ਅੰਗਦਾਨ ਮਹਾਂਦਾਨ ਹੈ, ਇਸ ਦਿਸ਼ਾ ’ਚ ਸਾਰਥਿਕ ਦਿਲੀ ਯਤਨ ਕਰਦਿਆਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸੂਬਿਆਂ ਦੇ ਆਈਸੀਯੂ ਕਮਰਿਆਂ ’ਚ ਮ੍ਰਿਤ ਦਿਮਾਗ ਕੋਸ਼ਿਕਾਵਾਂ (ਬ੍ਰੇਨ ਸਟੈਮ ਡੈੱਡ) ਸਬੰਧੀ ਜੋ ਮਰੀਜ਼ ਹਨ, ਉਨ੍ਹਾਂ ਨੂੰ ਨਿਗਰਾਨੀ ’ਚ ਲੈਣ ਦੀ ਜ਼ਰੂਰਤ ਹੈ ਅਜਿਹੇ ਮਰੀਜ਼ਾਂ ਦੇ ਰੋਗ ਦੀ ਸਹੀ ਤਸਦੀਕ ਨਾ ਹੋਣ ਕਾਰਨ ਦੇਸ਼ ’ਚ ਅੰਗਦਾਨ ਦੀ ਦਰ ਘਟ ਬਣੀ ਹੋਈ ਹੈ ਕਿਉਂਕਿ ਫਿਲਹਾਲ 10 ਲੱਖ ਲੋਕਾਂ ’ਚੋਂ ਸਿਰਫ਼ ਇੱਕ ਵਿਅਕਤੀ ਅੰਗਦਾਨ ਕਰ ਰਿਹਾ ਹੈ ਇਸ ਲਈ ਮ੍ਰਿਤ ਸਤੰਭ ਕੋਸ਼ਿਕਾ ਵਾਲੇ ਮਰੀਜ਼ਾਂ ਅਤੇ ਅੰਗ ਬਦਲਣ ਦੀ ਜ਼ਰੂਰਤ ਰੱਖਣ ਵਾਲੇ ਮਰੀਜ਼ਾਂ ਨੂੰ ਆਪਸ ’ਚ ਜੋੜ ਕੇ ਅੰਗਦਾਨ ਦੀ ਇੱਕ ਮਜ਼ਬੂਤ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ। (Organ Donation)
ਇਸ ਪ੍ਰਕਿਰਿਆ ਨੂੰ ‘ਮਨੁੱਖੀ ਟਰਾਂਸਪਲਾਂਟ ਟਿਸ਼ੂਜ ਐਕਟ 1994’ ਤਹਿਤ ਅੰਜ਼ਾਮ ਦਿੱਤਾ ਜਾਵੇਗਾ। ਕੇਂਦਰ ਸਰਕਾਰ ਅੰਗ ਟਰਾਂਸਪਲਾਂਟ ਪ੍ਰਕਿਰਿਆ ਨੂੰ ਸਰਲ ਅਤੇ ਸੁਖਾਲੀ ਬਣਾਉਣ ਲਈ ਇੱਕ ਰਾਸ਼ਟਰ ਇੱਕ ਨੀਤੀ ਲਾਗੂ ਕਰਨ ਦੀ ਤਜਵੀਜ਼ ਕਰਨ ਦੀ ਕੋਸ਼ਿਸ਼ ’ਚ ਵੀ ਹੈ ਅੰਗਦਾਨ ਅਤੇ ਉਸ ਦਾ ਟਰਾਂਸਪਲਾਂਟ ਦੇਸ਼ ਦੇ ਕਿਸੇ ਵੀ ਹਸਪਤਾਲ ’ਚ ਕਰਵਾਇਆ ਜਾ ਸਕਦਾ ਹੈ ਭਾਰਤ ਸਰਕਾਰ ਨੇ ਨਿਵਾਸ ਪ੍ਰਮਾਣ ਪੱਤਰ ਦੀ ਜ਼ਰੂਰਤ ਨੂੰ ਹਟਾਉਂਦਿਆਂ ਉਮਰ ਦੀ ਸੀਮਾ ਦੀ ਲਾਜ਼ਮੀਅਤ ਨੂੰ ਖ਼ਤਮ ਕਰ ਦਿੱਤੀ ਹੈ ਅੰਗ ਪ੍ਰਾਪਤ ਕਰਨ ਲਈ ਹੁਣ ਜ਼ਰੂਰਤਮੰਦ ਰੋਗੀ ਕਿਸੇ ਵੀ ਸੂਬੇ ’ਚ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ। (Organ Donation)
ਇਹ ਵੀ ਪੜ੍ਹੋ : ਜ਼ਮੀਨ ਦੇ ਇੰਤਕਾਲ ਬਦਲੇ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਕਾਬੂ
ਰਜਿਸਟੇ੍ਰਸ਼ਨ ਲਈ ਹੁਣ ਮਰੀਜ਼ਾਂ ਤੋਂ ਕੋਈ ਫੀਸ ਵੀ ਨਹੀਂ ਲਈ ਜਾਂਦੀ ਭਾਰਤ ’ਚ ਮਿਲਾਵਟੀ ਖਾਣ-ਪੀਣ ਅਤੇ ਸੜਕੀ ਹਾਦਸਿਆਂ ਦੇ ਚੱਲਦਿਆਂ ਲੋਕਾਂ ਦੇ ਜੀਵਨਦਾਈ ਅੰਗ ਖਰਾਬ ਹੋ ਰਹੇ ਹਨ। ਪੰਜ ਲੱਖ ਲੋਕਾਂ ਦੀ ਮੌਤ ਅੰਗ ਮੁਹੱਈਆ ਨਾ ਹੋਣ ਕਾਰਨ ਹਰ ਸਾਲ ਹੋ ਜਾਂਦੀ ਹੈ ਦੋ ਲੱਖ ਲਿਵਰ, 50 ਹਜ਼ਾਰ ਦਿਲ ਅਤੇ ਡੇਢ ਲੱਖ ਲੋਕ ਗੁਰਦੇ ਸਬੰਧੀ ਬਿਮਾਰੀਆਂ ਨਾਲ ਹਰ ਸਾਲ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ ਹਾਲਾਂਕਿ ਗੁਰਦਾ ਟਰਾਂਸਪਲਾਂਟ ਲਈ ਕਈ ਲੋਕ ਆਪਣਾ ਗੁਰਦਾ ਦਾਨ ਦੇਣ ਲੱਗੇ ਹਨ ਪਰ ਪੂਰੇ ਸਾਲ ’ਚ ਪੰਜ ਹਜ਼ਾਰ ਰੋਗੀਆਂ ਨੂੰ ਹੀ ਗੁਰਦਾ ਦਾਨ ’ਚ ਮਿਲ ਪਾਉਂਦਾ ਹੈ ਇਨ੍ਹਾਂ ’ਚ 90 ਫੀਸਦੀ ਗੁਰਦੇ ਔਰਤਾਂ ਦੇ ਹੁੰਦੇ ਹਨ। (Organ Donation)
ਭਵਿੱਖ ’ਚ ਔਰਤਾਂ ਨੂੰ ਅੰਗਦਾਨ ਨਾ ਕਰਨਾ ਪਵੇ ਇਸ ਲਈ ਅੰਗਾਂ ਨੂੰ ਬਨਾਉਟੀ ਤਰੀਕੇ ਨਾਲ ਪੈਦਾ ਕੀਤਾ ਜਾਣਾ ਜ਼ਰੂਰੀ ਹੈ
ਭਵਿੱਖ ’ਚ ਔਰਤਾਂ ਨੂੰ ਅੰਗਦਾਨ ਨਾ ਕਰਨਾ ਪਵੇ ਇਸ ਲਈ ਅੰਗਾਂ ਨੂੰ ਬਨਾਉਟੀ ਤਰੀਕੇ ਨਾਲ ਪੈਦਾ ਕੀਤਾ ਜਾਣਾ ਜ਼ਰੂਰੀ ਹੈ ਉਂਜ ਕਿਸੇ ਤੰਦਰੁਸਤ ਵਿਅਕਤੀ ਦੀ ਕੁਦਰਤੀ ਮੌਤ ਹੋਣ ’ਤੇ ਉਸ ਦੇ ਅੰਗਾਂ ਨਾਲ ਅੱਠ ਜਣਿਆਂ ਦਾ ਜੀਵਨ ਬਚਾਇਆ ਜਾ ਸਕਦਾ ਹੈ ਇਸ ਸਥਿਤੀ ’ਚ ਵਿਅਕਤੀ ਦੇ ਲਿਵਰ, ਗੁਰਦੇ, ਆਂਤ, ਪੈਨਕਿਰਿਆਜ਼, ਅੱਖਾਂ, ਦਿਲ ਅਤੇ ਫੇਫੜਿਆਂ ਵਰਗੇ ਅੰਗਾਂ ਤੋਂ ਇਲਾਵਾ ਚਮੜੀ ਅਤੇ ਹੱਡੀਆਂ ਦੇ ਟਿਸ਼ੂਜ਼ ਦਾ ਦਾਨ ਅਸਾਨੀ ਨਾਲ ਕੀਤਾ ਜਾ ਸਕਦਾ ਹੈ ਮਨੁੱਖ ਚਮੜੀ ਤੋਂ ਸਿਰਫ਼ ਇੱਕ ਸਤੰਭ ਕੋਸ਼ਿਕਾ (ਸਟੇਮ ਸੈੱਲ) ਨੂੰ ਵਿਕਸਿਤ ਕਰਕੇ ਕਈ ਤਰ੍ਹਾਂ ਦੇ ਰੋਗਾਂ ਦੇ ਇਲਾਜ ਦੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸਤੰਭ ਕੋਸ਼ਿਕਾ ਮਨੁੱਖੀ ਸਰੀਰ ਦੇ ਖ਼ਤਮ ਹੋ ਚੁੱਕੇ ਅੰਗ ’ਤੇ ਟਰਾਂਸਪਲਾਂਟ ਕਰਨ ਨਾਲ ਵਿਕਸਿਤ ਹੋਣ ਲੱਗਦਾ ਹੈ। (Organ Donation)
ਕਰੀਬ ਦਸ ਲੱਖ ਸਤੰਭ ਕੋਸ਼ਿਕਾਵਾਂ ਦਾ ਇੱਕ ਸਮੂਹ ਸੂਈ ਦੀ ਇੱਕ ਨੋਕ ਦੇ ਬਰਾਬਰ ਹੁੰਦਾ ਹੈ ਅਜਿਹੀਆਂ ਚਮਤਕਾਰੀ ਪ੍ਰਾਪਤੀਆਂ ਦੇ ਬਾਵਜ਼ੂਦ ਸਮੁੱਚਾ ਡਾਕਟਰੀ ਭਾਈਚਾਰਾ ਇਸ ਪ੍ਰਣਾਲੀ ਨੂੰ ਰਾਮਬਾਣ ਨਹੀਂ ਮੰਨਦਾ ਸਰੀਰਕ ਅੰਗਾਂ ਦੇ ਕੁਦਰਤੀ ਰੂਪ ਨਾਲ ਖੁਰਨ ਅਤੇ ਹਾਦਸੇ ’ਚ ਨਸ਼ਟ ਹੋਣ ਤੋਂ ਬਾਅਦ ਜੈਵਿਕ ਪ੍ਰਕਿਰਿਆ ’ਚ ਸੁਧਾਰ ਲਿਆਉਣ ਦੀ ਪ੍ਰਣਾਲੀ ’ਚ ਹਾਲੇ ਹੋਰ ਬੁਨਿਆਦੀ ਸੁਧਾਰ ਲਿਆਉਣ ਦੀ ਜ਼ਰੂਤਰ ਹੈ ਇੱਧਰ ਖਾਨਦਾਨੀ ਰੋਗਾਂ ਨੂੰ ਦੂਰ ਕਰਨ ਲਈ ਇਸਤਰੀ ਦੀ ਗਰਭਨਾਲ ਤੋਂ ਪ੍ਰਾਪਤ ਸਤੰਭ ਕੋਸ਼ਿਕਾਵਾਂ ਦੀ ਵੀ ਦਵਾਈ ਦੇ ਤੌਰ ’ਤੇ ਵਰਤੋਂ ਸ਼ੁਰੂ ਹੋਈ ਹੈ ਇਸ ਲਈ ਗਰਭਨਾਲ ਬਲੱਡ ਬੈਂਕ ਵੀ ਭਾਰਤ ਸਮੇਤ ਦੁਨੀਆ ਭਰ ’ਚ ਵਜ਼ੂਦ ’ਚ ਆਉਂਦੇ ਜਾ ਰਹੇ ਹਨ। (Organ Donation)
ਇਸ ਡਾਕਟਰੀ ਪ੍ਰਣਾਲੀ ਤਹਿਤ ਜਣੇਪੇ ਤੋਂ ਤੁਰੰਤ ਬਾਅਦ ਗਰਭਨਾਲ ਕੱਟਣ ਤੋਂ ਬਾਅਦ ਇਸ ਤੋਂ ਪ੍ਰਾਪਤ ਸਤੰਭ ਕੋਸ਼ਿਕਾਵਾਂ ਦੀ ਸੁਰੱਖਿਆ ਕਰ ਲਈ ਜਾਵੇ
