Bangladesh : ਪਾਕਿਸਤਾਨ ਹੋਵੇ ਜਾਂ ਬੰਗਲਾਦੇਸ਼ ਫਿਰਕੂਵਾਦੀ ਸੋਚ ਦੀ ਗ੍ਰਿਫ਼ਤ ’ਚ ਐਨੇ ਡੁੱਬੇ ਹਨ ਕਿ ਭਾਰਤ ’ਤੇ ਕਿਵੇਂ ਦੋਸ਼ ਲਾਏ ਜਾਣ, ਇਸ ਦਾ ਮੌਕਾ ਭਾਲਦੇ ਰਹਿੰਦੇ ਹਨ। ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ’ਚ ਕੁਝ ਤਾਕਤਾਂ ਪੂਰਾ ਜ਼ੋਰ ਲਾ ਰਹੀਆਂ ਹਨ। ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ’ਚ ਮਿਲੀ ਪਨਾਹ ਸਬੰਧੀ ਤੇ ਹੁਣ ਬੰਗਲਾਦੇਸ਼ ’ਚ ਆਏ ਹੜ੍ਹ ਪਿੱਛੇ ਭਾਰਤ ਦੀ ਭੂਮਿਕਾ ਐਨੀ ਭੜਕਾਹਟ ਨਾਲ ਦੱਸੀ ਗਈ ਕਿ ਸਰਹੱਦ ’ਤੇ ਭਾਰਤੀ ਫੌਜੀ ਬਲਾਂ ਵੱਲੋਂ ਗੋਲੀਬਾਰੀ ਦੀਆਂ ਅਫਵਾਹਾਂ ਤੱਕ ਸੋਸ਼ਲ ਮੀਡੀਆ ’ਤੇ ਫੈਲਾ ਦਿੱਤੀਆਂ ਗਈਆਂ। ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਦੇ ਇਲਾਕੇ ’ਚ ਸਥਿਤ ਬੰਨ੍ਹ ਦੇ ਦੁਆਰ ਖੋਲ੍ਹਣ ਦੀ ਵਜ੍ਹਾ ਨਾਲ ਬੰਗਲਾਦੇਸ਼ ’ਚ ਹੜ੍ਹ ਦੇ ਹਾਲਾਤ ਬਦਤਰ ਨਹੀਂ ਹੋਏ ਹਨ।
ਹੜ੍ਹ ਸਬੰਧੀ Bangladesh ਦੀ ਤੰਗ ਸੋਚ
ਦਰਅਸਲ ਉੱਥੋਂ ਦੇ ਮੀਡੀਆ ਨੇ ਇਹ ਸੂਚਨਾ ਦੇ ਦਿੱਤੀ ਕਿ ਭਾਰਤ ’ਚ ਤ੍ਰਿਪੁਰਾ ਦੇ ਗੁਮਤੀ ਨਦੀ ’ਤੇ ਬਣੇ ਦੁੰਬੁਰ ਬੰਨ੍ਹ ਦੇ ਦੁਆਰ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਬੰਗਲਾਦੇਸ਼ ਦੇ ਪੂਰਬੀ ਇਲਾਕੇ ’ਚ ਹੜ੍ਹ ਆ ਗਿਆ। ਜਦੋਂਕਿ ਸੱਚਾਈ ਇਹ ਹੈ ਕਿ ਬੰਗਲਾਦੇਸ਼ ਦੇ ਜਿਸ ਖੇਤਰ ’ਚ ਹੜ੍ਹ ਆਇਆ ਹੋਇਆ ਹੈ, ਉੱਥੋਂ ਦੁੰਬੁਰ ਬੰਨ੍ਹ ਦੀ ਦੂਰੀ 120 ਕਿਮੀ. ਤੋਂ ਵੀ ਜ਼ਿਆਦਾ ਹੈ। ਇਹੀ ਨਹੀਂ ਇੱਥੇ ਜੋ ਬਿਜਲੀ ਬਣਾਈ ਜਾਂਦੀ ਹੈ, ਉਸ ’ਚੋਂ 40 ਮੈਗਾਵਾਟ ਬਿਜਲੀ ਬੰਗਲਾਦੇਸ਼ ਨੂੰ ਦਿੱਤੀ ਜਾਂਦੀ ਹੈ। ਭਾਰਤ ਇਸ ਪੂਰੇ ਇਲਾਕੇ ’ਚ ਨਦੀ ਦੇ ਜਲ ਪੱਧਰ ਦੀ ਲਗਾਤਾਰ ਨਿਗਰਾਨੀ ਕਰਦਾ ਹੈ। 