ਮਿਲਟਰੀ ਸਟੇਸ਼ਨ ’ਤੇ ਗੁਪਤ ਗੋਲੀਬਾਰੀ
- ਫੌਜ ਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ
ਸ਼੍ਰੀਨਗਰ (ਏਜੰਸੀ)। Terrorist Attack: ਜੰਮੂ-ਕਸ਼ਮੀਰ ਦੇ ਸੁੰਜਵਾ ਮਿਲਟਰੀ ਸਟੇਸ਼ਨ ’ਤੇ ਸੋਮਵਾਰ ਸਵੇਰੇ ਅੱਤਵਾਦੀਆਂ ਨੇ ਫੌਜ ’ਤੇ ਗੋਲੀਬਾਰੀ ਕੀਤੀ ਹੈ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਮਿਲਟਰੀ ਸਟੇਸ਼ਨ ਦੇ ਬਾਹਰ ਲੁਕੇ ਹੋਏ ਸਨਾਈਪਰ ਗਨ ਨਾਲ ਗੋਲੀਆਂ ਚਲਾਈਆਂ ਹਨ। ਜਵਾਨ ਦੇ ਜਖਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਜ਼ਖਮੀ ਜਵਾਨ ਦੀ ਮੌਤ ਹੋ ਗਈ ਹੈ। ਫੌਜ ਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਡਰੋਨ ਰਾਹੀਂ ਵੀ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। Terrorist Attack
Read This : Terrorist Attack: ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ ਇੱਕ ਜਵਾਨ ਹੋਇਆ ਸ਼ਹੀਦ, 4 ਜ਼ਖਮੀ
ਜੰਮੂ-ਕਸ਼ਮੀਰ ’ਚ 5 ਦਿਨ ਪਹਿਲਾਂ ਢੇਰ ਹੋਏ ਸਨ 5 ਅੱਤਵਾਦੀ | Terrorist Attack
ਜੰਮੂ-ਕਸ਼ਮੀਰ ’ਚ 5 ਦਿਨਾਂ ’ਚ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 29 ਅਗਸਤ ਨੂੰ ਕੁਪਵਾੜਾ ’ਚ ਐਨਕਾਊਂਟਰ ’ਚ 3 ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ ਵਿੱਚੋਂ 2 ਅੱਤਵਾਦੀ ਮਾਛਿਲ ਤੇ ਇੱਕ ਤੰਗਧਾਰ ’ਚ ਮਾਰਿਆ ਗਿਆ ਸੀ। ਫੌਜ ਨੇ ਦੱਸਿਆ ਸੀ ਕਿ ਮਾਛਿਲ ਤੇ ਤੰਗਧਾਰ ’ਚ 28-29 ਅਗਸਤ ਦੀ ਦੇਰ ਰਾਤ ਖਰਾਬ ਮੌਸਮ ਵਿਚਕਾਰ ਸ਼ੱਕੀ ਗਤੀਵਿਧੀ ਵੇਖੀ ਗਈ ਸੀ। ਇਸ ਤੋਂ ਬਾਅਦ ਉਸ ਜਗ੍ਹਾ ’ਤੇ ਫੌਜ ਤੇ ਪੁਲਿਸ ਨੇ ਤਲਾਸ਼ੀ ਸ਼ੁਰੂ ਕੀਤੀ ਸੀ। ਇਸ ਦੌਰਾਨ ਮੁਕਾਬਲਾ ਹੋ ਗਿਆ ਸੀ। Terrorist Attack