ਇਸ ਡਾਕਟਰੀ ਪ੍ਰਣਾਲੀ ਤਹਿਤ ਜਣੇਪੇ ਤੋਂ ਤੁਰੰਤ ਬਾਅਦ ਗਰਭਨਾਲ ਕੱਟਣ ਤੋਂ ਬਾਅਦ ਇਸ ਤੋਂ ਪ੍ਰਾਪਤ ਸਤੰਭ ਕੋਸ਼ਿਕਾਵਾਂ ਦੀ ਸੁਰੱਖਿਆ ਕਰ ਲਈ ਜਾਵੇ ਤਾਂ ਇਨ੍ਹਾਂ ਨਾਲ ਪਰਿਵਾਰ ਦੇ ਮੈਂਬਰਾਂ ਦਾ ਦੋ ਦਹਾਕੇ ਬਾਅਦ ਵੀ ਇਲਾਜ ਸੰਭਵ ਹੈ ਇਨ੍ਹਾਂ ਕੋਸ਼ਿਕਾਵ ਦੀ ਵਰਤੋਂ ਜੋੜੇ ਦੀ ਸੰਤਾਨ ਤੋਂ ਇਲਾਵਾ ਉਨ੍ਹਾਂ ਦੇ ਭੈਣਾਂ-ਭਰਾਵਾਂ ਅਤੇ ਮਾਤਾ-ਪਿਤਾ ਲਈ ਵੀ ਕੀਤੀ ਜਾ ਸਕਦੀ ਹੈ ਗਰਭਨਾਲ ’ਚੋਂ ਨਿਕਲੇ ਖੂਨ ਨੂੰ ਸੀਤ ਅਵਸਥਾ ’ਚ 21 ਸਾਲ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਪਰ ਇਸ ਨੂੰ ਬੈਂਕ ’ਚ ਰੱਖਣ ਦੀ ਫੀਸ ਘੱਟੋ-ਘੱਟ ਇੱਕ-ਡੇਢ ਲੱਖ ਰੁਪਏ ਹੈ ਅਜਿਹੇ ’ਚ ਉਮੀਦ ਨਹੀਂ ਕੀਤੀ ਜਾ ਸਕਦੀ। (Organ Donation)
ਕਿ ਗਰੀਬ ਲੋਕ ਇਨ੍ਹਾਂ ਬੈਂਕਾਂ ਦੀ ਵਰਤੋਂ ਕਰ ਸਕਣਗੇ? ਸਰਕਾਰੀ ਪੱਧਰ ’ਤੇ ਹਾਲੇ ਇਨ੍ਹਾਂ ਬੈਂਕਾਂ ਨੂੰ ਖੋਲ੍ਹੇ ਜਾਣ ਦਾ ਸਿਲਸਿਲਾ ਸ਼ੁਰੂ ਨਹੀਂ ਹੋਇਆ ਨਿੱਜੀ ਹਸਪਤਾਲ ’ਚ ਇਨ੍ਹਾਂ ਬੈਂਕਾਂ ਦੀ ਸ਼ੁਰੂਆਤ ਹੋ ਗਈ ਹੈ ਅਤੇ 75 ਤੋਂ ਜ਼ਿਆਦਾ ਬੈਂਕ ਹੋਂਣ ’ਚ ਆ ਕੇ ਕੋਸ਼ਿਕਾਵਾਂ ਦੀ ਸੁਰੱਖਿਆ ’ਚ ਲੱਗੇ ਹਨ। ਇਸ ਢੰਗ ਨਾਲ ਜਿਗਰ, ਗੁਰਦਾ, ਦਿਲ ਰੋਗ, ਸ਼ੂਗਰ ਅਤੇ ਨਿਊਰੋਲੋਜਿਕਲ ਖਾਨਦਾਨੀ ਰੋਗਾਂ ਦਾ ਇਲਾਜ ਸੰਭਵ ਹੈ ਹਾਲਾਂਕਿ ਬੀਤੇ ਦਸ ਸਾਲਾਂ ’ਚ ਅੰਗ ਟਰਾਂਸਪਲਾਂਟ ਦੀ ਗਿਣਤੀ ਵਧੀ ਹੈ। ਅਧਿਕਾਰਕ ਅੰਕੜਿਆਂ ਅਨੁਸਾਰ 2013 ’ਚ ਅੰਗ ਟਰਾਂਸਪਲਾਂਟ ਦੀ ਕੁੱਲ ਗਿਣਤੀ 49,90 ਤੋਂ ਵਧ ਕੇ 2022 ’ਚ 15, 561 ਹੋ ਗਈ ਹੈ। (Organ Donation)
ਜਿੰਦਾ ਅੰਗਦਾਨੀਆਂ ਤੋਂ ਕਿਡਨੀ ਟਰਾਂਸਪਲਾਂਟ ਦੀ 2013 ’ਚ ਕੁੱਲ ਗਿਣਤੀ 3495 ਸੀ
