Artificial intelligence: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ’ਚ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸੀ ਐਕਸ਼ਨ ਸਮਿਟ ’ਚ ਹਿੱਸਾ ਲਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਇਹ ਗੱਲ ਸਪੱਸ਼ਟ ਹੈ ਕਿ ਜੇਕਰ ਭਾਰਤ ਨੇ ਅੰਤਰਰਾਸ਼ਟਰੀ ਪੱਧਰ ’ਤੇ ਮਜ਼ਬੂਤ ਹੋਣਾ ਹੈ ਅਤੇ ਆਰਥਿਕ ਤਰੱਕੀ ਕਰਨੀ ਹੈ ਤਾਂ ਏਆਈ ਨੂੰ ਤਵੱਜੋਂ ਦੇਣੀ ਪਵੇਗੀ।
ਪ੍ਰਧਾਨ ਮੰਤਰੀ ਦੀ ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਏਆਈ ਸਬੰੰਧੀ ਗਲਤ ਧਾਰਨਾਵਾਂ ਤੋਂ ਕਿਨਾਰਾ ਕਰਨਾ ਪਵੇਗਾ। ਅਸਲ ’ਚ ਵਿਗਿਆਨਕ ਤਰੱਕੀ ਕਿਸੇ ਸਮਾਜ ਦੀ ਸੋਚ ’ਤੇ ਨਿਰਭਰ ਕਰਦੀ ਹੈ। ਜਿਹੜਾ ਸਮਾਜ ਸਹੀ ਧਾਰਨਾ ਰੱਖਦਾ ਹੈ ਉਹ ਵਿਗਿਆਨ ਦਾ ਛੇਤੀ ਲਾਭ ਉਠਾ ਲੈਂਦਾ। ਵਿਕਸਿਤ ਦੇਸ਼ਾਂ ਦੀ ਤਰੱਕੀ ਦਾ ਕਾਰਨ ਵੀ ਇਹੀ ਰਿਹਾ ਹੈ। ਵਿਕਾਸਸ਼ੀਲ ਮੁਲਕਾਂ ਦੇ ਲੋਕ ਕਦੇ ਰਸੋਈ ਗੈਸ ਦੇ ਸਿਲੰਡਰ ਦੀ ਵਰਤੋਂ ਨੂੰ ਹੀ ਖਤਰਨਾਕ ਮੰਨਦੇ ਸਨ ਜੋ ਹੁਣ ਸਭ ਤੋਂ ਵੱਡੀ ਜ਼ਰੂਰਤ ਬਣ ਗਿਆ ਹੈ। Artificial intelligence
Read Also : Akhnoor IED Blast: ਕੰਟਰੋਲ ਰੇਖਾ ਨੇੜੇ ਆਈਈਡੀ ਧਮਾਕਾ, 2 ਜਵਾਨ ਸ਼ਹੀਦ ਤੇ ਇੱਕ ਜ਼ਖਮੀ
ਬਿਨਾਂ ਸ਼ੱਕ ਏਆਈ ਦੁਨੀਆ ਦੀ ਤਰੱਕੀ ਦੀ ਰਫਤਾਰ ’ਚ ਬਹੁਤ ਵੱਡੀ ਤੇਜ਼ੀ ਤੇ ਸੁਧਾਰ ਲਿਆਉਣ ਦੇ ਸਮਰੱਥ ਮੰਨੀ ਜਾ ਰਹੀ ਹੈ। ਅਮਰੀਕਾ ਤੇ ਚੀਨ ਵਰਗੇ ਮੁਲਕ ਇੱਕ ਵਾਰ ਫਿਰ ਇਸ ਖੇਤਰ ’ਚ ਆਪਣਾ ਏਕਾਧਿਕਾਰ ਬਣਾਉਣ ਦੀ ਕੋਸ਼ਿਸ਼ ’ਚ ਹਨ। ਅਮੀਰ ਤੇ ਵਿਕਸਿਤ ਮੁਲਕ ਏਆਈ ਉਦਯੋਗ ਰਾਹੀਂ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਤੋਂ ਪੈਸਾ ਕਮਾਉਣ ਦੀ ਕੋਸ਼ਿਸ਼ ’ਚ ਹਨ। ਇਸ ਲਈ ਜ਼ਰੂਰੀ ਹੋ ਗਿਆ ਹੈ ਵਿਕਾਸਸ਼ੀਲ ਮੁਲਕਾਂ ਦੀਆਂ ਸਰਕਾਰਾਂ ਵਿਗਿਆਨੀਆਂ ਪ੍ਰਤੀ ਸਕਾਰਾਤਮਕ ਨਜ਼ਰੀਆ ਅਪਣਾਉਣ ਤੇ ਇਸ ਖੇਤਰ ’ਚ ਮਜ਼ਬੂਤ ਢਾਂਚਾ ਖੜ੍ਹਾ ਕਰਨ। ਤਕਨਾਲੋਜ਼ੀ ਦੀ ਸੁਚੱਜੀ ਵਰਤੋਂ ਹਰ ਸਮਾਜ ਤੇ ਦੇਸ਼ ਦੀ ਨਾ ਸਿਰਫ ਜ਼ਰੂਰਤ ਹੈ ਸਗੋਂ ਇਹ ਤਰੱਕੀ ਤੇ ਆਤਮਨਿਭਰਤਾ ਦਾ ਵੀ ਆਧਾਰ ਹੈ।