ਪਲਾਸਟਿਕ ’ਤੇ ਰੋਕ, ਯੂਏਈ ਨੇ ਦਿਖਾਇਆ ਰਸਤਾ
ਦੁਨੀਆਂ ਭਰ ’ਚ ਗਹਿਰਾਉਂਦੀ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਵਿਚਕਾਰ ਇੱਕ ਕਰੋੜ ਅਬਾਦੀ ਵਾਲੇ ਸੰਯੁਕਤ ਅਰਬ ਅਮੀਰਾਤ (ਯੂਏਈ) ਵੱਲੋਂ ਕੀਤੀ ਗਈ ਇੱਕ ਅਨੋਖੀ ਪਹਿਲ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ ਦਰਅਸਲ, ਯੂਏਈ ਦੀ ਰਾਜਧਾਨੀ ਆਬੂਧਾਬੀ ’ਚ ਪਲਾਸਟਿਕ ਦੀਆਂ ਖਾਲੀ ਬੋਤਲਾਂ ਜਮ੍ਹਾ ਕਰਵਾਉਣ ’ਤੇ ਮੁਫ਼ਤ ’ਚ ਬੱਸ ਯਾਤਰਾ ਕੀਤੀ ਜਾ ਸਕਦੀ ਹੈ ‘ਪੁਆਇੰਟ ਫਾਰ ਪਲਾਸਟਿਕ: ਦ ਬੱਸ ਟੈਰਿਫ’ ਨਾਂਅ ਦੀ ਇੱਕ ਪਹਿਲ ਤਹਿਤ ਸ਼ਹਿਰ ਦੇ ਹਰੇਕ ਬੱਸ ਸਟਾਪ ’ਤੇ ਇੱਕ ਮਸ਼ੀਨ ਲਾਈ ਜਾ ਰਹੀ ਹੈ, ਜਿਸ ਵਿਚ ਹਰ ਵਾਰ ਖਾਲੀ ਬੋਤਲਾਂ ਜਮ੍ਹਾ ਕਰਾਉਣ ’ਤੇ ਅੰਕ ਦਿੱਤੇ ਜਾਣਗੇ, ਜਿਨ੍ਹਾਂ ਦਾ ਇਸਤੇਮਾਲ ਜਨਤਕ ਆਵਾਜਾਈ ਦੀਆਂ ਬੱਸਾਂ ’ਚ ਕਿਰਾਏ ਦੇ ਰੂਪ ’ਚ ਕੀਤਾ ਜਾਵੇਗਾ ਆਮ ਤੌਰ ’ਤੇ ਯਾਤਰਾ ਦੌਰਾਨ ਜ਼ਿਆਦਾਤਰ ਲੋਕ ਪਾਣੀ ਦੀਆਂ ਬੋਤਲਾਂ ਖਰੀਦਦੇ ਹਨ ਅਤੇ ਆਮ ਤੌਰ ’ਤੇ ਉਸ ਨੂੰ ਸੁੱਟ ਵੀ ਦਿੰਦੇ ਹਨ, ਪਰ ਹੁਣ ਉਸ ਨੂੰ ਸੁੱਟਣ ਦੀ ਬਜਾਇ ਥੋੜ੍ਹੀ ਸਮਝਦਾਰੀ ਦਿਖਾ ਕੇ ਉਨ੍ਹਾਂ ਬੋਤਲਾਂ ਨਾਲ ਆਪਣਾ ਯਾਤਰਾ-ਖਰਚਾ ਬਚਾਇਆ ਜਾ ਸਕਦਾ ਹੈ ਇਸ ਤਰ੍ਹਾਂ ਪਲਾਸਟਿਕ ਦੀਆਂ ਖਾਲੀ ਬੋਤਲਾਂ ਯਾਤਰੀਆਂ ਦੀ ਜੇਬ੍ਹ ਭਰਨ ਦਾ ਕੰਮ ਕਰਨਗੀਆਂ ਯੂਏਈ ਦੀ ਇਸ ਪਹਿਲ ਦੇ ਕਈ ਫਾਇਦੇ ਹੋਣਗੇ ਪਹਿਲਾ, ਲੋਕ ਜਨਤਕ ਆਵਾਜਾਈ ਨੂੰ ਪਹਿਲ ਦੇਣਗੇ ਦੂਜਾ, ਲੋਕ ਸਵੱਛ ਵਾਤਾਵਰਨ ਪ੍ਰਤੀ ਸੰਜੀਦਾ ਹੋਣਗੇ ਤੀਜਾ, ਪਾਣੀ ਪੀਣ ਤੋਂ ਬਾਅਦ ਬੋਤਲ ਨੂੰ ਇੱਧਰ-ਉੱਧਰ ਸੁੱਟਣ ਦੀ ਆਦਤ ਤੋਂ ਬਾਜ ਆਉਣਗੇ ਚੌਥਾ, ਇਸ ਨਾਲ ਨਾਗਰਿਕਾਂ ਦੀ ਆਰਥਿਕ ਬੱਚਤ ਹੋਵੇਗੀ