ਨਾਲ ਹੀ ਜਿੰਦਾ ਅੰਗਦਾਨੀਆਂ ਤੋਂ ਕਿਡਨੀ ਟਰਾਂਸਪਲਾਂਟ ਦੀ 2013 ’ਚ ਕੁੱਲ ਗਿਣਤੀ 3495 ਸੀ, ਜੋ 2022 ’ਚ ਵਧ ਕੇ 9834 ਹੋ ਗਈ ਹੈ ਉੱਥੇ ਫੇਫੜਿਆਂ ਦੇ ਟਰਾਂਸਪਲਾਂਟ ਦੀ ਗਿਣਤੀ 23 ਤੋਂ ਵਧ ਕੇ 138 ਹੋ ਗਈ ਹੈ ਬਾਵਜ਼ੂਦ ਅੰਗ ਟਰਾਂਸਪਲਾਂਟ ਦੀ ਜ਼ਰੂਰਤ ਦੀ ਪੂਰਤੀ ਆਸਾਨੀ ਨਾਲ ਅੰਗਾਂ ਦੇ ਉਤਪਾਦਨ ਨਾਲ ਹੀ ਸੰਭਵ ਹੋ ਸਕੇਗੀ ਲਿਹਾਜ਼ਾ ਇਸ ਜੈਵ ਤਕਨੀਕ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ। ਅੰਗ ਟਰਾਂਸਪਲਾਂਟ ’ਚ ਸਭ ਤੋਂ ਕਾਰਗਰ ਤਰੀਕਾ ਅੰਗਦਾਨ ਹੀ ਹੈ ਇਸ ਦੀ ਸਪਲਾਈ ਤਿੰਨ ਤਰ੍ਹਾਂ ਅੰਗਦਾਨ ਕਰਕੇ ਕੀਤੀ ਜਾ ਸਕਦੀ ਹੈ ਪਹਿਲਾ, ਕੋਈ ਵੀ ਇਨਸਾਨ ਜਿਉਂਦੇ ਜੀ ਆਪਣਾ ਗੁਰਦਾ ਅਤੇ ਜਿਗਰ ਦਾਨ ਕਰਕੇ ਜ਼ਰੂਰਤਮੰਦਾਂ ਨੂੰ ਨਵਾਂ ਜੀਵਨ ਦੇਵੇ ਦੂਜਾ। (Organ Donation)
ਕਿਸੇ ਵਿਅਕਤੀ ਦੇ ਬ੍ਰੇਨ ਡੈੱਡ ਹੋਣ ’ਤੇ, ਉਸ ਦੇ ਪਰਿਵਾਰ ਦੀ ਆਗਿਆ ਨਾਲ ਅੰਗਦਾਨ ਕੀਤਾ ਜਾਵੇ
ਕਿਸੇ ਵਿਅਕਤੀ ਦੇ ਬ੍ਰੇਨ ਡੈੱਡ ਹੋਣ ’ਤੇ, ਉਸ ਦੇ ਪਰਿਵਾਰ ਦੀ ਆਗਿਆ ਨਾਲ ਅੰਗਦਾਨ ਕੀਤਾ ਜਾਵੇ। ਪਰ ਇਸ ’ਚ ਅੰਗਦਾਨ ਕਰਨ ਦੀ ਸਮਾਂ ਸੀਮਾ ਹੁੰਦੀ ਹੈ ਸਮਾਂ ਰਹਿੰਦੇ ਮ੍ਰਿਤਕ ਵਿਅਕਤੀ ਦੇ ਅੰਗ ਲੈ ਲਏ ਜਾਣ ਇਸ ’ਚ ਪਰਿਵਾਰ ਦੀ ਇਜ਼ਾਜਤ ਕਾਨੂੰਨਨ ਜ਼ਰੂਰੀ ਹੈ ਜੇਕਰ ਜਾਗਰੂਕਤਾ ਨਾਲ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ 90 ਫੀਸਦੀ ਔਰਤਾਂ ਨੂੰ ਆਪਣਾ ਗੁਰਦਾ ਦਾਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਲਿਹਾਜ਼ਾ ਸੁਭਾਵਿਕ ਰੂਪ ’ਚ ਅੰਗਦਾਨ ਬਾਰੇ ਲੈਂਗਿਕ ਅਸਮਾਨਤਾ ਸਮਾਂ ਪਾ ਕੇ ਦੂਰ ਹੁੰਦੀ ਚਲੀ ਜਾਵੇਗੀ। (Organ Donation)