ਮੁਹੰਮਦ ਸ਼ਮੀ ਨੇ ਕਰੀਅਰ ‘ਚ ਪਹਿਲੀ ਵਾਰ ਹਾਸਲ ਕੀਤੀਆਂ 5 ਵਿਕਟਾਂ, ਰਾਏ ਅਤੇ ਸਟੋਕਸ ਨੇ ਵੀ ਬਣਾਏ ਅਰਧ ਸੈਂਕੜੇ
ਖਬਰ ਲਿਖੇ ਜਾਣ ਤੱਕ 337 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 28.5 ਓਵਰਾਂ ‘ਚ ਦੋ ਵਿਕਟਾਂ ਨੁਕਸਾਨ ‘ਤੇ 147 ਦੌੜਾਂ ਬਣਾ ਲਈਆਂ ਸਨ
ਏਜੰਸੀ
ਬਰਮਿੰਘਮ, 30 ਜੂਨ
ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਸੈਂਕੜੇ ਅਤੇ ਬੇਨ ਸਟੋਕਸ (79) ਅਤੇ ਜੇਸਨ ਰਾਏ (66) ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਭਾਰ ਖਿਲਾਫ ਐਤਵਾਰ ਨੂੰ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 337 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਉਸਦੇ ਓਪਨਰਾਂ ਰਾਏ ਅਤੇ ਬੇਅਰਸਟੋ ਨੇ ਪਹਿਲੀ ਵਿਕਟ ਲਈ ਹੀ 22.1 ਓਵਰਾਂ ‘ਚ 160 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕਰਕੇ ਇਸ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ ਬੇਅਸਟੋ ਨੇ 109 ਗੇਂਦਾਂ ‘ਚ 10 ਚੌਂਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਰਾਏ ਨੇ 57 ਗੇਂਦਾਂ ‘ਚ 66 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ ਸਟੋਕਸ ਨੇ 54 ਗੇਂਦਾਂ ‘ਚ 79 ਦੌੜਾਂ ‘ਚ ਛੇ ਚੌਕੇ ਅਤੇ ਤਿੰਨ ਛੱਕੇ ਲਾਏ ਭਾਰਤੀ ਗੇਂਦਬਜ਼ਾਂ ‘ਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਰਹੇ ਜਿਨ੍ਹਾਂ ਨੇ ਆਪਣੀ ਸਰਵਸ੍ਰੇਸ਼ਠ ਵਨਡੇ ਗੇਂਦਬਾਜ਼ੀ ਕਰਦਿਆਂ 10 ਓਵਰਾਂ ‘ਚ 69 ਦੌੜਾਂ ‘ਤੇ ਪੰਜ ਵਿਕਟਾਂ ਹਾਸਲ ਕੀਤੀਆਂ ।
ਸ਼ਮੀ ਦੇ ਕਰੀਅਰ ‘ਚ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਇੱਕ ਮੈਚ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ ਸ਼ਮੀ ਇਸ ਤੋਂ ਪਹਿਲਾਂ ਦੇ ਦੋ ਮੈਚਾਂ ‘ਚ ਚਾਰ-ਚਾਰ ਵਿਕਟਾਂ ਲੈ ਚੁੱਕੇ ਸਨ ਅਤੇ ਇਸ ਵਿਸ਼ਵ ਕੱਪ ਦੇ ਤਿੰਨ ਮੈਚਾਂ ‘ਚ ਹੀ ਉਨ੍ਹਾਂ ਦੇ ਵਿਕਟਾਂ ਦੀ ਗਿਣਤੀ 13 ਪਹੁੰਚ ਗਈ ਹੈ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ‘ਚ ਕਜੂਸੀ ਨਾਲ ਗੇਂਦਬਾਜ਼ੀ ਕਰਦਿਆਂ 44 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਭਾਰਤ ਦੇ ਦੋਵੇਂ ਸਪਿੱਨਰ ਅੱਜ ਮਹਿੰਗੇ ਸਾਬਤ ਹੋਏ ਲੈੱਗ ਸਪਿੱਨਰ ਯੁਜਵੇਂਦਰ ਚਹਿਲ 10 ਓਵਰਾਂ ‘ਚ 88 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ 72 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਆਲਰਾਊਂਡਰ ਹਾਰਦਿਕ ਪਾਂਡਿਆ ਨੇ 10 ਓਵਰਾਂ ‘ਚ 60 ਦੌੜਾਂ ਦਿੱਤੀਆਂ ਇੰਗਲੈਂਡ ਵੱਲੋਂ ਜੋ ਰੂਟ ਨੇ 54 ਗੇਂਦਾਂ ‘ਚ 44 ਦੌੜਾਂ ‘ਚ ਦੋ ਚੌਕੇ ਲਾਏ ਜੋਸ ਬਟਲਰ ਅੱਠ ਗੇਂਦਾਂ ‘ਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 20 ਦੌੜਾਂ ਬਣਾ ਕੇ ਆਊਟ ਹੋਏ ਕਪਤਾਨ ਇਆਨ ਮੋਰਗਨ ਇੱਕ ਅਤੇ ਕ੍ਰਿਸ ਵੋਕਸ ਸੱਤ ਦੌੜਾਂ ਬਣਾ ਕੇ ਆਊਟ ਹੋਏ ਰਾਏ ਅਤੇ ਬੇਅਰਸਟੋ ਦਰਮਿਆਨ ਪਹਿਲੀ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਹੋਈ ਜਿਸ ਤੋਂ ਬਾਅਦ ਬੇਅਰਸਟੋ ਨੇ ਰੂਟ ਨਾਲ ਦੂਜੀ ਵਿਕਟ ਲਈ 45 ਦੌੜਾਂ ਜੋੜੀਆਂ ਬੇਅਰਸਟੋ ਨੇ ਸਟੋਕਸ ਨਾਲ ਚੌਥੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ ਵੱਡੀ ਓਪਨਿੰਗ ਸਾਂਝੇਦਾਰੀ ਨੇ ਇੰਗਲੈਂਡ ਲਈ ਵਿਸ਼ਾਲ ਸਕੋਰ ਦਾ ਆਧਾਰ ਤਿਆਰ ਕਰ ਲਿਆ ਸੀ ਪਰ ਭਾਰਤੀ ਗੇਂਦਬਾਜ਼ਾਂ ਖਾਸ ਤੌਰ ‘ਤੇ ਮੁਹੰਮਦ ਸ਼ਮੀ ਅਤੇ ਬੁਮਰਾਹ ਨੇ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 350 ਤੱਕ ਨਹੀਂ ਪਹੁੰਚਣ ਦਿੱਤਾ ਸ਼ਮੀ ਨੇ ਬੇਅਰਸਟੋ, ਰੂਟ, ਮੋਰਗਨ, ਬਟਲਰ ਅਤੇ ਵੋਕਸ ਦੀ ਵਿਕਟ ਲਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।