ਐਚਏਯੂ ਵਿਗਿਆਨਿਕਾਂ ਦੇ ਨਾਮ ਇੱਕ ਹੋਰ ਪ੍ਰਾਪਤੀ- ਮੱਕੀ ਦਾ ਦਾਣਾ ਕੱਢਣ ਵਾਲੀ ਪੈਡਲ ਆਪ੍ਰੇਟਿਡ ਮੇਜ ਸ਼ੈਲਰ ਨੂੰ ਮਿਲਿਆ ਡਿਜ਼ਾਇਨ ਪੇਟੈਂਟ।

HAU Hisar Sachkahoon

ਐਚਏਯੂ ਵਿਗਿਆਨਿਕਾਂ ਦੇ ਨਾਮ ਇੱਕ ਹੋਰ ਪ੍ਰਾਪਤੀ- ਮੱਕੀ ਦਾ ਦਾਣਾ ਕੱਢਣ ਵਾਲੀ ਪੈਡਲ ਆਪ੍ਰੇਟਿਡ ਮੇਜ ਸ਼ੈਲਰ ਨੂੰ ਮਿਲਿਆ ਡਿਜ਼ਾਇਨ ਪੇਟੈਂਟ।

ਘੱਟ ਜਮੀਨ ਵਾਲੇ ਕਿਸਾਨਾਂ ਨੂੰ ਹੋਵੇਗਾ ਫਾਇਦਾ, ਖਰਚਾ ਵੀ ਬਹੁਤ ਘੱਟ

ਹਿਸਾਰ (ਸੱਚ ਕਹੁੰ ਨਿਉਜ਼)। ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨਿਕਾਂ ਨੇ ਇੱਕ ਹੋਰ ਕਾਡ ਨੂੰ ਯੂਨੀਵਰਸਿਟੀ ਦੇ ਨਾਮ ਕੀਤਾ ਹੈ। ਯੂਨੀਵਰਸਿਟੀ ਦੇ ਵਿਗਿਆਨਿਕਾਂ ਦੁਆਰਾ ਨਵੀਂ ਕਾਡ ਕੀਤੀ ਮੱਕੀ ਦਾ ਦਾਣਾ ਕੱਢਣ ਵਾਲੀ ਪੈਡਲ ਸੰਚਾਲਿਤ ਮੱਕੀ ਸ਼ੈਲਰ ਨੂੰ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਵੱਲੋਂ ਡਿਜ਼ਇਨ ਪੇਟੈਂਟ ਮਿਲਿਆ ਹੈ। ਮਸ਼ੀਨ ਦੀ ਖੋਜ ਕਾਲਜ ਦੇ ਪੇ੍ਰਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਡਾ: ਵਿਜੇ ਕੁਮਾਰ ਸਿੰਘ ਅਤੇ ਸੇਵਾਮੁਕਤ ਡਾ: ਮੁਕੇਸ਼ ਗਰਗ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮਸ਼ੀਨ ਦੇ ਡਿਜ਼ਾਇਨ ਲਈ ਸਾਲ 2019 ਵਿੱਚ ਅਪਲਾਈ ਕੀਤਾ ਗਿਆ ਸੀ।

ਡਾ: ਮੁਕੇਸ਼ ਗਰਗ ਨੇ ਦੱਸਿਆ ਕਿ ਇਸ ਦੀ ਵਰਤੋਂ ਘੱਟ ਜ਼ਮੀਨ ਅਤੇ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੋਵੇਗੀ। ਇਹ ਮਸ਼ੀਨ ਮੱਕੀ ਦੇ ਬੀਜ ਤਿਆਰ ਕਰਨ ਵਿੱਚ ਮਦਦ ਕਰੇਗੀ। ਕਿਉਂਕਿ ਇਸ ਦੁਆਰਾ ਕੱਢੇ ਗਏ ਦਾਣੇ ਸਿਰਫ਼ ਇੱਕ ਪ੍ਰਤੀਸ਼ਤ ਹੀ ਟੁੱਟਦੇ ਹਨ ਅਤੇ ਇਸ ਦੀ ਪ੍ਰਤੀ ਘੰਟਾ ਕੁਸ਼ਲਤਾ ਵੀ 55 ਤੋਂ 60 ਕਿੱਲੋ ਤੱਕ ਹੁੰਦੀ ਹੈ। ਪਹਿਲਾਂ ਇਹ ਕੰਮ ਚਾਰ ਤੋਂ ਪੰਜ ਕਿਸਾਨਾਂ ਦੁਆਰਾ ਹੱਥੀਂ ਕੀਤਾ ਜਾਂਦਾ ਸੀ, ਜਿਸ ਵਿੱਚ ਜ਼ਿਆਦਾ ਸਮਾ ਅਤੇ ਲੇਬਰ ਲੱਗਦੀ ਸੀ ਅਤੇ ਇੱਕ ਆਦਮੀ ਇੱਕ ਘੰਟੇ ਵਿੱਚ ਸਿਰਫ਼ 15 ਤੋਂ 20 ਕਿਲੋ ਅਨਾਜ ਹੀ ਕੱਢ ਸਕਦਾ ਸੀ। ਇਸ ਵਿੱਚ ਦਾਣੇ ਟੁੱਟਦੇ ਵੀ ਜ਼ਿਆਦਾ ਸਨ। ਆਧੁਨਿਕ ਮਸ਼ੀਨ ਨੂੰ ਚਲਾਉਣ ਲਈ ਸਿਰਫ਼ ਇੱਕ ਆਦਮੀ ਦੀ ਜ਼ਰੂਰਤ ਹੈ ਅਤੇ ਇਸ ਨੂੰ ਇੱਕ ਜਗ੍ਹਾ ਤੋਂ ਦੂਜੀ ਥਾਂ ਲਿਜਾਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਇਸ ਦਾ ਵਜ਼ਨ ਲਗਭਗ 50 ਕਿੱਲੋ ਦੇ ਕਰੀਬ ਹੈ, ਜਿਸ ਵਿੱਚ ਪਹੀਏ ਲੱਗੇ ਹੁੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