ਪਲਾਸਟਿਕ ’ਤੇ ਕੰਟਰੋਲ ਅਤੇ ਸਹੀ ਹੱਲ ’ਤੇ ਜੋਰ ਦਿੰਦੀ ਯੂਏਈ ਦੀ ਇਸ ਪਹਿਲ ਨੇ ਦੁਨੀਆ ਨੂੰ ਨਵਾਂ ਰਾਹ ਦਿਖਾਇਆ ਹੈ ਪਲਾਸਟਿਕ ਪ੍ਰਦੂਸ਼ਣ ਦੇ ਵਾਤਾਵਰਨ ਅਤੇ ਸਿਹਤ ਸਬੰਧੀ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਹੋਇਆਂ ਪੂਰੀ ਦੁਨੀਆ ਪਲਾਸਟਿਕ ਦੇ ਇਸਤੇਮਾਲ ਨੂੰ ਘੱਟ ਕਰਨ ਪ੍ਰਤੀ ਸੰਜੀਦਾ ਹੰੁਦੀ ਦਿਸ ਰਹੀ ਹੈ ਭਾਰਤ ਸਰਕਾਰ ਆਉਣ ਵਾਲੀ ਇੱਕ ਜੁਲਾਈ ਤੋਂ ਇੱਕ ਵਾਰ ਵਰਤੋਂ ਵਾਲੇ ਪਲਾਸਟਿਕ (ਸਿੰਗਲ ਯੂਜ ਪਲਾਸਟਿਕ) ਦੇ ਉਤਪਾਦਨ, ਭੰਡਾਰਨ, ਵੇਚਣ ਅਤੇ ਇਸਤੇਮਾਲ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਜਾ ਰਹੀ ਹੈ।
ਅੱਜ ਪੂਰੀ ਦੁਨੀਆ ’ਚ ਦਿਨੋਂ-ਦਿਨ ਪਲਾਸਟਿਕ ਪ੍ਰਦੂਸ਼ਣ ਦਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਅਨੁਸਾਰ, 1950 ’ਚ ਦੁਨੀਆ ਭਰ ’ਚ ਪਲਾਸਟਿਕ ਪ੍ਰਦੂਸ਼ਣ ਦਾ ਆਕਾਰ 20 ਲੱਖ ਟਨ ਸੀ, ਜੋ 2017 ’ਚ ਵਧ ਕੇ 35 ਕਰੋੜ ਟਨ ਹੋ ਗਿਆ, ਜਦੋਂਕਿ ਅਗਲੇ ਦੋ ਦਹਾਕਿਆਂ ’ਚ ਇਸ ਦੀ ਸਮਰੱਥਾ ਵਧ ਕੇ ਦੁੱਗਣੀ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ ਹੈਰਾਨੀ ਦੀ ਗੱਲ ਹੈ ਕਿ ਜਿਸ ਪਲਾਸਟਿਕ ਦੀ ਕਾਢ ਮਨੁੱਖੀ ਜੀਵਨ ਨੂੰ ਸੁਵਿਧਾਜਨਕ ਬਣਾਉਣ ਲਈ ਕੱਢੀ ਗਈ ਸੀ, ਉਹ ਪਲਾਸਟਿਕ ਅੱਜ ਧਰਤੀ ਲਈ ਆਫ਼ਤ ਅਤੇ ਮਨੁੱਖਾਂ ਅਤੇ ਵਣ ਅਤੇ ਜਲ ਜੀਵਾਂ, ਪੰਛੀਆਂ ਅਤੇ ਬਨਸਪਤੀਆਂ ਲਈ ਕਾਲ ਬਣਦਾ ਜਾ ਰਿਹਾ ਹੈ ਪਲਾਸਟਿਕ ਇੱਕ ਅਜਿਹਾ ਪ੍ਰਦੂਸ਼ਕ ਹੈ, ਜੋ ਜ਼ਮੀਨ, ਹਵਾ ਅਤੇ ਪਾਣੀ ਤਿੰਨੇ ਤਰ੍ਹਾਂ ਦੇ ਪ੍ਰਦੂਸ਼ਣ ਲਈ ਜਿੰਮੇਵਾਰ ਹੁੰਦਾ ਹੈ।
