ਗੱਲ ਸਿਰਫ਼ ਬਨਾਉਟੀ ਮਿਠਾਸ ਦੀ ਨਹੀਂ ਹੈ | Health
ਬਹੁਰਾਸ਼ਟਰੀ ਕੰਪਨੀਆਂ ਦੇ ਖੁਰਾਕ ਪਦਾਰਥ ਅਤੇ ਡੱਬਾਬੰਦ ਉਤਪਾਦਾਂ ’ਤੇ ਦਹਾਕਿਆਂ ਤੋਂ ਵਿਚਾਰ ਹੁੰਦਾ ਰਿਹਾ ਹੈ, ਪਰ ਜਿਵੇਂ-ਜਿਵੇਂ ਮਰਜ਼ ਦੀ ਦਵਾਈ ਕੀਤੀ ਰੋਗ ਵਧਦਾ ਗਿਆ, ਵਾਲੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਹੁਣ ਜਾ ਕੇ ਵੱਖ-ਵੱਖ ਖੋਜਾਂ ਦੇ ਨਤੀਜਿਆਂ ਦੇ ਅਧਾਰ ’ਤੇ ਵਿਸ਼ਵ ਸਿਹਤ ਸੰਗਠਨ ਨੇ ਖੁਰਾਕ ਪਦਾਰਥਾਂ ਅਤੇ ਪੀਣ ਵਾਲੇ ਪਦਾਰਥਾਂ ’ਚ ਮਿਲਾਏ ਜਾਣ ਵਾਲੀ ਬਨਾਉਟੀ ਮਿਠਾਸ ਨੂੰ ਕੈਂਸਰ ਨੂੰ ਵਧਾਉਣ ਦਾ ਕਾਰਨ ਮੰਨਿਆ ਹੈ ਗੱਲ ਸਿਰਫ਼ ਬਨਾਉਟੀ ਮਿਠਾਸ ਦੀ ਨਹੀਂ ਹੈ, ਤਰ੍ਹਾਂ-ਤਰ੍ਹਾਂ ਨਾਲ ਭਾਰਤੀ ਭੋਜਨ ਦੇ ਸਿਹਤਮੰਦ ਕਾਰਨਾਂ ਨੂੰ ਕੁਚਲਣ ਅਤੇ ਸਿਹਤ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਦੀ ਵੀ ਹੈ।
ਇਹ ਵੀ ਪੜ੍ਹੋ : ਡਿਪਟੀ ਡਾਇਰੈਕਟਰ ਫ਼ਿਰੋਜ਼ਪੁਰ ਨੇ ਰਾਤ ਸਮੇਂ ਗੁਰੂਹਰਸਹਾਏ ਸ਼ਹਿਰ ਦਾ ਦੌਰਾ ਕੀਤਾ
ਸੈਂਟਰ ਫਾਰ ਸਾਇੰਸ ਅਤੇ ਐਨਵਾਇਰਮੈਂਟ (ਸੀਐਸਈ) ਨੇ ਹਾਲ ਹੀ ’ਚ ਆਪਣੇ ਇੱਕ ਸਰਵੇ ’ਚ ਦੱਸਿਆ ਕਿ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਵੇਚੀਆਂ ਜਾਣ ਵਾਲੀਆਂ ਕੁਝ ਸਵਾਦਿਸ਼ਟ ਖੁਰਾਕੀ ਸਮੱਗਰੀਆਂ ’ਚ ਸਿਹਤ ਲਈ ਨੁਕਸਾਨਦੇਹ ਤੱਤ ਹਨ ਇਸ ਦੀ ਤਿੱਖੀ ਪ੍ਰਤੀਕਿਰਿਆ ਹੋਈ ਚਾਹ ਅਤੇ ਭੂਜੀਆ, ਕੋਲਡ ਡਿ੍ਰੰਕਸ ਅਤੇ ਸਮੋਸਾ ਅਤੇ ਨਾਨ ਦਾ ਮਜ਼ਾ ਲੈਣ ਵਾਲੇ ਭਾਰਤੀਆਂ ’ਚ ਬਹਿਸ ਛਿੜ ਗਈ ਹੈ ਕਿ ਆਖ਼ਰ ਇਹ ਕਿਵੇਂ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਭਾਰਤ ’ਚ ਨੈਸਲੇ ਕੰਪਨੀ ਵੱਲੋਂ ਬਣਾਈ ਜਾਣ ਵਾਲੀ ਮੈਗੀ ’ਤੇ ਗੁਣਵੱਤਾ ਸਬੰਧੀ ਉੱਠੇ ਸਵਾਲ ਵੀ ਹੈਰਾਨ ਕਰਨ ਵਾਲੇ ਹਨ ਮਿਲਾਵਟ ਵਾਲੇ ਖੁਰਾਕੀ ਪਦਾਰਥਾਂ ਅਤੇ ਡੱਬਾਬੰਦ ਉਤਪਾਦਾਂ ਦੇ ਵਧਦੇ ਰੁਝਾਨ ਨਾਲ ਦੇਸ਼ ਦੇ ਲੋਕਾਂ ਦੀ ਸਿਹਤ ਦਾਅ ’ਤੇ ਲੱਗਹ ਹੈ, ਪਰ ਉਨ੍ਹਾਂ ’ਤੇ ਕੰਟਰੋਲ ਦੀ ਕੋਈ ਸਥਿਤੀ ਬਣਦੀ ਹੋਈ ਨਹੀਂ ਦਿਸ ਰਹੀ ਹੈ। (Health)
ਸਖ਼ਤ ਕਾਨੂੰਨ ਨਾਲ ਹੀ ਸਿਆਸੀ ਇੱਛਾਸ਼ਕਤੀ ਦਿਖਾਉਣੀ ਹੋਵੇਗੀ | Health
ਵਿਦੇਸ਼ੀ ਪੂੰਜੀ ਅਤੇ ਰੁਜ਼ਗਾਰ ਦੀ ਆੜ ’ਚ ਇਨ੍ਹਾਂ ਕੰਪਨੀਆਂ ਦੀਆਂ ਆਰਥਿਕ ਇੱਛਾਵਾਂ, ਗਲਤ ਹਰਕਤਾਂ ਅਤੇ ਸਿਹਤ ਨੂੰ ਚੌਪਟ ਕਰਨ ਵਾਲੀਆਂ ਸਥਿਤੀਆਂ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਦੇਸ਼ ’ਚ ਗੁਣਵੱਤਾ ਵਾਲੇ ਖੁਰਾਕੀ ਪਦਾਰਥ ਹੀ ਲੋਕਾਂ ਦੀ ਸਿਹਤ ਦੀ ਰੱਖਿਆ ਕਰ ਸਕਦੇ ਹਨ, ਇਸ ਲਈ ਸਖ਼ਤ ਕਾਨੂੰਨ ਨਾਲ ਹੀ ਸਿਆਸੀ ਇੱਛਾਸ਼ਕਤੀ ਦਿਖਾਉਣੀ ਹੋਵੇਗੀ ਬਹੁਰਾਸ਼ਟਰੀ ਕੰਪਨੀਆਂ ਦੇ ਖੁਰਾਕ ਉਤਪਾਦਾਂ ਨਾਲ ਬਿਮਾਰੀ ਇੱਕ ਵਿਆਪਕ ਸਮੱਸਿਆ ਬਣ ਗਈ ਹੈ ਪੜੇ੍ਹ-ਲਿਖੇ, ਅਨਪੜ੍ਹ, ਗਰੀਬ, ਅਮੀਰ, ਇਸਤਰੀ, ਪੁਰਸ਼, ਨੌਜਵਾਨ, ਬਜ਼ੁਰਗ ਸਾਰੇ ਇਨ੍ਹਾਂ ਉਤਪਾਦਾਂ ਦੇ ਆਦੀ ਹੋ ਕੇ ਪ੍ਰੇਸ਼ਾਨ ਹਨ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਸਾਰਿਆਂ ਨੂੰ ਕਿਸੇ-ਨਾ-ਕਿਸੇ ਬਿਮਾਰੀ ਦੀ ਸ਼ਿਕਾਇਤ ਹੈ। (Health)
ਇਹ ਵੀ ਪੜ੍ਹੋ : ਵਟਸਐਪ ’ਤੇ ਵਿਕ ਰਿਹਾ ਸ਼ੇਰ ਦਾ ਬੱਚਾ, ਮਾਮਲਾ ਦਰਜ਼, ਸ਼ਾਵਕ ਦਾ ਨਹੀਂ ਲੱਗਿਆ ਕੋਈ ਪਤਾ
