Indian Currency : ਕੀ ਬੰਦ ਹੋ ਗਏ 10, 20 ਤੇ 50 ਰੁਪਏ ਦੇ ਨੋਟ?, ਵਿੱਤ ਮੰਤਰਾਲੇ ਕੋਲ ਪੁੱਜਿਆ ਮਾਮਲਾ, ਮੱਚ ਗਈ ਹਾਹਾਕਾਰ

Indian Currency

Indian Currency : ਨੋਟਾਂ ਦੀ ਗੱਲ ਤੁਰਦੀ ਹੈ ਤਾਂ ਸਭ ਨੂੰ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦ ਯਾਦ ਆ ਜਾਂਦੀ ਹੈ। ਲੋਕਾਂ ਨੂੰ ਕਰੰਸੀ ਨੋਟਾਂ ਦੀ ਕਮੀ ਤੇ ਨੋਟ ਬਦਲਵਾਉਣ ਦਾ ਝੰਜਟ ਡਰਾਉਣ ਲੱਗਦਾ ਹੈ। ਹੁਣ ਵੀ ਨੋਟਾਂ ਦੀ ਘਟਦੀ ਗਿਣਤੀ ਦੇ ਮੁੱਦੇ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਬਾਜ਼ਾਰ ’ਚ 10, 20 ਅਤੇ 50 ਰੁਪਏ ਦੇ ਨੋਟਾਂ ਦੀ ਕਮੀ ਦੀਆਂ ਸ਼ਿਕਾਇਤਾਂ ਵਾਰ-ਵਾਰ ਮਿਲ ਰਹੀਆਂ ਹਨ। ਹੁਣ ਕਾਂਗਰਸ ਦੇ ਸਾਂਸਦ ਮਣਿਕਮ ਟੈਗੋਰ ਨੇ ਮਾਰਕਿਟ ਵਿੱਚ ਛੋਟੇ ਨੋਟਾਂ ਦੀ ਘੱਟ ਉਪਲਬਧਤਾ ਦਾ ਮੁੱਦਾ ਉਠਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਨ੍ਹਾਂ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੇ ਪੱਤਰ ’ਚ ਟੈਗੋਰ ਨੇ ਕਿਹਾ ਕਿ ਬਾਜ਼ਾਰ ’ਚ ਇਨ੍ਹਾਂ ਨੋਟਾਂ ਦੀ ਭਾਰੀ ਕਮੀ ਹੈ।

ਇਸ ਕਾਰਨ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਗਰੀਬਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਵਿੱਤ ਮੰਤਰੀ ਤੋਂ ਛੋਟੇ ਮੁੱਲ ਦੇ ਕਰੰਸੀ ਨੋਟਾਂ ਦੀ ਕਮੀ ਨੂੰ ਦੂਰ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਵਿੱਤੀ ਸਾਲ 2023-24 ਵਿੱਚ ਮੌਜੂਦਾ ਕੁੱਲ ਮੁਦਰਾ ਵਿੱਚ 500 ਰੁਪਏ ਮੁੱਲ ਦੇ ਨੋਟਾਂ ਦਾ ਹਿੱਸਾ ਮਾਰਚ 2024 ਤੱਕ 86.5 ਸੀ। 31 ਮਾਰਚ, 2024 ਤੱਕ, 500 ਰੁਪਏ ਦੇ ਨੋਟਾਂ ਦੀ ਸਭ ਤੋਂ ਵੱਧ ਗਿਣਤੀ 5.16 ਲੱਖ ’ਤੇ ਮੌਜੂਦ ਸੀ, ਜਦੋਂ ਕਿ 10 ਰੁਪਏ ਦੇ ਨੋਟ 2.49 ਲੱਖ ਨੰਬਰਾਂ ਦੇ ਨਾਲ ਦੂਜੇ ਸਥਾਨ ’ਤੇ ਸਨ। ਹਾਲਾਂਕਿ ਛੋਟੇ ਨੋਟਾਂ ਦੀ ਕਮੀ ਦੀਆਂ ਸ਼ਿਕਾਇਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਰਿਜ਼ਰਵ ਬੈਂਕ ਨੇ ਵਿੱਤੀ ਸਾਲ 2023-24 ’ਚ ਨੋਟ ਛਪਾਈ ’ਤੇ 5,101 ਕਰੋੜ ਰੁਪਏ ਖਰਚ ਕੀਤੇ ਸਨ। ਇਸ ਦੇ ਨਾਲ ਹੀ, ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਯਾਨੀ 2022-23 ਵਿੱਚ, ਆਰਬੀਆਈ ਨੇ ਨੋਟ ਛਾਪਣ ’ਤੇ 4,682 ਕਰੋੜ ਰੁਪਏ ਖਰਚ ਕੀਤੇ ਸਨ। Indian Currency

