਦੇ। ਮੈਨੂੰ ਨਹੀਂ ਪਤਾ ਕਿ ਅੱਜ ਦੇ ਨੌਜਵਾਨ ਟੈਸਟ ਕ੍ਰਿਕੇਟ ਨੂੰ ਕਿਵੇਂ ਵੇਖਦੇ ਹਨ। ਇਹ ਫਾਰਮੈਟ ਲੰਬੇ ਸਮੇਂ ਤੋਂ ਇੱਥੇ ਹੈ ਅਤੇ ਇੱਥੇ ਰਹਿਣ ਲਈ ਹੈ। ਬਹੁਤ ਜ਼ਿਆਦਾ ਟੈਸਟ ਕ੍ਰਿਕੇਟ ਬੋਰਿੰਗ ਬਣ ਜਾਵੇਗੀ, ਬਹੁਤ ਜ਼ਿਆਦਾ ਚਿੱਟੀ ਗੇਂਦ ਵਾਲੀ ਕ੍ਰਿਕੇਟ ਵੀ ਅਜਿਹਾ ਹੀ ਕਰੇਗੀ। ਮੈਨੂੰ ਲੱਗਦਾ ਹੈ ਕਿ ਖੇਡ ’ਚ ਸਾਰੇ ਫਾਰਮੈਟ ਹੋਣੇ ਚਾਹੀਦੇ ਹਨ ਪਰ ਕਿਸੇ ਵੀ ਫਾਰਮੈਟ ਦੀ ਓਵਰਡੋਜ ਨਹੀਂ ਹੋਣੀ ਚਾਹੀਦੀ। (IND v ENG)

‘ਬੈਜਬਾਲ ’ਚ ਮੈਨੂੰ ਜ਼ਿਆਦਾ ਵਿਕਟਾਂ ਮਿਲਣਗੀਆਂ’ | IND v ENG

ਇੰਗਲੈਂਡ ਖਿਲਾਫ 5 ਟੈਸਟ ਸੀਰੀਜ ’ਤੇ ਬੁਮਰਾਹ ਨੇ ਕਿਹਾ, ‘ਮੈਨੂੰ ਬੈਜਬਾਲ ਜ਼ਿਆਦਾ ਪਸੰਦ ਹੈ। ਅਸਰਦਾਰ ਨਹੀਂ ਲੱਗ ਰਿਹਾ ਪਰ ਇੰਗਲੈਂਡ ਹਮਲਾਵਰ ਬੱਲੇਬਾਜੀ ਕਰਕੇ ਕਾਮਯਾਬ ਹੋ ਰਿਹਾ ਹੈ। ਉਹ ਦਿਖਾ ਰਹੇ ਹਨ ਕਿ ਇਸ ਤਰ੍ਹਾਂ ਵੀ ਟੈਸਟ ਖੇਡਿਆ ਜਾ ਸਕਦਾ ਹੈ। ਇੱਕ ਗੇਂਦਬਾਜ ਦੇ ਤੌਰ ’ਤੇ ਮੈਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਦੇ ਬੱਲੇਬਾਜ ਤੇਜ ਖੇਡਣ ਦੀ ਕੋਸ਼ਿਸ਼ ਕਰਨਗੇ ਤਾਂ ਮੈਨੂੰ ਵਿਕਟਾਂ ਦੇ ਜ਼ਿਆਦਾ ਮੌਕੇ ਮਿਲਣਗੇ। ਉਹ ਹਰ ਗੇਂਦ ’ਤੇ ਮੈਨੂੰ ਖੇਡ ’ਚ ਰੱਖਣਗੇ ਅਤੇ ਇਸ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ।

‘ਮੈਨੂੰ ਹਮੇਸ਼ਾ ਹੀ ਮੇਰਾ ਗੇਂਦਬਾਜ਼ੀ ਐਕਸ਼ਨ ਨਾਰਮਲ ਲੱਗਿਆ’ | IND v ENG

ਬੁਮਰਾਹ ਨੇ ਕਿਹਾ-ਬਚਪਨ ਤੋਂ ਵੱਡਾ ਹੋ ਕੇ ਮੈਨੂੰ ਹਮੇਸ਼ਾ ਆਪਣਾ ਗੇਂਦਬਾਜੀ ਐਕਸ਼ਨ ਆਮ ਲੱਗਿਆ। ਰਾਸ਼ਟਰੀ ਜੂਨੀਅਰ ਕੈਂਪ ’ਚ ਸ਼ਾਮਲ ਹੋਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਐਕਸ਼ਨ (ਗੇਂਦਬਾਜ਼ੀ) ਥੋੜਾ ਵੱਖਰਾ ਸੀ। ਉੱਥੇ ਮੈਂ ਆਪਣੀ ਗੇਂਦਬਾਜੀ ਦਾ ਵੀਡੀਓ ਦੇਖਿਆ। ਮੈਂ ਸਿਰਫ ਤੇਜ ਗੇਂਦਬਾਜੀ ਕਰ ਰਿਹਾ ਸੀ ਅਤੇ ਵਿਕਟਾਂ ਲੈ ਰਿਹਾ ਸੀ। ਮੈਨੂੰ ਕਦੇ ਵੀ ਐਕਸ਼ਨ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਸੀ ਪਰ ਹੁਣ ਇਸ ਐਕਸ਼ਨ ਕਾਰਨ ਮੈਨੂੰ ਵਿਕਟਾਂ ਮਿਲ ਰਹੀਆਂ ਹਨ। ਇਹ ਮੇਰੀ ਤਾਕਤ ਬਣ ਗਈ ਹੈ। ਮੈਂ ਟੀਵੀ ’ਤੇ ਕਈ ਗੇਂਦਬਾਜਾਂ ਨੂੰ ਵੇਖ ਕੇ ਸਿੱਖਿਆ ਹੈ, ਪਰ ਮੈਂ ਖੁਸ਼ਕਿਸਮਤ ਹਾਂ ਕਿ ਕਿਸੇ ਵੀ ਕੋਚ ਨੇ ਮੇਰੇ ਐਕਸ਼ਨ ’ਚ ਜ਼ਿਆਦਾ ਬਦਲਾਅ ਨਹੀਂ ਕੀਤਾ। (IND v ENG)

ਭਾਰਤ ਲਈ ਖੇਡਣਾ ਹੀ ਸਭ ਤੋਂ ਵੱਡਾ ਸੁਪਨਾ | IND v ENG

ਬੁਮਰਾਹ ਨੇ ਕਿਹਾ, ‘ਟੀਮ ਇੰਡੀਆ ਲਈ ਖੇਡਣਾ ਉਸ ਦਾ ਸਭ ਤੋਂ ਵੱਡਾ ਸੁਪਨਾ ਹੈ। ਜਦੋਂ ਵੀ ਮੈਂ ਥੱਕ ਜਾਂਦਾ ਹਾਂ, ਮੈਂ ਭਾਰਤ ਲਈ ਖੇਡਣ ਬਾਰੇ ਸੋਚਦਾ ਹਾਂ। ਕ੍ਰਿਕੇਟ ਕਰੀਅਰ ਬਹੁਤ ਘੱਟ ਸਮੇਂ ਲਈ ਚੱਲਦਾ ਹੈ, ਮੈਂ ਹਮੇਸ਼ਾ ਲਈ ਨਹੀਂ ਖੇਡ ਸਕਦਾ। ਮੈਂ ਆਪਣੇ ਆਪ ਨੂੰ ਇਹ ਕਹਿ ਕੇ ਆਪਣੀ ਖੇਡ ਦਾ ਆਨੰਦ ਲੈਂਦਾ ਰਹਿੰਦਾ ਹਾਂ। ਮੇਰੇ ਲਈ ਭਾਰਤ ਲਈ ਖੇਡਣ ਤੋਂ ਵੱਡਾ ਕੁਝ ਨਹੀਂ ਹੈ।

