6500 ਪੌਦੇ ਲਗਾ ਕੇ ਮਨਾਇਆ ਅਵਤਾਰ ਦਿਵਸ
(ਮੋਹਨ ਲਾਲ) ਬਰੀ ਵਾਲਾ। ਪੂਜਨੀਕ ਗੁਰੂ ਸੰਤ ਡਾ : ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ ਬਰੀ ਵਾਲਾ ਬਲਾਕ ਦੀ ਸਾਧ-ਸੰਗਤ ਪੌਦੇ ਲਾਉਣ ਦੇ ਮਾਮਲੇ ’ਚ ਪੂਰੇ ਜ਼ਿਲ੍ਹੇ ’ਚੋਂ ਦੂਜੇ ਨੰਬਰ ’ਤੇ ਰਹੀ ਪੂਰੇ ਜ਼ਿਲ੍ਹੇ ਦੀ ਸਾਧ-ਸੰਗਤ ਵੱਲੋਂ 30850 ਪੌਦੇ ਲਗਾਏ ਗਏ ਜਿਸ ਵਿੱਚੋਂ ਇਕੱਲੇ ਬਰੀ ਵਾਲਾ ਦੀ ਸਾਧ-ਸੰਗਤ 6500 ਪੌਦੇ ਲਗਾ ਕੇ ਜ਼ਿਲ੍ਹੇ ’ਚੋਂ ਦੂਜੇ ਨੰਬਰ ’ਤੇ ਰਹੀ। ਪੌਦੇ ਲਾਉਣ ਦੀ ਸ਼ੁਰੂਆਤ ਪਿੰਡ ਮਰਾੜ੍ਹ ਕਲਾਂ ਦੇ ਰੇਲਵੇ ਫਾਟਕ ਕੋਲੋਂ ਰਾਜਬਲਵਿੰਦਰ ਸਿੰਘ ਐਸ.ਪੀ.,ਸਰਪੰਚ ਬਲਜੀਤ ਸਿੰਘ , ਪੰਚਾਇਤ ਮੈਂਬਰ ਸੁਖਚੈਨ ਸਿੰਘ , ਪਾਲ ਸਿੰਘ , ਦਰਸਨਾਂ ਦੇਵੀ ਅਤੇ ਸਾਧ ਸੰਗਤ ਵੱਲੋਂ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਵੱਲੋਂ ਤਿੰਨ ਘੰਟੇ ਵਿੱਚ 6500 ਪੌਦੇ ਲਗਾ ਕੇ ਆਪਣੇ ਸਤਿਗੁਰ ਨੂੰ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ ।
ਇਸ ਦੌਰਾਨ ਬਰੀ ਵਾਲਾ ਬਲਾਕ ਦੇ 25 ਮੈਂਬਰ ਨੰਦ ਲਾਲ ਇੰਸਾਂ , 15 ਮੈਂਬਰ ਕੁਲਵੰਤ ਸਿੰਘ ਸਰਾਏਨਾਗਾ , ਗੁਰਜੰਟ ਸਿੰਘ ਭੁੱਲਰ, ਗੁਰਮੇਲ ਸਿੰਘ ਥਾਂਦੇਵਾਲਾ , ਜਸਪਾਲ ਸਿੰਘ ਥਾਂਦੇਵਾਲਾ , ਸੁਖਦੇਵ ਸਿੰਘ ਥਾਂਦੇਵਾਲਾ , ਗੁਰਪ੍ਰੀਤ ਸਿੰਘ ਚੱਕ ਮੋਤਲੇਵਾਲਾ , ਕੁਲਦੀਪ ਸਿੰਘ ਮੋਤਲੇਵਾਲਾ ,ਰਾਜ ਕੁਮਾਰ ਮਰਾੜ੍ਹ , ਮਨੀਸ ਕੁਮਾਰ ਬਰੀਵਾਲਾ , ਬਲਦੀਪ ਸਿੰਘ ਬਰੀਵਾਲਾ , ਬਲਜੀਤ ਸਿੰਘ ਬਰੀਵਾਲਾ , ਟੇਕ ਸਿੰਘ ਸਰਾਏਨਾਗਾ , ਬਲਾਕ ਭੰਗੀਦਾਸ ਜਗਨੰਦਣ ਸਿੰਘ ਇੰਸਾਂ , ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸਤਪਾਲ ਸਿੰਘ ਇੰਸਾਂ , ਗੁਰਮੀਤ ਸਿੰਘ ਥਾਂਦੇਵਾਲਾ , ਸੁਜਾਨ ਭੈਣਾਂ ਬਲਜੀਤ ਕੌਰ ਸਰਾਏਨਾਗਾ , ਪਰਮਜੀਤ ਕੌਰ ਬਰੀ ਵਾਲਾ , ਕੁਲਦੀਪ ਕੌਰ ਥਾਂਦੇਵਾਲਾ , ਸੁਖਚੈਨ ਕੌਰ ਥਾਂਦੇਵਾਲਾ , ਪਿੰਡਾਂ ਦੇ ਭੰਗੀਦਾਸ ਅਤੇ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਵੀ ਮੌਜੂਦ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