21 ਅਗਸਤ ਤੋਂ ਬਾਅਦ ਜੋ ਮੋਹਲੇਧਾਰ ਬਰਸਾਤ ਤ੍ਰਿਪੁਰਾ ਅਤੇ ਇਸ ਨਦੀ ਦੇ ਜਲ ਭੰਡਾਰ ਖੇਤਰ ’ਚ ਹੋਈ ਹੈ, ਉਸ ਦੀ ਸੂਚਨਾ ਲਗਾਤਾਰ ਬੰਗਲਾਦੇਸ਼ ਨੂੰ ਦਿੱਤੀ ਜਾਂਦੀ ਰਹੀ ਹੈ। Bangladesh
21 ਅਗਸਤ 2024 ਨੂੰ ਸ਼ਾਮ 3 ਵਜੇ ਵੀ ਸੂਚਨਾ ਦੇ ਦਿੱਤੀ ਗਈ ਸੀ। ਇਸ ਖੇਤਰ ’ਚ ਵਿਡੰਬਨਾ ਇਹ ਵੀ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੇ ਆਰ-ਪਾਰ ਜਾਣ ਵਾਲੀਆਂ 54 ਨਦੀਆਂ ਹਨ। ਇਨ੍ਹਾਂ ਦੇ ਦੁਵੱਲੇ ਸਬੰਧਾਂ ’ਚ ਨਦੀਆਂ ਦੇ ਜਲ ਬਟਵਾਰੇ ਦੀ ਵੀ ਵੱਡੀ ਅਹਿਮੀਅਤ ਹੈ। ਤੀਸਤਾ ਨਦੀ ਦੇ ਜਲ ਬਟਵਾਰੇ ਸਬੰਧੀ ਵੀ ਕਈ ਵਾਰ ਸ਼ੇਖ ਹਸੀਨਾ ਨਾਲ ਦੁਵੱਲੀ ਗੱਲਬਾਤ ਹੋਈ ਹੈ, ਪਰ ਨਤੀਜੇ ਤੱਕ ਨਹੀਂ ਪਹੁੰਚ ਸਕੇ। ਇਨ੍ਹਾਂ ਸਾਰੇ ਕਾਰਨਾਂ ਦੇ ਸੰਦਰਭ ’ਚ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਬਿਲਕੁਲ ਗਲਤ ਹੈ ਕਿ ਹੜ੍ਹ ਨਦੀ ਦੇ ਦੁਆਰ ਖੋਲ੍ਹਣ ਦੀ ਵਜ੍ਹਾ ਨਾਲ ਆਇਆ ਹੈ। ਹੜ੍ਹ ਦੋਵਾਂ ਦੇਸ਼ਾਂ ਵਿਚਕਾਰ ਇੱਕ ਸਾਂਝੀ ਸਮੱਸਿਆ ਹੈ, ਇਸ ਨਾਲ ਦੋਵਾਂ ਦੇਸ਼ਾਂ ਦੀ ਜਨਤਾ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
Bangladesh