ਛੋਟੇ ਨੋਟ ਨਾ ਛਾਪਣ ਦਾ ਦੋਸ਼ | Indian Currency

ਮਣਿਕਮ ਟੈਗੋਰ ਤਾਮਿਲਨਾਡੂ ਦੇ ਵਿਰੁਧੁਨਗਰ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ। ਵਿੱਤ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਟੈਗੋਰ ਨੇ ਲਿਖਿਆ, “ਵਿੱਤ ਮੰਤਰੀ ਜੀ, ਮੈਂ ਤੁਹਾਡਾ ਧਿਆਨ ਇੱਕ ਗੰਭੀਰ ਮੁੱਦੇ ਵੱਲ ਖਿੱਚਣਾ ਚਾਹੁੰਦਾ ਹਾਂ ਜੋ ਲੱਖਾਂ ਨਾਗਰਿਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਖਾਸ ਕਰਕੇ ਪੇਂਡੂ ਖੇਤਰਾਂ ਅਤੇ ਸ਼ਹਿਰੀ ਗਰੀਬ ਭਾਈਚਾਰਿਆਂ ਨੂੰ ਕਾਫੀ ਦਿੱਕਤ ਆ ਰਹੀ ਹੈ। “₹10, ₹20 ਅਤੇ ₹50 ਮੁੱਲ ਦੇ ਕਰੰਸੀ ਨੋਟਾਂ ਦੀ ਭਾਰੀ ਕਮੀ ਨੇ ਬਹੁਤ ਜ਼ਿਆਦਾ ਅਸੁਵਿਧਾ ਅਤੇ ਮੁਸ਼ਕਲ ਪੈਦਾ ਕੀਤੀ ਹੈ।”

Read Also : Punjab: ਪੰਜਾਬ ਦੇ ਇਨ੍ਹਾਂ ਬਿਜਲੀ ਖਪਤਕਾਰਾਂ ‘ਤੇ ਬਿਜਲੀ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ

ਟੈਗੋਰ ਨੇ ਪੱਤਰ ਵਿੱਚ ਲਿਖਿਆ ਕਿ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਨ੍ਹਾਂ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ ਤਾਂ ਜੋ ਯੂਪੀਆਈ ਅਤੇ ਨਕਦੀ ਰਹਿਤ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਸਮਝ ਵਿਚ ਆਉਂਦੀ ਹੈ, ਪਰ ਛੋਟੇ ਕਰੰਸੀ ਨੋਟਾਂ ਦੀ ਛਪਾਈ ਨੂੰ ਰੋਕਣ ਦਾ ਕਦਮ ਉਨ੍ਹਾਂ ਲੋਕਾਂ ਨੂੰ ਪ੍ਰਭਾਵਤ ਕਰ ਰਿਹਾ ਹੈ ਜਿਨ੍ਹਾਂ ਕੋਲ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਤੱਕ ਪਹੁੰਚ ਨਹੀਂ ਹੈ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ।

LEAVE A REPLY

Please enter your comment!
Please enter your name here