ਚਾਰੇ ਪਾਸੇ ਬਿਮਾਰੀਆਂ ਦਾ ਅਭੇਦ ਘੇਰਾ ਹੈ ਲਗਾਤਾਰ ਵਧਦੀਆਂ ਹੋਈਆਂ ਬਿਮਾਰੀਆਂ ਦਾ ਮੁੱਖ ਕਾਰਨ ਬਹੁਰਾਸ਼ਟਰੀ ਕੰਪਨੀਆਂ ਦੇ ਖੁਰਾਕੀ ਉਤਪਾਦਾਂ ਦਾ ਭਾਰਤੀ ਭੋਜਨ ’ਚ ਸ਼ਾਮਲ ਹੋਣਾ ਹੈ ਇਨ੍ਹਾਂ ਬਿਮਾਰੀਆਂ ਨੂੰ ਰੋਕਣ ਲਈ ਨਵੀਆਂ-ਨਵੀਆਂ ਇਲਾਜ ਪ੍ਰਣਾਲੀਆਂ ਅਤੇ ਖੋਜਾਂ ਨਾਕਾਮ ਹੋ ਰਹੀਆਂ ਹਨ ਜਿਵੇਂ-ਜਿਵੇਂ ਵਿਗਿਆਨ ਰੋਗ ਪ੍ਰਤੀਰੋਧਕ ਔਸ਼ਧੀਆਂ ਦਾ ਨਿਰਮਾਣ ਕਰਦਾ ਹੈ, ਉਂਵੇਂ-ਉਵੇਂ ਬਿਮਾਰੀਆਂ ਨਵੇਂ ਰੂਪ, ਨਵੇਂ ਨਾਂਅ ਅਤੇ ਨਵੇਂ ਮਾਹੌਲ ’ਚ ਪੇਸ਼ ਹੋ ਰਹੀਆਂ ਹਨ, ਇਨ੍ਹਾਂ ਵਧਦੀਆਂ ਬਿਮਾਰੀਆਂ ਦਾ ਕਾਰਨ ਜੰਕ ਫੂਡ, ਡੱਬਾਬੰਦ ਉਤਪਾਦ ਅਤੇ ਬਨਾਉਟੀ ਮਿਠਾਸ ਹੈ। (Health)
ਵਿਸ਼ਵ ਸਿਹਤ ਸੰਗਠਨ ਦੇ ਕੈਂਸਰ ਰਿਸਰਚ ਵਿਭਾਗ ਦੇ ਅਧਿਐਨ ਦਾ ਹਵਾਲਾ ਦਿੱਤਾ ਗਿਆ ਹੈ
ਜਾਂਚ ਏਜੰਸੀਆਂ ਦੀ ਲਾਪਰਵਾਹੀ, ਵਸੀਲਿਆਂ ਦੀ ਘਾਟ, ਭਿ੍ਰਸ਼ਟਾਚਾਰ, ਕੇਂਦਰ-ਸੂਬਾ ਸਹਿਯੋਗ ਦੀ ਘਾਟ ਅਤੇ ਲੱਚਰ ਸਜ਼ਾ-ਵਿਵਸਥਾ ਦਾ ਖਮਿਆਜਾ ਖ਼ਪਤਕਾਰਾਂ ਨੂੰ ਆਪਣੀ ਸਿਹਤ ਨੂੰ ਖਤਰੇ ’ਚ ਪਾ ਕੇ ਚੁਕਾਉਣਾ ਪੈ ਰਿਹਾ ਹੈ ਦੁਨੀਆ ’ਚ ਬਹੁਰਾਸ਼ਟਰੀ ਕੋਲਡ ਡਿ੍ਰੰਕਸ ਵਾਲੀਆਂ ਕੰਪਨੀਆਂ ਦੇ ਪੀਣਯੋਗ ਪਦਾਰਥ, ਸੋਡਾ, ਚੁਇੰਗਮ ਆਦਿ ਪਦਾਰਥਾਂ ’ਚ ਬਨਾਉਂਟੀ ਮਿਠਾਸ ਦੀ ਧੜੱਲੇ ਨਾਲ ਵਰਤੋਂ ਕੀਤੀ ਜਾਂਦੀ ਹੈ ਦਰਅਸਲ, ਮਨੁੱਖ ’ਤੇ ਕੈਂਸਰਕਾਰਕ ਅਸਰ ਦੇ ਬਾਬਤ ਅੰਤਰਰਾਸ਼ਟਰੀ ਏਜੰਸੀ ਆਈਏਆਰਸੀ ਅਤੇ ਵਿਸ਼ਵ ਸਿਹਤ ਸੰਗਠਨ ਦੇ ਕੈਂਸਰ ਰਿਸਰਚ ਵਿਭਾਗ ਦੇ ਅਧਿਐਨ ਦਾ ਹਵਾਲਾ ਦਿੱਤਾ ਗਿਆ ਹੈ ਬਿਨਾਂ ਸ਼ੱਕ, ਇਨ੍ਹਾਂ ਨਤੀਜਿਆਂ ਨੇ ਦੁਨੀਆਭਰ ਦੇ ਖ਼ਪਤਕਾਰਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। (Health)