ਅੱਜ ਪਲਾਸਟਿਕ ਲਗਭਗ ਹਰ ਥਾਂ ਫੈਲਿਆ ਹੈ ਹੈਰਾਨੀ ਦੀ ਗੱਲ ਹੈ ਕਿ ਪਲਾਸਟਿਕ, ਕਚਰੇ ਦੇ ਰੂਪ ’ਚ ਪਰਬਤਾਂ ਅਤੇ ਪਹਾੜਾਂ ਤੋਂ ਲੈ ਕੇ ਮਹਾਂਸਾਗਰਾਂ ਦੀ ਡੂੰਘਾਈ ਤੱਕ ਆਪਣੀ ਗਹਿਰੀ ਪੈਠ ਬਣਾ ਚੁੱਕਾ ਹੈ ਲਗਭਗ ਹਰ ਸ਼ਹਿਰ ਦੀ ਖਾਲੀ ਜ਼ਮੀਨ ’ਤੇ ਕਚਰੇ ਦਾ ਪਹਾੜ ਦਿਸਣਾ ਵੀ ਆਮ ਗੱਲ ਹੋ ਗਈ ਹੈ ਕਿਉਂਕਿ ਪਲਾਸਟਿਕ ਕਦੇ ਨਸ਼ਟ ਨਹੀਂ ਹੁੰਦਾ, ਇਸ ਲਈ ਇੱਕ ਵਾਰ ਨਿਰਮਾਣ ਹੋ ਜਾਣ ਤੋਂ ਬਾਅਦ ਉਹ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਮੌਜੂਦ ਹੀ ਰਹਿੰਦਾ ਹੈ ਪਲਾਸਟਿਕ ਨਦੀਆਂ, ਮਿੱਟੀ ਅਤੇ ਮਹਾਂਸਾਗਰਾਂ ’ਚ ਪ੍ਰਵੇਸ਼ ਕਰਕੇ ਸਾਡੀ ਖੁਰਾਕ ਲੜੀ ਅਤੇ ਆਖ਼ਰ ਸਾਡੇ ਸਰੀਰ ’ਚ ਪ੍ਰਵੇਸ਼ ਕਰਕੇ ਸਾਨੂੰ ਹੌਲੀ ਮੌਤ ਮਾਰ ਰਿਹਾ ਹੈ ਜਿਸ ਪਲਾਸਟਿਕ ਨੂੰ ਇਸਤੇਮਾਲ ਕਰਕੇ ਅਸੀਂ ਆਪਣੇ ਆਸ-ਪਾਸ ਸੁੱਟ ਦਿੰਦੇ ਹਾਂ, ਉਹੀ ਪਲਾਸਟਿਕ ਮਿੱਟੀ ਦੀ ਪੈਦਾਵਾਰ ਅਤੇ ਜਲ ਸਿੰਜਣ ਦੀ ਸਮਰੱਥਾ ਨੂੰ ਘੱਟ ਕਰਦਾ ਹੈ ਨਾਲ ਹੀ, ਮਿੱਟੀ ਦੀ ਪੈਦਾਵਾਰ ਨੂੰ ਵਧਾਉਣ ’ਚ ਸਹਾਇਕ ਸੂਖਮ ਜੀਵਾਂ ਦੇ ਵਿਕਾਸ ਨੂੰ ਅੜਿੱਕਾ ਲਾ ਕੇ ਖੁਰਾਕ ਉਤਪਾਦਨ ਨੂੰ ਪ੍ਰਭਾਵਿਤ ਕਰਦਾ ਹੈ ਉੱਥੇ ਪਲਾਸਟਿਕ ਉਤਪਾਦਿਤ ਖੁਰਾਕੀ ਪਦਾਰਥਾਂ ਨੂੰ ਜ਼ਹਿਰੀਲਾ ਵੀ ਬਣਾਉਂਦਾ ਹੈ।
ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀ ਸੰਗਠਨ ਦੀ ਰਿਪੋਰਟ ‘ਅਸੈਸਮੈਂਟ ਆਫ਼ ਐਗਰੀਕਲਚਰਲ ਪਲਾਸਟਿਕ ਐਂਡ ਦੇਅਰ ਸਸਟੇਨੇਬਲਿਟੀ: ਏ ਕਾਲ ਫਾਰ ਐਕਸ਼ਨ’ ਮੁਤਾਬਿਕ ਖੇਤੀ ਜ਼ਮੀਨ ’ਚ ਪਲਾਸਟਿਕ ਦੇ ਸੂਖਮ ਕਣ ਸਮਾਏ ਹੋਏ ਹਨ, ਜਿਸ ਕਾਰਨ ਖੁਰਾਕ ਸੁਰੱਖਿਆ, ਜਨ ਸਿਹਤ ਅਤੇ ਵਾਤਾਵਰਨ ਲਈ ਜੋਖ਼ਿਮ ਪੈਦਾ ਹੋ ਰਿਹਾ ਹੈ ਪਲਾਸਟਿਕ ਪ੍ਰਦੂਸ਼ਣ ਯਕੀਕਨ ਮਨੁੱਖਾਂ, ਪੌਦਿਆਂ ਅਤੇ ਜਾਨਵਰਾਂ ਲਈ ਵੱਡਾ ਖ਼ਤਰਾ ਬਣ ਗਿਆ ਹੈ ਪਲਾਸਟਿਕ ਹਜ਼ਾਰਾਂ ਸਾਲ ਤੱਕ ਨਸ਼ਟ ਨਹੀਂ ਹੁੰਦਾ, ਜਿਸ ਨਾਲ ਉਸ ’ਚ ਹਾਜ਼ਰ ਜ਼ਹਿਰੀਲੇ ਰਸਾਇਣ ਮਿੱਟੀ ਅਤੇ ਪਾਣੀ ’ਚ ਘੁਲ ਕੇ ਮਿਲਣ ਲੱਗਦੇ ਹਨ ਪਲਾਸਟਿਕ ਜਦੋਂ ਨਦੀਆਂ ਜਾਂ ਸਮੁੰਦਰਾਂ ’ਚ ਪ੍ਰਵੇਸ਼ ਕਰਦਾ ਹੈ ਤਾਂ ਇਹ ਪਾਣੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਕੇ ਜਲ-ਤੰਤਰ ਲਈ ਵੀ ਗੰਭੀਰ ਖਤਰੇ ਪੈਦਾ ਕਰਦਾ ਹੈ ਸੰਯੁਕਤ ਰਾਸ਼ਟਰ ਅਨੁਸਾਰ, ਪਲਾਸਟਿਕ ਪ੍ਰਦੂਸ਼ਣ ਨਾਲ 800 ਤੋਂ ਜ਼ਿਆਦਾ ਸਮੁੰਦਰੀ ਕੰਢੀ ਖੇਤਰਾਂ ’ਚ ਰਹਿਣ ਵਾਲੀਆਂ ਪ੍ਰਜਾਤੀਆਂ ਪ੍ਰਭਾਵਿਤ ਹੁੰਦੀਆਂ ਹਨ, ਕਿਉਂਕਿ ਪਲਾਸਟਿਕ ਸੇਵਨ, ਉਸ ਵਿਚ ਉਲਝ ਜਾਣ ਅਤੇ ਹੋਰ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਦੀਆਂ ਹਨ ਸੰਯੁਕਤ ਰਾਸ਼ਟਰ ਅਨੁਸਾਰ, ਦੁਨੀਆ ਭਰ ’ਚ ਹਰ ਸਾਲ ਲਗਭਗ ਇੱਕ ਕਰੋੜ ਦਸ ਲੱਖ ਟਨ ਪਲਾਸਟਿਕ ਕਚਰਾ ਸਮੁੰਦਰਾਂ ’ਚ ਰੋੜ੍ਹ ਦਿੱਤਾ ਜਾਂਦਾ ਹੈ ਜੇਕਰ ਇਸ ਨੂੰ ਰੋਕਿਆ ਨਾ ਗਿਆ ਤਾਂ 2040 ਤੱਕ ਇਹ ਤਿੰਨ ਗੁਣਾ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਉੱਥੇ ਯੁਨੋਮੀਆ ਰਿਸਰਚ ਐਂਡ ਕੰਸਲਟਿੰਗ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ ਸਮੁੰਦਰ ਤਲ ਦੇ ਹਰੇਕ ਇੱਕ ਵਰਗ ਕਿਲੋਮੀਟਰ ’ਚ ਹੁਣ ਔਸਤਨ 70 ਕਿਲੋਗ੍ਰਾਮ ਪਲਾਸਟਿਕ ਦੀ ਮੌਜੂਦਗੀ ਹੈ ਜ਼ਮੀਨ ਅਤੇ ਪਾਣੀ ਤੋਂ ਇਲਾਵਾ ਹਵਾ ਜਰੀਏ ਇਹੀ ਪਲਾਸਟਿਕ ਮਾਈਕੋ੍ਰਪਲਾਸਟਿਕ (ਪੰਜ ਮਿਲੀਮੀਟਰ ਤੋਂ ਛੋਟੇ ਅੰਸ਼) ਦੇ ਰੂਪ ’ਚ ਸਾਡੇ ਸਾਹ ਤੰਤਰ ਤੱਕ ਪਹੰੁਚ ਜਾਂਦੇ ਹਨ ਅਤੇ ਫੇਫੜਿਆਂ ਦੀ ਕਾਰਜ-ਸਮਰੱਥਾ ਨੂੰ ਕਮਜ਼ੋਰ ਕਰਦੇ ਹਨ ਦੂਜੇ ਪਾਸੇ ਪਲਾਸਟਿਕ ਦੇ ਅਣਗਿਣਤ ਟੁਕੜੇ ਧਰਤੀ ਦਾ ਔਸਤ ਤਾਪ ਵਧਾ ਰਹੇ ਹਨ, ਜਿਸ ਨਾਲ ਗਲੋਬਲ ਵਾਰਮਿੰਗ ’ਤੇ ਰੋਕ ਲਾਉਣ ’ਚ ਕਾਮਯਾਬੀ ਨਹੀਂ ਮਿਲ ਰਹੀ ਹੈ।
ਫ਼ਿਲਹਾਲ ਪਲਾਸਟਿਕ ਪ੍ਰਦੂਸ਼ਣ ਇੱਕ ਅਜਿਹੀ ਗੰਭੀਰ ਵਾਤਾਵਰਣਕ ਸਮੱਸਿਆ ਹੈ, ਜਿਸ ਨੂੰ ਸਿਰਫ਼ ਜਾਗਰੂਕਤਾ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ ਪਲਾਸਟਿਕ ਦੇ ਇਸਤੇਮਾਲ ’ਤੇ ਰੋਕ ਲਾਉਣੀ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਅੱਜ ਜੇਕਰ ਅਸੀਂ ਇਹ ਕਦਮ ਨਹੀਂ ਚੁੱਕਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਬੇਹੱਦ ਕਸ਼ਟਮਈ ਹੋ ਜਾਵੇਗਾ ਲੋੜ ਸਿਰਫ਼ ਦਿ੍ਰੜ ਸੰਕਲਪ ਲੈਣ ਅਤੇ ਆਪਣੀਆਂ ਆਦਤਾਂ ’ਚ ਥੋੜ੍ਹਾ ਜਿਹਾ ਬਦਲਾਅ ਕਰਨ ਦੀ ਹੈ ਦੇਸ਼ ਦਾ ਹਰ ਪਰਿਵਾਰ ਜੇਕਰ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦਾ ਸੰਕਲਪ ਲਵੇ, ਤਾਂ ਪਲਾਸਟਿਕ ਮੁਕਤ ਭਾਰਤ ਦੀ ਸਥਾਪਨਾ ਦੀ ਦਿਸ਼ਾ ’ਚ ਇਹ ਪਹਿਲ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