Save Tree: ਅੰਨ੍ਹੇਵਾਹ ਰੁੱਖ ਵੱਢਣ ’ਤੇ ਲੱਗੇ ਰੋਕ

Save Tree
Save Tree: ਅੰਨ੍ਹੇਵਾਹ ਰੁੱਖ ਵੱਢਣ ’ਤੇ ਲੱਗੇ ਰੋਕ

Save Tree: ਜੰਗਲ ਸਾਡੇ ਆਰਥਿਕ, ਸੱਭਿਆਚਾਰ ਅਤੇ ਸਮਾਜਿਕ ਜੀਵਨ ਦਾ ਅਨਿੱਖੜਵਾਂ ਹਿੱਸਾ ਹਨ। ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਖਾਸ ਤੌਰ ’ਤੇ ਪਿਛਲੇ ਕੁਝ ਦਹਾਕਿਆਂ ’ਚ ਭਾਰਤ ਸਮੇਤ ਪੂਰੀ ਦੁਨੀਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਹ ਸਿਰਫ਼ ਜੰਗਲੀ ਜੀਵਾਂ ਦੀ ਜੀਵਨਸ਼ੈਲੀ ਨੂੰ ਹੀ ਨਹੀਂ ਸਗੋਂ ਸਾਡੇ ਜਲਵਾਯੂ, ਜੈਵ ਵਿਭਿੰਨਤਾ ਅਤੇ ਜੀਵਨ ਲਈ ਜ਼ਰੂਰੀ ਵਸੀਲਿਆਂ ਨੂੰ ਵੀ ਖ਼ਤਰੇ ’ਚ ਪਾ ਰਹੀ ਹੈ। ਜੰਗਲਾਂ ਦਾ ਕੁਦਰਤੀ ਵਾਤਾਵਰਨ ’ਤੇ ਡੂੰਘਾ ਅਸਰ ਪੈਂਦਾ ਹੈ।

ਜੰਗਲ ਜਲਵਾਯੂ ਬਦਲਾਅ ਨੂੰ ਕੰਟਰੋਲ ਕਰਨ, ਕਾਰਬਨ ਡਾਈਆਕਸਾਈਡ ਨੂੰ ਸੋਖ਼ਣ, ਜਲ ਚੱਕਰ ਨੂੰ ਸੰਤੁਲਿਤ ਕਰਨ, ਭੋਇੰ ਖੋਰ ਨੂੰ ਰੋਕਣ ਅਤੇ ਜੈਵ-ਵਿਭਿੰਨਤਾ ਨੂੰ ਬਣਾਈ ਰੱਖਣ ’ਚ ਸਹਿਯੋਗੀ ਹੁੰਦੇ ਹਨ। ਇਸ ਤੋਂ ਇਲਾਵਾ, ਜੰਗਲ ਸਥਾਨਕ ਭਾਈਚਾਰੇ ਲਈ ਆਮਦਨ ਦਾ ਸਰੋਤ ਪ੍ਰਦਾਨ ਕਰਦੇ ਹਨ ਜੋ ਲੱਕੜ, ਬਾਲਣ, ਜੜ੍ਹੀ-ਬੂਟੀਆਂ ਤੇ ਹੋਰ ਜੰਗਲੀ ਉਤਪਾਦਾਂ ’ਤੇ ਨਿਰਭਰ ਰਹਿੰਦੇ ਹਨ। ਰੁੱਖ਼ਾਂ ਨੂੰ ਵੱਢਣਾ ਸਾਰੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕੁਦਰਤੀ ਆਫਤਾਂ ਜਿਵੇਂ ਹੜ੍ਹ, ਸੋਕਾ ਅਤੇ ਭੋਇੰ-ਖੋਰ ਨੂੰ ਜਨਮ ਦਿੰਦਾ ਹੈ। Save Tree