ਇਹ ਵੀ ਪੜ੍ਹੋ : ਸਰਕਾਰ ਦੀ ਨਵੀਂ ਸਕੀਮ ਦਾ 10 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਲਾਭ
ਜੋ ਲੰਮੇ ਸਮੇਂ ਤੋਂ ਇਨ੍ਹਾਂ ਉਤਪਾਦਾਂ ਦੀ ਵਰਤੋਂ ਸਬੰਧੀ ਦੁਵਿਧਾ ’ਚ ਸੀ ਮਾਹਿਰਾਂ ਨੇ ਉਸ ਪੁਰਾਣੀ ਦਲੀਲ ਨੂੰ ਤਰਜ਼ੀਹ ਨਹੀਂ ਦਿੱਤੀ ਕਿ ਇੱਕ ਸੀਮਤ ਮਾਤਰਾ ’ਚ ਬਨਾਉਟੀ ਮਿਠਾਸ ਨਾਲ ਬਣੇ ਉਤਪਾਦ ਖਤਰਨਾਕ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਨਿਸ਼ਚਿਤ ਹੀ ਬਹੁਰਾਸ਼ਟਰੀ ਕੰਪਨੀਆਂ ਆਪਣੇ ਮੁਨਾਫੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ, ਬਾਵਜ਼ੂਦ ਇਸ ਦੇ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ’ਚ ਪ੍ਰਭਾਵਸ਼ਾਲੀ ਇਨ੍ਹਾਂ ਕੰਪਨੀਆਂ ਖਿਲਾਫ਼ ਕੋਈ ਵੀ ਗੱਲ ਨਕਾਰਖਾਨੇ ’ਚ ਤੂਤੀ ਦੀ ਅਵਾਜ਼ ਬਣ ਕੇ ਰਹਿ ਜਾਂਦੀ ਸੀ ਭਾਰਤ ’ਚ ਵੀ ਅਜਿਹੀਆਂ ਕੰਪਨੀਆਂ ਤੇਜ਼ੀ ਨਾਲ ਪੈਰ ਪਸਾਰ ਰਹੀਆਂ ਹਨ। (Health)
ਭਾਰਤੀ ਪਰਿਵਾਰਾਂ ’ਚ ਇੰਸਟੈਂਟ ਨੂਡਲਸ, ਆਲੂ ਦੀ ਚਿਪਸ, ਕੋਲਡ ਡਿੰ੍ਰਕਸ ਨੇ ਕਹਿਰ ਵਰ੍ਹਾਇਆ ਹੈ, ਇਹ ਤਮਾਮ ਖੁਰਾਕ ਅਤੇ ਪੀਣਯੋਗ ਉਤਪਾਦ ਭਾਵੇਂ ਹੀ ਜਾਇਕੇਦਾਰ ਹੁੰਦੇ ਹਨ ਪਰ ਇਨ੍ਹਾਂ ਦੀ ਵਰਤੋਂ ਸਿਹਤ ਨੂੰ ਚੌਪਟ ਕਰ ਰਹੀ ਹੈ ਇਨ੍ਹਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ, ਆਖਰ ਕਿਉਂ ਨਾ ਵਧੇ, ਸਾਡੇ ਤਮਾਮ ਵੱਡੇ ਸੁਪਰਸਟਾਰਸ ਉਨ੍ਹਾਂ ਦੀ ਮਸ਼ਹੂਰੀ ਜੋ ਕਰਦੇ ਹਨ ਆਖ਼ਰ, ਕੋਈ ਅਜਿਹਾ ਉਤਪਾਦ ਨੁਸਾਨਦੇਹ ਕਿਵੇਂ ਹੋ ਸਕਦਾ ਹੈ, ਜਿਸ ਦੀ ਮਸ਼ਹੂਰੀ ’ਚ ਕਿਸੇ ਪਿਆਰੇ ਜਿਹੇ ਬੱਚੇ ਦੀ ਅਵਾਜ਼ ਸੁਣਾਈ ਦਿੰਦੀ ਹੋਵੇ ਜਾਂ ਜਿਨ੍ਹਾਂ ’ਚ ‘ਆਪਣੇ ਗ੍ਰੈਂਡਪੇਰੈਂਟਸ ਨਾਲ ਪਿਆਰ ਕਰੋ’ ‘ਕੁਝ ਮਿੱਠਾ ਹੋ ਜਾਵੇ’ ਵਰਗ ਇਸ਼ਤਿਹਾਰ ਜਨਮਦਿਨ ਤੋਂ ਲੈ ਕੇ ਵਿਆਹ ਤੱਕ ਹਰ ਮੌਕੇ ਲਈ ਪਸਰੇ ਹਨ, ਜੋ ਭਾਵਨਾਤਮਕ ਮੁੱਲਾਂ ਨਾਲ ਖਿਲਵਾੜ ਕਰਦੇ ਹਨ। (Health)
ਇਹ ਵੀ ਪੜ੍ਹੋ : ਜਦੋਂ ਪਹਿਲੀ ਵਾਰ ਫਿਲਮ ਦੇਖ ਕੇ ਔਰਤਾਂ ਹੋਈਆਂ ਬੇਹੋਸ਼, ਆਓ ਜਾਣੀਏ ਕੀ ਹੈ ਮਾਮਲਾ…
ਜੇਕਰ ਅਸੀਂ ਇਨ੍ਹਾਂ ਇਸ਼ਤਿਹਾਰਾਂ ’ਤੇ ਭਰੋਸਾ ਕਰੀਏ ਤਾਂ ਪਾਵਾਂਗੇ ਕਿ ਕੈਡਬਰੀ, ਚਿਪਸ ਅਤੇ ਕੋਲਾ ਦੀ ਵਰਤੋਂ ਕਰਨ ਵਾਲੇ ਲੋਕ ਆਮ ਲੋਕਾਂ ਦੀ ਤੁਲਨਾ ’ਚ ਜ਼ਿਆਦਾ ਪ੍ਰੇਮਪੂਰਨ, ਸੱਭਿਆ, ਆਧੁਨਿਕ ਅਤੇ ਸੰਵੇਦਨਸ਼ੀਲ ਹੰਦੇ ਹਨ ਅਤੇ ਬਰਗਰ ਅਤੇ ਪਿਜ਼ਾ ਕਾਰਨ ਤੁਸੀਂ ਬਿਹਤਰ ਦੋਸਤ ਸਾਬਤ ਹੋ ਸਕਦੇ ਹੋ ਤਾਂ ਆਖਰ ਮਾਜਰਾ ਕੀ ਹੈ? ਕੈਡਬਰੀ ਨੇ ਤਾਂ ਭਾਰਤੀ ਦੇਸੀ ਮਿਠਾਈਆਂ ਦੇ ਭਵਿੱਖ ਨੂੰ ਹੀ ਧੁੰਦਲਾ ਕਰ ਦਿੱਤਾ ਹੈ ਸਿਹਤ ਸਥਿਤੀਆਂ ਬੇਹੱਦ ਚਿੰਤਾਜਨਕ ਹਨ ਭਾਰਤੀ ਮੱਧ ਵਰਗ ਦੀ ਡਾਇਟ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਜਿਵੇਂ-ਜਿਵੇਂ ਮੱਧ ਵਰਗ ਦੀ ਆਮਦਨੀ ਅਤੇ ਖਰਚ ਸਮਰੱਥਾ ਵਧਦੀ ਜਾ ਰਹੀ ਹੈ, ਉਸ ਨੂੰ ਆਪਣੇ ਸਰੀਰ ’ਚ ਕੈਲੋਰੀਜ ਦੀ ਮਾਤਰਾ ਵਧਾਉਣ ਦੇ ਹੋਰ ਮੌਕੇ ਮਿਲ ਰਹੇ ਹਨ।
ਓਦਾਂ ਵੀ ਭਾਰਤੀ ਪਰੰਪਰਾਗਤ ਤੌਰ ’ਤੇ ਭੋਜਨਪ੍ਰੇਮੀ ਹੁੰਦੇ ਹਨ
