Alcoholism: ਬਿਹਤਰ ਸਮਾਜ ਲਈ ਸ਼ਰਾਬ ’ਤੇ ਪਾਬੰਦੀ ਜ਼ਰੂਰੀ

Alcoholism
Alcoholism: ਬਿਹਤਰ ਸਮਾਜ ਲਈ ਸ਼ਰਾਬ ’ਤੇ ਪਾਬੰਦੀ ਜ਼ਰੂਰੀ

Alcoholism: ਜੰਮੂ-ਕਸ਼ਮੀਰ ’ਚ ਸ਼ਰਾਬਬੰਦੀ ਲਈ ਮਹਿਲਾਵਾਂ ਨੇ ਅਵਾਜ ਉਠਾ ਦਿੱਤੀ ਹੈ ਭਾਵੇਂ ਸ਼ਰਾਬ ਸਰਕਾਰਾਂ ਤੇ ਸਾਰੇ ਸਮਾਜ ਲਈ ਵੱਡੀ ਸਮੱਸਿਆ ਹੈ ਪਰ ਇਸ ਨਾਲ ਸਭ ਤੋਂ ਵੱਧ ਜ਼ੁਲਮ ਔਰਤਾਂ ਨੂੰ ਸਹਿਣਾ ਪੈਂਦਾ ਹੈ ਬਿਹਾਰ ਸਰਕਾਰ ਨੇ ਸ਼ਰਾਬਬੰਦੀ ਤੋਂ ਬਾਅਦ ਤੀਜੀ ਵਾਰ ਸਰਵੇਖਣ ਕਰਵਾਇਆ ਜਿਸ ਵਿੱਚ 99 ਫੀਸਦੀ ਔਰਤਾਂ ਨੇ ਸ਼ਰਾਬਬੰਦੀ ਦੀ ਹਮਾਇਤ ਕੀਤੀ ਹੈ ਔਰਤਾਂ ਅੱਧੀ ਅਬਾਦੀ ’ਚ ਹਨ ਤੇ ਅੱਧੀ ਅਬਾਦੀ ਦੀ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਜੇਕਰ ਬਿਹਾਰ ਵਰਗੇ ਸੂਬੇ ਸ਼ਰਾਬਬੰਦੀ ਲਾਗੂ ਕਰ ਸਕਦੇ ਹਨ ਤਾਂ ਜੰਮੂ-ਕਸ਼ਮੀਰ ’ਚ ਇਹ ਲਾਗੂ ਕਰਨ ’ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਅਸਲ ’ਚ ਸ਼ਰਾਬ ਦਾ ਵਧ ਰਿਹਾ ਸੇਵਨ ਸਮਾਜ ਤੇ ਦੇੇੇਸ਼ ਲਈ ਖ਼ਤਰਨਾਕ ਹੈ। Alcoholism

ਇਹ ਖਬਰ ਵੀ ਪੜ੍ਹੋ : IND vs PAK: ਵਿਰਾਟ ਅੱਗੇ ਬੇਵੱਸ ਪਾਕਿਸਤਾਨ, ਜੜਿਆ 51ਵਾਂ ਵਨਡੇ ਸੈਂਕੜਾ, ਭਾਰਤ ਸੈਮੀਫਾਈਨਲ ’ਚ

ਗੁਜਰਾਤ ਤੇ ਬਿਹਾਰ ਵਰਗੇ ਵਿਰਲੇ ਸੂਬੇ ਹਨ, ਜਿੱਥੇ ਸ਼ਰਾਬ ’ਤੇ ਪਾਬੰਦੀ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਸੂਬਾ ਸਰਕਾਰਾਂ ਸ਼ਰਾਬ ਤੋਂ ਹੋ ਰਹੀ ਕਮਾਈ ਨੂੰ ਆਪਣੀ ਪ੍ਰਾਪਤੀਆਂ ਦੇ ਰੂਪ ’ਚ ਦਰਸਾਉਂਦੀਆਂ ਹਨ ਸਰਕਾਰਾਂ ਸ਼ਰਾਬ ਦੀ ਕਮਾਈ ਦੇ ਸਿਰ ’ਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਹੋਣ ਦਾ ਦਾਅਵਾ ਕਰਦੀਆਂ ਹਨ ਪਰ ਇਸ ਗੱਲ ਨੂੰ ਨਹੀਂ ਲੁਕੋ ਸਕਦੀਆਂ ਹਨ ਕਿ ਸੂਬਾ ਤਬਾਹੀ ਵੱਲ ਜਾ ਰਿਹਾ ਹੈ ਇਹ ਤੱਥ ਬੜੇ ਸਪੱਸ਼ਟ ਹਨ ਕਿ ਸ਼ਰਾਬ ਪੀਣ ਨਾਲ ਬਿਮਾਰੀਆਂ ਲੜਾਈ-ਝਗੜੇ ਤੇ ਹਾਦਸੇ ਵਧਦੇ ਹਨ ਦੂਜੇ ਪਾਸੇ ਸ਼ਰਾਬ ਨਾ ਪੀਣ ਵਾਲਾ ਵਿਅਕਤੀ ਕਈ ਬਿਮਾਰੀਆਂ ਤੋਂ ਬਚਦਾ ਹੈ ਤੇ ਪਰਿਵਾਰ ’ਚ ਅਮਨ-ਸ਼ਾਂਤੀ ਵੀ ਰਹਿੰਦੀ ਹੈ ਦੋਵਾਂ ਗੱਲਾਂ ’ਚ ਅੰਤਰ ਸਪੱਸ਼ਟ ਹੈ ਕਿ ਸਰਕਾਰਾਂ ਨੂੰ ਲੋਕ ਸੁਖੀ ਚਾਹੀਦੇ ਹਨ ਜਾਂ ਟੈਕਸ ਜ਼ਿਆਦਾ ਚਾਹੀਦਾ ਹੈ ਤੰਦਰੁਸਤ ਤੇ ਨਸ਼ਾ ਰਹਿਤ ਸੂਬਾ ਹੀ ਖੁਸ਼ਹਾਲ ਸੂਬਾ ਬਣ ਸਕਦਾ ਹੈ।

LEAVE A REPLY

Please enter your comment!
Please enter your name here