Read Also : Punjab Government : ਡਰੱਗ ਮਾਫੀਆ ਦੇ ਘਰ ‘ਤੇ ਚੱਲਿਆ ਮਾਨ ਸਰਕਾਰ ਦਾ ਬੁਲਡੋਜ਼ਰ

ਜੰਗਲਾਂ ਦੀ ਕਟਾਈ ਦੇ ਮੁੱਖ ਕਾਰਨਾਂ ’ਚ ਖੇਤੀ ਜ਼ਮੀਨ ਦਾ ਵਿਸਥਾਰ, ਸ਼ਹਿਰੀਕਰਨ, ਨਜ਼ਾਇਜ ਲੱਕੜ ਦਾ ਕਰੋਬਾਰ ਅਤੇ ਖਦਾਨ ਗਤੀਵਿਧੀਆਂ ਸ਼ਾਮਲ ਹਨ। ਵਿਸ਼ੇਸ਼ ਤੌਰ ’ਤੇ ਵਣਸਪਤੀ ਅਤੇ ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਲਈ ਨਜਾਇਜ਼ ਤੌਰ ’ਤੇ ਜੰਗਲਾਂ ਨੂੰ ਵੱਢਿਆ ਜਾ ਰਿਹਾ ਹੈ। ਇਹ ਨਾ ਸਿਰਫ਼ ਵਾਤਾਵਰਨ ਸੰਕਟ ਪੈਦਾ ਕਰਦਾ ਹੈ ਸਗੋਂ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਦੇ ਅਲੋਪ ਹੋਣ ਦਾ ਕਾਰਨ ਵੀ ਬਣ ਰਿਹਾ ਹੈ।

Save Tree

ਜੰਗਲਾਂ ਦੀ ਅੰਨ੍ਹੇਵਾਹ ਕਟਾਈ ’ਤੇ ਰੋਕ ਲਾਉਣ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣਾ ਬੇਹੱਦ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸਾਨੂੰ ਨਜ਼ਾਇਜ਼ ਲੱਕੜ ਦੇ ਵਪਾਰ ਅਤੇ ਖਦਾਨ ਗਤੀਵਿਧੀਆਂ ’ਤੇ ਸਖ਼ਤ ਕੰਟਰੋਲ ਲਾਗੂ ਕਰਨਾ ਚਾਹੀਦਾ ਹੈ। ਜੰਗਲ ਸੁਰੱਖਿਆ ਲਈ ਵਧਦੀ ਅਬਾਦੀ ਅਤੇ ਸ਼ਹਿਰੀਕਰਨ ਨੂੰ ਧਿਆਨ ’ਚ ਰੱਖਦੇ ਹੋਏ ਨਵੀਨੀਕਰਨ ਅਤੇ ਜੰਗਲ ਸੁਰੱਖਿਆ ਯੋਜਨਾਵਾਂ ਦਾ ਸਮੱਰਥਨ ਕਰਨਾ ਚਾਹੀਦਾ ਹੈ। ਦੂਜੇ ਪਾਸੇ ਲੋਕਾਂ ’ਚ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣਾ ਵੀ ਜ਼ਰੂਰੀ ਹੈ।

ਜੰਗਲੀ ਜੀਵਾਂ ਅਤੇ ਕੁਦਰਤੀ ਵਸੀਲਿਆਂ ਦੇ ਮਹੱਤਵ ਨੂੰ ਸਮਝਣ ਲਈ ਸਕੂਲਾਂ ਤੇ ਭਾਈਚਾਰਿਆਂ ’ਚ ਸਿੱਖਿਆ ਤੇ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਸਕਦੇ ਹਨ। ਜੰਗਲਾਂ ਦੀ ਹਰਿਆਲੀ ਤੇ ਜੈਵ ਵਿਭਿੰਨਤਾ ਨੂੰ ਬਣਾਈ ਰੱਖਣ ਲਈ ਸਾਰਿਆਂ ਨੂੰ ਇਸ ਦਿਸ਼ਾ ’ਚ ਕੋਸ਼ਿਸ਼ ਕਰਨ ਦੀ ਲੋੜ ਹੈ।

LEAVE A REPLY

Please enter your comment!
Please enter your name here