ਡਾਕਟਰਾਂ ’ਤੇ ਹਮਲੇ ਨਿੰਦਾਜਨਕ
ਬੀਤੇ ਦਿਨੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਹੋਰ ਜੱਥੇਬੰਦੀਆਂ ਦੇ ਸੱਦੇ ’ਤੇ ਦੇਸ਼ ਦੇ ਹਜ਼ਾਰਾਂ ਡਾਕਟਰਾਂ ਨੇ ਉਨ੍ਹਾਂ ’ਤੇ ਹੋਏ ਹਮਲੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਡਾਕਟਰਾਂ ਨੇ ਮੰਗ ਕੀਤੀ ਕਿ ਕਾਨੂੰਨ ਦੇ ਮੁਤਾਬਕ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਡਾਕਟਰ ਕੋਰੋਨਾ ਮਹਾਂਮਾਰੀ ਦੇ ਖਿਲਾਫ਼ ਲਗਾਤਾਰ ਡਟੇ ਹੋਏ ਹਨ ਉਹਨਾਂ ’ਤੇ ਹਮਲੇ ਕੀਤੇ ਗਏ ਸਰਕਾਰਾਂ ਨੇ ਇਹਨਾਂ ਡਾਕਟਰਾਂ ਨੂੰ ਕੋਰੋਨਾ ਯੋਧਿਆਂ ਦਾ ਦਰਜਾ ਦਿੱਤਾ ਹੋਇਆ ਹੈ ।
ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ 700 ਤੋਂ ਵੱਧ ਡਾਕਟਰਾਂ ਦੀ ਕੋਰੋਨਾ ਡਿਊਟੀ ਦੌਰਾਨ ਮੌਤ ਹੋ ਗਈ ਡਾਕਟਰਾਂ ਤੇ ਉਹਨਾਂ ਦੇ ਪਰਿਵਾਰਾਂ ਨੇ ਦੇਸ਼ ਲਈ ਵੱਡੀ ਕੁਰਬਾਨੀ ਦਿੱਤੀ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਾਧ-ਸੰਗਤ ਲੱਖਾਂ ਦੀ ਗਿਣਤੀ ’ਚ ਡਾਕਟਰਾਂ, ਪੈਰਾਮੈਡੀਕਲ ਸਟਾਫ, ਪੁਲਿਸ ਮੁਲਾਜ਼ਮਾਂ ਤੇ ਐਂਬੂਲੈਂਸ ਡਰਾਇਵਰਾਂ ਨੂੰ ਫਲ ਵੰਡਣ ਦੇ ਨਾਲ-ਨਾਲ ਸਲੂਟ ਕਰਕੇ ਉਨ੍ਹਾਂ ਦਾ ਸਨਮਾਨ ਕਰ ਰਹੀ ਹੈ, ਜਿਸ ਨਾਲ ਕੋਰੋਨਾ ਯੋਧਿਆਂ ਦਾ ਹੌਂਸਲਾ ਵਧਿਆ ਹਾਂ, ਇਹ ਸੱਚ ਹੈ ਕਿ ਚੰਦ ਕੁ ਡਾਕਟਰਾਂ ਖਾਸ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ’ਤੇ ਮਰੀਜ਼ਾਂ ਦੀ ਲੁੱਟ, ਲਾਪਰਵਾਹੀ ਤੇ ਧੱਕੇਸ਼ਾਹੀ ਦੇ ਦੋਸ਼ ਲੱਗੇ ਹਨ ਪਰ ਵੱਡੀ ਗਿਣਤੀ ’ਚ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੇ ਬੜੀ ਦ੍ਰਿੜਤਾ ਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ ਤੇ ਕਰ ਰਹੇ ਹਨ।
ਮਹਾਂਮਾਰੀ ਦੌਰਾਨ ਡਾਕਟਰੀ ਅਮਲੇ ਨੇ ਛੁੱਟੀ ਵੀ ਬਹੁਤ ਘੱਟ ਲਈ ਹੈ ਤੇ ਕਈ ਮਹਿਲਾ ਡਾਕਟਰਾਂ ਤੇ ਨਰਸਾਂ ਨੂੰ ਮਹੀਨਿਆਂ ਬੱਧੀ ਆਪਣੇ ਛੋਟੇ-ਛੋਟੇ ਬੱਚਿਆਂ ਤੋਂ ਵੀ ਦੂਰ ਰਹਿਣਾ ਪਿਆ ਹੈ ਗਰਮੀ ਦੌਰਾਨ ਪੀਪੀਈ ਕਿੱਟਾਂ ਪਹਿਨ ਕੇ ਕੰਮ ਕਰਨਾ ਬੇਹੱਦ ਔਖਾ ਹੈ ਇਸ ਲਈ ਜਨਤਾ ਦਾ ਫਰਜ਼ ਹੈ ਕਿ ਉਹ ਡਾਕਟਰਾਂ ਨਾਲ ਸਦਭਾਵਨਾ ਤੇ ਪ੍ਰੇਮ ਪਿਆਰ ਨਾਲ ਪੇਸ਼ ਆਏ ਬਿਨਾ ਵਜ੍ਹਾ ਡਾਕਟਰਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ਼ ਕਾਰਵਾਈ ਵੀ ਹੋਣੀ ਚਾਹੀਦੀ ਹੈ ਕਿਸੇ ਵੀ ਡਾਕਟਰ ਵੱਲੋਂ ਗਲਤੀ ਜਾਂ ਲਾਪਰਵਾਹੀ ਹੋਣ ’ਤੇ ਕਾਨੂੰਨੀ ਕਾਰਵਾਈ ਜ਼ਰੂਰੀ ਹੈ ਪਰ ਖੁਦ ਹੀ ਡਾਕਟਰਾਂ ਦੀ ਕੁੱਟਮਾਰ ਕਰ ਦੇਣਾ ਗੈਰ-ਕਾਨੂੰਨੀ ਤੇ ਇਨਸਾਨੀਅਤ ਦੇ ਖਿਲਾਫ਼ ਹੈ ਸਜ਼ਾ ਦੇਣ ਦਾ ਅਧਿਕਾਰ ਅਦਾਲਤ ਕੋਲ ਹੈ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਨਹੀਂ ਲੈਣਾ ਚਾਹੀਦਾ ਮਹਾਂਮਾਰੀ ਦੌਰਾਨ ਮਰੀਜ਼ਾਂ ਦੀ ਜਾਨ ਬਚਾਉਣ ’ਚ ਜੁਟੇ ਡਾਕਟਰਾਂ ਦਾ ਅਪਮਾਨ ਨਹੀਂ ਸਗੋਂ ਸਨਮਾਨ ਹੋਣਾ ਚਾਹੀਦਾ ਹੈ ਜੇਕਰ ਡਾਕਟਰਾਂ ਨਾਲ ਮਾੜਾ ਵਿਹਾਰ ਜਾਰੀ ਰਿਹਾ ਤਾਂ ਗੰਭੀਰ ਮਰੀਜ਼ ਨੂੰ ਹੱਥ ਪਾਉਣ ਤੋਂ ਪਹਿਲਾਂ ਡਾਕਟਰ ਸੌ ਵਾਰ ਸੋਚੇਗਾ ਡਾਕਟਰੀ ਪੇਸ਼ੇ ਦਾ ਆਦਰ-ਸਤਿਕਾਰ ਸਭ ਦਾ ਫਰਜ਼ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।