ਇਸ ਲਈ ਹਰ ਸਾਲ ਪੈਦਾ ਹੋਣ ਵਾਲੀ ਇਸ ਸਮੱਸਿਆ ਤੋਂ ਛੁਟਕਾਰੇ ਲਈ ਆਪਸੀ ਸਹਿਯੋਗ ਨਾਲ ਕੰਮ ਲੈਣਾ ਹੋਵੇਗਾ। ਭਾਰੀ ਬਰਸਾਤ ਦੇ ਚੱਲਦੇ ਪੂਰਬਉੱਤਰ ਦੇ ਰਾਜ ਤ੍ਰਿਪੁਰਾ ’ਚ ਜ਼ਿਆਦਾਤਰ ਨਦੀਆਂ ਪਾਣੀ ਨਾਲ ਲਬਾਲਬ ਹਨ। 1900 ਥਾਂ ਜ਼ਮੀਨ ਖਿਸਕੀ ਹੈ, ਜਿਸ ਦੇ ਚੱਲਦਿਆਂ 17 ਲੱਖ ਤੋਂ ਵੀ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ ਤੇ ਕਰੀਬ ਇੱਕ ਦਰਜਨ ਲੋਕ ਮਾਰੇ ਗਏ ਹਨ। ਹਜ਼ਾਰਾਂ ਲੋਕਾਂ ਨੂੰ 330 ਰਾਹਤ ਕੈਂਪਾਂ ’ਚ ਪਨਾਹ ਦਿੱਤੀ ਗਈ ਹੈ। ਜ਼ਮੀਨ ਖਿਸਕਣ ਨਾਲ ਕਈ ਥਾਂ ਸੜਕ ਸੰਪਰਕ ਟੁੱਟਾ ਹੈ। ਪੱਛਮੀ ਤ੍ਰਿਪੁਰਾ ਅਤੇ ਸਿਪਾਹੀਜਲਾ ਜਿਲ੍ਹਾ ਸਭ ਤੋਂ ਜਿਆਦਾ ਹੜ੍ਹ ਦੀ ਚਪੇਟ ’ਚ ਹਨ। ਤ੍ਰਿਪੁਰਾ ਦੇ ਗੁਆਂਢੀ ਸੂਬੇ ਮਿਜ਼ੋਰਮ ਦੀ ਰਾਜਧਾਨੀ ਆਈਜੋਲ ਅਤੇ ਕੋਲਾਸਿਬ ਦਾ ਵੀ ਬੁਰਾ ਹਾਲ ਹੈ। ਫੌਜ ਅਤੇ ਐਨਡੀਆਰਐਫ ਲਗਾਤਾਰ ਪਾਣੀ ’ਚ ਫਸੇ ਲੋਕਾਂ ਨੂੰ ਕੱਢ ਰਹੇ ਹਨ।
ਅਸਾਮ ਰਾਈਫ਼ਲਸ ਦੀਆਂ ਚਾਰ ਟੁਕੜੀਆਂ ਇਸ ਕੰਮ ’ਚ ਲੱਗੀਆਂ ਹੋਈਆਂ ਹਨ। ਭਾਰਤ ਖੁਦ ਹੜ੍ਹ ਦੀ ਚਪੇਟ ’ਚ ਹੈ। ਇਸ ਹੜ੍ਹ ਦਾ ਮੁੱਖ ਕਾਰਨ ਬੰਨ੍ਹ ਦੇ ਹੇਠਾਂ ਵੱਲ ਵਧੇ ਜਲ ਭੰਡਾਰ ਖੇਤਰਾਂ ’ਚ ਪਾਣੀ ਭਰ ਜਾਣਾ ਹੈ। ਉਂਜ ਵੀ ਦੁੰਬੁਰ ਬੰਨ੍ਹ 30 ਮੀਟਰ ਤੋਂ ਵੀ ਘੱਟ ਉੱਚਾਈ ਦਾ ਬੰਨ੍ਹ ਹੈ। ਇਸ ਲਈ ਬੰਨ੍ਹ ਦੀ ਜਲ ਭੰਡਾਰ ਸਮਰੱਥਾ ਬਹੁਤ ਜ਼ਿਆਦਾ ਨਹੀਂ ਹੈ। ਬੰਗਲਾਦੇਸ਼ ’ਚ ਹੜ੍ਹ ਨਾਲ ਹਾਲਾਤ ਖਰਾਬ ਹੋਣ ਦਾ ਇੱਕ ਵੱਡਾ ਕਾਰਨ ਉੁਥੋਂ ਦੀ ਫੌਜ ਅਤੇ ਰਾਹਤ ਟੀਮਾਂ ਵੱਲੋਂ ਵਿਆਪਕ ਪੈਮਾਨੇ ’ਤੇ ਕੋਈ ਕਦਮ ਨਾ ਚੁੱਕਣਾ ਵੀ ਰਿਹਾ ਹੈ। ਦਰਅਸਲ ਬੰਗਲਾਦੇਸ਼ ’ਚ ਸ਼ੇਖ ਹਸੀਨਾ ਦੇ ਤਖਤਾਪਲਟ ਤੋਂ ਬਾਅਦ ਹੀ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੈ।
Bangladesh
ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਵਗਣ ਵਾਲੀਆਂ ਨਦੀਆਂ ਦੇ ਜਲ ਬਟਵਾਰੇ ਸਬੰਧੀ ਸਮਝੌਤੇ ਦੀ ਗੱਲਬਾਤ 25 ਸਾਲ ਤੋਂ ਚੱਲ ਰਹੀ ਹੈ। ਸ਼ੇਖ ਹਸੀਨਾ ਅਤੇ ਨਰਿੰਦਰ ਮੋਦੀ ਦੀ 2022 ’ਚ ਹੋਈ ਗੱਲਬਾਤ ਤੋਂ ਬਾਅਦ ਕਸ਼ਿਆਰਾ ਨਦੀ ਦੇ ਸੰਦਰਭ ’ਚ ਅੰਤਰਿਮ ਜਲ ਬਟਵਾਰਾ ਸਮਝੌਤੇ ’ਤੇ ਦਸਤਖਤ ਵੀ ਹੋ ਗਏ ਹਨ। 1996 ’ਚ ਗੰਗਾ ਨਦੀ ਜਲ-ਸੰਧੀ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਪਹਿਲਾ ਸਮਝੌਤਾ ਹੈ। ਇਸ ਨੂੰ ਬੇਹੱਦ ਮਹੱਤਵਪੂਰਨ ਸਮਝੌਤਾ ਮੰਨਿਆ ਗਿਆ ਹੈ। ਇਹ ਭਾਰਤ ਦੇ ਅਸਾਮ ਅਤੇ ਬੰਗਲਾਦੇਸ਼ ਦੇ ਸਿਲਹਟ ਖੇਤਰ ਨੂੰ ਫਾਇਦਾ ਪਹੁੰਚਾਏਗਾ।
Read Also : Reunite With Family: ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲਾਪਤਾ ਲੜਕੀ ਨੂੰ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਵਾਇਆ
54 ਨਦੀਆਂ ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਹੱਦਾਂ ਦੇ ਆਰ-ਪਾਰ ਜਾਂਦੀਆਂ ਹਨ ਅਤੇ ਸਦੀਆਂ ਤੋਂ ਦੋਵਾਂ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਆਮਦਨ ਦਾ ਮੁੱਖ ਸਾਧਨ ਬਣੀਆਂ ਹੋਈਆਂ ਹਨ। ਇਨ੍ਹਾਂ ਨਦੀਆਂ ਦੇ ਕੰਢਿਆਂ ’ਤੇ ਮਨੁੱਖੀ ਸੱਭਿਅਤਾ ਦੇ ਵਿਕਾਸ ਨਾਲ ਬਣੇ ਹੋਏ ਲੋਕ ਗੀਤ ਅਤੇ ਲੋਕ ਕਥਾਵਾਂ, ਧਰਮ ਅਤੇ ਸੰਸਕ੍ਰਿਤੀ ਦੀ ਅਜਿਹੀ ਵਿਰਾਸਤ ਹਨ, ਜੋ ਮਨੁੱਖੀ ਭਾਈਚਾਰਿਆਂ ਨੂੰ ਲੋਕ ਕਲਿਆਣ ਦਾ ਪਾਠ ਪੜ੍ਹਾਉਣ ਦੇ ਨਾਲ ਨੈਤਿਕ ਬਲ ਮਜ਼ਬੂਤ ਬਣਾਈ ਰੱਖਣ ਦਾ ਕੰਮ ਕਰਦੀਆਂ ਹਨ। ਬਾਵਜੂਦ ਇਸ ਦੇ ਦੋਵਾਂ ਦੇਸ਼ਾਂ ਵਿਚਕਾਰ ਵਗਣ ਵਾਲੀ ਤੀਸਤਾ ਨਦੀ ਦੇ ਜਲ ਬਟਵਾਰੇ ਨੂੰ ਅੰਤਿਮ ਰੂਪ ਹੁਣ ਤੱਕ ਨਹੀਂ ਦਿੱਤਾ ਜਾ ਸਕਿਆ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਰਿਸ਼ਤਿਆਂ ’ਚ ਖਟਾਸ ਸਰਹੱਦੀ ਖੇਤਰ ’ਚ ਕੁਝ ਥਾਵਾਂ, ਮਨੁੱਖੀ ਬਸਤੀਆਂ ਅਤੇ ਤੀਸਤਾ ਨਦੀ ਦੇ ਜਲ ਬਟਵਾਰੇ ਸਬੰਧੀ ਪੈਦਾ ਹੁੰਦੀ ਰਹੀ ਹੈ।
Bangladesh
ਹਾਲਾਂਕਿ ਦੋਵਾਂ ਦੇਸ਼ਾਂ ਵਿਚਕਾਰ ਮੁਕੰਮਲ ਹੋਏ ਭੂ-ਸੀਮਾ ਸਮਝੌਤੇ ਦੇ ਜ਼ਰੀਏ ਇਸ ਵਿਵਾਦ ’ਤੇ ਤਾਂ ਲਗਭਗ ਰੋਕ ਲੱਗ ਗਈ, ਪਰ ਤੀਸਤਾ ਦੀ ਉਲਝਣ ਬਰਕਰਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2015 ’ਚ ਬੰਗਲਾਦੇਸ਼ ਯਾਤਰਾ ’ਤੇ ਗਏ ਸਨ ਉਦੋਂ ਢਾਕਾ ’ਚ ਦੁਵੱਲੀ ਗੱਲਬਾਤ ਵੀ ਹੋਈ ਸੀ, ਪਰ ਤੀਸਤਾ ਦੀ ਉਲਝਣ, ਸੁਲਝ ਨਹੀਂ ਸਕੀ ਸੀ। ਤੀਸਤਾ ਦੇ ਉਦਗਮ ਸਰੋਤ ਪੂਰਬੀ ਹਿਮਾਲਿਆ ’ਚ ਸਥਿਤ ਸਿੱਕਿਮ ਸੂਬੇ ਦੇ ਝਰਨੇ ਹਨ। ਇਹ ਝਰਨੇ ਇਕੱਠੇ ਹੋ ਕੇ ਨਦੀ ਦੇ ਰੂਪ ’ਚ ਬਦਲ ਜਾਂਦੇ ਹਨ। ਨਦੀ ਸਿੱਕਿਮ ਅਤੇ ਪੱਛਮੀ ਬੰਗਾਲ ਤੋਂ ਵਗਦੀ ਹੋਈ ਬੰਗਲਾਦੇਸ਼ ’ਚ ਪਹੁੰਚ ਕੇ ਬ੍ਰਹਮਪੁੱਤਰ ’ਚ ਮਿਲ ਜਾਂਦੀ ਹੈ। ਇਸ ਲਈ ਸਿੱਕਿਮ ਅਤੇ ਪੱਛਮੀ ਬੰਗਾਲ ਦੇ ਪਾਣੀ ਨਾਲ ਜੁੜੇ ਹਿੱਤ ਇਸ ਨਦੀ ਨਾਲ ਡੂੰਘਾ ਸਬੰਧ ਰੱਖਦੇ ਹਨ।
ਤੀਸਤਾ ਨਦੀ ਸਿੱਕਿਮ ਸੂਬੇ ਦੇ ਲਗਭਗ ਸਮੁੱਚੇ ਮੈਦਾਨੀ ਇਲਾਕਿਆਂ ’ਚ ਵਗਦੀ ਹੋਈ ਬੰਗਲਾਦੇਸ਼ ਦੀ ਸੀਮਾ ’ਚ ਕਰੀਬ 2800 ਵਰਗ ਕਿਲੋਮੀਟਰ ਖੇਤਰ ’ਚ ਵਗਦੀ ਹੈ। ਨਤੀਜੇ ਵਜੋਂ ਇਨ੍ਹਾਂ ਖੇਤਰਾਂ ਦੇ ਰਹਿਣ ਵਾਸੀਆਂ ਲਈ ਤੀਸਤਾ ਦਾ ਜਲ ਆਮਦਨ ਲਈ ਵਰਦਾਨ ਬਣਿਆ ਹੋਇਆ ਹੈ। ਇਸ ਤਰ੍ਹਾਂ ਪੱਛਮੀ ਬੰਗਾਲ ਲਈ ਵੀ ਇਹ ਨਦੀ ਬੰਗਲਾਦੇਸ਼ ਦੇ ਬਰਾਬਰ ਹੀ ਮਹੱਤਵ ਰੱਖਦੀ ਹੈ। ਬੰਗਾਲ ਦੇ ਛੇ ਜ਼ਿਲ੍ਹਿਆਂ ’ਚ ਤਾਂ ਇਸ ਨਦੀ ਦੀ ਜਲਧਾਰਾ ਨੂੰ ਜੀਵਨਰੇਖਾ ਮੰਨਿਆ ਜਾਂਦਾ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੁਵੱਲੇ ਸਹਿਯੋਗ ਦੀ ਸ਼ੁਰੂਆਤ ਇਸ ਦੇਸ਼ ਦੀ ਹੋਂਦ ’ਚ ਆਉਣ ਦੇ ਸਾਲ 1971 ’ਚ ਹੀ ਹੋ ਗਈ ਸੀ। ਮੌਜੂਦਾ ਪ੍ਰਧਾਨ ਮੰਤਰੀ ਸਵ: ਇੰਦਰਾ ਗਾਂਧੀ ਨੇ ਪਾਕਿਸਤਾਨ ਤੋਂ ਵੱਖ ਹੋਣ ਵਾਲੇ ਅਜ਼ਾਦ ਰਾਸ਼ਟਰ ਬੰਗਲਾਦੇਸ਼ ਦੀ ਹਮਾਇਤ ਕਰਦਿਆਂ ਆਪਣੀ ਸ਼ਾਂਤੀ ਫੌਜ ਭੇਜੀ ਅਤੇ ਇਸ ਦੇਸ਼ ਨੂੰ ਪਾਕਿ ਦੀ ਗੁਲਾਮੀ ਤੋਂ ਮੁਕਤ ਕਰਵਾਇਆ।
Bangladesh
ਇਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਭਾਵਨਾਤਮਕ ਸਬੰਧ ਹਿੰਦੂਆਂ ’ਤੇ ਅੱਤਿਆਚਾਰ ਦੇ ਬਾਵਜੂਦ ਕਾਇਮ ਹਨ। 1983 ’ਚ ਦੋਵਾਂ ਦੇਸ਼ਾਂ ਵਿਚਕਾਰ ਇੱਕ ਜਲ ਹਿੱਸੇਦਾਰੀ ’ਤੇ ਸੰਧੀ ਹੋਈ ਸੀ, ਜਿਸ ਤਹਿਤ 39 ਅਤੇ 36 ਫੀਸਦੀ ਜਲ ਬਟਵਾਰਾ ਤੈਅ ਹੋਇਆ। ਇਸ ਸਮਝੌਤੇ ਦੁਆਰਾ ਤੀਸਤਾ ਨਦੀ ਦੇ ਪਾਣੀ ਦੀ ਬਰਾਬਰ ਵੰਡ ਦਾ ਪ੍ਰਸਤਾਵ ਹੀ ਨਵੀਆਂ ਦੁਵੱਲੀਆਂ ਸੰਧੀਆਂ ਦਾ ਹੁਣ ਤੱਕ ਆਧਾਰ ਬਣਿਆ ਹੋਇਆ ਹੈ। ਜੇਕਰ ਤੀਸਤਾ ਸਮੇਤ ਹੋਰ ਨਦੀਆਂ ’ਤੇ ਜਲ ਬਟਵਾਰੇ ਦੇ ਸਮਝੌਤੇ ਹੋ ਜਾਂਦੇ ਹਨ ਤਾਂ ਹੜ੍ਹ ਦੀ ਸਮੱਸਿਆ ਦਾ ਸਥਾਈ ਹੱਲ ਨਿੱਕਲ ਸਕਦਾ ਹੈ।
ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)