ਮਿਆਂਮਾਰ ’ਚ ਲੋਕਤੰਤਰ ਦਾ ਕਤਲ
ਮਿਆਂਮਾਰ ’ਚ ਲੋਕਤੰਤਰ ਇੱਕ ਵਾਰ ਫਿਰ ਲੀਹ ਤੋਂ ਲਹਿ ਗਿਆ ਹੈ ਫੌਜ ਨੇ ਤਖ਼ਤਪਲਟ ਕਰਦਿਆਂ ਦੇਸ਼ ਦੇ ਕੌਮੀ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਸ਼ਾਸਨ ਚਲਾਉਣ ਦਾ ਮੌਕਾ ਨਹੀਂ ਮਿਲਿਆ ਬਿਨਾਂ ਸ਼ੱਕ ਮਿਆਂਮਾਰ ਇੱਕ ਛੋਟਾ ਤੇ ਗਰੀਬ ਦੇਸ਼ ਹੈ ਪਰ ਇਸ ਘਟਨਾ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ ਇਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਘਟਨਾ ਦੀ ਨਿੰਦਾ ਕੀਤੀ ਹੈ ਤੇ ਭਾਰਤ ਨੇ ਇਸ ਨੂੰ ਚਿੰਤਾਜਨਕ ਆਖਿਆ ਹੈ ਅਜਿਹੀਆਂ ਘਟਨਾਵਾਂ ਦੁਨੀਆ ’ਚ ਲੋਕਤੰਤਰ ਵਾਧੇ ਨੂੰ ਪ੍ਰਭਾਵਿਤ ਕਰਦੀਆਂ ਹਨ ਫੌਜੀ ਰਾਜ ’ਚ ਤਾਨਾਸ਼ਾਹੀ ਹੋਣ ਕਾਰਨ ਮਨੁੱਖੀ ਅਧਿਕਾਰਾਂ ਨੂੰ ਠੇਸ ਪਹੁੰਚਾਉਂਦੀ ਹੈ ਦਸ ਸਾਲ ਪਹਿਲਾਂ ਬੜੀ ਮੁਸ਼ਕਲ ਨਾਲ ਆਂਗ ਸਾਨ ਸੂ ਕੀ ਵਰਗੀ ਆਗੂ ਨੇ ਸਾਰੀ ਉਮਰ ਸੰਘਰਸ਼ ਕਰਕੇ ਫੌਜੀ ਰਾਜ ਦਾ ਅੰਤ ਕੀਤਾ ਤੇ ਦੇਸ਼ ਅੰਦਰ ਲੋਕਤੰਤਰ ਲਿਆਂਦਾ ਸੀ ਹੁਣ ਦੁਬਾਰਾ ਉਹਨਾਂ ਦੀ ਪਾਰਟੀ ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਸੱਤਾ ਸੰਭਾਲਣ ਜਾ ਰਹੀ ਸੀ ਪਰ ਫੌਜੀ ਤਾਕਤ ਨੇ ਸਾਰੀ ਖੇਡ ਵਿਗਾੜ ਦਿੱਤੀ
ਸਿਆਸਤ ’ਚ ਆਈ ਉਥਲ-ਪੁਥਲ ਕਾਰਨ ਦੇਸ਼ ਬੁਰੀ ਤਰ੍ਹਾਂ ਪੱਛੜ ਜਾਂਦਾ ਹੈ ਅਸਲ ’ਚ ਮਿਆਂਮਾਰ ’ਚ ਸਿਆਸਤ ’ਚ ਫੌਜ ਦਾ ਸਥਾਨ ਵੀ ਇੱਕ ਵੱਖਰੀ ਤਰ੍ਹਾਂ ਦਾ ਹੈ ਇੱਥੇ ਫੌਜ ਕੋਲ ਸੰਵਿਧਾਨ ’ਚ 25 ਫੀਸਦੀ ਸੀਟਾਂ ’ਤੇ ਕਬਜ਼ਾ ਹੁੰਦਾ ਹੈ ਤੇ ਗ੍ਰਹਿ, ਰੱਖਿਆ ਤੇ ਸਰਹੱਦੀ ਮਸਲਿਆਂ ਦੇ ਮੰਤਰਾਲੇ ਫੌਜ ਕੋਲ ਹੋਣ ਕਾਰਨ ਫੌਜ ਦੀ ਸ਼ਾਸਨ ’ਤੇ ਬਹੁਤ ਪਕੜ ਹੁੰਦੀ ਹੈ ਹੁਣ ਵੀ ਅਜਿਹਾ ਹੀ ਹੋਇਆ ਹੈ ਚੋਣਾਂ ’ਚ ਹਾਰੀ ਪਾਰਟੀ ਨੇ ਚੋਣਾਂ ’ਚ ਗੜਬੜੀ ਦਾ ਦੋਸ਼ ਲਾ ਕੇ ਫੌਜੀ ਤਾਕਤ ਨੂੰ ਵਰਤ ਲਿਆ ਹੈ ਤਾਨਾਸ਼ਾਹੀ ਨੂੰ ਵਰਤ ਲਿਆ ਹੈ
ਤਾਨਾਸ਼ਾਹੀ ਦਾ ਇਹ ਦੌਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮਿਆਂਮਾਰ ਦੇ ਸੰਵਿਧਾਨ ’ਚ ਸੋਧ ਕਰਕੇ ਫੌਜ ਨੂੰ ਸਿਵਲ ਸਰਕਾਰ ਦੇ ਅਧੀਨ ਨਹੀਂ ਲਿਆਂਦਾ ਜਾਂਦਾ ਇਹ ਕਾਫ਼ੀ ਮੁਸ਼ਕਲ ਭਰਿਆ ਕਾਰਜ ਹੈ ਪਰ ਮਿਆਂਮਾਰ ਦੀ ਜਨਤਾ ਨੂੰ ਲੋਕਤੰਤਰ ਉਦੋਂ ਹੀ ਨਸੀਬ ਹੋਵੇਗਾ ਜਦੋਂ ਫੌਜ ਦੇ ਸਰਕਾਰ ’ਚ ਸਿੱਧੇ-ਅਸਿੱਧੇ ਦਖਲ਼ ਨੂੰ ਬੰਦ ਨਹੀਂ ਕੀਤਾ ਜਾਂਦਾ ਗੁਆਂਢੀ ਮੁਲਕ ਹੋਣ ਕਾਰਨ ਭਾਰਤ ਨੂੰ ਇਸ ਘਟਨਾ ਬਾਰੇ ਸੁਚੇਤ ਰਹਿਣਾ ਪਵੇਗਾ ਚੀਨ ਦੇ ਵੀ ਇਸ ਦੇਸ਼ ਨਾਲ ਹਿੱਤ ਜੁੜੇ ਹੋਏ ਹਨ ਤੇ ਉਹ ਮਿਆਂਮਾਰ ਰਾਹੀਂ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਸਕਦਾ ਹੈ ਨਵੇਂ ਹਾਲਾਤ ’ਚ ਚੀਨ ਦਾ ਮਿਆਂਮਾਰ ’ਚ ਪ੍ਰਭਾਵ ਵਧੇਗਾ ਭਾਰਤ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣਾ ਪਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.