ਅੱਜ ਦੇਸ਼ ਭਰ ’ਚ ਡੇਂਗੂ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਵਸ ਦੀ ਮਹੱਤਤਾ ਜਾਗਰੂਕਤਾ ਕਰਕੇ ਹੈ ਭਾਵੇਂ ਹਰ ਸਾਲ ਅਗਸਤ ਤੋਂ ਲੈ ਕੇ ਨਵੰਬਰ ਤੱਕ ਡੇਂਗੂ ਦੇ ਮਰੀਜ਼ ਵੱਡੀ ਗਿਣਤੀ ’ਚ ਮਿਲਦੇ ਹਨ ਪਰ ਬਾਕੀ ਮਹੀਨਿਆਂ ਅੰਦਰ ਵੀ ਮਰੀਜ਼ ਮਿਲ ਰਹੇ ਹਨ ਰੋਗ ਇੰਨਾ ਘਾਤਕ ਹੈ ਕਿ ਸਿੱਧਾ ਲੀਵਰ ’ਤੇ ਅਸਰ ਕਰਦਾ ਹੈ। ਜਿਸ ਨਾਲ ਮੌਤ ਹੋਣ ਦੇ ਆਸਾਰ ਬਣ ਜਾਂਦੇ ਹਨ ਏਡੀਜ਼ ਨਾਂਅ ਦੇ ਮੱਛਰ ਕਾਰਨ ਇਹ ਬਿਮਾਰੀ ਫੈਲਦੀ ਹੈ ਤਸੱਲੀ ਵਾਲੀ ਗੱਲ ਇਹ ਹੈ ਕਿ ਜਾਗਰੂਕਤਾ ਨਾਲ ਇਸ ਬਿਮਾਰੀ ਤੋਂ ਬਚਣਾ ਸੌਖਾ ਤੇ ਸਸਤਾ ਹੈ। ਅਸਲ ’ਚ ਘਰਾਂ ਦੇ ਆਸ-ਪਾਸ ਸਫਾਈ ਨਾ ਰੱਖਣ ਕਰਕੇ ਹੀ ਇਹ ਬਿਮਾਰੀ ਪਨਪਦੀ ਹੈ। ਸਫਾਈ ਨੂੰ ਸੱਭਿਆਚਾਰ ’ਚ ਸ਼ਾਮਲ ਕਰਨਾ ਜ਼ਰੂਰੀ ਹੈ। ਸਫ਼ਾਈ ਸਕੂਲੀ ਪਾਠਕ੍ਰਮ ਦਾ ਹਿੱਸਾ ਹੋਣੀ ਚਾਹੀਦੀ ਹੈ ਚੰਗੀ ਗੱਲ ਹੈ। (Dengue)
ਇਹ ਵੀ ਪੜ੍ਹੋ : ਗਰਮੀ ਕੱਢੇਗੀ ਵੱਟ, ਮੌਸਮ ਵਿਭਾਗ ਵੱਲੋਂ ਲੂ ਦਾ ਅਲਰਟ ਜਾਰੀ
ਕਿ ਕੇਂਦਰ ਸਰਕਾਰ ਨੇ ‘ਸਵੱਛ ਭਾਰਤ’ ਮਿਸਨ ਚਲਾਇਆ ਹੋਇਆ ਹੈ ਜਿਸ ਦੇ ਤਹਿਤ ਮਹਾਂਨਗਰਾਂ/ਸ਼ਹਿਰਾਂ ਨੂੰ ਸਫਾਈ ਲਈ ਸਨਮਾਨਿਤ ਕੀਤਾ ਜਾਂਦਾ ਹੈ ਸ਼ਹਿਰਾਂ ਦੀ ਦਰਜਾਬੰਦੀ ਵੀ ਹੁੰਦੀ ਹੈ ਇਸ ਤਰ੍ਹਾਂ ਕੇਂਦਰੀ ਪੰਚਾਇਤ ਮੰਤਰਾਲਾ ਪਿੰਡਾਂ ਨੂੰ ਵੀ ਸਫਾਈ ਦੇ ਆਧਾਰ ’ਤੇ ਸਨਮਾਨਿਤ ਕਰਦਾ ਹੈ। ਜੇਕਰ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਉਕਤ ਸਕੀਮਾਂ ਨੂੰ ਪੂਰੀ ਦ੍ਰਿੜਤਾ ਨਾਲ ਲਾਗੂ ਕੀਤਾ ਜਾਵੇ। ਤਾਂ ਇਹ ਡੇਂਗੂ ਦੀ ਰੋਕਥਾਮ ’ਚ ਵੱਡੀ ਭੂਮਿਕਾ ਨਿਭਾਉਣਗੀਆਂ, ਸਫਾਈ ਦਾ ਕਲਚਰ ਤੰਦਰੁਸਤੀ ਲਿਆਏਗਾ ਇਸ ਲਈ ਡੇਂਗੂ ਰੋਕਥਾਮ ਦੀ ਜਿੰਮੇਵਾਰੀ ਸਿਰਫ ਕੇਂਦਰੀ ਜਾਂ ਸੂਬਾ ਸਰਕਾਰਾਂ ਦੇ ਸਿਹਤ ਵਿਭਾਗ ’ਤੇ ਹੀ ਸੁੱਟਣ ਦੀ ਬਜਾਇ ਬਾਕੀ ਵਿਭਾਗਾਂ ਨੂੰ ਸਰਗਰਮ ਹੋਣ ਦੀ ਜ਼ਰੂਰਤ ਹੈ ਇਸ ਮੁਹਿੰਮ ’ਚ ਲੋਕਾਂ ਦੀ ਹਿੱਸੇਦਾਰੀ ਵੀ ਜ਼ਰੂਰੀ ਹੈ ਲੋਕ ਖੁਦ ਵੀ ਸਫਾਈ ਰੱਖਣ ਅਤੇ ਆਪਣੇ ਘਰਾਂ ਦੇ ਆਸ-ਪਾਸ ਪਾਣੀ ਨਾ ਖੜ੍ਹਾ ਹੋਣ ਦੇਣ। (Dengue)