-ਅਯੋਧਿਆ ਵਿਵਾਦ: ਮੰਦਰ ਨਿਰਮਾਣ ਲਈ ਟਰੱਸਟ ਬਣਾਓ: ਸੁਪਰੀਮ ਕੋਰਟ
-ਕਿਹਾ, ਮੁਸਲਿਮ ਪੱਖ ਨੂੰ ਮਸਜਿਦ ਲਈ ਬਦਲਵੀਂ ਜ਼ਮੀਨ ਅਲਾਟ ਕਰੋ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨਿਕ ਬੈਚ ਨੇ ਅਯੋਧਿਆ ਕੇਸ ‘ਤੇ ਫੈਸਲਾ ਸੁਣਾਇਆ। ਬੈਚ ਦੇ ਪ੍ਰਧਾਨ ਸੀਜੇਆਈ ਨੇ 45 ਮਿੰਟ ਤੱਕ ਫੈਸਲਾ ਪੜਿਆ ਅਤੇ ਕਿਹਾ ਕਿ ਮੰਦਰ ਨਿਰਮਾਣ ਲਈ ਟਰੱਸਟ ਬਣਾਇਆ ਜਾਵੇ ਅਤੇ ਇਸ ਦੀ ਯੋਜਨਾ 3 ਮਹੀਨੇ ‘ਚ ਤਿਆਰ ਕੀਤੀ ਜਾਵੇ। ਬੈਚ ਨੇ ਕਿਹਾ ਕਿ ਮੁਸਲਿਮ ਪੱਖ ਨੂੰ ਮਸਜਿਦ ਨਿਰਮਾਣ ਲਈ 5 ਏਕੜ ਬਦਲਵੀਂ ਜ਼ਮੀਨ ਅਲਾਟ ਕੀਤੀ ਜਾਵੇ। ਸੀਜੇਆਈ ਗੋਗੋਈ ਨੇ ਕਿਹਾ ਕਿ ਹਿੰਦੂ ਮੁਸਲਿਮ ਵਿਵਾਦਿਤ ਸਥਾਨ ਨੂੰ ਜਨਮ ਸਥਾਨ ਮੰਨਦੇ ਹਨ ਪਰ ਆਸਥਾ ਨਾਲ ਮਾਲਕਾਨਾ ਹੱਕ ਤੈਅ ਨਹੀਂ ਕੀਤਾ ਜਾ ਸਕਦਾ। ਬੈਚ ਨੇ ਕਿਹਾ ਕਿ ਢਹਾਇਆ ਗਿਆ ਢਾਂਚਾ ਭਗਵਾਨ ਰਾਮ ਦਾ ਜਨਮਸਥਾਨ ਹੈ, ਹਿੰਦੂਆਂ ਦੀ ਇਹ ਆਸਥਾ ਨਿਰਵਿਵਾਦਤ ਹੈ। Ayodhya, ram, mandir
ਇਹ ਮੁੱਖ ਗੱਲਾਂ ਰਹੀਆਂ ਫੈਸਲੇ ‘ਚ
- ਚੀਫ ਜਸਟਿਸ ਨੇ ਕਿਹਾ ਕਿ ਅਸੀਂ ਸਰਵਸਮਤੀ ਨਾਲ ਫੈਸਲਾ ਸੁਣਾ ਰਹੇ ਹਾਂ। ਇਸ ਅਦਾਲਤ ਨੂੰ ਧਰਮ ਅਤੇ ਸ਼ਰਧਾਲੂਆਂ ਦੀ ਆਸਥਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਅਦਾਲਤ ਨੂੰ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ।
- ਚੀਫ ਜਸਟਿਸ ਨੇ ਕਿਹਾ ਕਿ ਮੀਰ ਬਕੀ ਨੇ ਬਾਬਰੀ ਮਸਜਿਦ ਬਣਵਾਈ। ਧਰਮ ਸ਼ਾਸਤਰ ‘ਚ ਪ੍ਰਵੇਸ਼ ਕਰਨਾ ਅਦਾਲਤ ਲਈ ਸਹੀ ਨਹੀਂ ਹੋਵੇਗਾ।
- ਸੁਪਰੀਮ ਕੋਰਟ ਨੇ ਕਿਹਾ ਕਿ ਵਿਵਾਦਿਤ ਜ਼ਮੀਨ ਰੇਵੇਨਿਊ ਰਿਕਾਰਡ ‘ਚ ਸਰਕਾਰੀ ਜ਼ਮੀਨ ਦੇ ਤੌਰ ਤੇ ਚਿੰਨ੍ਹਤ ਸੀ।
- ਰਾਮ ਜਨਮਭੂਮੀ ਸਥਾਨ ਨਿਆਂਇਕ ਵਿਅਕਤੀ ਨਹੀਂ ਹੈ। ਜਦੋਂਕਿ ਭਗਵਾਨ ਰਾਮ ਨਿਆਂਇਕ ਵਿਅਕਤੀ ਹੋ ਸਕਦੇ ਹਨ।
