ਆਖ਼ਰ ਕੇਂਦਰ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਨਾ ਲਾ ਕੇ ਇਸ ਸਬੰਧ ‘ਚ ਜਾਗਰੂਕਤਾ ਲਿਆਉਣ ਦਾ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਜੀ ਦੀ 150ਵੀਂ ਜੈਅੰਤੀ ਮੌਕੇ ਦੇਸ਼ ਅੰਦਰ ਪਲਾਸਟਿਕ ‘ਤੇ ਪਾਬੰਦੀ ਲਾਉਣ ਬਾਰੇ ਕਿਹਾ ਗਿਆ ਸੀ ਭਾਵੇਂ ਇਸ ਪਿੱਛੇ ਰੁਜ਼ਗਾਰ ਖ਼ਤਮ ਹੋਣ ਦਾ ਵੀ ਡਰ ਵੀ ਨਜ਼ਰ ਆ ਰਿਹਾ ਹੈ ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਅੰਦਰ ਪਲਾਸਟਿਕ ਦੀ ਵਰਤੋਂ ਖਤਰਨਾਕ ਹੱਦ ਤੱਕ ਪਹੁੰਚ ਗਈ ਹੈ ਜਿਸ ਵਾਸਤੇ ਕਿਸੇ ਵੀ ਤਰ੍ਹਾਂ ਦੀ ਲੇਟ-ਲਤੀਫ਼ੀ ਘਾਤਕ ਹੋਵੇਗੀ ਭਾਵੇਂ ਜਾਗਰੂਕਤਾ ਰਾਹੀਂ ਇਸ ਦੀ ਵਰਤੋਂ ਨੂੰ ਘਟਾਇਆ ਜਾਵੇ ਪਰ ਇਸ ਦਾ ਹੱਲ ਸਿਰਫ਼ ਵਿਖਾਵੇ, ਜਾਂ ਕੰਮ ਚਲਾਊ ਨੀਤੀਆਂ ਨਾਲ ਨਹੀਂ ਹੋਣ ਵਾਲਾ ਸਫ਼ਲਤਾ ਉਦੋਂ ਹੀ ਮਿਲਦੀ ਹੈ ਜਦੋਂ ਲੋਕ ਖੁਦ ਕਿਸੇ ਕੰਮ ਵਾਸਤੇ ਅੱਗੇ ਆਉਣ ਲਈ ਤਿਆਰ ਹੋਣ ਮੋਟਰ ਵਹੀਕਲ ਐਕਟ ਇਸ ਦੀ ਤਾਜ਼ਾ ਉਦਾਹਰਨ ਹੈ ਕਰਨਾਟਕ ਮਹਾਂਰਾਸ਼ਟਰ ਸਮੇਤ ਕਈ ਰਾਜਾਂ ‘ਚ ਜਿੱਥੇ ਭਾਜਪਾ ਦੀਆਂ ਸਰਕਾਰਾਂ ਸਨ ਨੇ ਮੋਟਰ ਵਹੀਕਲ ਐਕਟ ਦੇ ਭਾਰੀ-ਭਰਕਮ ਜੁਰਮਾਨਿਆਂ ਨੂੰ ਲਾਗੂ ਨਾ ਕਰਨ ਦਾ ਫੈਸਲਾ ਕਰ ਲਿਆ ਸੀ।
ਆਖ਼ਰ ਸੂਬਾ ਸਰਕਾਰਾਂ ਨੇ ਵਿਚਕਾਰਲਾ ਰਸਤਾ ਕੱਢ ਲਿਆ ਅਤੇ ਅਣਐਲਾਨੇ ਤੌਰ ‘ਤੇ ਚਲਾਨ ਕੱਟਣੇ ਹੀ ਬੰਦ ਕਰ ਦਿੱਤੇ ਸਨ ਸੋਸ਼ਲ ਮੀਡੀਆ ‘ਤੇ ਮੋਟਰ ਵਹੀਕਲ ਐਕਟ ਦੀ ਨੀਤੀ ‘ਤੇ ਹੀ ਸਵਾਲ ਉਠਾਇਆ ਗਿਆ ਸੀ ਜਿੱਥੋਂ ਤੱਕ ਪਲਾਸਟਿਕ ਦੀ ਸਿੰਗਲ ਵਰਤੋਂ ਦਾ ਸਬੰਧ ਹੈ ਇਸ ਦਾ ਪ੍ਰਸਾਰ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਇਸ ਨੂੰ ਇੱਕ ਝਟਕੇ ਜਾਂ ਇੱਕ ਮਹੀਨੇ ਅੰਦਰ ਖ਼ਤਮ ਕਰਨਾ ਸੰਭਵ ਨਹੀਂ ਸਗੋਂ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਹੀ ਪਵੇਗਾ ਦਰਅਸਲ ਅਸੀਂ ਵਾਤਾਵਰਨ ਦੀ ਗਿਰਾਵਟ ਨੂੰ ਪਿਛਲੇ 30 ਸਾਲਾਂ ਤੋਂ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤੀ ਰੱੱਖਿਆ ਹੈ ਖਾਸ ਕਰ ਉਹਨਾਂ ਸਰਕਾਰੀ ਪ੍ਰੋਗਰਾਮਾਂ ‘ਚ ਵੀ ਪਲਾਸਟਿਕ ਦੀਆਂ ਬੋਤਲਾਂ ਤੇ ਗਲਾਸਾਂ ਦੀ ਵੱਡੇ ਪੱਧਰ ‘ਤੇ ਵਰਤੋਂ ਹੁੰਦੀ ਰਹੀ ਹੈ, ਜਿਹੜੇ ਪ੍ਰੋਗਰਾਮ ਪਲਾਸਟਿਕ ਦੀ ਵਰਤੋਂ ਰੋਕਣ ਲਈ ਜਾਗਰੂਕਤਾ ਫੈਲਾਉਣ ਵਾਸਤੇ ਕੀਤੇ ਜਾ ਰਹੇ ਸਨ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਦੀ ਵਰਤੋਂ ਆਮ ਆਦਮੀ ਤੋਂ ਲੈ ਕੇ ਅਫ਼ਸਰਸ਼ਾਹੀ ਤੇ ਨੇਤਾਵਾਂ ਦੀ ਜਿੰਦਗੀ ਦਾ ਅੰਗ ਬਣ ਚੁੱਕੀ ਹੈ ਜੇਕਰ ਸੱਤਾ ਦੇ ਉੱਚ ਅਹੁਦਿਆਂ ‘ਤੇ ਬੈਠੇ ਆਗੂ, ਨੌਕਰਸ਼ਾਹ, ਪਹਿਲਾਂ ਖੁਦ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਮਿਸਾਲ ਬਣਨ ਤਾਂ ਜਨਤਾ ਵੀ ਬਦਲ ਸਕਦੀ ਹੈ ਅਜੇ ਤਾਂ ਰਾਜਨੀਤਕ ਰੈਲੀਆਂ ਦੀ ਸਮਾਪਤੀ ਤੋਂ ਬਾਦ ਪਲਾਸਟਿਕ ਦੇ ਗਲਾਸਾਂ ਬੋਤਲਾਂ ਦੇ ਢੇਰ ਲੱਗ ਜਾਂਦੇ ਹਨ ਦਰਅਸਲ ਕਿਸੇ ਚੀਜ ਦੇ ਖਾਤਮੇ ਤੋਂ ਪਹਿਲਾਂ ਉਸ ਦਾ ਬਦਲ ਲੱਭਣ ਤੇ ਉਸ ਨੂੰ ਹਮਰਨਪਿਆਰਾ ਬਣਾਉਣ ਦੀ ਜ਼ਰੂਰਤ ਹੈ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਦਾ ਜ਼ੋਰਦਾਰ ਪ੍ਰਚਾਰ ਹੀ ਇਸ ਦਾ ਹੱਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।