ਹਮੇਸ਼ਾ ਤੋਂ ਹੀ ਤੇਜ਼ ਗੇਂਦਬਾਜ਼ੀ ਪਸੰਦ | IND v ENG

ਬੁਮਰਾਹ ਨੇ ਕਿਹਾ, ‘ਮੈਂ ਹਮੇਸ਼ਾ ਤੇਜ ਗੇਂਦਬਾਜੀ ਕਰਨਾ ਚਾਹੁੰਦਾ ਸੀ, ਮੈਨੂੰ ਉੱਚ ਸਕੋਰ ਵਾਲੇ ਮੈਚ ਪਸੰਦ ਨਹੀਂ ਹਨ। ਮੈਨੂੰ ਚੌਕੇ ਅਤੇ ਛੱਕੇ ਦੇਖਣਾ ਜ਼ਿਆਦਾ ਪਸੰਦ ਨਹੀਂ ਹੈ। ਮੈਂ ਕਿਸੇ ਇੱਕ ਗੇਂਦਬਾਜ ਨੂੰ ਵੇਖ ਕੇ ਨਹੀਂ ਸਿੱਖਿਆ, ਜੇਕਰ ਕੋਈ ਗੇਂਦਬਾਜ ਟੀਵੀ ’ਤੇ ਚੰਗੀ ਗੇਂਦਬਾਜੀ ਕਰਦਾ ਹੈ ਤਾਂ ਉਹ ਮੈਨੂੰ ਪਸੰਦ ਆ ਜਾਂਦਾ ਸੀ (IND v ENG)

ਮੰਮੀ ਦੀ ਨੀਂਦ ਕਾਰਨ ਯਾਰਕਰ ਸੁੱਟਣਾ ਸਿੱਖਿਆ | IND v ENG

ਆਪਣੇ ਯਾਰਕਰ ਬਾਰੇ ਗੱਲ ਕਰਦੇ ਹੋਏ ਜਸਪ੍ਰੀਤ ਬੁਮਰਾਹ ਨੇ ਕਿਹਾ, ‘ਮੈਨੂੰ ਘਰ ’ਤੇ ਗੇਂਦਬਾਜੀ ਕਰਦੇ ਸਮੇਂ ਯਾਰਕਰ ਸੁੱਟਣ ਦੀ ਆਦਤ ਪੈ ਗਈ ਸੀ। ਭਾਰਤ ’ਚ ਗਰਮੀ ਦਾ ਮੌਸਮ ਬਹੁਤ ਤੇਜ਼ ਰਹਿੰਦਾ ਹੈ, ਮਾਪੇ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ। ਮੇਰੇ ਕੋਲ ਸ਼ੁਰੂ ਤੋਂ ਹੀ ਬਹੁਤ ਊਰਜਾ ਸੀ, ਪਰ ਮੇਰੀ ਮਾਂ ਦੁਪਹਿਰ ਨੂੰ ਸੌਂ ਜਾਂਦੀ ਸੀ। ਫਿਰ ਮੈਂ ਵੇਖਿਆ ਕਿ ਜੇਕਰ ਮੈਂ ਗੇਂਦ ਨੂੰ ਕੰਣ ਦੇ ਹੇਠਲੇ ਕੋਨੇ ’ਤੇ ਮਾਰਦਾ ਹਾਂ ਤਾਂ ਆਵਾਜ਼ ਨਹੀਂ ਆਵੇਗੀ। ਤਾਂ ਕਿ ਮੈਂ ਆਪਣੀ ਮਾਂ ਨੂੰ ਪਰੇਸ਼ਾਨ ਕੀਤੇ ਬਿਨ੍ਹਾਂ ਹੀ ਗੇਂਦਬਾਜ਼ੀ ਵੀ ਕਰ ਸਕਾਂ। ਮੈਨੂੰ ਨਹੀਂ ਪਤਾ ਸੀ ਕਿ ਅਜਿਹਾ ਕਰਨ ਨਾਲ ਮੇਰੀ ਯਾਰਕਾਰ ਸਹੀ ਟੱਪੇ ’ਤੇ ਜਾਵੇਗੀ, ਪਰ ਅਜਿਹਾ ਹੋਣ ਲੱਗ ਗਿਆ।’ (IND v ENG)