ਸੰਗਰੂਰ/ਭਗਵਾਨਪੁਰਾ ਵਿਖੇ ਫੌਜ ਨੇ ਸੰਭਾਲੀ ਕਮਾਂਡ

Army, Managed Command, Bhagwanpura

ਸੰਗਰੂਰ/ਭਗਵਾਨਪੁਰਾ ਵਿਖੇ ਫੌਜ ਨੇ ਸੰਭਾਲੀ ਕਮਾਂਡ

ਸੰਗਰੂਰ (ਸੱਚ ਕਹੂੰ ਨਿਊਜ਼)। ਭਗਵਾਨਪੁਰਾ ਵਿਖੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਅੱਜ ਪੰਜਵੇਂ ਦਿਨ ਆਰਮੀ ਦੀ ਟੀਮ ਵੀ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਆਰਮੀ ਦੇ ਸੀਨੀਅਰ ਅਫ਼ਸਰ ਤੇ ਜਵਾਨਾਂ ਦੀ ਟੀਮ ਸੈਂਸਰ ਮਸ਼ੀਨਾਂ ਸਮੇਤ ਘਟਨਾ ਸਥਾਨ ‘ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰਮੀ ਕੋਲ ਉਹ ਸੈਂਸਰ ਮਸ਼ੀਨ ਹੈ ਜੋ ਜ਼ਮੀਨ ਵਿੱਚ ਇਨਸਾਨੀ ਸਰੀਰ ਦੀ ਹੋਂਦ ਅਤੇ ਲੋਕੇਸ਼ਨ ਨੂੰ ਟਰੇਸ ਕਰਦੀ ਹੈ। ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਇਨਸਾਨ ਦਾ ਸਰੀਰ ਜ਼ਮੀਨ ਵਿੱਚ ਕਿਸ ਜਗ੍ਹਾ ਮੌਜ਼ੂਦ ਹੈ। ਪਿਛਲੇ ਪੰਜ ਦਿਨਾਂ ਤੋਂ ਬੋਰਵੈੱਲ ਵਿੱਚ ਫਸੇ ਦੋ ਸਾਲ ਦੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਕੋਸ਼ਿਸ਼ਾਂ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹਨ। ਐੱਨਡੀਆਰਐੱਫ ਤੇ ਡੇਰਾ ਸੱਚਾ ਸੌਦਾ ਦੀ ਫੋਰਸ ਦੇ ਜਵਾਨਾਂ ਵੱਲੋਂ ਲਗਾਤਾਰ ਫਤਿਹਵੀਰ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here