ਮਾਹਿਰਾਂ ਨੇ ਕਿਹਾ, ਪਾਣੀ ਨਾਲ ਸੰਕਰਮਣ ਫੈਲੇਗਾ ਜਾਂ ਨਹੀਂ, ਇਹ ਰਿਸਰਚ ਦਾ ਵਿਸ਼ਾ
-
ਮੁੰਬਈ ਤੋਂ ਬਾਅਦ ਲਖਨਊ ਦੇ ਸੀਵੇਜ ਵਾਟਰ ’ਚ ਮਿਲਿਆ ਵਾਇਰਸ
ਏਜੰਸੀ, ਨਵੀਂ ਦਿੱਲੀ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਧਿਐਨ ’ਚ ਪਾਣੀ ’ਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ ਲਖਨਊ ’ਚ ਤਿੰਨ ਥਾਵਾਂ ਤੋਂ ਲਏ ਗਏ ਸੈਂਪਲ ’ਚ ਇੱਕ ਸੈਂਪਲ ਪਾਜ਼ਿਟਿਵ ਮਿਲਿਆ ਹੈ ਹੁਣ ਪਾਣੀ ’ਚ ਫੈਲੇ ਵਾਇਰਸ ਦਾ ਮਨੁੱਖ ’ਤੇ ਕਿੰਨਾ ਅਸਰ ਹੋਵੇਗਾ, ਇਸ ਦਾ ਅਧਿਐਨ ਕੀਤਾ ਜਾ ਰਿਹਾ ਹੈ।
ਇਹ ਅਧਿਐਨ ਐਸਜੀਪੀਜੀਆਈ ਦਾ ਮਾਈਕ੍ਰੋਬਾਇਓਲਾਜੀ ਵਿਭਾਗ ਕਰ ਰਿਹਾ ਹੈ ਵੱਖ-ਵੱਖ ਨਦੀਆਂ ’ਚ ਲਾਸ਼ਾਂ ਵਹਾਏ ਜਾਣ ਤੋਂ ਬਾਅਦ ਆਈਸੀਐਮਆਰ ਅਤੇ ਡਬਲਯੂਐਚਓ ਨੇ ਦੇਸ਼ ਭਰ ’ਚ ਅਧਿਐਨ ਕਰਵਾਉਣ ਦੀ ਯੋਜਨਾ ਬਣਾਈ ਇਸ ਤਹਿਤ ਦੇਸ਼ ਭਰ ’ਚ 8 ਸੈਂਟਰ ਬਣਾਏ ਗਏ ਯੂਪੀ ਦਾ ਸੈਂਟਰ ਐਸਜੀਪੀਜੀਆਈ ਨੂੰ ਬਣਾਇਆ ਗਿਆ।
ਲਖਨਊ ’ਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕ ਮਿਲ ਰਹੇ ਹਨ ਅਜਿਹੇ ’ਚ ਇੱਥੇ ਸੀਵੇਜ ਸੈਂਪਲ ਟੈਸਟਿੰਗ ਦੀ ਯੋਜਨਾ ਬਣਾਈ ਗਈ ਤਿੰਨ ਥਾਵਾਂ ਤੋਂ ਸੀਵਰੇਜ਼ ਦੇ ਸੈਂਪਲ ਲੈ ਕੇ ਐਸਜੀਪੀਜੀਆਈ ਦੇ ਮਾਈਕ੍ਰੋਬਾਇਓਲਾਜੀ ਵਿਭਾਗ ’ਚ ਜਾਂਚ ਕੀਤੀ ਗਈ ਇੱਕ ਸੈਂਪਲ ’ਚ ਕੋਰੋਨਾ ਵਾਇਰਸ ਮਿਲਿਆ ਹੈ ਅਜਿਹੇ ’ਚ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਾਣੀ ਤੋਂ ਵਾਇਰਸ ਫੈਲਣ ਦੇ ਮਾਮਲੇ ’ਚ ਨਵੇਂ ਸਿਰੇ ਤੋਂ ਅਧਿਐਨ ਕੀਤਾ ਜਾ ਰਿਹਾ ਹੈ।
ਪਾਣੀ ਦੇ ਪੀੜਤ ਹੋਣ ’ਤੇ ਨਵੇਂ ਸਿਰੇ ਤੋਂ ਅਧਿਐਨ
ਡਾ. ਉਜਵਲਾ ਘੋਸ਼ਾਲ ਨੇ ਦੱਸਿਆ ਕਿ ਸੀਵੇਜ ਦੇ ਜ਼ਰੀਏ ਨਦੀਆਂ ਤੱਕ ਪਾਣੀ ਪਹੁੰਚਦਾ ਹੈ ਅਜਿਹੇ ’ਚ ਇਹ ਆਮ ਲੋਕਾਂ ਲਈ ਕਿੰਨਾ ਨੁਕਸਾਨਦਾਇਕ ਹੋਵੇਗਾ। ਇਸ ’ਤੇ ਅਧਿਐਨ ਕੀਤਾ ਜਾਣ ਬਾਕੀ ਹੈ ਸੰਭਵ ਹੈ ਕਿ ਭਵਿੱਖ ’ਚ ਇਸ ’ਤੇ ਵਿਸਥਾਰ ਨਾਲ ਅਧਿਐਨ ਕੀਤਾ ਜਾਵੇ ਤਾਂ ਪਾਣੀ ਰਾਹੀਂ ਵਾਇਰਸ ਫੈਲਣ ਦੀ ਸਥਿਤੀ ਸਾਫ ਹੋਵੇਗੀ, ਹਾਲੇ ਇਸ ’ਤੇ ਕੁਝ ਨਹੀਂ ਰਿਹਾ ਜਾ ਸਕਦਾ ਜਿੱਥੋਂ ਤੱਕ ਪਾਣੀ ’ਚ ਆਉਣ ਦੀ ਗੱਲ ਹੈ ਤਾਂ ਹਾਲੇ ਲਾਸ਼ ਤੋਂ ਵਾਇਰਸ ਫੈਲਣ ਬਾਰੇ ਕੋਈ ਅਧਿਐਨ ਨਹੀਂ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।