ਭਾਰਤ ’ਚ ਇਹ ਹੀ ਫਾਰਮੂਲੇ ਨਾਲ ਕੋਵਿਸ਼ੀਲਡ ਬਣੀ | AstraZeneca Covishield Vaccine
ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ ਨੇ ਮੰਨਿਆ ਹੈ ਕਿ ਇਸ ਦੀ ਕੋਵਿਡ-19 ਵੈਕਸੀਨ ਦੇ ਖਤਰਨਾਕ ਮਾੜੇ ਪ੍ਰਭਾਵ ਹੋ ਸਕਦੇ ਹਨ। ਹਾਲਾਂਕਿ, ਇਹ ਬਹੁਤ ਘੱਟ ਮਾਮਲਿਆਂ ’ਚ ਹੀ ਵਾਪਰਦਾ ਹੈ। ਭਾਰਤ ’ਚ ਸੀਰਮ ਇੰਸਟੀਚਿਊਟ ਨੇ ਫਾਰਮੂਲੇ ਤੋਂ ਕੋਵਿਸ਼ੀਲਡ ਨਾਂਅ ਦੀ ਇੱਕ ਵੈਕਸੀਨ ਬਣਾਈ ਹੈ। ਬ੍ਰਿਟਿਸ਼ ਮੀਡੀਆ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਐਸਟਰਾਜੇਨੇਕਾ ’ਤੇ ਦੋਸ਼ ਹੈ ਕਿ ਉਨ੍ਹਾਂ ਦੇ ਟੀਕੇ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ। ਕਈਆਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। (AstraZeneca Covishield Vaccine)
Happy Birthday Rohit Sharma: ਰੋਹਿਤ ਸ਼ਰਮਾ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਦੇ 5 ਇਤਿਹਾਸਕ ਰਿਕਾਰਡ
ਕੰਪਨੀ ਖਿਲਾਫ ਹਾਈ ਕੋਰਟ ਵਿੱਚ 51 ਕੇਸ ਚੱਲ ਰਹੇ ਹਨ। ਪੀੜਤਾਂ ਨੇ ਐਸਟਰਾਜੇਨੇਕਾ ਤੋਂ ਕਰੀਬ 1 ਹਜਾਰ ਕਰੋੜ ਰੁਪਏ ਦੇ ਮੁਆਵਜੇ ਦੀ ਮੰਗ ਕੀਤੀ ਹੈ। ਬਿ੍ਰਟਿਸ ਹਾਈ ਕੋਰਟ ਨੂੰ ਸੌਂਪੇ ਗਏ ਦਸਤਾਵੇਜਾਂ ਵਿੱਚ, ਕੰਪਨੀ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਕੁਝ ਮਾਮਲਿਆਂ ਵਿੱਚ ਥ੍ਰੋਮੋਸਿਸ ਥ੍ਰੋਮੋਸਾਈਟੋਪੇਨੀਆ ਸਿੰਡਰੋਮ ਭਾਵ ਟੀਟੀਐਸ ਦਾ ਕਾਰਨ ਬਣ ਸਕਦੀ ਹੈ। ਇਸ ਬਿਮਾਰੀ ਦੇ ਕਾਰਨ ਸਰੀਰ ਵਿੱਚ ਖੂਨ ਦੇ ਥੱਕੇ ਬਣ ਜਾਂਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ। (AstraZeneca Covishield Vaccine)
ਸਭ ਤੋਂ ਪਹਿਲਾਂ ਬ੍ਰਿਟਿਸ਼ ਨਾਗਰਿਕ ਜੈਮੀ ਸਕਾਟ ਨੇ ਦੇਸ ਦਾਇਰ ਕੀਤਾ | AstraZeneca Covishield Vaccine
ਅਪਰੈਲ 2021 ’ਚ, ਜੈਮੀ ਸਕਾਟ ਨਾਂਅ ਦੇ ਇੱਕ ਵਿਅਕਤੀ ਨੂੰ ਇਹ ਟੀਕਾ ਲੱਗਿਆ ਸੀ। ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਸਰੀਰ ਵਿੱਚ ਖੂਨ ਦੇ ਥੱਕੇ ਬਣਨ ਦਾ ਸਿੱਧਾ ਅਸਰ ਉਸ ਦੇ ਦਿਮਾਗ ’ਤੇ ਪਿਆ। ਇਸ ਤੋਂ ਇਲਾਵਾ ਸਕਾਟ ਦੇ ਦਿਮਾਗ ਵਿੱਚ ਵੀ ਅੰਦਰੂਨੀ ਖੂਨ ਵਹਿ ਗਿਆ। ਰਿਪੋਰਟ ਮੁਤਾਬਕ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਕਿਹਾ ਕਿ ਉਹ ਸਕਾਟ ਨੂੰ ਨਹੀਂ ਬਚਾ ਸਕਣਗੇ।
ਐਸਟ੍ਰਾਜੇਨੇਕਾ ਨੇ 6 ਮਿਲੀਅਨ ਲੋਕਾਂ ਦੀ ਜਾਨ ਬਚਾਈ | AstraZeneca Covishield Vaccine
ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਪਰੈਲ 2021 ’ਚ ਹੀ ਉਨ੍ਹਾਂ ਨੇ ਉਤਪਾਦ ਦੀ ਜਾਣਕਾਰੀ ’ਚ ਕੁਝ ਮਾਮਲਿਆਂ ’ਚ ਟੀਟੀਐੱਸ ਦੇ ਖਤਰੇ ਨੂੰ ਸ਼ਾਮਲ ਕੀਤਾ ਸੀ। ਕਈ ਅਧਿਐਨਾਂ ’ਚ ਇਹ ਸਾਬਤ ਹੋਇਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਐਸਟਰਾਜੇਨੇਕਾ ਵੈਕਸੀਨ ਦੀ ਸ਼ੁਰੂਆਤ ਤੋਂ ਬਾਅਦ ਪਹਿਲੇ ਸਾਲ ਵਿੱਚ ਇਸ ਨੇ ਲਗਭਗ 60 ਲੱਖ ਲੋਕਾਂ ਦੀ ਜਾਨ ਬਚਾਈ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਕਿਹਾ ਸੀ ਕਿ ਇਹ ਟੀਕਾ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਇਸ ਦੀ ਸ਼ੁਰੂਆਤ ਸਮੇਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਨੂੰ ਬਿ੍ਰਟਿਸ ਵਿਗਿਆਨ ਲਈ ਇੱਕ ਵੱਡੀ ਜਿੱਤ ਕਿਹਾ ਸੀ। (AstraZeneca Covishield Vaccine)