ਓਦਾਂ ਵੀ ਭਾਰਤੀ ਪਰੰਪਰਾਗਤ ਤੌਰ ’ਤੇ ਭੋਜਨਪ੍ਰੇਮੀ ਹੁੰਦੇ ਹਨ ਅਜਿਹੇ ’ਚ ਜੇਕਰ ਜਾਇਕੇਦਾਰ ਪਰ ਸਸਤੇ ਖੁਰਾਕ ਪਦਾਰਥ ਅਸਾਨੀ ਨਾਲ ਮੁਹੱਈਆ ਹੋਣ ਤਾਂ ਕੀ ਕਹਿਣਾ ਭਾਵੇਂ ਹੀ ਇਹ ਜਾਇਕਾ ਜ਼ਹਿਰੀਲਾ ਹੋਵੇ ਇਸ ’ਚ ਜਾਗਰੂਕਤਾ ਦੀ ਕਮੀ ਅਤੇ ਅਨੈਤਿਕ ਇਸ਼ਤਿਹਾਰ ਨੂੰ ਵੀ ਜੋੜ ਲਈਏ ਤਾਂ ਅਸੀਂ ਪਾਵਾਂਗੇ ਕਿ ਅਸੀਂ ਭਿਆਨਕ ਸਥਿਤੀ ਵੱਲ ਵਧਦੇ ਜਾ ਰਹੇ ਹਾਂ ਇਹ ਜਾਂਚਣ ਲਈ ਸਾਨੂੰ ਕਿਸੇ ਲੈਬੋਰੇਟਰੀ ਸਟੱਡੀ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਜੋ ਖਾ ਰਹੇ ਹਾਂ, ਉਨ੍ਹਾਂ ’ਚੋਂ ਕੁਝ ਚੀਜਾਂ ਸਾਡੀ ਸਿਹਤ ਲਈ ਵਾਕਈ ਨੁਕਸਾਨਦੇਹ ਹਨ ਇੱਕ ਜੂਸ ਬ੍ਰਾਂਡ ਅਜਿਹਾ ਅੰਬਰਸ ਵੇਚਦਾ ਹੈ, ਜਿਸ ਦੇ ਹਰ ਗਲਾਸ ’ਚ ਅੱਠ ਚਮਚ ਸ਼ੱਕਰ ਹੋ ਸਕਦੀ ਹੈ।
ਇੰਸਟੈਂਟ ਨੂਡਲਸ ਦਾ ਇੱਕ ਪੈਕ ਅਸ਼ੁੱਧ ਅਤੇ ਬੇਢੰਗੇ ਸਟਾਰਚ ਤੋਂ ਵਧ ਕੇ ਕੁਝ ਨਹੀਂ ਹੁੰਦਾ ਬੱਚਿਆਂ ਨੂੰ ਦੁੱਧ ਨਾਲ ਪਿਆਏ ਜਾਣ ਵਾਲੇ ਜੌਂ ਦੇ ਬਣੇ ਕਥਿਤ ਪੋਸ਼ਕ ਆਹਾਰ ਸ਼ੱਕਰ ਨਾਲ ਭਰੇ ਹੁੰਦੇ ਹਨ ਨਾਸ਼ਤੇ ’ਚ ਜੋ ਮਹਿੰਗੇ ਖੁਰਾਕ ਪਦਾਰਥ ਲਏ ਜਾਂਦੇ ਹਨ, ਉਨ੍ਹਾਂ ਦੀ ਹੈਲਥ ਵੈਲਿਊ ਇੱਕ ਮਾਮੂਲੀ ਰੋਟੀ ਜਿੰਨੀ ਵੀ ਨਹੀਂ ਹੁੰਦੀ ਤਲੀਆਂ ਹੋਈਆਂ ਆਲੂ ਦੀਆਂ ਚਿਪਸਾਂ ਅਤੇ ਪੇਟੀਜ਼, ਬਰਗਰ ਨਿਸ਼ਚਿਤ ਹੀ ਸਿਹਤਮੰਦ ਚੀਜ਼ਾਂ ਨਹੀਂ ਹਨ ਇਸ ਦੇ ਬਾਵਜ਼ੂਦ ਇਨ੍ਹਾਂ ਉਤਪਾਦਾਂ ਦੇ ਨਿਰਮਾਤਾ ਬ੍ਰਾਂਡ ਟੀ. ਵੀ. ’ਤੇ ਮਸ਼ਹੂਰੀ ਲਈ ਕਰੋੜਾਂ ਰੁਪਏ ਖਰਚ ਕਰਦੇ ਹਨ ਤਾਂ ਕਿ ਸਾਡੇ ਮਨ ’ਚ ਇਨ੍ਹਾਂ ਉਤਪਾਦਾਂ ਪ੍ਰਤੀ ਇੱਛਾ ਜਗਾਈ ਜਾ ਸਕੇ ਇਨ੍ਹਾਂ ਉਤਪਾਦਾਂ ਕਾਰਨ ਸਾਡਾ ਵਜ਼ਨ ਵਧ ਰਿਹਾ ਹੈ।
