Pristhabhumi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਇਸ ਗੱਲ ’ਤੇ ਫਿਰ ਜ਼ੋਰ ਦਿੱਤਾ ਹੈ ਕਿ ਗੈਰ ਸਿਆਸੀ ਪਿਛੋਕੜ (ਪ੍ਰਿਸ਼ਠਭੂਮੀ) ਵਾਲੇ ਨੌਜਵਾਨ ਸਿਆਸਤ ’ਚ ਅੱਗੇ ਆਉਣ ਇਸ ਤੋਂ ਪਹਿਲਾਂ 15 ਅਗਸਤ ਨੂੰ ਵੀ ਉਨ੍ਹਾਂ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ’ਚ ਇਹੀ ਗੱਲ ਆਖੀ ਸੀ ਬਿਨਾਂ ਸ਼ੱਕ ਸਿਆਸਤ ’ਚ ਗੈਰ-ਸਿਆਸੀ ਪਰਿਵਾਰ ਦੇ ਨੌਜਵਾਨਾਂ ਦੀ ਸਮੂਲੀਅਤ ਚੰਗਾ ਬਦਲਾਅ ਲਿਆ ਸਕਦੀ ਹੈ ਇਸ ਮਾਮਲੇ ’ਚ ਵੀ ਪਹਿਲ ਪਾਰਟੀਆਂ ਹੀ ਕਰ ਸਕਦੀਆਂ ਹਨ ਜੇਕਰ ਉਹ ਗੈਰ-ਸਿਆਸੀ ਨੌਜਵਾਨਾਂ ਨੂੰ ਮੌਕਾ ਦਿੰਦੀਆਂ ਹਨ ਇਹ ਗੱਲ ਸਿਆਸੀ ਪਾਰਟੀਆਂ ਦੀ ਇੱਛਾ ਸ਼ਕਤੀ ਤੇ ਦ੍ਰਿੜਤਾ ਨਾਲ ਸੰਭਵ ਹੈ।
ਕਿਉਂਕਿ ਨਵੇਂ ਚਿਹਰਿਆਂ ਨੂੰ ਪੁਰਾਣੇ ਆਗੂ ਟਿਕਟ ਦੇਣਗੇ ਵੀ ਜਾਂ ਨਹੀਂ, ਇਹ ਵੱਡੀ ਚੁਣੌਤੀ ਹੋਵੇਗੀ ਅਜੇ ਤੱਕ ਹਾਲਾਤ ਇਹ ਹਨ ਕਿ ਪਾਰਟੀਆਂ ਨੂੰ ਟਿਕਟਾਂ ਵੰਡਣ ਵੇਲੇ ਬੜੀ ਮੱਥਾ-ਪੱਚੀ ਕਰਨੀ ਪੈਂਦੀ ਹੈ ਤਾਂ ਕਿ ਕੋਈ ਆਗੂ ਨਾਰਾਜ਼ ਨਾ ਹੋ ਜਾਵੇ ਆਮ ਤੌਰ ’ਤੇ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋਏ ਆਗੂ ਜਾਂ ਪਾਰਟੀ ਛੱਡ ਜਾਂਦੇ ਹਨ ਜਾਂ ਫਿਰ ਅਜਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਦੇ ਹਨ ਕਈ ਨਰਾਜ਼ ਹੋ ਕੇ ਵੱਖਰੀ ਪਾਰਟੀ ਹੀ ਬਣਾ ਲੈਂਦੇ ਹਨ ਹਾਂ, ਰਾਜਸਭਾ ਦੇ ਦਰਵਾਜ਼ੇ ਰਾਹੀ ਇਸ ਦੀ ਸ਼ੁਰੂਆਤ ਚੰਗੀ ਤੇ ਸੌਖੀ ਹੋ ਸਕਦੀ ਹੈ 12 ਮੈਂਬਰ ਸਿੱਖਿਆ, ਵਿਗਿਆਨ, ਕਲਾ ਤੇ ਹੋਰ ਖੇਤਰਾਂ ਦੇ ਮਾਹਿਰ ਵਿਅਕਤੀਆਂ ’ਚੋਂ ਲਏ ਜਾਂਦੇ ਹਨ। Pristhabhumi
Read This : Jammu Kashmir Election: ਜੰਮੂ ਕਸ਼ਮੀਰ ’ਚ ਚੋਣਾਂ
ਰਾਜ ਸਭਾ ਦੇ ਬਾਕੀ ਮੈਂਬਰ ਤਾਂ ਸਿਆਸੀ ਪਾਰਟੀਆਂ ਦੇ ਹੀ ਆਗੂ ਹੁੰਦੇ ਹਨ ਜੇਕਰ ਗੈਰ ਸਿਆਸੀ ਪਿਛੋਕੜ ਵਾਲੇ ਨੌਜਵਾਨਾਂ ਨੂੰ ਜ਼ਿਆਦਾ ਰਾਜਸਭਾ ’ਚ ਭੇਜਿਆ ਜਾਵੇ ਤਾਂ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ ਸਿਆਸਤ ’ਚ ਪਰਿਵਾਰਵਾਦ ਵੀ ਅਲੋਚਨਾ ਦਾ ਵਿਸ਼ਾ ਬਣਦਾ ਹੈ ਇਸ ਤਰ੍ਹਾਂ ਗੈਰ ਸਿਆਸੀ ਨੌਜਵਾਨਾਂ ਦੀ ਸਮੂਲੀਅਤ ਨਾਲ ਲੋਕਤੰਤਰ ਦੀ ਤਾਸੀਰ ਵੀ ਬਦਲੇਗੀ ਪ੍ਰਧਾਨ ਮੰਤਰੀ ਦਾ ਨਵਾਂ ਵਿਚਾਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ ਇਸ ਵਿਚਾਰ ’ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੰਥਨ ਕਰਨਾ ਚਾਹੀਦਾ ਹੈ Pristhabhumi