ਅਸਟਰੇਲੀਆ ‘ਚ ਮੁੱਖ ਪਾਦਰੀ ਬਾਲ ਦੁਰਾਚਾਰ ਲੁਕਾਉਣ ਦਾ ਦੋਸ਼ੀ

Chief, Admiral, Australia, Accused, Hiding, Child, Abuse

ਮੈਲਬੌਰਨ (ਏਜੰਸੀ)। ਅਸਟਰੇਲੀਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਮੁੱਖ ਪਾਦਰੀ ਫਿਲਿਪ ਵਿਲਸਨ (67) ਨੂੰ ਬਾਲ ਦੁਰਾਚਾਰ ਨੂੰ ਲੁਕਾਉਣ ਦੇ ਮਾਮਲੇ ‘ਚ ਦੋਸ਼ੀ ਮੰਨਿਆ ਹੈ। ਅਸਟਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਵਿਲਸਨ ਇਸ ਤਰ੍ਹਾਂ ਦੇ ਦੋਸ਼ ‘ਚ ਸਜ਼ਾ ਪਾਉਣ ਵਾਲੇ ਦੁਨੀਆਂ ‘ਚ ਸਭ ਤੋਂ ਵੱਡੀ ਉਮਰ ਦੇ ਕੈਥੋਲਿਕ ਪਾਦਰੀ ਹੋਣਗੇ। ਅਦਾਲਤ ਐਡੀਲੇਡ ਦੇ ਮੁੱਖ ਪਾਦਰੀ ਵਿਲਸਨ ਨੂੰ ਜੂਨ ਮਹੀਨੇ ‘ਚ ਸਜ਼ਾ ਸੁਣਾ ਸਕਦਾ ਹੈ। ਉਸ ਨੂੰ ਬਾਲ ਦੁਰਾਚਾਰ ਨੂੰ ਲੁਕਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਦੋ ਸਾਲ ਦੀ ਸਜ਼ਾ ਹੋ ਸਕਦੀ ਹੈ।

ਫਿਲਿਪ ‘ਤੇ ਇੱਕ ਹੋਰ ਪਾਦਰੀ ਜੇਮਸ ਫਲੇਚਰ ਦੇ ਗੰਭੀਰ ਦੁਰਾਚਾਰ ਦੇ ਅਪਰਾਧ ਨੂੰ ਲੁਕਾਉਣ ਦਾ ਦੋਸ਼ ਲੱਗਾ ਸੀ। ਉਸ ਨੂੰ ਸਾਲ 1976 ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਜਦੋਂ ਉਹ ਨਿਊ ਸਾਊਥ ਵੇਲਸ ਦੇ ਸਹਾਇਕ ਪਾਦਰੀ ਸਨ। ਆਸਟਰੇਲੀਆ ਬ੍ਰਾਡਕਾਸਿੰਟਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਵਿਲਸਨ ਦੇ ਵਕੀਲ ਨੇ ਅਦਾਲਤ ‘ਚ ਪਟੀਸ਼ਨ ਦਿੱਤੀ ਕਿ ਉਹ ਨਹੀਂ ਜਾਣਦੇ ਸਨ ਕਿ ਪਾਦਰੀ ਫਲੇਚਰ ਨੇ ਬੱਚਿਆਂ ਨਾਲ ਦੁਰਾਚਾਰ ਕੀਤਾ ਹੈ। ਫਲੇਚਰ ਨੂੰ ਸਾਲ 2004 ‘ਚ ਨੌਂ ਬੱਚਿਆਂ ਦੇ ਦੁਰਾਚਾਰ ਦੇ ਦੋਸ਼ ‘ਚ ਮੁਲਜ਼ਮ ਪਾਇਆ ਗਿਆ ਸੀ ਅਤੇ ਸਾਲ 2006 ‘ਚ ਜੇਲ੍ਹ ‘ਚ ਉਸਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here