- ਚੀਫ ਜਸਟਿਸ ਨੇ ਕਿਹਾ ਕਿ ਵਿਵਾਦਿਤ ਢਾਂਚਾ ਇਸਲਾਮਿਕ ਮੂਲ ਦਾ ਢਾਂਚਾ ਨਹੀਂ ਸੀ ਇਸ ਤੱਥ ਦੀ ਪੁਸ਼ਟੀ ਆਰਕਿਉਲਾਜੀਕਲ ਸਰਵੇ ਆਫ ਇੰਡੀਆ (ਏਐਸਆਈ) ਕਰ ਚੁੱਕਾ ਹੈ। ਪੁਰਾਤਤਵਿਕ ਸਬੂਤਾਂ ਨੂੰ ਸਿਰਫ ਇੱਕ ਓਪੀਨੀਅਨ ਕਰਾਰ ਦੇ ਦੇਣਾ ਏਐਸਆਈ ਦਾ ਅਪਮਾਨ ਹੋਵੇਗਾ। ਹਾਲਾਂਕਿ ਏਐਸਆਈ ਨੇ ਇਹ ਤੱਥ ਸਥਾਪਿਤ ਨਹੀਂ ਕੀਤਾ ਕਿ ਮੰਦਰ ਨੂੰ ਡੇਗ ਕੇ ਮਸਜਿਦ ਬਣਾਈ ਗਈ।
- ਹਿੰਦੂ ਇਸ ਸਥਾਨ ਨੂੰ ਭਗਵਾਨ ਰਾਮ ਦਾ ਜਨਮਸਥਾਨ ਮੰਨਦੇ ਹਨ, ਇੱਥੋਂ ਤੱਕ ਕਿ ਮੁਸਲਿਮ ਵੀ ਵਿਵਾਦਿਤ ਜਗ੍ਹਾ ਬਾਰੇ ਇਹੀ ਕਹਿੰਦੇ ਹਨ। ਪ੍ਰਾਚੀਨ ਯਾਤਰੀਆਂ ਦੁਆਰਾ ਲਿਖੀਆਂ ਕਿਤਾਬਾਂ ਅਤੇ ਪ੍ਰਾਚੀਨ ਗ੍ਰੰਥ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਅਯੋਧਿਆ ਭਗਵਾਨ ਰਾਮ ਦੀ ਜਨਮਭੂਮੀ ਰਹੀ ਹੈ। ਇਤਿਹਾਸਕ ਉਦਾਹਰਨਾਂ ਤੋਂ ਵੀ ਸੰਕੇਤ ਮਿਲਦੇ ਹਨ ਕਿ ਹਿੰਦੂਆਂ ਦੀ ਆਸਥਾ ‘ਚ ਅਯੋਧਿਆ ਭਗਵਾਨ ਰਾਮ ਦੀ ਜਨਮ ਭੂਮੀ ਰਹੀ ਹੈ।
- ਢਾਹਿਆ ਗਿਆ ਢਾਂਚਾ ਹੀ ਭਗਵਾਨ ਰਾਮ ਦਾ ਜਨਮ ਸਥਾਨ ਹੈ, ਹਿੰਦੂਆਂ ਦੀ ਇਹ ਆਸਥਾ ਨਿਰਵਿਵਾਦਿਤ ਹੈ। ਹਾਲਾਂਕਿ ਮਾਲਿਕਾਨਾ ਹੱਕ ਨੂੰ ਧਰਮ, ਆਸਥਾ ਦੇ ਆਧਾਰ ‘ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਇਹ ਕਿਸੇ ਵਿਵਾਦ ‘ਤੇ ਫੈਸਲਾ ਕਰਨ ਦਾ ਸੰਕੇਤ ਹੋ ਸਕਦਾ ਹੈ।
- ਇਹ ਸਬੂਤ ਮਿਲੇ ਹਨ ਕਿ ਰਾਮ ਚਬੂਤਰਾ ਅਤੇ ਸੀਤਾ ਰਸੋਈ ‘ਤੇ ਹਿੰਦੂ ਅੰਗਰੇਜਾਂ ਦੇ ਜ਼ਮਾਨੇ ਤੋਂ ਪਹਿਲਾਂ ਵੀ ਪੂਜਾ ਕਰਦੇ ਸਨ। ਰਿਕਾਰਡ ‘ਚ ਦਰਜ ਸਬੂਤ ਦੱਸਦੇ ਹਨ ਕਿ ਵਿਵਾਦਿਤ ਜ਼ਮੀਨ ਦਾ ਬਾਹਰੀ ਹਿੱਸਾ ਹਿੰਦੂਆਂ ਦੇ ਅਧੀਨ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।