ਵੀਡੀਓ ਕਾਲ ’ਚ ਪਾਕਿਸਤਾਨੀ ਡੌਨ ਭੱਟੀ ਨਾਲ ਗੱਲ ਕਰਦੇ ਨਜ਼ਾਰ ਆ ਰਿਹਾ ਹੈ ਲਾਰੈਂਸ
ਨਵੀਂ ਦਿੱਲੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi ) ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। 17 ਸੈਕਿੰਡ ਦੀ ਇਸ ਵੀਡੀਓ ਕਾਲ ‘ਚ ਉਹ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਲਾਰੈਂਸ ਬਿਸ਼ਨੋਈ ਭੱਟੀ ਨੂੰ ਈਦ ਦੀ ਮੁਬਾਰਕ ਦੇ ਰਿਹਾ ਹੈ। ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਲਾਰੈਂਸ ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ ਇਸ ਵਾਈਰਲ ਵੀਡੀਓ ਦੀ ‘ਸੱਚ ਕਹੂੰ’ ਪੁਸ਼ਟੀ ਨਹੀਂ ਕਰਦਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਇੰਟਰਵਿਊ ਦੀ ਵੀਡੀਇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਵਿਰੋਧੀਆਂ ਪਾਰਟੀਆਂ ਨੇ ਸਵਾਲ ਚੁੱਕਿਆ ਕਿ ਆਖਰ ਐਨੀ ਸਖ਼ਤ ਸੁਰੱਖਿਆ ਦੇ ਬਾਵਜ਼ੂਦ ਜੇਲ੍ਹ ’ਚੋਂ ਲਾਰੈਂਸ ਬਿਸ਼ਨੋਈ ਵਰਗਾ ਖਤਰਨਾਕ ਗੈਂਗਸ਼ਟਰ ਇਂਟਰਵਿਊ ਦੇ ਰਿਹਾ ਹੈ ਕਿ ਸਾਡਾ ਕਾਨੂੰਨ ਐਨਾ ਕੁ ਸਖ਼ਤ ਹੈ।
ਪਿਛਲੇ ਅੱਠ ਸਾਲਾਂ ਤੋਂ ਜੇਲ੍ਹ ’ਚ ਬੰਦ ਹੈ ਲਾਰੈਂਸ ਬਿਸ਼ਨੋਈ (Lawrence Bishnoi )
ਇੰਟਰਵਿਊ ’ਚ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ ਪਰ ਵਿੰਕੀ ਮਿੱਡੂਖੇੜਾ, ਜਿਸ ਨੂੰ ਉਹ ਆਪਣਾ ਭਰਾ ਮੰਨਦਾ ਸੀ, ਉਸ ਦਾ ਕਤਲ ਕਰਨ ਵਾਲਿਆਂ ਨੂੰ ਮੂਸੇਵਾਲਾ ਨੇ ਸਹਾਇਤਾ ਦਿੱਤੀ ਸੀ। ਉਸ ਦੇ ਮੈਨੇਜ਼ਰ ਦੀ ਭੂਮਿਕਾ ਵੀ ਸਾਫ਼ ਤੌਰ ’ਤੇ ਸਾਹਮਣੇ ਆ ਗਈ ਸੀ, ਬੱਸ ਇਸ ਗੱਲ ਦਾ ਗੁੱਸਾ ਸੀ। ਸਾਡੇ ਵਿਰੋਧੀਆਂ ਨੇ ਹੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਵਾਇਆ। ਇਨ੍ਹਾਂ ਕਤਲਾਂ ਤੋਂ ਬਾਅਦ ਸਾਨੂੰ ਭਰੋਸਾ ਹੋ ਗਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਸਾਡੇ ਵਿਰੋਧੀ ਗੈਂਗ ਵਾਲਿਆਂ ਨੂੰ ਤਾਕਤਵਰ ਕਰਨ ’ਚ ਲੱਗਾ ਹੋਇਆ ਹੈ। ਮੈਂ ਟ੍ਰਾਈ ਕੀਤਾ ਸੀ ਪਰ ਕੰਮ ਹੋ ਨਹੀਂ ਸਕਿਆ, ਜਿਸ ਤੋਂ ਬਾਅਦ ਮੈਂ ਸਚਿਨ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਇਹ ਕੰਮ ਨਿਪਟਾਉਣ ਲਈ ਕਿਹਾ। ਉਨ੍ਹਾਂ ਨੇ ਹੀ ਸਾਰੀ ਪਲਾਨਿੰਗ ਬਣਾਈ ਅਤੇ ਮਈ ’ਚ ਕੰਮ ਨੂੰ ਅੰਜਾਮ ਦੇ ਦਿੱਤਾ।
ਬਿਸ਼ਨੋਈ ਨੇ ਇਹ ਵੀ ਕਿਹਾ ਕਿ ਪੰਜਾਬ ਪੁਿਲਸ ਪੱਖਪਾਤ ਕਰਦੇ ਹੋਏ ਕਾਰਵਾਈ ਕਰਦੀ ਹੈ ਕਿਉਂਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਇੱਕ ਵਾਰ ਵੀ ਮੂਸੇਵਾਲਾ ਤੋਂ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦੇ ਮੈਨੇਜ਼ਰ ਨੂੰ ਬੁਲਾਇਆ ਗਿਆ ਕਿਉਂਕਿ ਸਿੱਧੂ ਮੂਸੇਵਾਲਾ ਦੀ ਕਈ ਕਾਂਗਰਸੀ ਨੇਤਾਵਾਂ ਨਾਲ ਬਣਦੀ ਸੀ ਅਤੇ ਉਸ ਸਮੇਂ ਕਾਂਗਰਸ ਦੀ ਹੀ ਪੰਜਾਬ ’ਚ ਸਰਕਾਰ ਸੀ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਹੁਣ ਵੀ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਬੇਵਜ੍ਹਾ 50 ਲੋਕਾਂ ਨੂੰ ਉਸ ਦੇ ਕੇਸ ਕਾਰਨ ਅੰਦਰ ਕੀਤਾ ਹੋਇਆ ਹੈ, ਜਦਕਿ ਕਈਆਂ ਨੇ ਤਾਂ ਸਿਰਫ਼ ਚਾਹ-ਪਾਣੀ ਹੀ ਪਿਲਾਇਆ ਸੀ ਕੰਮ ਕਰਨ ਵਾਲਿਆਂ ਨੂੰ। ਇਸ ਤਰ੍ਹਾਂ ਬਿਸ਼ਨੋਈ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਦੇਣ ਦੇ ਲਹਿਜੇ ’ਚ ਕਿਹਾ ਕਿ ਜਾਂ ਤਾਂ ਸਲਮਾਨ ਨੂੰ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ।