Bajrang Punia: ਬਜਰੰਗ ਪੂਨੀਆ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Bajrang Punia
Bajrang Punia: ਬਜਰੰਗ ਪੂਨੀਆ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਕਾਂਗਰਸ ਛੱਡਣ ਲਈ ਕਿਹਾ

  • ਵਿਦੇਸ਼ੀ ਨੰਬਰ ਤੋਂ ਆਇਆ ਵਟਸਐਪ ਮੈਸੇਜ, ਕਿਹਾ ਕਾਂਗਰਸ ਛੱਡ ਦਿਓ, ਨਹੀਂ ਤਾਂ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ

ਸੋਨੀਪਤ (ਸੱਚ ਕਹੂੰ ਨਿਊਜ਼)। Bajrang Punia: ਹਰਿਆਣਾ ਦੇ ਰੈਸਲਰ ਬਜਰੰਗ ਪੂਨੀਆ ਨੂੰ ਕਾਂਗਰਸ ’ਚ ਸ਼ਾਮਲ ਹੋਣ ਤੋਂ 2 ਦਿਨਾਂ ਬਾਅਦ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਧਮਕੀ ਵਟਸਐਪ ਜਰੀਏ ਆਏ ਇੱਕ ਮੈਸੇਜ ਰਾਹੀਂ ਮਿਲੀ ਹੈ। ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ’ਤੇ ਇੱਕ ਮੈਸੇਜ ਆਇਆ ਹੈ, ਜਿਸ ਵਿੱਚ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕਾਂਗਰਸ ਨੇ ਬਜਰੰਗ ਪੂਨੀਆ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਬਣਾਇਆ ਹੈ। ਬਜਰੰਗ ਪੂਨੀਆ ਨੂੰ ਭੇਜੇ ਗਏ ਵਟਸਐਪ ਮੈਸੇਜ ’ਚ ਲਿਖਿਆ ਗਿਆ ਹੈ ਕਿ ਬਜਰੰਗ ਕਾਂਗਰਸ ਛੱਡ ਦੇਵੇ।

Read This : ਸਾਕਸ਼ੀ ਮਲਿਕ, ਬਜਰੰਗ ਪੂਨੀਆ, ਵਿਨੇਸ਼-ਸੰਗੀਤਾ ਫੋਗਾਟ ਹਿਰਾਸਤ ’ਚ

ਨਹੀਂ ਤਾਂ ਇਹ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਚੰਗਾ ਨਹੀਂ ਹੋਵੇਗਾ। ਇਹ ਸਾਡਾ ਆਖਰੀ ਸੰਦੇਸ਼ ਹੈ। ਚੋਣਾਂ ਤੋਂ ਪਹਿਲਾਂ ਦਿਖਾਵਾਂਗੇ ਕਿ ਅਸੀਂ ਕੀ ਹਾਂ। ਜਿੱਥੇ ਵੀ ਤੁਹਾਨੂੰ ਸ਼ਿਕਾਇਤ ਕਰਨੀ ਪਵੇ, ਇਹ ਸਾਡੀ ਪਹਿਲੀ ਤੇ ਆਖਰੀ ਚਿਤਾਵਨੀ ਹੈ। ਬਜਰੰਗ ਪੁਨੀਆ ਨੇ ਸੋਨੀਪਤ ਦੇ ਬਹਿਲਗੜ੍ਹ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸੋਨੀਪਤ ਪੁਲਿਸ ਦੇ ਬੁਲਾਰੇ ਏਐਸਆਈ ਰਵਿੰਦਰ ਨੇ ਦੱਸਿਆ ਕਿ ਬਜਰੰਗ ਪੁਨੀਆ ਦੀ ਸ਼ਿਕਾਇਤ ਮਿਲੀ ਹੈ। ਇਸ ’ਚ ਬਜਰੰਗ ਨੇ ਦੱਸਿਆ ਹੈ ਕਿ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ ’ਤੇ ਧਮਕੀ ਮਿਲੀ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। Bajrang Punia

ਇੱਕ ਦਿਨ ਪਹਿਲਾਂ ਬਜਰੰਗ ਨੇ ਬ੍ਰਿਜਭੂਸ਼ਣ ਨੂੰ ਦਿੱਤੀ ਸੀ ਚਿਤਾਵਨੀ | Bajrang Punia

ਬਜਰੰਗ ਤੇ ਵਿਨੇਸ਼ ਫੋਗਾਟ 6 ਸਤੰਬਰ ਨੂੰ ਕਾਂਗਰਸ ’ਚ ਸ਼ਾਮਲ ਹੋਏ ਸਨ। ਵਿਨੇਸ਼ ਫੋਗਾਟ ਨੂੰ ਕਾਂਗਰਸ ’ਚ ਸ਼ਾਮਲ ਹੋਣ ਤੋਂ 8 ਘੰਟੇ ਬਾਅਦ ਜੁਲਾਨਾ ਤੋਂ ਟਿਕਟ ਦਿੱਤੀ ਗਈ ਸੀ। ਇਸ ਤੋਂ ਬਾਅਦ ਡਬਲਯੂਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਨੇ ਕਿਹਾ ਸੀ- ‘ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਦੋਵੇਂ (ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ) ਕਾਂਗਰਸ ਦੇ ਹੱਥਾਂ ’ਚ ਖੇਡ ਰਹੇ ਹਨ। ਦੋਵੇਂ ਕਾਂਗਰਸ ਦੀਆਂ ਕਠਪੁਤਲੀਆਂ ਹਨ। ਮੈਂ ਭਾਜਪਾ ਹਾਈਕਮਾਂਡ ਨੂੰ ਅਪੀਲ ਕਰਾਂਗਾ ਕਿ ਮੈਨੂੰ ਚੋਣ ਪ੍ਰਚਾਰ ਲਈ ਹਰਿਆਣਾ ਭੇਜਿਆ ਜਾਵੇ।

ਮੈਂ ਹਰਿਆਣਾ ’ਚ ਵਿਨੇਸ਼ ਖਿਲਾਫ ਪ੍ਰਚਾਰ ਕਰਾਂਗਾ। ਇਸ ਦੇ ਜਵਾਬ ’ਚ ਬਜਰੰਗ ਪੂਨੀਆ ਨੇ ਕਿਹਾ ਸੀ- ‘ਜੇ ਤੁਹਾਡੇ ’ਚ ਹਿੰਮਤ ਹੈ ਤਾਂ ਬ੍ਰਿਜ ਭੂਸ਼ਣ ਸਿੰਘ ਹਰਿਆਣਾ ਆ ਕੇ ਦਿਖਾਵੇ। ਇੱਥੇ ਤੁਹਾਡਾ ਸੁਆਗਤ ਹੈ। ਇੱਥੇ ਆ ਕੇ ਚੋਣ ਪ੍ਰਚਾਰ ਕਰੋ। ਇੱਥੇ ਦੇ ਲੋਕ ਤੈਅ ਕਰਨਗੇ ਕਿ ਤੁਹਾਡਾ ਸੁਆਗਤ ਕਿਵੇਂ ਕੀਤਾ ਜਾਵੇਗਾ। ਮੈਂ ਚੋਣ ਨਹੀਂ ਲੜਾਂਗਾ, ਸਿਰਫ ਵਿਨੇਸ਼ ਹੀ ਚੋਣ ਲੜ ਰਹੀ ਹੈ। Bajrang Punia