ਇਹ ਵੀ ਪੜ੍ਹੋ : ਵੀਜ਼ੇ ਲਈ ਠੱਗੀਆਂ ਦਾ ਜ਼ਾਲ
ਤਣਾਅ ਅਤੇ ਟੈਨਸ਼ਨ ’ਚ ਜੀਅ ਰਹੇ ਹਾਂ, ਸ਼ੂਗਰ ਦੇ ਰੋਗੀ ਸਿਖ਼ਰ ’ਤੇ ਪਹੁੰਚ ਰਹੇ ਹਨ, ਦਿਲ ਦੇ ਰੋਗ ਦੇ ਅੰਕੜੇ ਵੀ ਇਨ੍ਹਾਂ ਖੁਰਾਕ ਪਦਾਰਥਾਂ ਦੇ ਵਧਦੇ ਰੁਝਾਨ ਕਾਰਨ ਹੈਰਾਨੀ ਵਾਲੇ ਹਨ ਨਿਸ਼ਚਿਤ ਤੌਰ ’ਤੇ ਪੂਰੀ ਦੁਨੀਆ ’ਚ ਖਤਰਨਾਕ ਬਨਾਉਂਟੀ ਮਿਠਾਸ, ਡੱਬਾਬੰਦ ਉਤਪਾਦ ਅਤੇ ਜੰਕਫੂਡ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਬਹਿਸ ਦਾ ਆਗਾਜ਼ ਹੋਵੇਗਾ ਸਵਾਲ ਸਿਰਫ਼ ਬਹੁਰਾਸ਼ਟਰੀ ਕੰਪਨੀਆਂ ਦੇ ਉਤਪਾਦਾਂ ਦਾ ਹੀ ਨਹੀਂ ਹੈ, ਜਿਨ੍ਹਾਂ ਮਿਠਾਈਆਂ ਅਤੇ ਨਮਕੀਨ ਨੂੰ ਅਸੀਂ ਆਪਣੀ ਪਰੰਪਰਾਗਤ ਵਿਰਾਸਤ ਦਾ ਇੱਕ ਹਿੱਸਾ ਸਮਝਦੇ ਹਾਂ, ਘਰਾਂ ਅਤੇ ਰੇਸਤਰਾਂ ’ਚ ਜਿਸ ਤਰ੍ਹਾਂ ਦਾ ਫਾਸਟ ਫੂਡ ਪਰੋਸਿਆ ਜਾਂਦਾ ਹੈ, ਰੇਲਵੇ ਸਟੇਸ਼ਨਾਂ ’ਤੇ ਜਿਸ ਤਰ੍ਹਾਂ ਦੇ ਸਮੋਸੇ ਤੇ ਪਕੌੜੇ ਵੇਚੇ ਜਾਂਦੇ ਹਨ, ਉਹ ਸਾਰੇ ਸਾਡੇ ਲਈ ਨੁਕਸਾਨਦੇਹ ਹਨ ਪਰ ਨਾ ਤਾਂ ਸਰਕਾਰ, ਨਾ ਇਹ ਕੰਪਨੀਆਂ ਅਤੇ ਨਾ ਹੀ ਅਸੀਂ ਇਸ ਸਬੰਧੀ ਚਿੰਤਿਤ ਹਾਂ ਹੋ ਸਕਦਾ ਹੈ।
ਕਿ ਆਉਣ ਵਾਲੇ ਕੁਝ ਸਾਲਾਂ ’ਚ ਸਾਨੂੰ ਇਸ ਦੀ ਕੀਮਤ ਅਦਾ ਕਰਨੀ ਪਵੇ ਅੱਜ ਅਸੀਂ ਜਿਸ ਖੁਸ਼ਹਾਲੀ ’ਤੇ ਮਾਣ ਕਰਦੇ ਹਾਂ, ਉਹੀ ਸਾਡੇ ਲਈ ਮਹਿੰਗਾ ਸੌਦਾ ਸਾਬਤ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਕੋਲ ਖਾਣ ਨੂੰ ਕੁਝ ਨਹੀਂ ਹੁੰਦਾ, ਉਹ ਭੋੋਜਨ ਨੂੰ ਬੁਨਿਆਦੀ ਜ਼ਰੂਰਤ ਮੰਨਦੇ ਹਨ, ਪਰ ਜਿਨ੍ਹਾਂ ਦੇ ਸਾਹਮਣੇ ਪੋਸ਼ਣ ਦੀ ਕੋਈ ਸਮੱਸਿਆ ਨਹੀਂ ਹੈ, ਉਹ ਇਸ ਨੂੰ ਅਨੰਦ ਦਾ ਇੱਕ ਹੋਰ ਜ਼ਰੀਆ ਮੰਨਦੇ ਹਨ ਅਲਬੱਤਾ ਅਤੀ ਹਰ ਚੀਜ ਦੀ ਮਾੜੀ ਹੈ ਸਾਨੂੰ ਬਹੁਰਾਸ਼ਟਰੀ ਕੰਪਨੀਆਂ ’ਤੇ ਲਗਾਮ ਕੱਸਣ ਦੀ ਜ਼ਰੂਰਤ ਹੈ, ਕਿਉਂਕਿ ਲੱਗਦਾ ਨਹੀਂ ਕਿ ਉਹ ਆਪਣੇ ਉਤਪਾਦਾਂ ’ਚ ਪੌਸ਼ਟਿਕਤਾ ਪਰੋਸਦੀਆਂ ਹਨ ਜਾਂ ਇਸ਼ਤਿਹਾਰਾਂ ’ਚ ਕਿਸੇ ਤਰ੍ਹਾਂ ਦੀ ਨੈਤਿਕਤਾ ਨਾ ਨਿਰਵਾਹ ਕਰਦੀਆਂ ਹਨ ਜੇਕਰ ਉਹ ਕੋਈ ਅਜਿਹੀ ਚੀਜ਼ ਵੇਚ ਰਹੀਆਂ ਹਨ, ਜਿਸ ਦੇ ਲੰਮੇ ਸਮੇਂ ਲਈ ਨਤੀਜੇ ਖਤਰਨਾਕ ਹੋ ਸਕਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਖੁਲਾਸਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹੁਣ ਇਸ ਸ਼ਹਿਰ ‘ਚ ਵੀ ਕਈ ਆਈਲੈਟਸ ਸੈਂਟਰ ਕਰ ਦਿੱਤੇ ਬੰਦ!
ਜੰਕ ਵੇਚਣ ਵਾਲੀਆਂ ਕੰਪਨੀਆਂ ਤੋਂ ਸਾਡੇ ਬੱਚਿਆਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਇਸ਼ਤਿਹਾਰਾਂ ਨੂੰ ਨਿਯਮ-ਕਾਇਦਿਆਂ ਦੇ ਦਾਇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ ਭੋਜਨ ’ਚ ਜ਼ਹਿਰ ਪਰੋਸਣ ਵਾਲੇ ਦੇਸ਼ ਦੇ ਲੋਕਾਂ ਲਈ ਇੱਕ ਵੱਡਾ ਖਤਰਾ ਹਨ, ਇਸ ਖਤਰੇ ਤੋਂ ਲੋਕਾਂ ਨੂੰ ਬਚਾਉਣ ਲਈ ਸਿਰਫ਼ ਕਾਰੋਬਾਰੀ ਜਾਂ ਵਿਵਸਥਾ ਦੀ ਸਮੱਸਿਆ ਮੰਨ ਕੇ ਹੱਲ ਕਰਨਾ ਸਹੀ ਨਹੀਂ ਹੈ, ਸਗੋਂ ਸਖ਼ਤ ਅਤੇ ਨਿਰਪੱਖ ਕਾਨੂੰਨ ਵਿਵਸਥਾ ਬਣਨੀ ਚਾਹੀਦੀ ਹੈ ਫਿਲਹਾਲ, ਇਸ ਮੁੱਦੇ ਨੂੰ ਦੁਨੀਆ ’ਚ ਨਵਾਂ ਵਿਚਾਰ ਮਿਲਣਾ ਤੈਅ ਹੈ ਲੋਕ-ਸਿਹਤ ਦੀ ਦਿ੍ਰਸ਼ਟੀ ਨਾਲ ਇਹ ਕਦਮ ਜ਼ਰੂਰੀ ਵੀ ਹੈ। (Health)